ਨਸ਼ਾ ਸਮੱਗਲਰਾਂ ਦੀ ਜੇਲ੍ਹ ‘ਚ ਗੁੰਡਾਗਰਦੀ-ਚੱਲੇ ਇੱਟਾਂ-ਰੋੜੇ , ਜੇਲ੍ਹ ਵਾਰਡਨ ਦੀ ਵਰਦੀ ਪਾੜੀ ਤੇ ,,,,
13 ਨਸ਼ਾ ਸਮੱਗਲਰਾਂ ਨੇ ਗਰੁੱਪ ਬਣਾ ਕੇ ਕੀਤਾ ਹੰਗਾਮਾ, ਪੁਲਿਸ ਨੇ ਦਰਜ਼ ਕੀਤਾ ਕੇਸ
ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021
ਜਿਲ੍ਹਾ ਜੇਲ੍ਹ ਅੰਦਰ ਨਸ਼ਾ ਤਸਕਰਾਂ ਦੇ 13 ਬੰਦੀਆਂ ਨੇ ਇੱਕ ਗਰੁੱਪ ਬਣਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਜੇਲ੍ਹ ਵਾਰਡਨ ਦੀ ਵਰਦੀ ਪਾੜ ਦਿੱਤੀ ਅਤੇ ਡੰਡਿਆਂ ਨਾਲ ਮਾਰਕੁੱਟ ਵਹ ਕੀਤੀ। ਥੋੜ੍ਹੀ ਸਖਤੀ ਨਾਲ ਰੋਕਣ ਦਾ ਯਤਨ ਕਰਨ ਤੇ ਨਸ਼ਾ ਤਸਕਰਾਂ ਨੇ ਇੱਟਾਂ ਰੋੜਿਆਂ ਦੀ ਬਾਰਿਸ਼ ਕਰ ਦਿੱਤੀ। ਬੜੀ ਮੁਸ਼ਕਲ ਨਾਲ ਜੇਲ੍ਹ ਮੁਲਾਜਮਾਂ ਨੇ ਹਾਲਤ ਨੂੰ ਕੰਟਰੋਲ ਕੀਤਾ। ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੇ ਸਹਾਇਕ ਸੁਪਰਡੈਂਟ ਜੇਲ੍ਹ ਦੀ ਸ਼ਕਾਇਤ ਪਰ ਨਸ਼ਿਆਂ ਦੇ ਵੱਖ ਵੱਖ ਕੇਸਾਂ ‘ਚ ਜੇਲ੍ਹ ਬੰਦ 13 ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਨਾਮਜ਼ਦ ਦੋਸ਼ੀਆਂ ਵਿੱਚ ਪਟਿਆਲਾ ਜਿਲ੍ਹੇ ਦੇ 6 , ਐਸ.ਏ.ਐਸ. ਨਗਰ ਮੋਹਾਲੀ ਦੇ 4 , ਬਰਨਾਲਾ ਜਿਲ੍ਹੇ ਦੇ 2 ਅਤੇ ਸੰਗਰੂਰ ਜਿਲ੍ਹੇ ਦਾ ਇੱਕ ਤਸਕਰ ਸ਼ਾਮਿਲ ਹੈ।
ਸਹਾਇਕ ਸੁਪਰਡੈਂਟ ਜੇਲ੍ਹ ਵੱਲੋਂ ਦਿੱਤੀ ਲਿਖਤੀ ਸ਼ਕਾਇਤ ਵਿੱਚ ਕਿਹਾ ਗਿਆ ਹੈ ਕਿ ਕਪੂਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਜਗੜ , ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਟਿਆਲਾ, ਰਿੰਕੂ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੋਵਾਸ ਜਖੇਪਲ , ਰਵੀ ਸਿੰਘ ਪੁੱਤਰ ਕ੍ਰਿਪਾ ਸਿੰਘ ਵਾਸੀ ਤਰਖਾਣ ਮਾਜਰਾ , ਗਗਨਦੀਪ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਤਰਖਾਣ ਮਾਜਰਾ , ਵਿਜੈ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤੁਲੇਵਾਲ , ਗੋਤਮ ਕੁਮਾਰ ਪੁੱਤਰ ਕਰਮਜੀਤ ਸਿੰਘ ਵਾਸੀ ਤਰਖਾਣ ਮਾਜਰਾ , ਗੋਬਿੰਦ ਸਿੰਘ ਪੁੱਤਰ ਗੁਰਧਿਆਨ ਸਿੰਘ ਵਾਸੀ ਦੁਘਾਟ , ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਗੜ , ਅੰਮ੍ਰਿਤਪਾਲ ਸਿੰਘ ਪੁੱਤਰ ਕੰਗਣ ਵਾਸੀ ਹਿਰਦਾਪੁਰ , ਜਗਦੀਸ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸੈਦੀਪੁਰ , ਗੁਰਪ੍ਰੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਕੱਲਰ ਭੈਣੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਤਰਖਾਣ ਮਾਜਰਾ ਵੱਖ ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ਼ ਹਨ।
ਉਕਤ ਸਾਰੇ ਹੀ ਜੇਲ੍ਹ ਬੰਦੀਆਂ ਨੇ ਮਿਲਕੇ ਇੱਕ ਗਰੁੱਪ ਬਣਾ ਕੇ ਜੇਲ੍ਹ ਬਰਨਾਲਾ ਅੰਦਰ ਵਾਰਡਰ ਯਾਦਵਿੰਦਰ ਸਿੰਘ ਪੇਟੀ ਨੂੰ ਗਾਲਾ ਕੱਢੀਆਂ ,ਜਾਨੋ ਮਾਰਨ ਦੀਆ ਧਮਕੀਆ ਦਿੱਤੀਆਂ , ,ਵਰਦੀ ਪਾੜ ਦਿੱਤੀ ਅਤੇ ਦਰੱਖਤਾਂ ਤੋਂ ਡੰਡੇ ਬਣਾਕੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਬੰਦੀਆ ਵਿੱਚੋ ਇੱਕ ਨੇ ਵਾਰਡਰ ਯਾਦਵਿੰਦਰ ਸਿੰਘ ਦੇ ਖੱਬੇ ਹੱਥ ਤੇ ਡੰਡਾ ਮਰਿਆ । ਜਦੋਂ ਹੋਰ ਮੁਲਾਜ਼ਮ ਬਚਾਅ ਲਈ ਅੱਗੇ ਆਏ ਤਾਂ ਉਕਤ ਬੰਦੀਆਂ ਨੇ ਇੱਟਾ ਰੋੜੇ ਮੁਲਾਜਮਾਂ ਵੱਲ ਮਾਰੇ । ਇਹਨਾਂ ਕੈਦੀਆਂ ਨੇ ਜੇਲ੍ਹ ਦਾ ਮਹੋਲ ਖਰਾਬ ਕੀਤਾ ਗਿਆ । ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੇਂਟ ਦੀ ਸ਼ਕਾਇਤ ਦੇ ਅਧਾਰ ਪਰ, ਉਕਤ 13 ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 353,186,332, 506,148,149 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਪੁਲਿਸ ਨਾਮਜ਼ਦ ਦੋਸ਼ੀਆਂ ਨੂੰ ਅਦਾਲਤ ਦੀ ਮਨਜੂਰੀ ਨਾਲ ਗਿਰਫਤਾਰ ਕਰਕੇ, ਪੁੱਛਗਿੱਛ ਕਰੇਗੀ।