SDM ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ
SDM ਬਰਨਾਲਾ ਨੇ ਧਨੌਲਾ ਵਿਖੇ ਕੀਤਾ ਟਰਾਂਸਜੈਂਡਰ ਵੋਟਰਾਂ ਨੂੰ ਜਾਗਰੂਕ
ਸੋਨੀ ਪਨੇਸਰ,ਧਨੌਲਾ ਮੰਡੀ (ਬਰਨਾਲਾ) , 24 ਦਸੰਬਰ 2021
ਐੱਸ.ਡੀ.ਐਮ ਬਰਨਾਲਾ ਸ੍ਰੀ ਵਰਜੀਤ ਸਿੰਘ ਵਾਲੀਆ ਨੇ ਅੱਜ ਧਨੌਲਾ ਵਿਖੇ ”ਔਰਤ ਮਰਦ ਤੇ ਟਰਾਂਸਜੈਂਡਰ ਲੋਕਤੰਤਰ ਵਿੱਚ ਸਭ ਬਰਾਬਰ” ਮੁਹਿੰਮ ਅਧੀਨ ਟਰਾਂਸਜੈਂਡਰਾਂ (ਤੀਜਾ ਲਿੰਗ ਵੋਟਰਾਂ) ਦੇ ਘਰ ਜਾ ਕੇ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਅਤੇ ਸੰਵਿਧਾਨ ਅਧੀਨ ਰਹਿ ਕੇ ਸਾਰਿਆਂ ਨੂੰ ਵੋਟਾਂ ਪਾਉਣ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ।
ਸ੍ਰੀ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਵੋਟ ਹੀ ਸਾਡੀ ਆਪਣੀ ਆਵਾਜ਼ ਤੇ ਪਹਿਚਾਣ ਹੈ ਇਸ ਕਰਕੇ ਸਾਰੇ ਨੌਜਵਾਨ ਵੀਰ ਬਜ਼ੁਰਗ ਭੈਣਾਂ ਮਾਤਾਵਾਂ ਤੇ ਹੋਰ ਹਰੇਕ ਵਰਗ ਦੇ ਲੋਕ ਆਪਣੇ ਹੱਕ ਦੀ ਵਰਤੋਂ ਕਰਦੇ ਹੋਏ ਵੋਟ ਜ਼ਰੂਰ ਪਾਉਣ।
ਇਸ ਮੌਕੇ ਮਹੰਤ ਸਰਬਜੀਤ, ਮਹੰਤ ਜੱਸੀ, ਬਿੰਦਰ ਸਿੰਘ, ਜੱਗਾ ਤੇ ਹੋਰ ਨੇ ਐੱਸ.ਡੀ.ਐੱਮ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਹੱਕ ਦੀ ਵਰਤੋਂ ਜ਼ਰੂਰ ਕਰਨਗੇ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨਗੇ ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਧਨੌਲਾ ਸ਼੍ਰੀ ਆਸ਼ੂ ਪ੍ਰਭਾਸ਼ ਜੋਸ਼ੀ ਜੀ, ਬੀ.ਐਲ.ਓ ਗੁਰਮੀਤ ਸਿੰਘ, ਚੰਚਲ ਕੁਮਾਰ ਸ਼ਰਮਾ, ਹਰਚਰਨਜੀਤ ਸਿੰਘ ਕਾਨੂੰਨਗੋ, ਜਸਪਾਲ ਸਿੰਘ, ਬਿੱਕਰ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।