ਪਟਿਆਲਾ - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Thu, 29 Feb 2024 09:11:31 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 ਪਟਿਆਲਾ - PANJAB TODAY https://panjabtoday.com 32 32 198051722 ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ,ਮਾਲ ਮਹਿਕਮੇ ਦਾ ਅਧਿਕਾਰੀ https://panjabtoday.com/%e0%a8%b5%e0%a8%bf%e0%a8%9c%e0%a9%80%e0%a8%b2%e0%a9%88%e0%a8%82%e0%a8%b8-%e0%a8%a8%e0%a9%87-%e0%a8%b0%e0%a9%b0%e0%a8%97%e0%a9%87-%e0%a8%b9%e0%a9%b1%e0%a8%a5%e0%a9%80%e0%a8%82-%e0%a8%ab%e0%a9%9c/?utm_source=rss&utm_medium=rss&utm_campaign=%25e0%25a8%25b5%25e0%25a8%25bf%25e0%25a8%259c%25e0%25a9%2580%25e0%25a8%25b2%25e0%25a9%2588%25e0%25a8%2582%25e0%25a8%25b8-%25e0%25a8%25a8%25e0%25a9%2587-%25e0%25a8%25b0%25e0%25a9%25b0%25e0%25a8%2597%25e0%25a9%2587-%25e0%25a8%25b9%25e0%25a9%25b1%25e0%25a8%25a5%25e0%25a9%2580%25e0%25a8%2582-%25e0%25a8%25ab%25e0%25a9%259c Thu, 29 Feb 2024 03:20:42 +0000 https://panjabtoday.com/?p=32745 ਹਰਿੰਦਰ ਨਿੱਕਾ, ਪਟਿਆਲਾ 28 ਫ਼ਰਵਰੀ 2024         ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਬਰਨਾਲਾ ਜ਼ਿਲ੍ਹੇ ਦੀ ਮਹਿਲ ਕਲਾਂ ਤਹਿਸੀਲ ਦੇ ਤਹਿਸੀਲਦਾਰ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ...

The post ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ,ਮਾਲ ਮਹਿਕਮੇ ਦਾ ਅਧਿਕਾਰੀ first appeared on PANJAB TODAY.

]]>
ਹਰਿੰਦਰ ਨਿੱਕਾ, ਪਟਿਆਲਾ 28 ਫ਼ਰਵਰੀ 2024
        ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਬਰਨਾਲਾ ਜ਼ਿਲ੍ਹੇ ਦੀ ਮਹਿਲ ਕਲਾਂ ਤਹਿਸੀਲ ਦੇ ਤਹਿਸੀਲਦਾਰ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਕੁਲਬੀਰ ਸਿੰਘ ਨੂੰ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
        ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਮਹਿਲ ਕਲਾਂ ਦੇ ਵਸਨੀਕ ਸੰਜੇ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਨੇ ਸਬੰਧਤ ਹਲਕਾ ਪਟਵਾਰੀ ਹਰਦੇਵ ਸਿੰਘ ਰਾਹੀਂ ਨਾਇਬ ਤਹਿਸੀਲਦਾਰ ਮਹਿਲ ਕਲਾਂ ਤੋਂ ਰਜਿਸਟਰੀ ਕਰਵਾਉਣ ਬਦਲੇ 40,000 ਰੁਪਏ ਦੀ ਮੰਗ ਕੀਤੀ ਹੈ।
       ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 35,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ।
       ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਲਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਤਫਤੀਸ਼ ਦੌਰਾਨ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਨੂੰ ਵੀ ਖੰਗਾਲਿਆ ਜਾਵੇਗਾ। 

The post ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ,ਮਾਲ ਮਹਿਕਮੇ ਦਾ ਅਧਿਕਾਰੀ first appeared on PANJAB TODAY.

]]>
32745
ਸਰਕਾਰੀ ਮੈਡੀਕਲ ਕਾਲਜ ਵਿਖੇ ਕਰਵਾਇਆ ਚਾਰ ਰੋਜ਼ਾ ਸਾਲਾਨਾ ਸਭਿਆਚਾਰ ਪ੍ਰੋਗਰਾਮ https://panjabtoday.com/%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%ae%e0%a9%88%e0%a8%a1%e0%a9%80%e0%a8%95%e0%a8%b2-%e0%a8%95%e0%a8%be%e0%a8%b2%e0%a8%9c-%e0%a8%b5%e0%a8%bf%e0%a8%96%e0%a9%87-%e0%a8%95/?utm_source=rss&utm_medium=rss&utm_campaign=%25e0%25a8%25b8%25e0%25a8%25b0%25e0%25a8%2595%25e0%25a8%25be%25e0%25a8%25b0%25e0%25a9%2580-%25e0%25a8%25ae%25e0%25a9%2588%25e0%25a8%25a1%25e0%25a9%2580%25e0%25a8%2595%25e0%25a8%25b2-%25e0%25a8%2595%25e0%25a8%25be%25e0%25a8%25b2%25e0%25a8%259c-%25e0%25a8%25b5%25e0%25a8%25bf%25e0%25a8%2596%25e0%25a9%2587-%25e0%25a8%2595 Sun, 15 Oct 2023 11:04:41 +0000 https://panjabtoday.com/?p=32714 ਰਿਚਾ ਨਾਗਪਾਲ, ਪਟਿਆਲਾ 15 ਅਕਤੂਬਰ 2023       ਸਰਕਾਰੀ ਮੈਡੀਕਲ ਕਾਲਜ ਵੱਲੋਂ ਚਾਰ ਦਿਨਾਂ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੈਡੀਕਲ ਕਾਲਜ ਦੀ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੀ ਪ੍ਰਤਿਭਾ ਨੂੰ ਦਿਖਾਇਆ। ਇਸ ਸਬੰਧੀ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ...

The post ਸਰਕਾਰੀ ਮੈਡੀਕਲ ਕਾਲਜ ਵਿਖੇ ਕਰਵਾਇਆ ਚਾਰ ਰੋਜ਼ਾ ਸਾਲਾਨਾ ਸਭਿਆਚਾਰ ਪ੍ਰੋਗਰਾਮ first appeared on PANJAB TODAY.

]]>
ਰਿਚਾ ਨਾਗਪਾਲ, ਪਟਿਆਲਾ 15 ਅਕਤੂਬਰ 2023

      ਸਰਕਾਰੀ ਮੈਡੀਕਲ ਕਾਲਜ ਵੱਲੋਂ ਚਾਰ ਦਿਨਾਂ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੈਡੀਕਲ ਕਾਲਜ ਦੀ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੀ ਪ੍ਰਤਿਭਾ ਨੂੰ ਦਿਖਾਇਆ। ਇਸ ਸਬੰਧੀ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਸਾਡੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਵਿੱਚ ਆਪਸੀ ਸਮਝ ਅਤੇ ਏਕਤਾ ਨੂੰ ਹੋਰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਤੱਕ ਚੱਲੇ ਸਮਾਗਮ ਵਿੱਚ ਕਾਮੇਡੀ ਸ਼ੋਅ, ਸਟਾਰ ਨਾਈਟ, ਗੀਤ ਗਾਇਨ ਮੁਕਾਬਲਾ, ਡਾਂਸ ਮੁਕਾਬਲਾ, ਫ਼ੈਸ਼ਨ ਸ਼ੋਅ, ਕਾਰਨੀਵਾਲ, ਮਾਸਟਰ ਸ਼ੈੱਫ ਅਤੇ ਵੱਖ-ਵੱਖ ਕਲਾ ਅਤੇ ਸਾਹਿਤਕ ਮੁਕਾਬਲੇ ਵਿੱਚ ਵਿਦਿਆਰਥੀਆਂ ਵਿਚਕਾਰ ਬਹੁਤ ਹੀ ਦਿਲਚਸਪ ਮੁਕਾਬਲੇ ਹੋਏ।         ਸਮਾਗਮ ਦੇ ਅਖਰੀਲੇ ਦਿਨ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾ. ਅਵਨੀਸ਼ ਕੁਮਾਰ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਸਥਾ ਦੀ ਬਿਹਤਰੀ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
       ਡਾਇਰੈਕਟਰ ਪ੍ਰਿੰਸੀਪਲ ਡਾ: ਰਾਜਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਵਿੱਚ ਆਧੁਨਿਕ ਸਪੋਰਟਸ ਕੰਪਲੈਕਸ ਅਤੇ ਹੋਸਟਲਾਂ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਇੱਕ ਸਾਲ ਦੇ ਅੰਦਰ ਵਿਦਿਆਰਥੀਆਂ ਨੂੰ ਸੌਂਪੇ ਜਾਣਗੇ। ਏਮਜ਼ ਦਿੱਲੀ ਵਿਖੇ ਆਲ ਇੰਡੀਆ ਮੀਟ ਵਿੱਚ ਬਾਸਕਟ ਬਾਲ ਟੂਰਨਾਮੈਂਟ ਅਤੇ ਫੁੱਟਬਾਲ ਟੂਰਨਾਮੈਂਟ ਵਿੱਚ ਉਪ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।
     ਇਸ ਮੌਕੇ ਡਾ. ਆਰ.ਪੀ.ਐਸ ਸਿਬੀਆ ਵਾਈਸ ਪ੍ਰਿੰਸੀਪਲ, ਡਾ.ਐਚ.ਐਸ.ਰੇਖੀ ਐਮ.ਐਸ., ਡਾ. ਵਿਨੋਦ ਡੰਗਵਾਲ ਡੀ.ਐਮ.ਐਸ., ਡਾ. ਪ੍ਰੀਤ ਕਮਲ ਸਿਬੀਆ ਮੁਖੀ ਸੱਭਿਆਚਾਰਕ ਕਮੇਟੀ, ਡਾ. ਮੋਹਨਵੀਰ, ਡਾ. ਮਨਜਿੰਦਰ ਸਿੰਘ ਮਾਨ, ਡਾ. ਅਨੁਪਿੰਦਰ ਥਿੰਦ, ਡਾ. ਪ੍ਰੀਤਇੰਦਰ ਚਾਹਲ ਅਤੇ ਡਾ. ਬਲਪ੍ਰੀਤ ਸੱਭਿਆਚਾਰਕ ਕਮੇਟੀ ਦੇ ਮੈਂਬਰ ਅਤੇ ਫੈਕਲਟੀ ਦੇ ਹੋਰ ਮੈਂਬਰ ਮੌਜੂਦ ਸਨ।

The post ਸਰਕਾਰੀ ਮੈਡੀਕਲ ਕਾਲਜ ਵਿਖੇ ਕਰਵਾਇਆ ਚਾਰ ਰੋਜ਼ਾ ਸਾਲਾਨਾ ਸਭਿਆਚਾਰ ਪ੍ਰੋਗਰਾਮ first appeared on PANJAB TODAY.

]]>
32714
ਪਟਿਆਲਾ ‘ਚ 2-ਰੋਜ਼ਾ 45ਵੀਂ ਏਆਈਈਐੱਸਸੀਬੀ ਅਥਲੈਟਿਕਸ ਮੀਟ ਦੀ ਮੇਜ਼ਬਾਨੀ ਕਰੇਗਾ ਪੀਐਸਪੀਸੀਐਲ https://panjabtoday.com/%e0%a8%aa%e0%a8%9f%e0%a8%bf%e0%a8%86%e0%a8%b2%e0%a8%be-%e0%a8%9a-2-%e0%a8%b0%e0%a9%8b%e0%a8%9c%e0%a8%bc%e0%a8%be-45%e0%a8%b5%e0%a9%80%e0%a8%82-%e0%a8%8f%e0%a8%86%e0%a8%88/?utm_source=rss&utm_medium=rss&utm_campaign=%25e0%25a8%25aa%25e0%25a8%259f%25e0%25a8%25bf%25e0%25a8%2586%25e0%25a8%25b2%25e0%25a8%25be-%25e0%25a8%259a-2-%25e0%25a8%25b0%25e0%25a9%258b%25e0%25a8%259c%25e0%25a8%25bc%25e0%25a8%25be-45%25e0%25a8%25b5%25e0%25a9%2580%25e0%25a8%2582-%25e0%25a8%258f%25e0%25a8%2586%25e0%25a8%2588 Thu, 12 Oct 2023 15:01:07 +0000 https://panjabtoday.com/?p=32697 ਭਲ੍ਹਕੇ ਸਮਾਗਮ ਦਾ ਉਦਘਾਟਨ ਕਰਨਗੇ ਖੇਡ ਮੰਤਰੀ ਮੀਤ ਹੇਅਰ ਰਿਚਾ ਨਾਗਪਾਲ, ਪਟਿਆਲਾ, 12 ਅਕਤੂਬਰ 2023  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) 45ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏਆਈਈਐੱਸਸੀਬੀ) ਐਥਲੈਟਿਕਸ ਮੀਟ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ...

The post ਪਟਿਆਲਾ ‘ਚ 2-ਰੋਜ਼ਾ 45ਵੀਂ ਏਆਈਈਐੱਸਸੀਬੀ ਅਥਲੈਟਿਕਸ ਮੀਟ ਦੀ ਮੇਜ਼ਬਾਨੀ ਕਰੇਗਾ ਪੀਐਸਪੀਸੀਐਲ first appeared on PANJAB TODAY.

]]>
ਭਲ੍ਹਕੇ ਸਮਾਗਮ ਦਾ ਉਦਘਾਟਨ ਕਰਨਗੇ ਖੇਡ ਮੰਤਰੀ ਮੀਤ ਹੇਅਰ

ਰਿਚਾ ਨਾਗਪਾਲ, ਪਟਿਆਲਾ, 12 ਅਕਤੂਬਰ 2023

 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) 45ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏਆਈਈਐੱਸਸੀਬੀ) ਐਥਲੈਟਿਕਸ ਮੀਟ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ, ਜੋ ਸ਼ੁੱਕਰਵਾਰ (13 ਅਕਤੂਬਰ) ਨੂੰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨਆਈਐੱਸ) ਐਥਲੈਟਿਕਸ ਟਰੈਕ ਪਟਿਆਲਾ ਵਿਖੇ ਸ਼ੁਰੂ ਹੋਵੇਗੀ । ਇਹ ਸਮਾਗਮ ਦੋ ਦਿਨਾਂ ਤੱਕ ਚੱਲੇਗਾ ਅਤੇ 14 ਅਕਤੂਬਰ ਨੂੰ ਸਮਾਪਤ ਹੋਵੇਗਾ। ਇਸ ਵੱਕਾਰੀ ਅਥਲੈਟਿਕ ਮੀਟ ਦਾ ਉਦਘਾਟਨੀ ਸਮਾਰੋਹ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਹੋਵੇਗਾ, ਜਦਕਿ ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਮੁੱਖ ਮਹਿਮਾਨ ਹੋਣਗੇ।     ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਪੀਐਸਪੀਸੀਐਲ ਦੇ ਡਾਇਰੈਕਟਰ (ਐਡਮਿਨ) ਸ. ਜਸਬੀਰ ਸਿੰਘ ਸੁਰ ਸਿੰਘ ਨੇ ਕਿਹਾ ਕਿ ਪੀਐਸਪੀਸੀਐਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਸੰਸਥਾ ਦੇਸ਼ ਦੇ ਬਿਜਲੀ ਵਿਭਾਗਾਂ ਲਈ ਇਸ ਰਾਸ਼ਟਰੀ ਐਥਲੈਟਿਕ ਮੀਟ ਦੀ ਮੇਜ਼ਬਾਨੀ ਕਰਕੇ ਬਹੁਤ ਮਾਣ ਮਹਿਸੂਸ ਕਰਦੀ ਹੈ।  ਇਸ ਸਮਾਗਮ ਵਿੱਚ ਮਹਾਰਾਸ਼ਟਰ, ਤੇਲੰਗਾਨਾ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਦਿੱਲੀ ਅਤੇ ਬੀਬੀਐਮਬੀ ਸਮੇਤ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਟੀਮਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਇਸ ਲੜੀ ਹੇਠ, 45ਵੀਂ ਏਆਈਈਐੱਸਸੀਬੀ ਐਥਲੈਟਿਕਸ ਮੀਟ ਦੌਰਾਨ ਐਥਲੈਟਿਕ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨਾਲ ਸਬੰਧਤ ਇਵੈਂਟ ਦੇਖਣ ਨੂੰ ਮਿਲਣਗੇ।  ਇਹਨਾਂ ਵਿੱਚ 100m, 200m, 400m, 800m, 1500m, 5000m, 4X100m ਰੀਲੇਅ, 4X400m ਰਿਲੇਅ, ਅਤੇ 110m ਅੜਿੱਕੇ ਵਰਗੀਆਂ ਸਪ੍ਰਿੰਟ ਰੇਸ ਸ਼ਾਮਲ ਹਨ। ਇਸ ਮੌਕੇ ਫੀਲਡ ਈਵੈਂਟਸ ਵੀ ਪ੍ਰਦਰਸ਼ਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਐਥਲੀਟ ਟ੍ਰਿਪਲ ਜੰਪ, ਉੱਚੀ ਛਾਲ, ਲੰਬੀ ਛਾਲ, ਡਿਸਕਸ ਥਰੋ, ਹੈਮਰ ਥਰੋ, ਜੈਵਲਿਨ ਥਰੋਅ ਅਤੇ ਸ਼ਾਟ ਪੁਟ ਵਿੱਚ ਹਿੱਸਾ ਲੈਣਗੇ। ਇਸ ਮੌਕੇ ਸ. ਜਸਬੀਰ ਸਿੰਘ ਸੁਰ ਸਿੰਘ ਨੇ ਪੰਜਾਬ ਦੀ ਸੁਚੱਜੀ ਪਰਾਹੁਣਚਾਰੀ ਬਾਰੇ ਚਾਨਣਾ ਪਾਉਂਦਿਆਂ, ਇਸ ਸਮਾਗਮ ਲਈ ਉਤਸ਼ਾਹ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਅਤੇ ਮਹਿਮਾਨਾਂ ਦਾ ਨਿੱਘਾ ਸੁਆਗਤ ਕਰਦਿਆਂ, ਉਨ੍ਹਾਂ ਦੇ ਠਹਿਰਣ ਲਈ ਵਧੀਆ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ।                            ਉਨ੍ਹਾਂ ਕਿਹਾ ਕਿ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਤੇ ਸਾਰੇ ਭਾਗੀਦਾਰਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਖਾਤਿਰ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਮਹਿਮਾਨਾਂ ਲਈ ਉੱਚ ਪੱਧਰੀ ਰਿਹਾਇਸ਼ੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕ ਸੰਪਰਕ ਵਿਭਾਗ, ਪੀਐਸਪੀਸੀਐਲ ਦੇ ਅਧਿਕਾਰੀ ਗੋਪਾਲ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿਹਤ ਨਾਲ ਸਬੰਧਤ ਕਿਸੇ ਵੀ ਲੋੜ ਨੂੰ ਪੂਰਾ ਕਰਨ ਲਈ ਵਿਆਪਕ ਮੈਡੀਕਲ ਅਤੇ ਪ੍ਰਾਥਮਿਕ ਇਲਾਜ ਦੇ ਪ੍ਰਬੰਧ ਵੀ ਕੀਤੇ ਗਏ ਹਨ। ਪੀਐਸਪੀਸੀਐਲ  ਉਨ੍ਹਾਂ ਸਾਰੇ ਸਮਰਥਕਾਂ ਅਤੇ ਸ਼ੁਭਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ ਹੈ। 

The post ਪਟਿਆਲਾ ‘ਚ 2-ਰੋਜ਼ਾ 45ਵੀਂ ਏਆਈਈਐੱਸਸੀਬੀ ਅਥਲੈਟਿਕਸ ਮੀਟ ਦੀ ਮੇਜ਼ਬਾਨੀ ਕਰੇਗਾ ਪੀਐਸਪੀਸੀਐਲ first appeared on PANJAB TODAY.

]]>
32697
‘ਤੇ ਉਨ੍ਹਾਂ ਲੱਖਾਂ ਰੁਪੱਈਆ ਲੈ ਕੇ ਵੀ ,ਦਿੱਤੀ ਨਹੀਂ ਕੰਬਾਇਨ ਤਾਂ,,,,,,,,! https://panjabtoday.com/%e0%a8%a4%e0%a9%87-%e0%a8%89%e0%a8%a8%e0%a9%8d%e0%a8%b9%e0%a8%be%e0%a8%82-%e0%a8%b2%e0%a9%b1%e0%a8%96%e0%a8%be%e0%a8%82-%e0%a8%b0%e0%a9%81%e0%a8%aa%e0%a9%b1%e0%a8%88%e0%a8%86-%e0%a8%b2%e0%a9%88/?utm_source=rss&utm_medium=rss&utm_campaign=%25e0%25a8%25a4%25e0%25a9%2587-%25e0%25a8%2589%25e0%25a8%25a8%25e0%25a9%258d%25e0%25a8%25b9%25e0%25a8%25be%25e0%25a8%2582-%25e0%25a8%25b2%25e0%25a9%25b1%25e0%25a8%2596%25e0%25a8%25be%25e0%25a8%2582-%25e0%25a8%25b0%25e0%25a9%2581%25e0%25a8%25aa%25e0%25a9%25b1%25e0%25a8%2588%25e0%25a8%2586-%25e0%25a8%25b2%25e0%25a9%2588 Sun, 03 Sep 2023 07:34:54 +0000 https://panjabtoday.com/?p=32671 ਰਾਜੇਸ਼ ਗੋਤਮ , ਪਟਿਆਲਾ 3 ਸਤੰਬਰ 2023       ਕੰਬਾਇਨ ਬਣਾਉਣ ਵਾਲੀ ਫੈਕਟਰੀ ਦੇ ਮੈਨੇਜਰ ਨੇ ਨਵੀਂ ਕੰਬਾਇਨ ਤਿਆਰ ਕਰਕੇ ਦੇਣ ਦੇ ਲੱਖਾਂ ਰੁਪਏ ਤਾਂ ਲੈ ਲਏ, ਪਰ ਸਮੇਂ ਸਿਰ ਨਾ ਤਾਂ ਕੰਬਾਇਨ ਦਿੱਤੀ ਅਤੇ ਨਾਹ ਹੀ ਵਾਰ ਵਾਰ ਮੰਗਣ ਤੇ...

The post ‘ਤੇ ਉਨ੍ਹਾਂ ਲੱਖਾਂ ਰੁਪੱਈਆ ਲੈ ਕੇ ਵੀ ,ਦਿੱਤੀ ਨਹੀਂ ਕੰਬਾਇਨ ਤਾਂ,,,,,,,,! first appeared on PANJAB TODAY.

]]>
ਰਾਜੇਸ਼ ਗੋਤਮ , ਪਟਿਆਲਾ 3 ਸਤੰਬਰ 2023

      ਕੰਬਾਇਨ ਬਣਾਉਣ ਵਾਲੀ ਫੈਕਟਰੀ ਦੇ ਮੈਨੇਜਰ ਨੇ ਨਵੀਂ ਕੰਬਾਇਨ ਤਿਆਰ ਕਰਕੇ ਦੇਣ ਦੇ ਲੱਖਾਂ ਰੁਪਏ ਤਾਂ ਲੈ ਲਏ, ਪਰ ਸਮੇਂ ਸਿਰ ਨਾ ਤਾਂ ਕੰਬਾਇਨ ਦਿੱਤੀ ਅਤੇ ਨਾਹ ਹੀ ਵਾਰ ਵਾਰ ਮੰਗਣ ਤੇ ਐਡਵਾਂਸ ਰੁਪਏ ਲੱਖਾਂ ਰੁਪਏ ਮੋੜੇ। ਆਖਿਰ ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਨਾਮਜ਼ਦ ਦੋਸ਼ੀ ਫੈਕਟਰੀ ਮੈਨੇਰਜ ਸਣੇ ਦੋ ਜਣਿਆਂ ਖਿਲਾਫ ਪੁਲਿਸ ਨੇ ਥਾਣਾ ਭਾਦਸੋਂ ਵਿਖੇ ਅਪਰਾਧਿਕ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

       ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਨਿਰਮਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਖੋਖਰ ਖੁਰਦ ,ਥਾਣਾ ਲਹਿਰਾ ਜਿਲਾ ਸੰਗਰੂਰ ਨੇ ਦੱਸਿਆ ਕਿ ਉਸ ਨੇ ਨਵੀ ਕੰਬਾਇਨ ਖਰੀਦਣ ਲਈ ਸਨਸਾਈਨ ਇੰਜੀਨੀਅਰਿੰਗ ਵਰਕਸ ਨਾਭਾ ਰੋਡ ਚਾਸਵਾਲ ਭਾਦਸੋਂ ਦੇ ਮਨੈਜਰ ਪ੍ਰਿੰਸ ਨਾਲ ਸਪਰੰਕ ਕੀਤਾ ਸੀ । ਜਿਸ ਤੋਂ ਬਾਅਦ ਮੈਨੇਜਰ ਪ੍ਰਿੰਸ ਅਤੇ ਉਸਦਾ ਭਰਾ ਗ੍ਹੋਲੀ, ਮੁਦਈ ਪਾਸ ਆਏ ਸਨ। ਜਿੰਨ੍ਹਾਂ ਨੇ ਨਵੀਂ ਕੰਬਾਇਨ ਬਿਨ੍ਹਾ ਇੰਜਣ ਤੋਂ ਤਿਆਰ ਕਰਕੇ ਦੇਣ ਸਬੰਧੀ 11,45,000 ਰੁਪਏ ਵਿੱਚ ਸੋਦਾ ਤੈਅ ਕਰ ਲਿਆ ਸੀ। ਦੋਵਾਂ ਭਰਾਵਾਂ ਨੇ ਮੁਦਈ ਪਾਸੋਂ ਕੁੱਲ 8,70,000 ਰੁਪਏ ਹਾਸਿਲ ਵੀ ਕਰ ਲਏ ਸਨ । ਪਰ ਬਾਅਦ ਵਿੱਚ ਨਾ ਤਾਂ ਉਨ੍ਹਾਂ ਕੰਬਾਇਨ ਤਿਆਰ ਕਰਕੇ ਦਿੱਤੀ ਅਤੇ ਨਾ ਹੀ ਐਂਡਵਾਂਸ ਵਸੂਲ ਕੀਤੇ ਲੱਖਾਂ ਰੁਪਏ ਵਾਪਿਸ ਕੀਤੇ। ਜਦੋਂ ਆਪਸੀ ਗੱਲਬਾਤ ਦੌਰਾਨ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਤਾਂ ਆਖਿਰ ਕੇਸ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਨੇ ਪੜਤਾਲ ਉਪਰੰਤ ਮੁਦਈ ਦੇ ਬਿਆਨ ਪਰ ਮੈਨੇਜਰ ਪ੍ਰਿੰਸ ਅਤੇ ਉਸ ਦੇ ਭਰਾ ਗ੍ਹੋਲੀ ਦੇ ਵਿਰੁੱਧ  ਅਮਾਨਤ ਵਿੱਚ ਖਿਆਨਤ ਕਰਕੇ,ਸਾਜਿਸ਼ ਰਚ ਕੇ ਠੱਗੀ ਕਰਨ ਦੇ ਜ਼ੁਰਮ ‘ਚ U/S 406,420, 120-B IPC ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਫੜੋ-ਫੜੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਤਫਤੀਸ਼ ਅਧਿਕਾਰੀ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

The post ‘ਤੇ ਉਨ੍ਹਾਂ ਲੱਖਾਂ ਰੁਪੱਈਆ ਲੈ ਕੇ ਵੀ ,ਦਿੱਤੀ ਨਹੀਂ ਕੰਬਾਇਨ ਤਾਂ,,,,,,,,! first appeared on PANJAB TODAY.

]]>
32671
ਸਰਕਾਰੀ ਬਿਕਰਮ ਕਾਲਜ ਵਿਖੇ ਨੈਕ ਦੀ ਤਿਆਰੀ ਸਬੰਧੀ ਕਰਵਾਈ ਵਰਕਸ਼ਾਪ https://panjabtoday.com/%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%ac%e0%a8%bf%e0%a8%95%e0%a8%b0%e0%a8%ae-%e0%a8%95%e0%a8%be%e0%a8%b2%e0%a8%9c-%e0%a8%b5%e0%a8%bf%e0%a8%96%e0%a9%87-%e0%a8%a8%e0%a9%88/?utm_source=rss&utm_medium=rss&utm_campaign=%25e0%25a8%25b8%25e0%25a8%25b0%25e0%25a8%2595%25e0%25a8%25be%25e0%25a8%25b0%25e0%25a9%2580-%25e0%25a8%25ac%25e0%25a8%25bf%25e0%25a8%2595%25e0%25a8%25b0%25e0%25a8%25ae-%25e0%25a8%2595%25e0%25a8%25be%25e0%25a8%25b2%25e0%25a8%259c-%25e0%25a8%25b5%25e0%25a8%25bf%25e0%25a8%2596%25e0%25a9%2587-%25e0%25a8%25a8%25e0%25a9%2588 Sat, 02 Sep 2023 10:59:15 +0000 https://panjabtoday.com/?p=32665 ਰਿਚਾ ਨਾਗਪਾਲ, ਪਟਿਆਲਾ, 2 ਸਤੰਬਰ 2023      ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਨੈਕ ਕੋਆਰਡੀਨੇਟਰ ਡਾ. ਵਨੀਤਾ ਰਾਣੀ ਨੇ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ਹੇਠ ਨੈਕ ਦੀਆਂ ਤਿਆਰੀਆਂ ਸਬੰਧੀ  ਵਰਕਸ਼ਾਪ ਕਰਵਾਈ। ਵਰਕਸ਼ਾਪ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ...

The post ਸਰਕਾਰੀ ਬਿਕਰਮ ਕਾਲਜ ਵਿਖੇ ਨੈਕ ਦੀ ਤਿਆਰੀ ਸਬੰਧੀ ਕਰਵਾਈ ਵਰਕਸ਼ਾਪ first appeared on PANJAB TODAY.

]]>
ਰਿਚਾ ਨਾਗਪਾਲ, ਪਟਿਆਲਾ, 2 ਸਤੰਬਰ 2023


     ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਨੈਕ ਕੋਆਰਡੀਨੇਟਰ ਡਾ. ਵਨੀਤਾ ਰਾਣੀ ਨੇ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਦੀ ਅਗਵਾਈ ਹੇਠ ਨੈਕ ਦੀਆਂ ਤਿਆਰੀਆਂ ਸਬੰਧੀ  ਵਰਕਸ਼ਾਪ ਕਰਵਾਈ। ਵਰਕਸ਼ਾਪ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਵਿਸ਼ਾਲ ਗੋਇਲ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਵੱਲੋਂ ਨੈਕ ਦੀਆਂ ਤਿਆਰੀਆਂ ਬਾਰੇ ਸੰਸਥਾਵਾਂ ਨੂੰ ਮਾਰਗ ਦਰਸ਼ਨ ਕਰਨ ਲਈ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ।                                                                   
  ਡਾ. ਵਿਸ਼ਾਲ ਗੋਇਲ ਨੇ ਕਾਲਜ ਪ੍ਰਿੰਸੀਪਲ, ਨੈਕ ਕੋਆਰਡੀਨੇਟਰ ਅਤੇ ਟੀਮ ਨੂੰ ਨੈਕ ਪੀਅਰ ਟੀਮ ਦੇ ਦੌਰੇ ਲਈ ਯੋਗਤਾਵਾਂ ਨੂੰ ਸਫਲਤਾਪੂਰਵਕ ਪਾਸ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਾਲਜ ਦੀ ਆਈਕਿਊਏਸੀ ਕਮੇਟੀ ਅਤੇ ਮਾਪਦੰਡ ਇੰਚਾਰਜਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਐਸ.ਐਸ.ਆਰ. ਦੇ ਗੁਣਾਤਮਕ ਪਹਿਲੂਆਂ ਨੂੰ ਪੇਸ਼ ਕਰਨ ਲਈ ਤਿਆਰੀ ਕਿਵੇਂ ਕਰਨੀ ਹੈ ਇਸ ਬਾਰੇ ਚਰਚਾ ਕੀਤੀ। ਉਨ੍ਹਾਂ ਵੱਖ-ਵੱਖ ਮਾਪ ਦੰਡਾਂ ਦੇ ਇੰਚਾਰਜਾਂ ਵੱਲੋਂ ਪਹਿਲਾਂ ਹੀ ਕੀਤੇ ਗਏ ਕੰਮਾਂ ਦਾ ਮੁਲਾਂਕਣ ਕੀਤਾ ਅਤੇ ਹੋਰ ਸੁਧਾਰ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਅਤੇ ਵੱਖ-ਵੱਖ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਪੇਸ਼ ਕਰਨ ਬਾਰੇ ਵਡਮੁੱਲੇ ਸੁਝਾਅ ਵੀ ਸਾਂਝੇ ਕੀਤੇ। ਡਾ. ਗੋਇਲ ਕੋਲ ਪੀਅਰ ਟੀਮ ਮੈਂਬਰ ਵਜੋਂ ਵੱਖ-ਵੱਖ ਕਾਲਜਾਂ ਦਾ ਦੌਰਾ ਕਰਨ ਦਾ ਲੰਮਾ ਤਜਰਬਾ ਹੈ। ਇਸ ਸੈਸ਼ਨ ਦੌਰਾਨ ਉਨ੍ਹਾਂ ਹਰ ਪਹਿਲੂ ‘ਤੇ ਚਾਨਣਾ ਪਾਉਂਦੇ ਹੋਏ ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਾਰੇ ਮਾਪਦੰਡ ਇੰਚਾਰਜਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
  ਪ੍ਰਿੰਸੀਪਲ ਪ੍ਰੋ.(ਡਾ.) ਕੁਸੁਮ ਲਤਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੈਸ਼ਨ ਦੌਰਾਨ ਕਾਫ਼ੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਨੈਕ ਕਮੇਟੀ ਨੂੰ ਇੱਕ ਬਹੁਤ ਹੀ ਤਜਰਬੇਕਾਰ ਵਿਅਕਤੀ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।

The post ਸਰਕਾਰੀ ਬਿਕਰਮ ਕਾਲਜ ਵਿਖੇ ਨੈਕ ਦੀ ਤਿਆਰੀ ਸਬੰਧੀ ਕਰਵਾਈ ਵਰਕਸ਼ਾਪ first appeared on PANJAB TODAY.

]]>
32665
Big Breaking – ‘ਤੇ ਉਹ ਪਾਕਿਸਤਾਨ ਨੂੰ ਇਉਂ ਭੇਜਦਾ ਸੀ ਫੌਜ ਦੀ ਸੂਚਨਾ ‘ਤੇ ਬਦਲੇ ‘ਚ ਲੈਂਦਾ ਰਿਹਾ,,,,,! https://panjabtoday.com/big-breaking-%e0%a8%a4%e0%a9%87-%e0%a8%89%e0%a8%b9-%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%a8%e0%a9%82%e0%a9%b0-%e0%a8%87%e0%a8%89%e0%a8%82-%e0%a8%ad/?utm_source=rss&utm_medium=rss&utm_campaign=big-breaking-%25e0%25a8%25a4%25e0%25a9%2587-%25e0%25a8%2589%25e0%25a8%25b9-%25e0%25a8%25aa%25e0%25a8%25be%25e0%25a8%2595%25e0%25a8%25bf%25e0%25a8%25b8%25e0%25a8%25a4%25e0%25a8%25be%25e0%25a8%25a8-%25e0%25a8%25a8%25e0%25a9%2582%25e0%25a9%25b0-%25e0%25a8%2587%25e0%25a8%2589%25e0%25a8%2582-%25e0%25a8%25ad Sat, 02 Sep 2023 07:05:13 +0000 https://panjabtoday.com/?p=32662 ਹਰਿੰਦਰ ਨਿੱਕਾ , ਪਟਿਆਲਾ 2 ਸਤੰਬਰ 2023          ਜਿਲ੍ਹੇ ਦੇ ਥਾਣਾ ਘੱਗਾ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਹੜਾ ਫੌਜ ਦੀ ਜਾਣਕਾਰੀ ਪਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਮੋਬਾਇਲ ਰਾਹੀਂ ਭੇਜਦਾ ਸੀ ਤੇ...

The post Big Breaking – ‘ਤੇ ਉਹ ਪਾਕਿਸਤਾਨ ਨੂੰ ਇਉਂ ਭੇਜਦਾ ਸੀ ਫੌਜ ਦੀ ਸੂਚਨਾ ‘ਤੇ ਬਦਲੇ ‘ਚ ਲੈਂਦਾ ਰਿਹਾ,,,,,! first appeared on PANJAB TODAY.

]]>
ਹਰਿੰਦਰ ਨਿੱਕਾ , ਪਟਿਆਲਾ 2 ਸਤੰਬਰ 2023

         ਜਿਲ੍ਹੇ ਦੇ ਥਾਣਾ ਘੱਗਾ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਹੜਾ ਫੌਜ ਦੀ ਜਾਣਕਾਰੀ ਪਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਮੋਬਾਇਲ ਰਾਹੀਂ ਭੇਜਦਾ ਸੀ ਤੇ ਬਦਲੇ ਵਿੱਚ ਉਨਾਂ ਤੋਂ ਮਾਰੂ ਹਥਿਆਰ ਅਤੇ ਹੈਰੋਇਨ ਲੈਂਦਾ ਰਿਹਾ ਹੈ। ਪੁਲਿਸ ਨੇ ਦੋਸ਼ੀ ਨੂੰ ਪਹਿਲਾਂ ਦਰਜ਼ ਕਿਸੇ ਮੁਕੱਦਮੇ ਵਿੱਚ ਗਿਰਫਤਾਰ ਕੀਤਾ ਸੀ ਤੇ ਪੁੱਛਗਿੱਛ ਦੌਰਾਨ ਉਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਤਾਂ ਪੁਲਿਸ ਨੇ ਦੋਸ਼ੀ ਖਿਲਾਫ ਖੁਫੀਆ ਜਾਣਕਾਰੀ ਲੀਕ ਕਰਨ ਦੇ ਜ਼ੁਰਮ ਵਿੱਚ ਵੱਖਰਾ ਕੇਸ ਦਰਜ਼ ਕਰਕੇ,ਹੋਰ ਵੀ ਡੂੰਘਾਈ ਨਾਲ ਪੜਤਾਲ ਤੇ ਸਖਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।   

ਕੀ ਹੈ ਦੋਸ਼ ਤੇ ਕਿਵੇਂ ਹੋਇਆ ਖੁਲਾਸਾ
       ਪੁਲਿਸ ਵੱਲੋਂ ਥਾਣਾ ਘੱਗਾ ਵਿਖੇ ਦਰਜ਼ FIR ਵਿੱਚ ਲਿਖਿਆ ਹੈ ਕਿ ਤਫਤੀਸ਼ ਅਫਸਰ ਵੱਲੋਂ ਮੁੱਕਦਮਾਂ ਨੰਬਰ  28/2022 ਥਾਣਾ ਘੱਗਾ ਦੀ ਮਿਸਲ ਮੁਲਾਹਜਾ ਕਰਨ ਤੋਂ ਪਾਇਆ ਕਿ ਦੋਸ਼ੀ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਦੇਧਨਾ ਹਾਲ ਆਬਾਦ ਮਕਾਨ ਨੰਬਰ 01 ਹਰਿੰਦਰ ਨਗਰ ਨੇੜੇ ਗੁਰਦੁਆਰਾ ਸਿੰਘ ਸਭਾ ਬਸੰਤ ਵਿਹਾਰ ਸਰਹਿੰਦ ਰੋਡ ਪਟਿਆਲਾ ਨੇ ਮੰਨਿਆ ਕਿ ਉਸ ਨੇ ਵਿਦੇਸ਼ ਦੇ ਸਿਮ ਨੰਬਰ + 447494656751 ਪਰ ਮਿਤੀ 7/6/23 ਨੂੰ ISI ਦੇ ਏਜੰਟ ਸੇ਼ਰ ਖਾਨ ਵਾਸੀ ਪਾਕਿਸਤਾਨ ਨੂੰ 140 ਪੰਨਿਆਂ ਦੀ ਫਾਇਲ ਭੇਜੀ ਸੀ। ਇਸ ਤੋਂ ਇਲਾਵਾਤੇ ਵੱਖ—ਵੱਖ ਤਰੀਖਾਂ ਨੂੰ Voice Recording ਵੀ ਭੇਜੀਆ ਸਨ।  ਜਿੰਨ੍ਹਾਂ ਰਾਹੀਂ ਦੋਸ਼ੀ ਵੱਲੋਂ ਉਸ ਦੇ ਮੋਬਾਇਲ ਰਾਹੀ ਮਿਲਟਰੀ ਦੀ ਸਾਰੀ ਜਾਣਕਾਰੀ ਹਾਸਲ ਕਰਕੇ ਏਜੰਟ ਸ਼ੇਰ ਖਾਨ ਨੂੰ ਭੇਜੀ ਗਈ ਸੀ।

      ਦੌਰਾਨ ਏ ਤਫਤੀਸ਼ ਇਹ ਵੀ ਖੁਲਾਸਾ ਹੋਇਆ ਕਿ ਫੌਜ ਦੀ ਖੁਫੀਆ ਜਾਣਕਾਰੀ ਲੀਕ ਕਰਨ ਬਦਲੇ, ਪਾਕਿਸਤਾਨੀ ਏਜੰਟ ਸੇ਼ਰ ਖਾਨ ਨੇ ਦੋਸ਼ੀ ਅਮਰੀਕ ਸਿੰਘ ਨੂੰ 2  AK-47 ਰਾਇਫਲਾਂ ਅਤੇ 250 ਕਾਰਤੂਸ ਵੀ ਪਾਕਿਸਤਾਨ ਤੋਂ ਭੇਜੇ ਸਨ। ਇੱਥੇ ਹੀ ਬੱਸ ਨਹੀਂ ਦੋਸ਼ੀ ਪਾਕਿਸਤਾਨ ਦੇ ਏਜੰਟਾਂ ਤੋ ਭਾਰੀ ਮਾਤਰਾ ਵਿੱਚ ਹੈਰੋਇਨ ਤੇ ਹੋਰ ਅਸਲਾ ਵੀ ਮੰਗਵਾਉਦਾ ਸੀ ਅਤੇ ਭਾਰਤ ਦੀਆਂ ਗਤੀਵਿਧੀਆ ਬਾਰੇ ਪਾਕਿਸਤਾਨ ਦੇ ਏਜੰਟਾਂ ਨੂੰ ਦੱਸਦਾ ਹੁੰਦਾ ਸੀ। ਪੁਲਿਸ ਨੇ ਦੋਸ਼ੀ ਅਮਰੀਕ ਸਿੰਘ ਦੇ ਖਿਲਾਫ U/S 3,5,7,9 The Offical Secrets Act 1923 ਤਹਿਤ ਥਾਣਾ ਘੱਗਾ ਵਿਖੇ ਕੇਸ ਦਰਜ਼ ਕੀਤਾ ਹੈ। ਥਾਣੇ ਦੇ ਐਸ.ਐਚ.ੳ. ਅਨੁਸਾਰ ਦੋਸ਼ੀ ਕੋਲੋਂ ਪਾਕਿਸਤਾਨ ਤੋਂ ਪਹੁੰਚੇ ਹਥਿਆਰ ਤੇ ਹੈਰੋਇਨ ਆਦਿ ਬਰਾਮਦ ਕਰਵਾਉਣ ਲਈ ਪੁਲਿਸ ਸਿਰਤੋੜ ਯਤਨ ਕਰ ਰਹੀ ਹੈ। 

The post Big Breaking – ‘ਤੇ ਉਹ ਪਾਕਿਸਤਾਨ ਨੂੰ ਇਉਂ ਭੇਜਦਾ ਸੀ ਫੌਜ ਦੀ ਸੂਚਨਾ ‘ਤੇ ਬਦਲੇ ‘ਚ ਲੈਂਦਾ ਰਿਹਾ,,,,,! first appeared on PANJAB TODAY.

]]>
32662
ਪੰਗਾ ਪੈਗਿਆ ਤਾਂ, ਉਨ੍ਹਾਂ ਵਿਆਹ ਨੂੰ ਕਹਿਤੀ ਨਾਂਹ,,, https://panjabtoday.com/%e0%a8%aa%e0%a9%b0%e0%a8%97%e0%a8%be-%e0%a8%aa%e0%a9%88%e0%a8%97%e0%a8%bf%e0%a8%86-%e0%a8%a4%e0%a8%be%e0%a8%82-%e0%a8%89%e0%a8%a8%e0%a9%8d%e0%a8%b9%e0%a8%be%e0%a8%82-%e0%a8%b5%e0%a8%bf%e0%a8%86/?utm_source=rss&utm_medium=rss&utm_campaign=%25e0%25a8%25aa%25e0%25a9%25b0%25e0%25a8%2597%25e0%25a8%25be-%25e0%25a8%25aa%25e0%25a9%2588%25e0%25a8%2597%25e0%25a8%25bf%25e0%25a8%2586-%25e0%25a8%25a4%25e0%25a8%25be%25e0%25a8%2582-%25e0%25a8%2589%25e0%25a8%25a8%25e0%25a9%258d%25e0%25a8%25b9%25e0%25a8%25be%25e0%25a8%2582-%25e0%25a8%25b5%25e0%25a8%25bf%25e0%25a8%2586 Mon, 28 Aug 2023 06:08:52 +0000 https://panjabtoday.com/?p=32659 ਹਰਿੰਦਰ ਨਿੱਕਾ , ਬਰਨਾਲਾ 28 ਅਗਸਤ 2023      ਕਿਸੇ ਵਜ੍ਹਾ ਕਾਰਣ ਰਿਸ਼ਤੇ ‘ਚ ਪਈ ਤਰੇੜ ਤੋਂ ਤੰਗ ਆਏ ਨੌਜਵਾਨ ਨੇ ਖੁਦ ਤਾਂ ਆਪਣੀ ਜਾਨ ਗੁਆ ਹੀ ਲਈ। ਸਗੋਂ ਰਿਸ਼ਤੇ ਲਈ ਨਾਂਹ ਕਹਿਣ ਵਾਲੀ ਆਪਣੀ ਪਤਨੀ ਸਣੇ ਸਹੁਰੇ ਪਰਿਵਾਰ ਦੇ...

The post ਪੰਗਾ ਪੈਗਿਆ ਤਾਂ, ਉਨ੍ਹਾਂ ਵਿਆਹ ਨੂੰ ਕਹਿਤੀ ਨਾਂਹ,,, first appeared on PANJAB TODAY.

]]>
ਹਰਿੰਦਰ ਨਿੱਕਾ , ਬਰਨਾਲਾ 28 ਅਗਸਤ 2023 

    ਕਿਸੇ ਵਜ੍ਹਾ ਕਾਰਣ ਰਿਸ਼ਤੇ ‘ਚ ਪਈ ਤਰੇੜ ਤੋਂ ਤੰਗ ਆਏ ਨੌਜਵਾਨ ਨੇ ਖੁਦ ਤਾਂ ਆਪਣੀ ਜਾਨ ਗੁਆ ਹੀ ਲਈ। ਸਗੋਂ ਰਿਸ਼ਤੇ ਲਈ ਨਾਂਹ ਕਹਿਣ ਵਾਲੀ ਆਪਣੀ ਪਤਨੀ ਸਣੇ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਲਈ ਰਾਹ ਪੱਧਰਾ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਦੇ ਅਧਾਰ ਪਰ,4 ਜਣਿਆਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜ਼ੁਰਮ ਤਹਿਤ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਹ ਘਟਨਾਕ੍ਰਮ ਥਾਣਾ ਸਦਰ ਨਾਭਾ ਦੇ ਪਿੰਡ ਪਹਾੜਪੁਰ ਵਿਖੇ ਲੰਘੀ ਕੱਲ੍ਹ ਵਾਪਰਿਆ। ਵਿਆਹ ਵੱਲ ਵਧ ਰਿਹਾ, ਇਹ ਰਿਸ਼ਤਾ ਕਰੀਬ ਸਵਾ ਦੋ ਸਾਲ ਪਹਿਲਾਂ ਹੋਈ ਮੰਗਣੀ ਤੋਂ ਬਾਅਦ ਹੋਂਦ ‘ਚ ਆਇਆ ਸੀ। 
      ਥਾਣਾ ਸਦਰ ਨਾਭਾ ਦੀ ਪੁਲਿਸ ਕੋਲ ਦਿੱਤੇ ਬਿਆਨ ‘ਚ ਕਸ਼ਮੀਰ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਪਿੰਡ ਨਾਈਵਾਲਾ, ਥਾਣਾ ਪਾਤੜਾ ਜਿਲਾ ਪਟਿਆਲਾ ਨੇ ਦੱਸਿਆ ਕਿ 28/05/2021 ਨੂੰ ਮੁਦਈ ਦੇ ਲੜਕੇ ਕਰਮਜੀਤ ਸਿੰਘ ਦੀ ਮੰਗਣੀ ਅਨਮੋਲਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਪਹਾੜਪੁਰ ਦੇ ਨਾਲ ਹੋਈ ਸੀ। ਪਰੰਤੂ ਮੰਗਣ ਤੋਂ ਕਾਫੀ ਸਮਾਂ ਬਾਅਦ ਅਨਮੋਲਦੀਪ ਕੌਰ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਕਾਫੀ ਸਮਾਂ ਇਸ ਰਿਸ਼ਤੇ ਨੂੰ ਕਾਇਮ ਰੱਖਣ ਲਈ ਜੱਦੋਜਹਿਦ /ਖਿੱਚੋਤਾਣ ਚਲਦੀ ਰਹੀ। ਪਰੰਤੂ ਕੋਈ ਸੁਲਾਹ ਸਫਾਈ ਦੀ ਗੱਲ ਸਿਰੇ ਨਾ ਚੜ ਸਕੀ। ਆਖਿਰ ਮਿਤੀ 26/08/2023 ਨੂੰ ਸਮਾਂ ਸਵੇਰੇ ਕਰੀਬ 11 ਕੁ ਵਜੇ ਮੁਦਈ ਦਾ ਲੜਕਾ ਕਰਮਜੀਤ ਸਿੰਘ ਕਾਰ ਪਰ ਸਵਾਰ ਹੋ ਕੇ ਆਪਣੇ ਸਹੁਰੇ ਘਰ ਪਹਾੜਪੁਰ ਚਲਾ ਗਿਆ। ਇਸ ਸਬੰਧੀ ਜਾਣਕਾਰੀ ਨਾਮਜਦ ਦੋਸ਼ੀ ਕੁਲਵੰਤ ਸਿੰਘ ਨੇ ਮੁਦਈ ਨੂੰ ਫੋਨ ਕਰਕੇ ਦਿੱਤੀ ਕਿ ਤੁਹਾਡਾ ਬੇਟਾ ਵਿਆਹ ਦੇ ਸਬੰਧ ਵਿੱਚ ਸਾਡੇ ਘਰ ਆਇਆ ਹੈ। ਪਰ ਅਸੀ ਵਿਆਹ ਨਹੀਂ ਕਰਨਾ। ਜਦੋਂ ਮੁਦਈ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਪਹਾੜਪੁਰ ਗਿਆ, ਤਾਂ ਰਸਤੇ ਵਿੱਚ ਮੁਦਈ ਨੂੰ ਉਸ ਦਾ ਲੜਕਾ ਕਰਮਜੀਤ ਸਿੰਘ ਮਿਲ ਗਿਆ। ਜਿਸ ਨੇ ਕੋਈ ਜ਼ਹਿਰੀਲੀ ਚੀਜ ਖਾ ਲਈ ਸੀ। ਜਿਸ ਨੂੰ ਇਲਾਜ ਲਈ ਅਮਰ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ਼ ਦੌਰਾਨ ਹੀ ਉਸ ਦੀ ਮੌਤ ਹੋ ਗਈ। ਮੁਦਈ ਕਸ਼ਮੀਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਆਪਣੀ ਮੰਗੇਤਰ ਅਨਮੋਲਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਰਣਧੀਰ ਕੌਰ ਪਤਨੀ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਪੁੱਤਰ ਨਾਹਰ ਸਿੰਘ ਅਤੇ ਸਿਮਰਨ ਕੌਰ ਪਤਨੀ ਕੁਲਵੰਤ ਸਿੰਘ ਸਾਰੇ ਵਾਸੀ ਪਿੰਡ ਪਹਾੜਪੁਰ ,ਥਾਣਾ ਸਦਰ ਨਾਭਾ ਤੋਂ ਤੰਗ ਆ ਕੇ ਹੀ ਕੋਈ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ ਹੈ । ਪੁਲਿਸ ਨੇ ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਦੇ ਬਿਆਨ ਦੇ ਅਧਾਰ ਪਰ, ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜ਼ੁਰਮ 

The post ਪੰਗਾ ਪੈਗਿਆ ਤਾਂ, ਉਨ੍ਹਾਂ ਵਿਆਹ ਨੂੰ ਕਹਿਤੀ ਨਾਂਹ,,, first appeared on PANJAB TODAY.

]]>
32659
ਕੋਰਟਾਂ ‘ਚੋਂ ਜਮਾਨਤਾਂ ਲਈ ਅਪਰਾਧੀਆਂ ਨੇ ਨਵਾਂ ਰਾਹ ਲੱਭਿਆ https://panjabtoday.com/%e0%a8%95%e0%a9%8b%e0%a8%b0%e0%a8%9f%e0%a8%be%e0%a8%82-%e0%a8%9a%e0%a9%8b%e0%a8%82-%e0%a8%9c%e0%a8%ae%e0%a8%be%e0%a8%a8%e0%a8%a4%e0%a8%be%e0%a8%82-%e0%a8%b2%e0%a8%88-%e0%a8%85%e0%a8%aa%e0%a8%b0/?utm_source=rss&utm_medium=rss&utm_campaign=%25e0%25a8%2595%25e0%25a9%258b%25e0%25a8%25b0%25e0%25a8%259f%25e0%25a8%25be%25e0%25a8%2582-%25e0%25a8%259a%25e0%25a9%258b%25e0%25a8%2582-%25e0%25a8%259c%25e0%25a8%25ae%25e0%25a8%25be%25e0%25a8%25a8%25e0%25a8%25a4%25e0%25a8%25be%25e0%25a8%2582-%25e0%25a8%25b2%25e0%25a8%2588-%25e0%25a8%2585%25e0%25a8%25aa%25e0%25a8%25b0 Tue, 08 Aug 2023 07:50:33 +0000 https://panjabtoday.com/?p=32619  2 ਦਿਨਾਂ ‘ਚ 3 ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਨਾਮਜ਼ਦ ਕੀਤੇ ਨੰਬਰਦਾਰ ਸਣੇ 12 ਵਿਅਕਤੀ ਹਰਿੰਦਰ ਨਿੱਕਾ , ਪਟਿਆਲਾ 8 ਅਗਸਤ 2023       ਅਦਾਲਤਾਂ ‘ਚੋਂ ਅਪਰਾਧੀਆਂ ਨੂੰ ਜਮਾਨਤ ਤੇ ਰਿਹਾਅ ਕਰਵਾਉਣ ਲਈ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਨੇ ਨਵਾਂ...

The post ਕੋਰਟਾਂ ‘ਚੋਂ ਜਮਾਨਤਾਂ ਲਈ ਅਪਰਾਧੀਆਂ ਨੇ ਨਵਾਂ ਰਾਹ ਲੱਭਿਆ first appeared on PANJAB TODAY.

]]>
 2 ਦਿਨਾਂ ‘ਚ 3 ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਨਾਮਜ਼ਦ ਕੀਤੇ ਨੰਬਰਦਾਰ ਸਣੇ 12 ਵਿਅਕਤੀ

ਹਰਿੰਦਰ ਨਿੱਕਾ , ਪਟਿਆਲਾ 8 ਅਗਸਤ 2023

      ਅਦਾਲਤਾਂ ‘ਚੋਂ ਅਪਰਾਧੀਆਂ ਨੂੰ ਜਮਾਨਤ ਤੇ ਰਿਹਾਅ ਕਰਵਾਉਣ ਲਈ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਨੇ ਨਵਾਂ ਹੀ ਰਾਹ ਲੱਭ ਲਿਆ ਹੈ। (Criminals found a new way to get bail from the courts) ਅਜਿਹਾ ਕਰਨ ਵਾਲੇ ਗਿਰੋਹ ਵਿੱਚ ਸ਼ਾਮਿਲ ਵਿਅਕਤੀਆਂ ‘ਚ ਆਮ ਲੋਕਾਂ ਤੋਂ ਇਲਾਵਾ ਕੁੱਝ ਨੰਬਰਦਾਰ ਅਤੇ ਹੋਰ ਮੋਹਤਬਰ ਪੁਰਸ਼ ਵੀ ਸ਼ਾਮਿਲ ਹਨ। ਅਜਿਹਾ ਹਾਲੀਆ ਵਰਤਾਰਾ ਸਿਵਲ ਜੱਜ (JD)-Cum JMIC Patiala ਦੀ ਅਦਾਲਤ ਦੀਆਂ ਫਾਈਲਾਂ ਦੀ ਫਰੋਲਾ-ਫਰਾਲੀ ਵਿੱਚੋਂ ਬਾਹਰ ਨਿੱਕਲਿਆ ਹੈ। ਪੁਲਿਸ ਨੇ ਜੱਜ ਦੇ ਰੀਡਰ ਦੀ ਸ਼ਕਾਇਤ ਦੇ ਅਧਾਰ ਪਰ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਦੋ ਦਿਨਾਂ ‘ਚ ਤਿੰਨ ਵੱਖ-ਵੱਖ ਮਾਮਲਿਆਂ ‘ਚ ਨੰਬਰਦਾਰ ਸਣੇ 12 ਜਣਿਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਤਿੰਨ ਐਫ.ਆਈ.ਆਰ. ਦਰਜ਼ ਕੀਤੀਆ ਹਨ । ਜਦੋਂਕਿ ਸਾਜਿਸ਼ ‘ਚ ਸ਼ਾਮਿਲ ਹੋਰਾਂ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਨ ਲਈ ਪੁਲਿਸ ਨੇ ਖੁੱਲ੍ਹਾ ਖਾਤਾ ਯਾਨੀ (120 B IPC) ਦਾ ਰਾਹ ਰੱਖਿਆ ਹੋਇਆ ਹੈ। ਪੁਲਿਸ ਨੇ ਨਾਮਜਦ ਦੋਸ਼ੀਆਂ ਦੀ ਗਿਰਫਤਾਰੀ ਅਤੇ ਅਣਪਛਾਤਿਆਂ ਦੀ ਸ਼ਨਾਖਤ ਲਈ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਦਰਜ ਕੀਤੇ ਗਏ ਕੇਸ ‘ਚ ਕਿਸੇ ਲੋਕ ਸੇਵਕ ਦੇ ਸਾਹਮਣੇ ਝੂਠਾ ਹਲਫਨਾਮਾ,ਅਦਾਲਤ ਦੇ ਰਿਕਾਰਡ ਦੀ ਜਾਲਸਾਜੀ, ਜਾਅਲੀ ਫਰਜੀ ਦਸਤਾਵੇਜ ਤਿਆਰ ਕਰਕੇ,ਧੋਖਾਧੜੀ ਕਰਨ ਦੇ ਜ਼ੁਰਮ ਪ੍ਰਮੁੱਖ ਹਨ। ਇਹ ਜੁਰਮ ਸਾਬਿਤ ਹੋਣ ਦੀ ਸੂਰਤ ਵਿੱਚ ਦੋਸ਼ੀਆਂ ਨੂੰ 3 / 7 ਸਾਲ ਦੀ ਸਜਾ ਤੋਂ ਇਲਾਵਾ ਜੁਰਮਾਨੇ ਦਾ ਵੀ ਉਪਬੰਧ ਹੈ, ਸਜਾ ਅਤੇ ਜੁਰਮਾਨਾ ਦੋਵੇਂ ਇਕੱਠੇ ਵੀ ਹੋ ਸਕਦੇ ਹਨ। ਇਸ ਅਪਰਾਧ ਤਹਿਤ ਸਮਝੌਤਾ ਵੀ ਨਹੀਂ ਹੋ ਸਕਦਾ। 

ਦਰਜ਼ ਹੋਈਆਂ ਇਹ 3 ਐਫ.ਆਈ.ਆਰ

    ਥਾਣਾ ਲਾਹੌਰੀ ਗੇਟ ਵਿਖੇ ਪੁਲਿਸ ਵੱਲੋਂ ਮਾਨਯੋਗ ਅਦਾਲਤ ਸ੍ਰੀ ਪਲਵਿੰਦਰ ਸਿੰਘ, ਸਿਵਲ ਜੱਜ (JD)-Cum JMIC Patiala ਦੇ ਰੀਡਰ ਰਾਹੁਲ ਢਿਗਰਾ ਦੀ ਸ਼ਕਾਇਤ ਦੇ ਅਧਾਰ ਤੇ ਕ੍ਰਮਾਨੁਸਾਰ 113,114 ਅਤੇ 115 ਨੰਬਰ ਐਫਆਈਆਰ U/S 181/419/ 420/466/ 468/ 471/ 474/120-B IPC ਦਰਜ ਕੀਤੀਆ ਗਈਆਂ ਹਨ।

      ਉਕਤ ਜਿੰਨ੍ਹਾਂ ਤਿੰਨ ਕੇਸਾਂ ਦੇ ਦੋਸ਼ੀਆਂ ਵੱਲੋਂ ਜਮੀਨ ਦੇ ਜਾਅਲੀ ਫਰਜੀ ਦਸਤਾਵੇਜਾਂ ਪੇਸ਼ ਕੀਤੇ ਗਏ ਸਨ। ਇਹ ਤਿੰਨੋਂ ਹੀ ਕੇਸ ਚੈਕ ਬਾਉਂਸ ਹੋਣ ਦੇ under Section 138 of the Negotiable Instruments Act ਤਹਿਤ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹਨ। ਪਹਿਲੇ ਕੇਸ ‘ਚ ਨਾਮਜ਼ਦ ਦੋਸ਼ੀ ਨੀਰਜ ਕੁਮਾਰ ਦੀ ਜਮਾਨਤ ਲਈ ਜਮੀਨ ਸਬੰਧੀ , ਦਸਤਾਵੇਜ ਨੀਰਜ ਕੁਮਾਰ, ਬਲਕਾਰ ਸਿੰਘ, ਰੂਪ ਸਿੰਘ, ਲਖਵਿੰਦਰ ਕੁਮਾਰ ਵੱਲੋਂ ਕੋਰਟ ਵਿੱਚ ਪੇਸ਼ ਕੀਤੇ ਗਏ । ਦੂਜੇ ਕੇਸ ਵਿੱਚ ਨਾਮਜਦ ਦੋਸ਼ੀ ਜਸਪਾਲ ਸਿੰਘ ਦੀ ਜਮਾਨਤ ਲਈ ਜਮੀਨ ਸਬੰਧੀ ਦਸਤਾਵੇਜ ਪ੍ਰੀਤ ਸੁਰਿੰਦਰ ਸਿੰਘ, ਜਸਪਾਲ ਸਿੰਘ, ਮਾਨਵਰੂਪ ਕੋਸ਼ਲ, ਰਾਕੇਸ਼ ਪਟਿਆਲਾ ਅਤੇ ਹੋਰ ਜਿੰਮੇਵਾਰ ਵਿਅਕਤੀਆਂ ਵੱਲੋਂ ਕੋਰਟ ਵਿੱਚ ਪੇਸ਼ ਕੀਤੇ ਗਏ । ਜਦੋਂਕਿ ਤੀਜੇ ਕੇਸ ‘ਚ ਨਾਮਜ਼ਦ ਦੋਸ਼ੀ ਹਰਬੰਸ ਲਾਲ ਵਾਸੀ ਹਰਿੰਦਰ ਨਗਰ ਪਟਿਆਲਾ ਦੀ ਜਮਾਨਤ ਲਈ ਹਰਬੰਸ ਲਾਲ, ਹਰਨੇਕ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਸ਼ਮਲਾ ਤਹਿ. ਨਾਭਾ, ਰੂਪ ਸਿੰਘ ਪੁੱਤਰ ਪ੍ਰੀਤਮ ਸਿੰਘ ਨੰਬਰਦਾਰ ਪਿੰਡ ਸ਼ਮਲਾ, ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮਵੀ ਸੱਪਾ ਅਤੇ ਹੋਰ ਜਿੰਮੇਵਾਰ ਵਿਅਕਤੀਆਂ ਨੇ ਪੇਸ਼ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ । ਤਿੰਨੋਂ ਦੋਸ਼ੀਆਂ ਵੱਲੋਂ ਆਪਣੇ ਜਮਾਨਤੀਆਂ ਰਾਹੀਂ ਜਮੀਨ ਸਬੰਧੀ ਜੋ ਦਸਤਾਵੇਜ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ। ਉਹ ਸਾਰੇ ਦਸਤਾਵੇਜ ਦੌਰਾਨ ਏ ਪੜਤਾਲ ਜਾਅਲੀ ਫਰਜੀ ਹੀ ਨਿੱਕਲੇ ਹਨ । ਪੁਲਿਸ ਨੇ ਤਿੰਨੋਂ ਕੇਸਾਂ ਦੇ ਜਮਾਨਤੀਆਂ /ਗਵਾਹਾਂ /ਨੰਬਰਦਾਰ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਦੇ ਗਿਰੋਹ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀ ਭਾਲ ਅਤੇ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ। 

 

 

 

The post ਕੋਰਟਾਂ ‘ਚੋਂ ਜਮਾਨਤਾਂ ਲਈ ਅਪਰਾਧੀਆਂ ਨੇ ਨਵਾਂ ਰਾਹ ਲੱਭਿਆ first appeared on PANJAB TODAY.

]]>
32619
M L A ਅਜੀਤਪਾਲ ਕੋਹਲੀ ਨੇ ਸੰਗਤ ਦਰਬਾਰ ਲਗਾ ਕੇ ਨਿਪਟਾਈਆਂ ਲੋਕਾਂ ਦੀਆਂ ਸਮੱਸਿਆਵਾਂ https://panjabtoday.com/m-l-a-%e0%a8%85%e0%a8%9c%e0%a9%80%e0%a8%a4%e0%a8%aa%e0%a8%be%e0%a8%b2-%e0%a8%95%e0%a9%8b%e0%a8%b9%e0%a8%b2%e0%a9%80-%e0%a8%a8%e0%a9%87-%e0%a8%b8%e0%a9%b0%e0%a8%97%e0%a8%a4-%e0%a8%a6%e0%a8%b0%e0%a8%ac/?utm_source=rss&utm_medium=rss&utm_campaign=m-l-a-%25e0%25a8%2585%25e0%25a8%259c%25e0%25a9%2580%25e0%25a8%25a4%25e0%25a8%25aa%25e0%25a8%25be%25e0%25a8%25b2-%25e0%25a8%2595%25e0%25a9%258b%25e0%25a8%25b9%25e0%25a8%25b2%25e0%25a9%2580-%25e0%25a8%25a8%25e0%25a9%2587-%25e0%25a8%25b8%25e0%25a9%25b0%25e0%25a8%2597%25e0%25a8%25a4-%25e0%25a8%25a6%25e0%25a8%25b0%25e0%25a8%25ac Sun, 06 Aug 2023 17:05:33 +0000 https://panjabtoday.com/?p=32580 ਕਿਹਾ ਲੋਕਾਂ ਦੇ ਹਰ ਦੁੱਖ-ਸੁੱਖ ਦੀ ਲਈ ਜਾ ਰਹੀ ਹੈ ਸਾਰ ,ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਰਹਾਂਗੇ ਹਾਜਰ-ਕੋਹਲੀ ਰਾਜੇਸ਼ ਗੋਤਮ  , ਪਟਿਆਲਾ, 6 ਅਗਸਤ 2023          ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ...

The post M L A ਅਜੀਤਪਾਲ ਕੋਹਲੀ ਨੇ ਸੰਗਤ ਦਰਬਾਰ ਲਗਾ ਕੇ ਨਿਪਟਾਈਆਂ ਲੋਕਾਂ ਦੀਆਂ ਸਮੱਸਿਆਵਾਂ first appeared on PANJAB TODAY.

]]>
ਕਿਹਾ ਲੋਕਾਂ ਦੇ ਹਰ ਦੁੱਖ-ਸੁੱਖ ਦੀ ਲਈ ਜਾ ਰਹੀ ਹੈ ਸਾਰ ,ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਰਹਾਂਗੇ ਹਾਜਰ-ਕੋਹਲੀ
ਰਾਜੇਸ਼ ਗੋਤਮ  , ਪਟਿਆਲਾ, 6 ਅਗਸਤ 2023
         ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਸਰਗਰਮ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਰਕਟ ਹਾਊਸ ਵਿਖੇ ਸੰਗਤ ਦਰਬਾਰ ਲਗਾਕੇ ਜਿੱਥੇ ਲੋਕਾਂ ਦੀਆਂ ਦਰਜ਼ਨਾਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ, ਉੱਥੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਸਮੇਤ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਰ ਦੁੱਖ ਸੁੱਖ ਦੀ ਸਾਰ ਲਈ ਜਾਵੇਗੀ।
ਵਿਧਾਇਕ ਅਜੀਤਪਾਲ ਕੋਹਲੀ ਨੇ ਆਖਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ। ਕੋਈ ਵੀ ਕਦੇ ਵੀ ਉਨ੍ਹਾਂ ਕੋਲ ਆਕੇ ਆਪਣਾ ਕੰਮ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਆਦਮੀ ਪਾਰਟੀ ਉਪਰ ਭਰੋਸਾ ਦਿਖਾਇਆ ਹੈ ਤਾਂ ਉਨ੍ਹਾਂ ਦਾ ਵੀ ਪੂਰਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦਾ ਹਰ ਮੁਸ਼ਕਲ ਵਿੱਚ ਸਾਥ ਦੇਣ, ਜਿਸ ਉਪਰ ਉਹ ਖਰ੍ਹੇ ਉੱਤਰ ਰਹੇ ਹਨ।
      ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਅਤੇ ਪਟਿਆਲਾ ਸ਼ਹਿਰ ਲਈ ਵੱਖ-ਵੱਖ ਗਰਾਂਟਾਂ ਤੇ ਪ੍ਰੋਜੈਕਟਾਂ ਦੇ ਰੂਪ ਵਿੱਚ 100 ਕਰੋੜ ਦੀ ਗਰਾਂਟ ਮੰਜੂਰ ਹੋਈ ਹੈ, ਜਿਸ ‘ਤੇ ਇਨ੍ਹਾਂ ਸਾਰੇ ਕੰਮਾਂ ਦੇ ਟੈਂਡਰ ਲਗਾਏ ਜਾ ਰਹੇ ਹਨ ਅਤੇ ਇਹ ਵਿਕਾਸ ਕਾਰਜ ਸ਼ਹਿਰ ਨੂੰ ਨਵਾਂ ਹੁਲਾਰਾ ਦੇਣਗੇ।
          ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾਗਰਕ ਕਰਕੇ ਰੱਖ ਦਿੱਤਾ, ਜਿਨ੍ਹਾਂ ਦੇ ਕੀਤੇ ਗਲਤ ਕੰਮਾਂ ਨੂੰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵੱਲੋਂ ਸੁਧਾਰਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਪਟਿਆਲਾ ਵਾਸੀਆਂ ਲਈ 1 ਹਜਾਰ ਕਰੋੜ ਰੁਪਏ ਦੇ ਵਿਕਾਸ ਕਰਨ ਦੇ ਦਾਅਵੇ ਖੋਖਲੇ ਰਹੇ ਅਤੇ ਪਟਿਆਲਾ ਵਾਸੀਆਂ ਨੂੰ ਬਿਨਾਂ ਲਾਰਿਆਂ ਤੋਂ ਕੁਝ ਨਹੀਂ ਮਿਲਿਆ। ਇਸ ਮੌਕੇ ਰਾਜੂ ਸਾਹਨੀ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਸਿਮਰਨਪ੍ਰੀਤ ਸਿੰਘ, ਇੰਦਰਜੀਤ ਸਿੰਘ ਖਰੌੜ ਤੇ ਜਗਤਾਰ ਸਿੰਘ ਤਾਰੀ ਵੀ ਮੌਜੂਦ ਸਨ।

The post M L A ਅਜੀਤਪਾਲ ਕੋਹਲੀ ਨੇ ਸੰਗਤ ਦਰਬਾਰ ਲਗਾ ਕੇ ਨਿਪਟਾਈਆਂ ਲੋਕਾਂ ਦੀਆਂ ਸਮੱਸਿਆਵਾਂ first appeared on PANJAB TODAY.

]]>
32580
ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ https://panjabtoday.com/%e0%a8%a1%e0%a8%bf%e0%a8%aa%e0%a8%9f%e0%a9%80-%e0%a8%95%e0%a8%ae%e0%a8%bf%e0%a8%b8%e0%a8%bc%e0%a8%a8%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%86%e0%a8%9c%e0%a8%bc%e0%a8%be/?utm_source=rss&utm_medium=rss&utm_campaign=%25e0%25a8%25a1%25e0%25a8%25bf%25e0%25a8%25aa%25e0%25a8%259f%25e0%25a9%2580-%25e0%25a8%2595%25e0%25a8%25ae%25e0%25a8%25bf%25e0%25a8%25b8%25e0%25a8%25bc%25e0%25a8%25a8%25e0%25a8%25b0-%25e0%25a8%25b5%25e0%25a9%25b1%25e0%25a8%25b2%25e0%25a9%258b%25e0%25a8%2582-%25e0%25a8%2586%25e0%25a8%259c%25e0%25a8%25bc%25e0%25a8%25be Thu, 03 Aug 2023 12:53:37 +0000 https://panjabtoday.com/?p=32505 ਰਿਚਾ ਨਾਗਪਾਲ, ਪਟਿਆਲਾ, 3 ਅਗਸਤ 2023       ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ...

The post ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ first appeared on PANJAB TODAY.

]]>
ਰਿਚਾ ਨਾਗਪਾਲ, ਪਟਿਆਲਾ, 3 ਅਗਸਤ 2023


      ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਆਜ਼ਾਦੀ ਦਿਹਾੜੇ ਦਾ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੇ ਪ੍ਰਬੰਧ ਪੁਖ਼ਤਾ ਢੰਗ ਨਾਲ ਸਮੇਂ ਸਿਰ ਕਰ ਲਏ ਜਾਣੇ ਯਕੀਨੀ ਬਣਾਏ ਜਾਣ।           
      ਡਿਪਟੀ ਕਮਿਸ਼ਨਰ ਵੱਲੋਂ ਸਮਾਗਮ ਵਾਲੇ ਸਥਾਨ ਵਿਖੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦੀ ਆਮਦ, ਬੈਠਣ ਦੇ ਇੰਤਜਾਮ, ਪਰੇਡ, ਆਜ਼ਾਦੀ ਘੁਲਾਟੀਆਂ ਤੇ ਸਨਮਾਨਤ ਸ਼ਖ਼ਸੀਅਤਾਂ ਦਾ ਸਨਮਾਨ, ਸੱਭਿਆਚਾਰਕ ਪ੍ਰੋਗਰਾਮ ਆਦਿ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਣ ਦਿਹਾੜੇ ‘ਤੇ ਕਰਵਾਏ ਜਾ ਰਹੇ ਸਮਾਰੋਹ ਵਿੱਚ ਉਤਸ਼ਾਹ ਅਤੇ ਸ਼ਰਧਾ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਵਧਾਈ ਜਾਵੇ।
    ਬੈਠਕ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਿਵਲ ਸਰਜਨ ਡਾ. ਰਮਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

The post ਡਿਪਟੀ ਕਮਿਸ਼ਨਰ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ first appeared on PANJAB TODAY.

]]>
32505