ਮੁਕਤਸਰ - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Wed, 03 Aug 2022 12:06:38 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 ਮੁਕਤਸਰ - PANJAB TODAY https://panjabtoday.com 32 32 198051722 ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ  https://panjabtoday.com/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%a4%e0%a9%8b%e0%a8%82-%e0%a8%9a%e0%a9%b0%e0%a8%a1%e0%a9%80%e0%a8%97%e0%a8%a1%e0%a8%bc%e0%a9%8d%e0%a8%b9/?utm_source=rss&utm_medium=rss&utm_campaign=%25e0%25a8%2585%25e0%25a9%25b0%25e0%25a8%25ae%25e0%25a9%258d%25e0%25a8%25b0%25e0%25a8%25bf%25e0%25a8%25a4%25e0%25a8%25b8%25e0%25a8%25b0-%25e0%25a8%25a4%25e0%25a9%258b%25e0%25a8%2582-%25e0%25a8%259a%25e0%25a9%25b0%25e0%25a8%25a1%25e0%25a9%2580%25e0%25a8%2597%25e0%25a8%25a1%25e0%25a8%25bc%25e0%25a9%258d%25e0%25a8%25b9 https://panjabtoday.com/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%a4%e0%a9%8b%e0%a8%82-%e0%a8%9a%e0%a9%b0%e0%a8%a1%e0%a9%80%e0%a8%97%e0%a8%a1%e0%a8%bc%e0%a9%8d%e0%a8%b9/#respond Wed, 03 Aug 2022 12:05:26 +0000 https://panjabtoday.com/?p=31531   ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ ਬਰਨਾਲਾ ਪੰਜ ਦਰਿਆਵਾਂ ਦੀ ਧਰਤੀ ਤੇ ਚੱਲ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਅਤੇ ਜਾਗਰੂਕਤਾ ਫੈਲਾਉਣ ਲਈ ਕੇ.ਐਲ. ਲੀਗਲ ਟਰੱਸਟ ਵੱਲੋਂ ਪੂਰੇ...

The post ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ  first appeared on PANJAB TODAY.

]]>
 

ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ

ਬਰਨਾਲਾ

ਪੰਜ ਦਰਿਆਵਾਂ ਦੀ ਧਰਤੀ ਤੇ ਚੱਲ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਅਤੇ ਜਾਗਰੂਕਤਾ ਫੈਲਾਉਣ ਲਈ ਕੇ.ਐਲ. ਲੀਗਲ ਟਰੱਸਟ ਵੱਲੋਂ ਪੂਰੇ ਪੰਜਾਬ ਵਿੱਚ ਚੇਤਨਾ ਮਾਰਚ ਨਸ਼ਾ ਛੱਡੋ ਤਰੱਕੀ ਕਰੋ ਦੇ ਸਲੋਗਨ ਤਹਿਤ ਯਾਤਰਾ ਕੱਢੀ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਗਈ। ਜੋ ਕਿ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ । ਇਸ ਯਾਤਰਾ ਦਾ ਬਠਿੰਡਾ ਪਹੁੰਚਣ ਤੇ ਪਹੁੰਚਣ ਤੇ ਰਿਟਾਇਰਡ ਆਈ ਏ ਐੱਸ ਜਗਮੋਹਨ ਰਾਜੂ ਅਤੇ ਪੂਰੀ ਟੀਮ ਦਾ ਸਵਾਗਤ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਵੱਲੋਂ ਕੀਤਾ ਗਿਆ। ਭਾਈ ਘਨ੍ਹੱਈਆ ਜੀ ਚੌਂਕ ਤੋਂ ਸ਼ੁਰੂ ਹੋਈ ਯਾਤਰਾ ਅਗਰਸੈਨ ਰੋਡ ਤੋਂ ਹੁੰਦੀ ਹੋਈ ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ ਵਿਖੇ ਪੈਦਲ ਚੱਲ ਕੇ ਕੀਤੀ ਗਈ। ਜਿਸ ਤੋਂ ਬਾਅਦ ਜਗਮੋਹਣ ਰਾਜੂ ਅਤੇ ਸੁਖਪਾਲ ਸਰਾਂ ਵੱਲੋਂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵੇ ਡਾਕਟਰਾਂ ਨਾਲ ਮੁਲਾਕਾਤ ਕਰ ਕੇ ਨਸ਼ੇ ਦੇ ਵਧ ਰਹੇ ਜੰਜਾਲ ਵਿਚੋਂ ਨੌਜਵਾਨਾਂ ਨੂੰ ਕੱਢਣ ਲਈ ਜਾਣਕਾਰੀ ਹਾਸਿਲ ਕੀਤੀ ।

ਯਾਤਰਾ ਦੇ ਦੌਰਾਨ ਸੰਬੋਧਨ ਕਰਦੇ ਹੋਏ ਰਿਟਾਇਰਡ ਆਈਏਐਸ ਜਗਮੋਹਨ ਰਾਜੂ ਨੇ ਦੱਸਿਆ ਕਿ ਨੌਕਰੀ ਦੌਰਾਨ ਉਨ੍ਹਾਂ ਨੇ ਬਹੁਤ ਸੂਬਿਆਂ ਵਿੱਚ ਰਹਿ ਕੇ ਕੰਮ ਕਰਨ ਦਾ ਮੌਕਾ ਮਿਲਿਆ ।ਲੇਕਿਨ ਪੰਜਾਬ ਵਿੱਚ ਜੋ ਨਸ਼ਿਆਂ ਦੇ ਚੁੰਗਲ ਵਿੱਚ ਨੌਜਵਾਨ ਫਸ ਰਹੇ ਹਨ ਬਾਰੇ ਸੋਚ ਕੇ ਪੰਜਾਬ ਦੇ ਭਵਿੱਖ ਲਈ ਉਨ੍ਹਾਂ ਦੀ ਰੂਹ ਕੰਬ ਉੱਠਦੀ ਹੈ। ਪੰਜਾਬ ਵਿਚ ਫੈਲੇ ਨਸ਼ੇ ਲਈ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ । ਜੋ ਕਿ ਛੋਟੀ ਰਾਜਨੀਤੀ ਦੇ ਚੱਕਰ ਵਿਚ ਸਮੱਗਲਰਾਂ ਤੇ ਕਾਰਵਾਈ ਨਹੀਂ ਹੋਣ ਦਿੰਦੀਆਂ । ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੂਰੇ ਸਮਾਜ ਨੂੰ ਮਿਲ ਕੇ ਲੜਾਈ ਲੜਨੀ ਹੋਵੇਗੀ। ਇਸ ਲਈ ਮਾਵਾਂ ਭੈਣਾਂ ਨੂੰ ਵੀ ਅੱਗੇ ਆ ਕੇ ਆਪਣਾ ਯੋਗਦਾਨ ਦੇਣਾ ਪਵੇਗਾ। ਅੱਜ ਹਰ ਦਿਨ ਪੰਜਾਬ ਦੇ ਨੌਜਵਾਨ ਮੈਡੀਕਲ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਅਤੇ ਸਰਕਾਰਾਂ ਕਰੜੀ ਕਾਰਵਾਈ ਕਰਨ ਦੀ ਬਜਾਏ ਸਿਰਫ਼ ਪ੍ਰਚਾਰ ਰਾਹੀਂ ਨਸ਼ਾ ਖਤਮ ਕਰਨਾ ਚਾਹੁੰਦੀਆਂ ਹਨ। ਨਸ਼ੇ ਖਿਲਾਫ ਕੋਈ ਵੀ ਸਟਰਾਂਗ ਪਾਲਿਸੀ ਪੰਜਾਬ ਵਿੱਚ ਲਾਗੂ ਨਹੀਂ ਕੀਤੀ ਗਈ। ਜਿਸ ਕਾਰਨ ਪੰਜਾਬ ਦੀ ਜਵਾਨੀ ਦੇ ਨਾਲ ਨਾਲ ਪੰਜਾਬ ਦਾ ਭਵਿੱਖ ਵੀ ਫਿੱਕਾ ਪੈਂਦਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨਸ਼ੇ ਦੇ ਖਿਲਾਫ਼ ਸਹਿਯੋਗ ਕਰਨ ਲਈ ਤਿਆਰ ਹੈ। ਪਰੰਤੂ ਸਰਕਾਰ ਦੀ ਨੀਅਤ ਸਾਫ਼ ਨਾ ਹੋਣ ਕਰਕੇ ਨਸ਼ੇ ਦੇ ਵਪਾਰੀ ਵੱਧ ਰਹੇ ਹਨ ।

  • ਅੱਜ ਪੰਜਾਬ ਦਾ ਹਰੇਕ ਵਰਗ ਨਸ਼ੇ ਨੂੰ ਲੈ ਕੇ ਚਿੰਤਤ ਹੈ ਅਤੇ ਜਗਮੋਹਨ ਰਾਜੂ ਵੱਲੋਂ ਸ਼ੁਰੂ ਕੀਤਾ ਗਿਆ ਚੇਤਨਾ ਮਾਰਚ ਪੰਜਾਬ ਲਈ ਚੰਗੇ ਨਤੀਜੇ ਲੈ ਕੇ ਆਵੇਗਾ। ਸੁਖਪਾਲ ਸਰਾਂ ਨੇ ਦੱਸਿਆ ਕਿ ਲੋਕਾਂ ਨੂੰ ਇਸ ਚੇਤਨਾ ਮਾਰਚ ਨਾਲ ਜੋਡ਼ਨ ਲਈ ਮਿਸਡ ਕਾਲ ਅਤੇ ਹਸਤਾਖਰ ਮੁਹਿੰਮ ਚਲਾਈ ਜਾ ਰਹੀ ਹੈ ਲੋਕ 9888688444 ਤੇ ਮਿਸ ਕਾਲ ਦੇ ਕੇ ਇਸ ਅਭਿਆਨ ਨਾਲ ਜੁੜ ਸਕਦੇ ਹਨ। ਅਤੇ ਜਲਦ ਹੀ ਪ੍ਰਧਾਨਮੰਤਰੀ ਨੂੰ ਹਸਤਾਖਰ ਕੀਤੇ ਹੋਏ ਜਨਸੰਪਰਕ ਦੀਆਂ ਕਾਪੀਆਂ ਦੇ ਕੇ ਨਸ਼ਿਆਂ ਖ਼ਿਲਾਫ਼ ਗੜੇ ਐਕਸ਼ਨ ਲੈਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸਾਰੇ ਰਾਜਨੀਤਕ ਪਾਰਟੀਆਂ ਨੂੰ ਇੱਕ ਮੰਚ ਤੇ ਆਉਣਾ ਹੋਵੇਗਾ। ਅਤੇ ਜੋ ਵੀ ਨਸ਼ੇ ਦੇ ਸੋਦਾਗਰਾਂ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਵਾਉਣੀ ਹੋਵੇਗੀ ਇਸ ਮੌਕੇ ਨੀਰਜ ਜੌਡ਼ਾ,ਨਰੇਸ਼ ਮਹਿਤਾ,ਮਹਿੰਦਰ ਕੌਰ, ਕੁਲਵਿੰਦਰ ਕੌਰ,ਵਿੱਕੀ ਅਤੇ ਹੋਰ ਲੋਕ ਹਾਜ਼ਰ ਸਨ।

The post ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ  first appeared on PANJAB TODAY.

]]>
https://panjabtoday.com/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%a4%e0%a9%8b%e0%a8%82-%e0%a8%9a%e0%a9%b0%e0%a8%a1%e0%a9%80%e0%a8%97%e0%a8%a1%e0%a8%bc%e0%a9%8d%e0%a8%b9/feed/ 0 31531
ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਤੱਤਪਰ-ਸਰਦਾਰ ਸੁਖਜਿੰਦਰ ਸਿੰਘ ਰੰਧਾਵਾ https://panjabtoday.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b9%e0%a8%b0-%e0%a8%86%e0%a8%ae-%e0%a8%b5%e0%a8%bf%e0%a8%85%e0%a8%95%e0%a8%a4%e0%a9%80-%e0%a8%a6/?utm_source=rss&utm_medium=rss&utm_campaign=%25e0%25a8%25aa%25e0%25a9%25b0%25e0%25a8%259c%25e0%25a8%25be%25e0%25a8%25ac-%25e0%25a8%25b8%25e0%25a8%25b0%25e0%25a8%2595%25e0%25a8%25be%25e0%25a8%25b0-%25e0%25a8%25b9%25e0%25a8%25b0-%25e0%25a8%2586%25e0%25a8%25ae-%25e0%25a8%25b5%25e0%25a8%25bf%25e0%25a8%2585%25e0%25a8%2595%25e0%25a8%25a4%25e0%25a9%2580-%25e0%25a8%25a6 https://panjabtoday.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b9%e0%a8%b0-%e0%a8%86%e0%a8%ae-%e0%a8%b5%e0%a8%bf%e0%a8%85%e0%a8%95%e0%a8%a4%e0%a9%80-%e0%a8%a6/#respond Sat, 27 Nov 2021 03:20:23 +0000 https://panjabtoday.com/?p=25513 ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਤੱਤਪਰ-ਸਰਦਾਰ ਸੁਖਜਿੰਦਰ ਸਿੰਘ ਰੰਧਾਵਾ -ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਮਿਲ ਕੇ ਕੀਤੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪ੍ਰਧਾਨਗੀ -ਸੜਕ ਸੁਰੱਖਿਆ, ਸੀਵਰੇਜ ਦੀ ਸਮੱਸਿਆ ਅਤੇ ਸ਼ਹਿਰ ਦੀ ਦਿੱਖ ਨੂੰ ਸੁੰਦਰ...

The post ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਤੱਤਪਰ-ਸਰਦਾਰ ਸੁਖਜਿੰਦਰ ਸਿੰਘ ਰੰਧਾਵਾ first appeared on PANJAB TODAY.

]]>
ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਤੱਤਪਰ-ਸਰਦਾਰ ਸੁਖਜਿੰਦਰ ਸਿੰਘ ਰੰਧਾਵਾ
-ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਮਿਲ ਕੇ ਕੀਤੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪ੍ਰਧਾਨਗੀ
-ਸੜਕ ਸੁਰੱਖਿਆ, ਸੀਵਰੇਜ ਦੀ ਸਮੱਸਿਆ ਅਤੇ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਨਾਉਣ ਲਈ ਦਿੱਤੇ ਅਹਿਮ ਨਿਰਦੇਸ਼


ਸ੍ਰੀ ਮੁਕਤਸਰ ਸਾਹਿਬ 26 ਨਵੰਬਰ:2021
ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਮਿਲ ਕੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਆਮ ਬੰਦੇ ਦੀ ਸਮੱਸਿਆ ਨੂੰ ਹਲ ਕਰਨ ਲਈ ਤੱਤਪਰ ਹੈ।
ਸ: ਰੰਧਾਵਾ ਅਤੇ ਸ: ਵੜਿੰਗ ਨੇ ਜਿਥੇ ਮੀਟਿੰਗ ਦੌਰਾਨ ਸ਼ਹਿਰ ਅਤੇ ਪਿੰਡਾਂ ਦੀਆਂ ਵੱਖ ਵੱਖ ਕਿਸਮ ਦੀਆਂ ਸੱਮਸਿਆਵਾਂ ਨੂੰ ਮੌਕੇ ਤੇ ਹੀ ਸਮੂਹ ਵਿਭਾਗਾਂ ਦੇ ਮੁੱਖੀਆਂ ਦੀ ਹਾਜਰੀ ਵਿਚ ਹੱਲ ਕੀਤਾ, ਉਥੇ ਨਾਲ ਹੀ ਆਂਗਣਵਾੜੀ ਵਰਕਰਾਂ, ਮੁਲਾਜਮ ਜੱਥੇਬੰਦੀਆਂ, ਸਿਹਤ ਵਿਭਾਗ ਅਤੇ ਰਾਜਨੀਤਿਕ ਪਾਰਟੀਆਂ ਦੇ ਨੁੰਮਾਇੰਦਿਆਂ ਦੇ ਰੁਕੇ ਹੋਏ ਕੰਮਾਂ ਨੂੰ ਵੀ ਜਲਦ ਤੋਂ ਜਲਦ ਹੱਲ ਕਰਨ ਦਾ ਅਸ਼ਵਾਸਨ ਦਿੱਤਾ।
ਮੀਟਿੰਗ ਦੌਰਾਨ ਸਰਦਾਰ ਰੰਧਾਵਾ ਨੇ ਸ਼ਹਿਰ ਵਿਚ ਸੀਵਰੇਜ, ਪਾਣੀ, ਮਕਾਨਾਂ ਅਤੇ ਪਲਾਟਾਂ ਦੀਆਂ ਰਜਿਸਟਰੀਆਂ, ਅਣਅਧਿਕਾਰਤ ਅਤੇ ਅਧਿਕਾਰਤ ਕਲੌਨੀਆਂ ਸਬੰਧੀ ਸਮੱਸਿਆਵਾਂ ਅਤੇ ਨਹਿਰ ਦੀ ਪਾਣੀ ਬੰਦੀ, ਬਿਜਲੀ ਅਜਿਹੀਆਂ ਸਮੱਸਿਆਵਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ.ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਦੋੋਸ਼ ਲਗਾਇਆ ਕਿ ਉਨਾਂ ਵਲੋਂ ਮੁਕਤਸਰ ਜ਼ਿਲੇ ਦੀ ਤਰੱਕੀ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ, ਇਸ ਕਾਰਨ ਹੀ ਇਸ ਇਲਾਕੇ ਦਾ ਸਰਵਪੱਖੀ ਵਿਕਾਸ ਨਹੀਂ ਹੋ ਸਕਿਆ।
ਪੁਲਿਸ ਵਿਭਾਗ ਸਬੰਧੀ ਸ਼ਿਕਾਇਤਾਂ ਸੁਣਦਿਆਂ ਉਨਾਂ ਇਸ ਗੱਲ ਨੂੰ ਜੋਰ ਦੇ ਕੇ ਆਖਿਆ ਕਿ ਜੁਰਮ ਸਬੰਧੀ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਬਿਨਾਂ ਸਮਾਂ ਗਵਾਏ ਤੁਰੰਤ ਹੱਲ ਕੀਤਾ ਜਾਵੇ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਵਲੋਂ ਅੱਜ ਭਾਰਤੀ ਸਵਿਧਾਨ ਦਿਵਸ ਮੌਕੇ ਸਮੂਹ ਹਾਜ਼ਰੀਨ ਨੂੰ ਭਾਰਤੀ ਸਵਿਧਾਨ ਸਬੰਧੀ ਸੌਂਹ ਵੀ ਚੁਕਾਈ ਗਈ।
ਉਪ ਮੁੱਖ ਮੰਤਰੀ ਦੀ ਮੁਕਤਸਰ ਫੇਰੀ ਦੌਰਾਨ ਉਨਾਂ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਜ਼ਿਲਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਸੋਥਾ, ਸਰਬਜੀਤ ਸਿੰਘ ਐਸ.ਐਸ.ਪੀ., ਏਡੀਸੀ ਮੈਡਮ ਰਾਜਦੀਪ ਕੌਰ, ਏਡੀਸੀ ਵਿਕਾਸ ਅਰੁਣ ਸ਼ਰਮਾ, ਡੀਪੀਆਰਓ ਸ: ਗੁਰਦੀਪ ਸਿੰਘ ਮਾਨ, ਅਮਨਪ੍ਰੀਤ ਸਿੰਘ ਭੱਟੀ, ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲਾ ਪ੍ਰੀਸ਼ਦ,ਸ਼ਿਨ ਲਾਲ ਸ਼ਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਸ਼ੁਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ, ਗੁਰਸੰਤ ਸਿੰਘ ਬਰਾੜ, ਭੀਨਾ ਬਰਾੜ, ਭਿੰਦਰ ਸ਼ਰਮਾ ਬਲਾਕ ਕਾਂਗਰਸ ਪ੍ਰਧਾਨ, ਨੱਥੂ ਰਾਮ ਗਾਂਧੀ ਤੋਂ ਇਲਾਵਾ ਪੱਤਵੰਤੇ ਵਿਅਕਤੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

The post ਪੰਜਾਬ ਸਰਕਾਰ ਹਰ ਆਮ ਵਿਅਕਤੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਤੱਤਪਰ-ਸਰਦਾਰ ਸੁਖਜਿੰਦਰ ਸਿੰਘ ਰੰਧਾਵਾ first appeared on PANJAB TODAY.

]]>
https://panjabtoday.com/%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b9%e0%a8%b0-%e0%a8%86%e0%a8%ae-%e0%a8%b5%e0%a8%bf%e0%a8%85%e0%a8%95%e0%a8%a4%e0%a9%80-%e0%a8%a6/feed/ 0 25513