PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਮਾਨਵਤਾ ਦੀ ਸੇਵਾ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ

Advertisement
Spread Information

ਮਾਨਵਤਾ ਦੀ ਸੇਵਾ ਲਈ ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ

6 ਮਹਿਲਾਵਾਂ ਸਹਿਤ 100 ਸੇਵਾਦਾਰਾਂ ਨੇ ਆਪਣਾ ਖੂਨਦਾਨ ਕੀਤਾ


ਪ੍ਰਦੀਪ ਕਸਬਾ  , ਬਰਨਾਲਾ :3 ਅਕਤੂਬਰ  2021

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵਲੋਂ ਬਰਨਾਲਾ ਸ਼ਹਿਰ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਮਾਨਵਤਾ ਦੀ ਸੇਵਾ ਲਈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਬਰਨਾਲਾ ਦੇ ਐੱਸ. ਐਮ. ਓ. ਡਾ. ਜਸਵੀਰ ਸਿੰਘ ਔਲਖ ਅਤੇ ਸੰਗਰੂਰ ਜੋਨ ਦੇ ਜੋਨਲ ਇੰਨਚਾਰਜ ਸ਼੍ਰੀ ਵੀ. ਸੀ. ਲੁਥਰਾ ਜੀ ਨੇ ਮਿਲਕੇ ਕੀਤਾ। ਇਸ ਅਵਸਰ ਉੱਤੇ ਡਾ. ਜਸਵੀਰ ਸਿੰਘ ਔਲਖ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਦੇ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਆਪਣੇ ਭਗਤਾਂ ਸੇਵਾਦਾਰਾਂ ਨੂੰ ਮਾਨਵਤਾ ਦੀ ਸੇਵਾ ਕਰਨ ਦੀ ਅਜਿਹੀ ਸਿਖਿਆ ਦੇ ਰਹੇ ਹਨ। ਇਨ੍ਹਾਂ ਦੇ ਸੇਵਾਦਾਰ ਵੱਧ ਚੜ੍ਹ ਕੇ ਖੂਨਦਾਨ ਕਰ ਰਹੇ ਹਨ। ਉਨ੍ਹਾਂਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਨਸ਼ਾ ਛੁੜਾਉ ਕੇਂਦਰ ਅਤੇ ਜੋ ਉਸਦੇ ਨੇੜੇ ਤੇੜੇ ਦੀ ਜੋ ਵੀ ਜਗ੍ਹਾ ਹੈ ਉੱਥੇ ਬਹੁਤ ਗੰਦਗੀ ਰਹਿੰਦੀ ਸੀ ਪਰ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਆਪਣੇ ਸਤਿਗੁਰ ਦੀ ਸਿੱਖਿਆ ਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਸ ਜਗ੍ਹਾ ਦੀ ਨੁਹਾਰ ਬਦਲ ਦਿੱਤੀ। ਉੱਥੇ ਬੇਹੱਦ ਹੀ ਸੁੰਦਰ ਪਾਰਕ ਬਣਾ ਕੇ ਦਿੱਤਾ। ਉਨ੍ਹਾਂਨੇ ਸਿਵਲ ਹਸਪਤਾਲ ਦੀ ਪੂਰੀ ਟੀਮ ਵਲੋਂ ਮਿਸ਼ਨ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

ਸੰਗਰੂਰ ਜੋਨ ਦੇ ਜੋਨਲ ਇਨਚਾਰਜ ਸ਼੍ਰੀ ਵੀ.ਸੀ. ਲੁਥਰਾ ਜੀ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵਿੱਚ ਖੂਨਦਾਨ ਕੈਂਪਾ ਦੀ ਲੜੀ 1986 ਤੋਂ ਲਗਾਤਾਰ ਜਾਰੀ ਹੈ। 1986 ਵਿੱਚ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਪਹਿਲਾਂ ਆਪਣਾ ਖੂਨਦਾਨ ਕਰ ਕੇ ਇਹਨਾਂ ਕੈਂਪਾਂ ਦੀ ਸ਼ੁਰਆਤ ਕੀਤੀ ਸੀ। ਨਾਲ ਹੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਇਹ ਸੁਨੇਹਾ ਵੀ ਦਿੱਤਾ ਸੀ ਦੇ “ਖੂਨ ਨਾਲੀਆਂ ਵਿੱਚ ਨਹੀਂ , ਨਾੜੀਆਂ ਵਿੱਚ ਵਗਣਾ ਚਾਹੀਦਾ ਹੈ”। ਉਨ੍ਹਾਂਨੇ ਅੱਗੇ ਦੱਸਿਆ ਦੇ ਇਹ ਸਤਿਗੁਰੁ ਮਾਤਾ ਜੀ ਦੀ ਸਿੱਖਿਆ ਹੀ ਹੈ ਜੋ ਕਰੋਨਾ ਕਾਲ ਵਿੱਚ ਵੀ ਇਹ ਭਗਤ ਸੇਵਾਦਾਰ ਬਿਨਾਂ ਕਿਸੇ ਸਵਾਰਥ ਭਾਵ ਦੇ ਲਗਾਤਾਰ ਸੇਵਾ ਵਿੱਚ ਲੱਗੇ ਹੋਏ ਹਨ। ਚਾਹੇ ਖੂਨਦਾਨ ਕੈਂਪ, ਸਫਾਈ ਅਭਿਆਨ, ਟੀਕਾਕਰਣ ਕੈਂਪ , ਗਲੀਆਂ ਨੂੰ ਸੇਨਿਟਾਇਜ ਕਰਨਾ ਆਦਿ।

ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਦੇ ਇਸ ਕੈਂਪ ਵਿੱਚ ਸੇਵਾਦਾਰਾਂ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੇ ਵੀ ਵੱਧ ਚੜ੍ਹ ਕਰ ਭਾਗ ਲਿਆ। ਇਸ ਕੈਂਪ ਵਿੱਚ 6 ਮਹਿਲਾਵਾਂ ਸਹਿਤ 100 ਸੇਵਾਦਾਰਾਂ ਨੇ ਆਪਣਾ ਖੂਨਦਾਨ ਕੀਤਾ । ਉਨ੍ਹਾਂਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। ਓਥੇ ਨਾਲ ਹੀ ਸਿਵਲ ਹਸਪਤਾਲ ਦੇ ਬਲਡ ਬੈਂਕ ਦੇ ਡੇ. ਹਰਜਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਦਾ ਆਭਾਰ ਵਿਅਕਤ ਕੀਤਾ।


Spread Information
Advertisement
Advertisement
error: Content is protected !!