PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਜੁਰਮ ਦੀ ਦੁਨੀਆਂ ਪੰਜਾਬ ਪਟਿਆਲਾ ਮਾਲਵਾ

FIR NO:- 0- ਫੌਜੀ ਅਫਸਰ ਨੇ ਅਹੁਦੇ ਦਾ ਰੋਹਬ ਦਿਖਾ ਕੇ ਲੁੱਟੀ ਇੱਜਤ ਤੇ ,,,

Advertisement
Spread Information

ਵਾਰਦਾਤ ਦੇ 5 ਸਾਲ ਬਾਅਦ ਖੋਲ੍ਹੀ ਫੌਜੀ ਅਫਸਰ ਦੀ ਧੀ ਨੇ ਜੁਬਾਨ 

ਅੰਬਾਲਾ ਪੁਲਿਸ ਨੇੇ ਐਫ.ਆਈ. ਆਰ. ਨੰਬਰ 0 ਦਰਜ਼ ਕਰਕੇ ਕਾਰਵਾਈ ਲਈ ਭੇਜੀ ਪਟਿਆਲਾ

ਗੁਆਂਢੀ ਅਫਸਰ ਨੇ ਫੌਜੀ ਕੁਆਟਰਾਂ ‘ਚ ਕੀਤੀ ਦੋਸਤੀ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਕੀਤਾ ਬਲਾਤਕਾਰ, 2 ਵਾਰ ਕਰਵਾਇਆ ਗਰਭਪਾਤ


ਹਰਿੰਦਰ ਨਿੱਕਾ/ ਬਲਵਿੰਦਰ ਸੂਲਰ  , ਪਟਿਆਲਾ 29 ਦਸੰਬਰ 2021 

    ਇੱਕ ਫੌਜੀ ਅਫਸਰ ਦੇ ਗੁਆਂਢ ਵਿੱਚ ਰਹਿੰਦੇ ਫੌਜ ਦੇ ਮੇਜਰ ਨੇ ਆਪਣੇ ਹੀ ਅਫਸਰ ਦੀ ਧੀ ਨਾਲ ਪਹਿਲਾਂ ਦੋਸਤੀ ਕੀਤੀ, ਫਿਰ ਵਿਆਹ ਲਈ ਪਰਪੋਜ਼ ਕਰਕੇ, ਉਸ ਨੂੰ ਪਟਿਆਲਾ ਸਣੇ ਹੋਰ ਵੱਖ ਵੱਖ ਥਾਵਾਂ ਤੇ ਲਿਜਾ ਕੇ ਵਾਰ ਵਾਰ ਬਲਾਤਕਾਰ ਕੀਤਾ। ਇੱਥੇ ਹੀ ਬੱਸ ਨਹੀਂ, ਫੌਜੀ ਅਫਸਰ ਨੇ ਰੋਹਬ ਦਾਬ ਨਾਲ ਪੀੜਤ ਦਾ ਦੋ ਵਾਰ ਗਰਭਪਾਤ ਵੀ ਕਰਵਾਇਆ। ਆਖਿਰ ਬਲਾਤਕਾਰ ਪੀੜਤ ਨੇ ਵਾਰਦਾਤ ਦੇ ਕਰੀਬ ਪੰਜ ਸਾਲ ਬਾਅਦ ਮੂੰਹ ਖੋਲ੍ਹਿਆ ਤਾਂ ਅੰਬਾਲਾ ਥਾਣੇ ਦੀ ਪੁਲਿਸ ਨੇ ਨਾਮਜਦ ਦੋਸ਼ੀ ਫੋਜੀ ਅਫਸਰ ,ਮੇਜਰ ਅਮਨਦੀਪ ਸਿੰਘ ਪਟਿਆਲਾ ਦੇ ਖਿਲਾਫ ਜੀਰੋ ਨੰਬਰ ਐਫਆਈਆਰ ਦਰਜ ਕਰਕੇ, ਅਗਲੀ ਕਾਰਵਾਈ ਲਈ ਐਫਆਈਆਰ ਪਟਿਆਲਾ ਪੁਲਿਸ ਕੋਲ ਭੇਜ ਦਿੱਤੀ। 

  ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਫੌਜੀ ਅਫਸਰ ਦੀ ਧੀ ਨੇ ਦੱਸਿਆ ਕਿ ਉਹ ਸਾਲ 2013 ਤੋ ਬਾਅਦ ਆਪਣੇ ਪਿਤਾ, ਜੋ ਕਿ ਫਤੇਹਗੜ੍ਹ (ਯੂ.ਪੀ) ਵਿਖੇ ਫੋਜ ਵਿੱਚ ਤਾਇਨਾਤ ਸਨ, ਪਾਸ ਚਲੀ ਗਈ ਸੀ। ਦੋਸ਼ੀ ਮੇਜਰ ਅਮਨਦੀਪ ਸਿੰਘ ਵੀ ਆਪਣੇ ਪਿਤਾ ਦੇ ਪਾਸ ਫਤੇਹਗੜ੍ਹ ਯੂ.ਪੀ ਹੀ ਆਇਆ ਹੋਇਆ ਸੀ। ਪੀੜਤਾ ਅਤੇ ਦੋਸ਼ੀ ਦੇ ਕੁਆਟਰ ਆਸ—ਪਾਸ ਹੀ ਸਨ। ਜਿਸ ਕਾਰਨ ਦੋਵਾ ਦੀ ਦੋਸਤੀ ਹੋ ਗਈ ਸੀ।

  ਪੀੜਤਾ ਮੁਤਾਬਕ 31/12/2016 ਨੂੰ ਦੋਸ਼ੀ ਨੇ ਉਸ ਨੂੰ ਟੀ.ਐਨ.ਜੀ ਹੋਟਲ ਭੁਪਿੰਦਰਾ ਰੋਡ ਪਟਿਆਲਾ ਵਿਖੇ ਬੁਲਾ ਕੇ ਸ਼ਾਦੀ ਲਈ ਪ੍ਰਪੋਜ ਕਰ ਦਿੱਤਾ, ਜੋ ਮੁਦੈਲਾ ਦੇ ਹਾਂ ਕਹਿਣ ਪਰ ਦੋਸ਼ੀ , ਮੁਦੈਲਾ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣਾ ਰਿਹਾ। ਜਦੋ ਵੀ ਦੋਸ਼ੀ ਫੋਜ ਵਿੱਚੋਂ ਛੁੱਟੀ ਆਉਦਾ ਸੀ ਤਾ ਮੁਦੈਲਾ ਨੂੰ ਵੱਖ—ਵੱਖ ਥਾਵਾਂ ਪਰ ਬੁਲਾ ਕੇ ਉਸ ਨਾਲ ਬਲਾਤਕਾਰ ਕਰਦਾ ਰਹਿੰਦਾ ਸੀ।

 ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਮੁਦੈਲਾ ਦੋ ਵਾਰ ਗਰਭਵਤੀ ਵੀ ਹੋ ਗਈ ਸੀ ਅਤੇ ਦੋਸ਼ੀ ਨੇ ਮੁਦੈਲਾ ਨੂੰ ਗਰਭਪਾਤ ਦੀਆਂ ਗੋਲੀਆ ਖੁਆ ਕੇ ਗਰਭਪਾਤ ਕਰਵਾ ਦਿੱਤਾ। ਆਖਿਰ ਦੋਸ਼ੀ ਨੇ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ। ਜਿਸ ਕਾਰਣ ਉਸ ਨੇ ਕਰੀਬ ਪੰਜ ਸਾਲ ਦੇ ਅੱਤਿਆਚਾਰ , ਸ਼ਰੀਰਕ ਸ਼ੋਸ਼ਣ ਅਤੇ ਗਰਭਪਾਤ ਦੀ ਘਟਨਾ ਦੀ ਸੂਚਨਾ ਅੰਬਾਲਾ ਪੁਲਿਸ ਕੋਲ ਬਿਆਨ ਕਰ ਦਿੱਤੀ।

    ਅੰਬਾਲਾ ਥਾਣੇ ਦੀ ਪੁਲਿਸ ਨੇ ਨਾਮਜਦ ਦੋਸ਼ੀ ਮੇਜਰ ਅਮਨਦੀਪ ਸਿੰਘ ਵਾਸੀ ਮਕਾਨ ਨੰ. 42 ਪ੍ਰੋਫੈਸਰ ਕਲੋਨੀ,  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਿਲਾਫ ਅਧੀਨ ਜੁਰਮ 313/376(2) (N) ਆਈਪੀਸੀ ਤਹਿਤ ਮੁਕੱਦਮਾ ਨੰਬਰ ਜੀਰੋ ਦਰਜ ਕਰਕੇ ਵਕੂਆ ਵਾਰਦਾਤ ਪਟਿਆਲਾ ਖੇਤਰ ਹੋਣ ਕਾਰਣ ਐਸ.ਐਸ.ਪੀ. ਪਟਿਆਲਾ ਨੂੰ ਭੇਜ ਦਿੱਤੀ।

    ਐਸ ਐਸ ਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਜੀਰੋ ਨੰਬਰ ਐਫਆਈਆਰ ਨੂੰ 28/12/2021 ਦਰਜ ਰਿਕਾਰਡ ਕਰਕੇ ਅਗਲੀ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। 


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!