PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਫ਼ਾਜ਼ਿਲਕਾ ਮਾਲਵਾ

ਜੰਮੂ ਤੇ ਕਸ਼ਮੀਰ ਤੋਂ ਆਏ 40 ਮੈਂਬਰੀ ਵਫ਼ਦ ਨੇ ਪਿੰਡ ਅਮੀਰ ਖਾਸ ਦਾ ਕੀਤਾ ਦੌਰਾ

Advertisement
Spread Information

ਜੰਮੂ ਤੇ ਕਸ਼ਮੀਰ ਤੋਂ ਆਏ 40 ਮੈਂਬਰੀ ਵਫ਼ਦ ਨੇ ਪਿੰਡ ਅਮੀਰ ਖਾਸ ਦਾ ਕੀਤਾ ਦੌਰਾ


ਬਿੱਟੂ ਜਲਾਲਾਬਾਦੀ,ਫਾਜ਼ਿਲਕਾ 5 ਦਸੰਬਰ 2021 
ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਤੋਂ ਬੀਡੀਪੀਓ ਮਦਨ ਮੋਹਨ ਦੀ ਅਗਵਾਈ ਹੇਠ 12 ਮਹਿਲਾਵਾਂ  ਸਮੇਤ 40 ਸਰਪੰਚਾਂ ਦੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਮੀਰ ਖ਼ਾਸ ਤਹਿਸੀਲ ਜਲਾਲਾਬਾਦ ਦਾ ਦੌਰਾ ਕੀਤਾ। ਇਸ ਦੌਰੇ ਦਾ ਮੰਤਵ ਪੰਚਾਇਤੀ ਰਾਜ ਸੰਸਥਾਵਾਂ ਅਤੇ ਗ੍ਰਾਮ ਪੰਚਾਇਤ ਦੇ ਅਧੀਨ ਹੁੰਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਸੀ।
ਇਸ ਟੀਮ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮੈਡੀਕਲ ਸਬ ਸੈਂਟਰ, ਆਂਗਣਵਾੜੀ ਸੈਂਟਰ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ, ਵਾਟਰ ਟਰੀਟਮੈਂਟ ਸਿਸਟਮ, ਵਿਲੇਜ਼ ਸੈਲਫੀ ਪੁਆਇੰਟ ਅਤੇ ਅਖੀਰ ਵਿੱਚ ਸ਼ਮਸ਼ਾਨ ਘਾਟ ਦਾ ਦੌਰਾ ਕੀਤਾ।ਇਹ ਟੀਮ ਇਨ੍ਹਾਂ ਪ੍ਰੋਜੈਕਟਾਂ ਦੀ ਬਣਤਰ, ਵਰਤੀ ਗਈ ਸਮੱਗਰੀ ਨੂੰ ਵੇਖ ਕੇ ਪ੍ਰਭਾਵਿਤ ਹੋਈ।
ਜੀ.ਓ.ਜੀ. ਤਹਿਸੀਲ ਦੇ ਮੁਖੀ ਐਚ. ਕੈਪਟਨ ਅੰਮ੍ਰਿਤ ਲਾਲ ਨੇ ਸਾਰੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਹਰਬੰਸ ਲਾਲ ਨੇ ਜਮੂ ਕਸ਼ਮੀਰ ਤੋਂ ਆਏ ਵਫਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਗ੍ਰਾਂਟਾਂ, ਮਗਨਰੇਗਾ ਸਕੀਮ ਬਾਰੇ ਜਾਣਕਾਰੀ ਦਿੱਤੀ। ਜੰਮੂ ਤੋਂ ਆਉਣ ਵਾਲਾ ਵਫ਼ਦ ਆਪਣੀ ਇਸ ਫੇਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਇਆ ਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਪ੍ਰਗਟ ਕੀਤਾ


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!