PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਜ਼ਿਲ੍ਹੇ ਵਿਚ 6.9 ਲੱਖ ਦੇ ਅੰਕੜੇ ਤੋਂ ਪਾਰ ਕਰ ਚੁੱਕਿਆ ਹੈ ਕੋਵਿਡ ਦਾ ਟੀਕਾਕਰਨ – ਡਾ ਅੰਜਨਾ ਗੁਪਤਾ

Advertisement
Spread Information

ਜ਼ਿਲ੍ਹੇ ਵਿਚ 6.9 ਲੱਖ ਦੇ ਅੰਕੜੇ ਤੋਂ ਪਾਰ ਕਰ ਚੁੱਕਿਆ ਹੈ
ਕੋਵਿਡ ਦਾ ਟੀਕਾਕਰਨ – ਡਾ ਅੰਜਨਾ ਗੁਪਤਾ

*ਹਰ ਐਤਵਾਰ ਦੂਜੀ ਖੁਰਾਕ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ


ਹਰਪ੍ਰੀਤ ਕੌਰ ਬਬਲੀ  , ਸੰਗਰੂਰ, 18 ਸਤੰਬਰ 2021
ਕੋਵਿਡ-19 ’ਤੇ ਕਾਬੂ ਪਾਉਣ ਲਈ ਵੱਖ ਵੱਖ ਥਾਂਵਾਂ ’ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਤਹਿਤ 6.9 ਲੱਖ ਤੋਂ ਵਧੇਰੇ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦਿੱਤੀ।
ਸਿਵਲ ਸਰਜਨ ਨੇ ਦੱਸਿਆ ਕਿ ਵੈਕਸੀਨ ਦਂ ਦੂਸਰੀ ਡੋਜ਼ ਲਈ ਹਰ ਐਤਵਾਰ ਸਪੈਸ਼ਲ ਮੈਗਾ ਡਰਾਈਵ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਕੋਵਿਡ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੈਂਪਾਂ ਵਿਚ ਵੱਧ ਤੋਂ ਵੱਧ ਸ਼ਿਰਕਤ ਕਰ ਕੇ ਦੂਸਰੀ ਡੋਜ਼ ਲਗਵਾ ਲਈ ਜਾਵੇ ਤਾਂ ਜੋ  ਕੋਵਿਡ ਦੀ ਸੰਭਾਵੀ ਤੀਸਰੀ ਲਹਿਰ ਤੋਂ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਵੈਕਸੀਨ ਦੀ ਦੂਸਰੀ ਡੋਜ਼ ਨਹੀਂ ਲਗਾਉਂਦੇ ਤਾਂ ਪਹਿਲੀ ਡੋਜ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ।
 ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਿਨੀਤ ਨਾਗਪਾਲ ਨੇ ਦੱਸਿਆ ਕਿ ਹੁਣ ਤੱਕ 146547  ਲਾਭਪਾਤਰੀਆਂ ਨੂੰ  ਕੋਵਿਡ ਦੀ ਦੂਸਰੀ ਡੋਜ਼ ਲੱਗ ਚੁੱਕੀ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਜਿਵੇਂ ਕਿ ਮੂੰਹ ਤੇ ਮਾਸਕ ਪਹਿਨਣਾ , ਸਮਾਜਕ ਦੂਰੀ  ਬਣਾ ਕੇ ਰੱਖਣਾ, ਹੱਥਾਂ ਨੂੰ ਸੈਨੇਟਾਇਜ ਕਰਨਾ ਜਾਂ ਸਾਬਣ ਪਾਣੀ ਨਾਲ ਸਾਫ ਕਰਨਾ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਆਦਿ।
   

Spread Information
Advertisement
Advertisement
error: Content is protected !!