PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਮਾਲਵਾ

DPRO ਨੱਥੋਵਾਲ ਨੂੰ ਸਦਮਾ ,ਨਹੀਂ ਰਹੇ ਮਾਤਾ ਜਸਪਾਲ ਕੌਰ

Advertisement
Spread Information

ਦਵਿੰਦਰ ਡੀ.ਕੇ  , ਲੁਧਿਆਣਾ 8 ਨਵੰਬਰ 2021

      ਲੁਧਿਆਣਾ ਜਿਲ੍ਹੇ ਵਿੱਚ ਬਤੌਰ ਲੋਕ ਸੰਪਰਕ ਅਫਸਰ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਹੁਣ ਮੋਗਾ ਦੇ ਜਿਲ੍ਹਾ ਲੋਕ ਸੰਪਰਕ ਅਫਸਰ ਵਜੋਂ ਸੇਵਾ ਨਿਭਾ ਰਹੇ ਹਰਦਿਲ ਅਜ਼ੀਜ਼ ਪ੍ਰਭਦੀਪ ਸਿੰਘ ਨੱਥੋਵਾਲ ਨੂੰ ਉਦੋਂ ਗਹਿਰਾ ਸਦਮਾ ਲੱਗਿਆ,  ਜਦੋਂ ਅੱਜ ਉਨ੍ਹਾਂ ਦੇ ਮਾਤਾ (ਸਰਦਾਰਨੀ ਜਸਪਾਲ ਕੌਰ) ਮਿਤੀ 7 ਨਵੰਬਰ 2021 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿੱਚ ਜਾ ਵਿਰਾਜੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 8 ਨਵੰਬਰ, 2021 ਦਿਨ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨੱਥੋਵਾਲ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਮਾਤਾ ਜੀ ਦੀ ਮੌਤ ਤੇ, ਲੋਕ ਸੰਪਰਕ ਅਫਸਰ ਪੁਨੀਤ ਕੁਮਾਰ ,  ਜਿਲ੍ਹਾ ਸੰਗਰੂਰ ਦੇ ਲੋਕ ਸੰਪਰਕ ਅਫਸਰ ਰਾਜ ਕੁਮਾਰ, ਏ.ਪੀ.ਆਰ.ਓ ਹਰਿੰਦਰ ਸਿੰਘ , ਬਰਨਾਲਾ ਦੀ ਲੋਕ ਸੰਪਰਕ ਅਫਸਰ ਮੇਘਾ ਮਾਨ ,ਏ.ਪੀ.ਆਰ.ਓ ਜਗਬੀਰ ਕੌਰ ,ਬਠਿੰਡਾ ਦੇ ਲੋਕ ਸੰਪਰਕ ਅਫਸਰ ਗੁਰਦਾਸ ਸਿੰਘ , ਲੋਕ ਸੰਪਰਕ ਅਫਸਰ ਗੁਰਦੀਪ ਸਿੰਘ ਮਾਨ , ਸ੍ਰੀ ਫਤਿਹਗੜ੍ਹ ਸਾਹਿਬ ਦੇ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਤੇ ਲੋਕ ਸੰਪਰਕ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸਰਪ੍ਰਸਤ ਰਾਮਸ਼ਰਨ ਦਾਸ ਗੋਇਲ , ਵਿਜੇ ਭੰਡਾਰੀ, ਅਸ਼ੋਕ ਭਾਰਤੀ , ਪ੍ਰਧਾਨ ਰਜਿੰਦਰ ਸਿੰਘ ਬਰਾੜ ,ਜਰਨਲ ਸਕੱਤਰ ਹਰਿੰਦਰ ਨਿੱਕਾ ,ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ, ਖਜਾਨਚੀ ਨਰਿੰਦਰ ਅਰੋੜਾ ਆਦਿ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਕਤ ਸਾਰਿਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਸ਼ ਕਰੋ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!