City 2 ਥਾਣੇ ਦੀ ਪੁਲਿਸ ਦਾ ਛਾਪਾ,ਸ਼ੱਕੀ ਹਾਲਤ ‘ਚ 2 ਔਰਤਾਂ ਕਾਬੂ
ਐਸ.ਆਈ. ਸੁਖਵਿੰਦਰ ਕੌਰ ਕਰ ਰਹੇ , ਮਾਮਲੇ ਦੀ ਪੜਤਾਲ-ਐਸ.ਐਚ.ਉ.
ਹਰਿੰਦਰ ਨਿੱਕਾ , ਬਰਨਾਲਾ 25 ਜੂਨ 2022
ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਸੇਖਾ ਰੋਡ ਗਲੀ ਨੰਬਰ 4, ਮੋਰਾਂ ਵਾਲੀ ਪਹੀ ਖੇਤਰ ਵਿੱਚ ਸਥਿਤ ਇੱਕ ਕਰਿਆਨਾ ਸਟੋਰ ਤੇ ਛਾਪਾ ਮਾਰ ਕੇ ,ਦੋ ਔਰਤਾਂ ਨੂੰ ਸ਼ੱਕੀ ਹਾਲਤ ਵਿੱਚ ਹਿਰਾਸਤ ‘ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਾਮ ਕਰੀਬ ਸਾਢੇ 5 ਵਜੇ, ਐਸ.ਆਈ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ, ਇੱਕ ਕਰਿਆਨਾ ਸਟੋਰ ਤੇ ਛਾਪਾ ਮਾਰਿਆ, ਜਿੱਥੋਂ 2 ਔਰਤਾਂ ਨੂੰ ਸ਼ੱਕੀ ਹਾਲਤਾਂ ਵਿੱਚ ਕਾਬੂ ਕਰ ਲਿਆ। ਇਸ ਸਬੰਧੀ ਪੁੱਛਣ ਤੇ ਐਸ.ਐਚ.ੳ ਮਨੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਕੋਲ ਇੱਕ ਸ਼ਕਾਇਤ ਮਿਲੀ ਸੀ, ਸ਼ਕਾਇਤ ਦੇ ਅਧਾਰ ਤੇ ਪੜਤਾਲ ਲਈ, ਪੁਲਿਸ ਨੇ ਰੇਡ ਕੀਤੀ ਸੀ ਤੇ ਉੱਥੇ ਮੌਜੂਦ ਦੋ ਔਰਤਾਂ ਨੂੰ ਪੁੱਛਗਿੱਛ ਲਈ, ਹਿਰਾਸਤ ਵਿੱਚ ਲਿਆ ਗਿਆ ਸੀ, ਜਿੰਨ੍ਹਾਂ ਨੂੰ ਬਾਅਦ ਵਿੱਚ ਭੇਜ ਦਿੱਤਾ ਗਿਆ। ਉਨਾਂ ਕਿਹਾ ਕਿ ਸ਼ਾਕਇਤ ਦੀ ਪੜਤਾਲ ਐਸ.ਆਈ. ਸੁਖਵਿੰਦਰ ਕੌਰ ਕਰ ਰਹੇ ਹਨ, ਪੜਤਾਲ ਉਪਰੰਤ , ਜਿਹੋ ਜਿਹਾ ਮਾਮਲਾ ਸਾਹਮਣੇ ਆਵੇਗਾ, ਉਸ ਦੇ ਅਨੁਸਾਰ ਹੀ ਅਗਲੀ ਕਾਨੂੰਨੀ ਕਾਰਵਾਈ, ਅਮਲ ਵਿੱਚ ਲਿਆਂਦੀ ਜਾਵੇਗੀ।