Night Curfew- ਵੱਡੀ ਖਬਰ, ਪੰਜਾਬ ‘ਚ ਅੱਜ ਤੋਂ ਫਿਰ ਕਰੋਨਾ ਕਰਫਿਉ ਲਾਗੂ
ਸਕੂਲ , ਕਾਲਜ਼ ਯੂਨੀਵਰਸਿਟੀ ਅਤੇ ਹੋਰ ਸਾਰੇ ਵਿੱਦਿਅਕ ਅਦਾਰੇ
ਏ.ਐਸ. ਅਰਸ਼ੀ , ਚੰੜੀਗੜ੍ਹ 4 ਜਨਵਰੀ 2022
ੳਮੀਕਰੋਨ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਅੰਦਰ ਨਾਈਟ ਕਰਫਿਊ ਇੱਕ ਵਾਰ ਫਿਰ ਤੋਂ ਲਾਗੂ ਕਰ ਦਿੱਤਾ ਹੈ। ਇਹ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਤੱਕ ਲਾਗੂ ਰਹੇਗਾ। ਪੰਜਾਬ ਸਰਕਾਰ ਵੱਲੋਂ ਜ਼ਾਰੀ ਪੱਤਰ ਅਨੁਸਾਰ ਸੂਬੇ ਦੇ ਸਾਰੇ ਸਕੂਲ , ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਵਿਦਿੱਅਕ ਅਦਾਰੇ ਬੰਦ ਕਰਨ ਦਾ ਹੁਕਮ ਜ਼ਾਰੀ ਕਰ ਦਿੱਤਾ ਹੈ । ਜ਼ਾਰੀ ਪੱਤਰ ਅਨੁਸਾਰ ਜਿੰਮ / ਸਪੋਰਟਸ ਸਟੇਡੀਅਮ ਆਦਿ ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ ਕਰੋਨਾਂ ਦੀਆਂ ਪਾਬੰਦੀਆਂ ਪਹਿਲਾਂ ਦੀ ਤਰਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਨੋ ਮਾਸਕ ਨੋ ਸਰਵਿਸ ਦਾ ਨਵਾਂ ਨਾਅਰਾ ਵੀ ਦਿੱਤੀ ਹੈ। ਹੁਣ ਦਫਤਰਾਂ ਆਦਿ ਥਾਂਵਾਂ ਤੇ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣ ਵਾਲਿਆਂ ਨੂੰ ਹੀ ਦਾਖਿਲੇ ਦੀ ਦੀ ਇਜ਼ਾਜਤ ਹੋਵੇਗੀ।
ਹੇਠਾਂ ਪੜ੍ਹੋ ਹਦਾਇਤਾਂ:-