UP ਤੋਂ ਲਿਆ ਕਿ ਹਥਿਆਰ ਸਪਲਾਈ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ, 2 ਪਿਸਤੌਲ ਬਰਾਮਦ
ਅਸ਼ੋਕ ਧੀਮਾਨ , ਫਤਿਹਗੜ੍ਹ ਸਾਹਿਬ 14 ਮਈ 2022
ਸ੍ਰੀਮਤੀ ਰਵਜੋਤ ਕੌਰ ਗਰੇਵਾਲ 1PS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਦੱਸਿਆ ਕਿ ਸ੍ਰੀ ਰਾਜਪਾਲ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮਨਜੀਤ ਸਿੰਘ ਉਪ ਪੁਲਿਸ ਕਪਤਾਨ ਸਰਕਲ ਫਤਹਿਗੜ ਸਾਹਿਬ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਦੀ ਅਗਵਾਈ ਵਿਚ ਸੀ.ਆਈ.ਏ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਹਰਪ੍ਰੀਤ ਸਿੰਘ ਬੈਰਕ ਹੈਪੀ ਪੁੱਤਰ ਕ੍ਰਿਪਾਲ ਸਿੰਘ ਵਾਸੀ ਬਲਾੜੀ ਕਲਾਂ ਥਾਣਾ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ ਸਾਹਿਬ ਤੋ ਇੱਕ ਦੇਸੀ ਪਿਸਟਲ 32 ਬੋਰ ਸਮੇਤ 03 ਜਿੰਦਾ ਰੌਂਦ ਅਤੇ ਇੱਕ ਖੋਹ ਕੀਤਾ ਰਿਵਾਲਵਰ 32 ਬੋਰ ਸਮੇਤ 04 ਜਿੰਦਾ ਰੌਂਦ ਅਤੇ ਇੱਕ ਖੋਲ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਬਰਖਿਲਾਫ਼ ਮੁੱਕਦਮਾ ਨੰਬਰ 83 ਮਿਤੀ 09.05.20022 ਅਧ 25,7,8)/54/59 Arms act ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਕਰਵਾਇਆ ਗਿਆ ਹੈ। ਦੋਸ਼ੀ ਨੂੰ ਮੁਖਬਰੀ ਦੇ ਅਧਾਰ ਤੇ ਮਿਤੀ 09.05.2022 ਨੂੰ ਰਾਣਾ ਹੈਰੀਟੇਜ਼ ਵੈਡਿੰਗ ਪੈਲਸ ਸਰਹਿੰਦ ਦੇ ਨੇੜੇ ਤੋਂ ਕਾਬੂ ਕਰਕੇ ਉਸ ਪਾਸੋਂ ਮੌਕਾ ਤੇ ਇੱਕ ਦੋਸ਼ੀ ਪਿਸਟਲ 32 ਬੋਰ ਸਮੇਤ 03 ਜਿੰਦਾ ਰੋਂਦ ਬਰਾਮਦ ਕੀਤੇ। ਦੌਰਾਨੇ ਪੁਲਿਸ ਰਿਮਾਂਡ ਮਿਤੀ 12.05.2022 ਨੂੰ ਦੋਸ਼ੀ ਤੋਂ ਇੱਕ ਹੋਰ ਖੋਹ ਕੀਤਾ ਰਿਵਾਲਵਰ 32 ਬੋਰ ਸਮੇਤ 04 ਜਿੰਦਾ ਰੌਂਦ ਅਤੇ ਇੱਕ ਖੋਲ ਰੌਂਦ ਬਰਾਮਦ ਕੀਤਾ ਜੋ ਦੋਸ਼ੀ ਨੇ ਪਿੰਡ ਸੇਖਮਾਜਰਾ ਥਾਣਾ ਸਿਟੀ ਮੋਰਿੰਡਾ ਜਿਲ੍ਹਾ ਰੂਪਨਗਰ ਤੋਂ ਲੜਾਈ ਦੌਰਾਨ ਮਿਤੀ 26.04,2022 ਨੂੰ ਮੋਹ ਕੀਤਾ ਸੀ। ਜਿੱਥੇ ਮੁਕੱਦਮਾ ਨੰਬਰ 32 ਮਿਤੀ 25.04.2422 ਅਧ 323,3798,336,34 IPC ਥਾਣਾ ਸਿਟੀ ਮੋਰਿੰਡਾ ਦਰਜ ਹੈ ਜਿਸ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਸੀ। ਪਹਿਲਾਂ ਵੀ ਸੀ.ਆਈ.ਏ ਸਰਹਿੰਦ ਨੇ ਦੋਸ਼ੀ ਹਰਪ੍ਰੀਤ ਸਿੰਘ ਨੂੰ ਕਾਬੂ ਕਰਕੇ ਇਸ ਤੋਂ ਮੁਕੱਦਮਾ ਨੰਬਰ 15 ਮਿਤੀ 20-01-2022 ਅਧ 25/54/59 Arm Act 336 IPC ਥਾਣਾ ਖਮਾਣੋਂ ਦਰਜ ਰਜਿਸਟਰ ਕੀਤਾ ਸੀ ਅਤੇ ਇਸ ਤੋਂ ਇਕ ਦੇਸੀ ਪਿਸਟਲ 32 ਬੋਰ ਸਮੇਤ 2 ਜਿੰਦਾ ਰੌਂਦ ਬਰਾਮਦ ਕੀਤੇ ਸਨ ਦੋਸ਼ੀ ਹਰਪ੍ਰੀਤ ਸਿੰਘ ਮਾੜੀ ਪ੍ਰਵਿਤੀ ਦਾ ਵਿਅਕਤੀ ਹੈ ਜਿਸ ਤੋਂ ਖਿਲਾਫ ਪਹਿਲਾਂ ਵੀ ਜਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਵਿੱਚ ਚਾਰ ਮੁਕੱਦਮੇ ਦਰਜ ਹਨ ਜੋ ਇਹ ਮੁਕੱਦਮੇ ਨਜਾਇਜ਼ ਅਸਲਾ ਰੱਖਣ, ਨਸ਼ੀਲੇ ਪਦਾਰਥ ਵੇਚਣ, ਲੁੱਟਾਂ ਖੋਹਾਂ ਅਤੇ ਲੜਾਈ ਝਗੜਿਆਂ ਨਾਲ ਸਬੰਧਤ ਹਨ।ਦੋਸ਼ੀ ਯੂ.ਪੀ ਤੋ ਨਜਾਇਜ਼ ਅਸਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ ਜੋ ਪੁਲਿਸ ਰਿਮਾਂਡ ਅਧੀਨ ਹੈ ਜਿਸ ਤੋਂ ਡੂੰਘਾਈ ਨਾਲ ਪਉਣ ਚੱਲ ਰਹੀ ਹੈ।
ਦੋਸ਼ੀ ਦੇ ਖਿਲਾਫ਼ ਕੁਲ ਦਰਜ ਮੁਕੱਦਮੇ:- 05
1. ਸਾਲ 2017 ਵਿੱਚ ਥਾਣਾ ਫਤਹਿਗੜ ਸਾਹਿਬ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੋਇਆ ਸੀ 2. ਮੁਕੱਦਮਾ ਨੰਬਰ (59/202. ਅ/ਧ 21/61/85 NDPS Act ਥਾਣਾ ਸਰਹਿੰਦ
3. ਮੁਕੱਦਮਾ ਨੰਬਰ 105 ਮਿਤੀ 20-01-2022 ਅਧ 25/54/59 Arm Act 336 IPC ਥਾਣਾ ਖਮਾਣੋਂ
4. ਮੁਕੱਦਮਾ ਨੰਬਰ 22 ਮਿਤੀ 26.04.2022 ਅ¤ 323,3798,336,341PC ਥਾਣਾ ਸਿਟੀ ਮੋਰਿੰਡਾ
5. ਮੁਕੱਦਮਾ ਨੰਬਰ 33 ਮਿਤੀ 09,05,2022 17 257,8)/54/59 Arms Act ਥਾਣਾ ਫਤਹਿਗੜ੍ਹ ਸਾਹਿਬ।