millange jroor - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Thu, 07 Mar 2024 13:31:25 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 millange jroor - PANJAB TODAY https://panjabtoday.com 32 32 198051722 ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਦੇ ਰੂਬਰੂ ਸਮਾਗਮ ‘ਚ ਕਵਿਤਾਵਾਂ ਦਾ ਰੰਗ ਵਰ੍ਹਿਆ.. https://panjabtoday.com/%e0%a8%aa%e0%a9%8d%e0%a8%b0%e0%a8%b5%e0%a8%be%e0%a8%b8%e0%a9%80-%e0%a8%95%e0%a8%b5%e0%a9%80-%e0%a8%aa%e0%a9%8d%e0%a8%b0%e0%a9%80%e0%a8%a4-%e0%a8%95%e0%a9%b0%e0%a8%b5%e0%a8%b2/?utm_source=rss&utm_medium=rss&utm_campaign=%25e0%25a8%25aa%25e0%25a9%258d%25e0%25a8%25b0%25e0%25a8%25b5%25e0%25a8%25be%25e0%25a8%25b8%25e0%25a9%2580-%25e0%25a8%2595%25e0%25a8%25b5%25e0%25a9%2580-%25e0%25a8%25aa%25e0%25a9%258d%25e0%25a8%25b0%25e0%25a9%2580%25e0%25a8%25a4-%25e0%25a8%2595%25e0%25a9%25b0%25e0%25a8%25b5%25e0%25a8%25b2 Thu, 07 Mar 2024 13:31:25 +0000 https://panjabtoday.com/?p=32862 ਛੋਟੀ ਉਮਰੇ ਉਚ ਪਾਏ ਦੀਆਂ ਕਵਿਤਾਵਾਂ ਲਿਖ ਕੇ ਪ੍ਰੀਤ ਕੰਵਲ ਨੇ ਸਿਵ ਕੁਮਾਰ ਬਟਾਲਵੀ ਦੀ ਯਾਦ ਤਾਜਾ ਕਰਵਾਈ-ਸ਼ਿਵ ਸਿੰਗਲਾ ਗਾਇਕ ਨਵਰੂਪ ਦੀ ਗਾਇਕੀ ਨੇ ਸਰੋਤਿਆਂ ਨੂੰ ਕੀਲਿਆ.. ਅਦੀਸ਼ ਗੋਇਲ, ਬਰਨਾਲਾ 7 ਮਾਰਚ 2024   ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੀ...

The post ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਦੇ ਰੂਬਰੂ ਸਮਾਗਮ ‘ਚ ਕਵਿਤਾਵਾਂ ਦਾ ਰੰਗ ਵਰ੍ਹਿਆ.. first appeared on PANJAB TODAY.

]]>
ਛੋਟੀ ਉਮਰੇ ਉਚ ਪਾਏ ਦੀਆਂ ਕਵਿਤਾਵਾਂ ਲਿਖ ਕੇ ਪ੍ਰੀਤ ਕੰਵਲ ਨੇ ਸਿਵ ਕੁਮਾਰ ਬਟਾਲਵੀ ਦੀ ਯਾਦ ਤਾਜਾ ਕਰਵਾਈ-ਸ਼ਿਵ ਸਿੰਗਲਾ

ਗਾਇਕ ਨਵਰੂਪ ਦੀ ਗਾਇਕੀ ਨੇ ਸਰੋਤਿਆਂ ਨੂੰ ਕੀਲਿਆ..

ਅਦੀਸ਼ ਗੋਇਲ, ਬਰਨਾਲਾ 7 ਮਾਰਚ 2024
  ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੀ ਪਹਿਲੀ ਹੀ ਕਿਤਾਬ ‘ਮਿਲਾਂਗੇ ਜਰੂਰ’ ਨਾਲ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਨਾਲ ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਐਡੀਟੋਰੀਅਮ ਹਾਲ ਵਿੱਚ ਲੰਘੀ ਕੱਲ੍ਹ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਕਵੀਆਂ ਤੋਂ ਇਲਾਵਾ ਉੱਭਰਦੇ ਕਲਾਸੀਕਲ ਗਾਇਕ ਅਤੇ ਪ੍ਰੀਤ ਕੰਵਲ ਦੇ ਛੋਟੇ ਭਰਾ ਨਵਨੂਰ ਸਿੰਘ ਅਮ੍ਰਿਤਸਰ ਨੇ ਪ੍ਰੀਤ ਕੰਵਲ ਦੀਆਂ ਮਕਬੂਲ ਕਵਿਤਾਵਾਂ ਨੂੰ ਦਿਲਕਸ਼ ਅੰਦਾਜ਼ ਤੇ ਸੁਹਜ ਸੁਰੀਲੀ ਆਵਾਜ਼ ਵਿੱਚ ਗਾ ਕੇ,ਸਰੋਤਿਆ ਨੂੰ ਕੀਲ ਕੇ ਰੱਖਿਆ।                                                 ਨਵਰੂਪ ਦੀ ਗਾਇਕੀ ਨੇ ਸਰੋਤਿਆਂ ਨੂੰ ਸੁਰਿੰਦਰ ਸਰਤਾਜ ਦੇ ਅੰਦਾਜ਼ ਦਾ ਡੂੰਘਾ ਅਹਿਸਾਸ ਕਰਵਾਇਆ।                             
    ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸਿਵਦਰਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਐਡੀਟੋਰੀਅਮ ਹਾਲ ਵਿੱਚ ਹੋਏ ਇਸ ਸਮਾਗਮ ਵਿੱਚ ਸਭ ਤੋਂ ਪਹਿਲਾਂ ਐੱਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਪ੍ਰੀਤ ਕੰਵਲ ਅਤੇ ਆਏ ਹੋਏ ਹੋਰ ਲੇਖਕਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਏਨੀ ਛੋਟੀ ਉਮਰ ਵਿੱਚ ਉਚ ਪਾਏ ਦੀਆਂ ਕਵਿਤਾਵਾਂ ਲਿਖ ਕੇ ਪ੍ਰੀਤ ਕੰਵਲ ਨੇ ਸਿਵ ਕੁਮਾਰ ਬਟਾਲਵੀ ਦੀ ਯਾਦ ਤਾਜਾ ਕਰਵਾ ਦਿੱਤੀ ਹੈ।                  ਉਹਨਾਂ ਕਿਹਾ ਜੋ ਲੋਕ ਸਮਝਦੇ ਹਨ ਕਿ ਪੰਜਾਬੀ ਦੀਆਂ ਕਿਤਾਬਾਂ ਨੂੰ ਲੋਕ ਪੜਦੇ ਨਹੀਂ, ਉਹਨਾਂ ਦੀ ਮਿੱਥ ਵੀ ਪ੍ਰੀਤ ਕੰਵਲ ਦੀ ਪਹਿਲੀ ਹੀ ਕਿਤਾਬ ਮਿਲਾਂਗੇ ਜਰੂਰ ਨੇ ਤੋੜ ਦਿਤਾ ਹੈ, ਕਿਉਂਕਿ 20 ਹਜਾਰ ਤੋਂ ਵੱਧ ਇਸ ਕਿਤਾਬ ਦੀ ਵਿਕਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਵਧੀਆ ਸਾਹਿਤ ਦੇ ਦੀਵਾਨੇ ਹਨ।                 
                 ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐੱਸ.ਐੱਸ.ਡੀ ਸਭਾ ਦੇ ਚੇਅਰਮੈਨ ਸਿਵਦਰਸਨ ਕੁਮਾਰ ਸਰਮਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਨੌਜਵਾਨ ਕਵੀ ਪ੍ਰੀਤ ਕੰਵਲ ਦੀਆਂ ਰਚਨਾਵਾਂ ਦੀ ਤਰੀਫ ਕਰਦਿਆਂ ਕਿਹਾ ਕਿ ਸਾਡੇ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਇਸ ਰਬਰੂ ਸਮਾਗਮ ਦੌਰਾਨ ਇਹ ਪਤਾ ਲੱਗਿਆ ਹੈ ਕਿ ਸ਼ਾਇਰੀ ਦਾ ਉਮਰ ਨਾਲ ਕੋਈ ਸਬੰਧ ਨਹੀਂ, ਪ੍ਰੀਤ ਕੰਵਲ ਵਾਂਗ ਉਚ ਪਾਏ ਦੀ ਸ਼ਾਇਰੀ ਚੜਦੀ ਉਮਰ ਵੀ ਕੀਤੀ ਜਾ ਸਕਦੀ ਹੈ।
                  ਇਸ ਸਮਾਗਮ ਦੀ ਸੁਰੂਆਤ ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀ ਜੈਸਵੀਰ, ਆਰਜੂ, ਕਮਲ, ਜਸਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਡਿੰਪਲ, ਕਰਨਵੀਜ ਸਿੰਘ, ਹਰਮਨਦੀਪ, ਖੁਸ਼ਪ੍ਰੀਤ ਕੌਰ ਅਤੇ ਨਵਨੂਰ ਨੇ ਪ੍ਰੀਤ ਕੰਵਲ ਦੀ ਪੁਸਤਕ ‘ਮਿਲਾਂਗੇ ਜਰੂਰ’ ਵਿੱਚਲੀਆਂ ਕਵਿਤਾਵਾਂ ਦਾ ਗਾਇਨ ਕਰਕੇ ਰੰਗ ਬੰਨ੍ਹ ਦਿੱਤਾ।                                   
      ਇਸ ਸਮਾਗਮ ਨੂੰ ਅੱਗੇ ਤੋਰਦਿਆਂ ਡਾ: ਤੇਜਾ ਸਿੰਘ ਤਿਲਕ ਵੱਲੋਂ ਪੇਪਰ ਪੜਿਆ ਗਿਆ। ਇਸ ਉਪਰੰਤ ਨੌਜਵਾਨ ਸ਼ਾਇਰ ਪ੍ਰੀਤ ਕੰਵਲ ਸਟੇਜ ’ਤੇ ਆਏ ਅਤੇ ਉਹਨਾਂ ਆਪਣੀਆਂ ਕੁੱਝ ਰਚਨਾਵਾਂ ਸੁਣਾਈਆਂ ਅਤੇ ਫਿਰ ਵਿਦਿਆਰਥੀਆਂ ਵੱਲੋਂ ਕੀਤੇ ਗਏ ਰਬਰੂ ਸਵਾਲਾਂ ਦੇ ਜਵਾਬ ਵੀ ਦਿੱਤੇ।                                                    ਇਸ ਮੌਕੇ ਆਸ਼ਾਵਾਦੀ ਕਵੀਆਂ ਜੁਗਰਾਜ ਧੌਲਾ, ਕੰਵਲਜੀਤ ਭੱਠਲ, ਰਿਟਾ: ਪ੍ਰਿੰਸੀਪਾਲ ਸੁਰਿੰਦਰ ਸਿੰਘ ਭੱਠਲ, ਮਾਲਵਿੰਦਤਰ ਸ਼ਾਇਰ, ਰਾਮ ਸਰੂਪ ਸਰਮਾ, ਜਗਤਾਰ ਬੈਂਸ, ਤੇਜਿੰਦਰ ਚੰਡਿਓਕ, ਲਛਮਣ ਦਾਸ ਮੁਸਾਫਿਰ, ਨਵਰੂਪ ਸਿੰਘ ਅੰਮ੍ਰਿਤਸਰ, ਰਘਵੀਰ ਸਿੰਘ, ਰਾਜਾਰਾਮ, ਸੋਹਣ ਸਿੰਘ ਮਾਝੀ, ਮੱਖਣ ਧਨੇਰ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਜਿੰਦਲ ਨੇ ਆਏ ਹੋਏ ਸਾਰੇ ਕਵੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦਾ ਫਰਜ ਪ੍ਰੋ: ਹਰਪ੍ਰੀਤ ਕੌਰ ਅਤੇ ਪ੍ਰੋ: ਗੁਰਪਿਆਰ ਸਿੰਘ ਵੱਲੋਂ ਨਿਭਾਇਆ ਗਿਆ। ਇਸ ਮੌਕੇ ਤਰਕ ਭਾਰਤੀ ਪ੍ਰਕਾਸ਼ਨ ਦੇ ਸੰਚਾਲਕ ਅਮਿੱਤ ਮਿੱਤਰ, ਸੀਨੀਅਰ ਪੱਤਰਕਾਰ ਹਰਿੰਦਰ ਨਿੱਕਾ ਅਤੇ ਜਗਸੀਰ ਸਿੰਘ ਚਹਿਲ ਅਤੇ ਪ੍ਰੀਤ ਕੰਵਲ ਦੇ ਭਰਾ ਜਸ਼ਨਦੀਪ ਸਿੰਘ, ਗਗਨਦੀਪ ਸਿੰਘ ਅਤੇ ਨਵਨੂਰ ਸਿੰਘ ਆਦਿ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

The post ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਦੇ ਰੂਬਰੂ ਸਮਾਗਮ ‘ਚ ਕਵਿਤਾਵਾਂ ਦਾ ਰੰਗ ਵਰ੍ਹਿਆ.. first appeared on PANJAB TODAY.

]]>
32862