PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਕਿਰਤੀ ਕਿਸਾਨਾਂ ਨੇ ਜਨਮ ਦਿਵਸ ਮੌਕੇ ਸਿਰਮੌਰ ਲੋਕ ਨਾਟਕਕਾਰ ਗੁਰਸ਼ਰਨ ਭਾਅ ਜੀ ਨੂੰ ਸਿਜਦਾ ਕੀਤਾ

Advertisement
Spread Information

*ਫਸਲਾਂ ਦੀ ਐਸਐਸਪੀ ‘ਸਮੁੱਚੀਆਂ ਲਾਗਤਾਂ’ (ਸੀ-ਟੂ) ‘ਤੇ ਅਧਾਰਿਤ ਹੋਣ ਵਾਲਾ ਸਰਕਾਰੀ ਝੂਠ ਨੰਗਾ ਹੋਇਆ: ਕਿਸਾਨ ਆਗੂ

*ਸੰਸਦ ‘ਚ ਖੇਤੀ ਕਾਨੂੰਨ ਪਾਸ ਕਰਨ ਦੀ ਵਰ੍ਹੇਗੰਢ ਮੌਕੇ ਭਲਕੇ ,17 ਸਤੰਬਰ ਨੂੰ ਕਾਨੂੰਨਾਂ ਦੇ ਪੁਤਲੇ ਸਾੜੇ ਜਾਣਗੇ; ਰੋਸ-ਪ੍ਰਦਰਸ਼ਨ ਕੀਤਾ ਜਾਵੇਗਾ।


ਪਰਦੀਪ ਕਸਬਾ , ਬਰਨਾਲਾ:  16 ਸਤੰਬਰ, 2021

ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 351ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।ਅੱਜ ਬੁਲਾਰਿਆਂ ਨੇ ਦੱਸਿਆ  ਕਿ ਸਰਕਾਰ ਵੱਲੋਂ  ਪਿਛਲੇ ਦਿਨੀਂ ਐਲਾਨੀ ਐਮਐਸਪੀ ਤੈਅ ਕਰਨ ਬਾਰੇ ਨੰਗਾ-ਚਿੱਟਾ ਝੂਠ ਬੋਲਿਆ। ਸਵਾਮੀਨਾਥਨ ਕਮੇਟੀ ਨੇ ਐਮਐਸਪੀ ਤੈਅ ਕਰਨ ਲਈ ਸਮੁੱਚੀਆਂ (ਯਾਨੀ ਸੀ-ਟੂ) ਲਾਗਤਾਂ ‘ਤੇ 50 ਫੀ ਸਦੀ ਮੁਨਾਫਾ ਦੇਣ ਦੀ ਸਿਫਾਰਸ਼ ਕੀਤੀ ਸੀ। ਸਰਕਾਰ ਨੇ ਦਾਅਵਾ ਕੀਤਾ  ਸੀ ਕਿ ਐਮਐਸਪੀ ‘ਸਮੁੱਚੀਆਂ ਲਾਗਤਾਂ’ ‘ਤੇ ਅਧਾਰਿਤ ਹੈ ਪਰ ਹੁਣ ਸੀਏਸੀਪੀ ( ਕਮਿਸ਼ਨ ਫਾਰ ਐਗਰੀਕਲਚਰਲ ਕਾਸਟਸ ਐਂਡ ਪਰਾਈਸਸ) ਨੇ ਜੋ ਪਰਾਈਸ ਪਾਲਿਸੀ ਰਿਪੋਰਟ ਜਾਰੀ ਕੀਤੀ ਹੈ, ਉਸ ਅਨੁਸਾਰ ਐਮਐਸਪੀ ਤੈਅ ਕਰਨ ਲਈ ਏ-ਟੂ ਪਲੱਸ ਐਫ.ਐਲ ( A2+FL) ਲਾਗਤਾਂ ਵਰਤੀਆਂ ਗਈਆਂ। ਸਰਕਾਰ ਨੇ ਇੱਕ ਵਾਰ ਫਿਰ ਨੰਗਾ-ਚਿੱਟਾ ਝੂਠ ਬੋਲਿਆ।  ਇਹ ਬਹੁਤ ਸ਼ਰਮਨਾਕ ਵਰਤਾਰਾ ਹੈ । ਇੰਜ ਝੂਠਾਂ  ਦੇ ਸਹਾਰੇ ਸਰਕਾਰ ਸਾਨੂੰ ਭਰਮਾ ਨਹੀਂ ਸਕਦੀ। ਅਸੀਂ ਸਰਕਾਰ ਤੋਂ ਸੀ-ਟੂ ਲਾਗਤਾਂ ਅਨੁਸਾਰ ਐਮਐਸਪੀ ਦੁਬਾਰਾ ਤੋਂ ਤੈਅ ਕਰਨ ਦੀ ਮੰਗ ਕਰਦੇ ਹਾਂ।
  ਅੱਜ ਪੰਜਾਬ ਦੇ ਸਿਰਮੌਰ ਨਾਟਕਕਾਰ ਗੁਰਸ਼ਰਨ ਭਾਅ ਜੀ ਦਾ ਜਨਮ ਦਿਨ ਸੀ। ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਵੱਲੋਂ ਲੋਕ-ਘੋਲਾਂ  ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਉਨਾਂ ਦੀ ਅਜ਼ੀਮ ਘਾਲਣਾ ਨੂੰ ਸਿਜਦਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਸ ਮੌਕੇ ਅਸੀਂ ਉਨ੍ਹਾਂ ਦੇ ਕਦਮਾਂ ‘ਤੇ ਚੱਲਣ ਦਾ ਅਹਿਦ ਕਰਦੇ ਹਾਂ ਅਤੇ ਆਪਣੇ ਅੰਦੋਲਨ ਨੂੰ ਜਿੱਤ ਦੇ ਅੰਜਾਮ ਤੱਕ ਲੈ ਕੇ ਜਾਵਾਂਗੇ।
  ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਨਾਮ ਸਿੰਘ ਠੀਕਰੀਵਾਲਾ, ਜਸਪਾਲ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ, ਰਣਧੀਰ ਸਿੰਘ ਰਾਜਗੜ੍ਹ, ਬਲਵੰਤ ਸਿੰਘ ਠੀਕਰੀਵਾਲਾ,ਕਾਕਾ ਸਿੰਘ ਫਰਵਾਹੀ, ਬਲਜੀਤ ਕੌਰ ਫਰਵਾਹੀ, ਗੋਰਾ ਸਿੰਘ ਢਿੱਲਵਾਂ, ਮਨਜੀਤ ਰਾਜ ਤੇ ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ  ਦੱਸਿਆ ਕਿ ਇੱਕ ਤੋਂ ਇੱਕ ਸਾਲ ਪਹਿਲਾਂ 17-ਸਤੰਬਰ ਨੂੰ ਭਾਰਤੀ ਸੰਸਦ ਨੇ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਸਨ।ਇਸ ਮਨਹੂਸ ਦਿਵਸ ਮੌਕੇ ਭਲਕੇ  ਬਾਜਾਰਾਂ ਵਿਚੋਂ ਦੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕਾਲੇ  ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਲਈ ਪਹੁੰਚਣ ਦੀ ਅਪੀਲ ਕੀਤੀ।


Spread Information
Advertisement
Advertisement
error: Content is protected !!