Skip to content
Advertisement

9 ਦਸੰਬਰ ਨੂੰ ਹਾਈ ਐਂਡ ਰੋਜ਼ਗਾਰ ਮੇਲੇ ਦੇ ਨਾਲ-ਨਾਲ ਸਵੈ-ਰੋਜਗਾਰ ਮੇਲੇ ਦਾ ਆਯੋਜਨ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 6 ਦਸੰਬਰ 2021
ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਂਧ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਾਜਿਲਕਾ ਵੱਲੋਂ ਮਿਤੀ: 9 ਦਸੰਬਰ ਨੂੰ ਸਮਾਂ ਸਵੇਰੇ 10 ਵੱਜੇ, ਹਾਈ ਐਂਡ ਰੋਜ਼ਗਾਰ ਮੇਲੇ ਦੇ ਨਾਲ-ਨਾਲ ਸਵੈ-ਰੋਜਗਾਰ ਮੇਲੇ ਦਾ ਆਯੋਜਨ ਸਰਕਾਰੀ ਐਮ.ਆਰ. ਕਾਲਜ, ਬਾਰਡਰ ਰੋੜ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸ੍ਰੀਮਤੀ ਬਬੀਤਾ ਕਲੇਰ ਵੱਲੋਂ ਦਸਿਆ ਗਿਆ ਕਿ ਇਸ ਹਾਈ ਐਂਡ ਰੋਜਗਾਰ ਮੇਲੇ ਵਿੱਚ ਨਾਮੀ ਕੰਪਨੀਆਂ ਵੱਲੋਂ ਨੌਜਵਾਨਾਂ ਦੀ ਇੰਟਰਵਿਊ ਦੀ ਪ੍ਰਕਿਰਿਆ ਦੁਆਰਾ ਚੋਣ ਕੀਤੀ ਜਾਵੇਗੀ। ਇਸ ਮੇਲੇ ਵਿੱਚ ਹਾਜ਼ਰ ਹੋਣ ਵਾਲੀਆਂ ਕੰਪਨੀਆਂ ਵੱਲੋਂ ਵਧੇਰੇ ਅਤੇ ਟੈਕਨੀਕਲ ਯੌਗਤਾ ਰੱਖਣ ਵਾਲੇ ਚੁਣੇ ਗਏ ਉਮੀਦਵਾਰਾਂ ਨੂੰ 2.50 ਲੱਖ ਰੁਪਏ ਤੋਂ ਵੱਧ ਦੇ ਸਲਾਨਾ ਪੈਕੇਜ਼ ਦੀਆਂ ਨੌਕਰੀਆਂ ਆਫਰ ਕੀਤੀਆਂ ਜਾਣਗੀਆਂ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਫਸਰ ਸ੍ਰੀ ਕ੍ਰਿਸ਼ਣ ਲਾਲ ਨੇ ਕਿਹਾ ਕਿ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਇੱਕ ਦਿਵਸੀ ਹਾਈ ਐਂਡ ਰੋਜਗਾਰ ਮੇਲੇ ਤੋਂ ਇਲਾਵਾ ਘੱਟ ਯੋਗਤਾ ਰੱਖਣ ਵਾਲੇ ਪ੍ਰਾਰਥੀਆਂ ਨੂੰ ਰੋਜਗਾਰ ਮੁਹਈਆਂ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਵੈ-ਰੋਜਗਾਰ ਮੇਲੇ ਦਾ ਆਯੋਜਨ ਵੀ ਕੀਤਾ ਜਾਵੇਗਾ। ਜਿਸ ਵਿੱਚ ਵੱਖ-ਵੱਖ ਵਿਭਾਗ ਅਤੇ ਏਜੰਸੀਆਂ ਵੀ ਹਿੱਸਾ ਲੈਣਗੀਆਂ ਤਾਂ ਜ਼ੋ ਆਪਣਾ ਕਾਰੋਬਾਰ ਚਲਾਉਣ ਦੇ ਇਛੁੱਕ ਨੌਜਵਾਨਾਂ ਦੇ ਵੱਧ ਤੋਂ ਵੱਧ ਫਾਰਮ ਭਰੇ ਜਾ ਸਕਣ।ਉਨ੍ਹਾਂ ਕਿਹਾ ਕਿ ਜਿਲ੍ਹਾ ਫਾਜਿਲਕਾ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਰੁਜਗਾਰ ਅਤੇ ਸਵੈ-ਰੋਜ਼ਗਾਰ ਮੇਲੇ ਦਾ ਵਧੇਰੇ ਲਾਭ ਉਠਾਉਣ। ਇਸ ਸਬੰਧੀ ਵੱਧੇਰੇ ਜਾਣਕਾਰੀ ਲਈ ਸਬੰਧਿਤ ਦਫ਼ਤਰ ਵਿਖੇ ਪਹੁੰਚ ਸਕਦੇ ਹਨ ਜਾਂ ਹੈਲਪਲਾਈਨ ਨੰਬਰ 89060-22220 ਤੇ ਸੰਪਰਕ ਕਰ ਸਕਦੇ ਹਨ।
Advertisement

error: Content is protected !!