ਮਾਲਵਾ - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Wed, 16 Oct 2024 12:01:57 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 ਮਾਲਵਾ - PANJAB TODAY https://panjabtoday.com 32 32 198051722 DC ਨੇ ਮੀਟਿੰਗ ਸੱਦ ਕੇ, ਰਾਜਸੀ ਆਗੂਆਂ ਨੂੰ ਜਾਬਤੇ ਬਾਰੇ ਦੱਸਿਆ ਕਿ.. By-Elections Barnala News https://panjabtoday.com/dc-%e0%a8%a8%e0%a9%87-%e0%a8%ae%e0%a9%80%e0%a8%9f%e0%a8%bf%e0%a9%b0%e0%a8%97-%e0%a8%b8%e0%a9%b1%e0%a8%a6-%e0%a8%95%e0%a9%87-%e0%a8%b0%e0%a8%be%e0%a8%9c%e0%a8%b8%e0%a9%80-%e0%a8%86%e0%a8%97%e0%a9%82/?utm_source=rss&utm_medium=rss&utm_campaign=dc-%25e0%25a8%25a8%25e0%25a9%2587-%25e0%25a8%25ae%25e0%25a9%2580%25e0%25a8%259f%25e0%25a8%25bf%25e0%25a9%25b0%25e0%25a8%2597-%25e0%25a8%25b8%25e0%25a9%25b1%25e0%25a8%25a6-%25e0%25a8%2595%25e0%25a9%2587-%25e0%25a8%25b0%25e0%25a8%25be%25e0%25a8%259c%25e0%25a8%25b8%25e0%25a9%2580-%25e0%25a8%2586%25e0%25a8%2597%25e0%25a9%2582 Wed, 16 Oct 2024 12:01:57 +0000 https://panjabtoday.com/?p=33126 ਆਦਰਸ਼ ਚੋਣ ਜ਼ਾਬਤਾ ਪੂਰੇ ਜ਼ਿਲ੍ਹੇ ਵਿੱਚ ਲਾਗੂ: ਪੂਨਮਦੀਪ ਕੌਰ  ਸੋਨੀ ਪਨੇਸਰ, ਬਰਨਾਲਾ, 16 ਅਕਤੂਬਰ 2024         ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਵਲੋਂ ਅੱਜ ਇੱਥੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ...

The post DC ਨੇ ਮੀਟਿੰਗ ਸੱਦ ਕੇ, ਰਾਜਸੀ ਆਗੂਆਂ ਨੂੰ ਜਾਬਤੇ ਬਾਰੇ ਦੱਸਿਆ ਕਿ.. By-Elections Barnala News first appeared on PANJAB TODAY.

]]>
ਆਦਰਸ਼ ਚੋਣ ਜ਼ਾਬਤਾ ਪੂਰੇ ਜ਼ਿਲ੍ਹੇ ਵਿੱਚ ਲਾਗੂ: ਪੂਨਮਦੀਪ ਕੌਰ 
ਸੋਨੀ ਪਨੇਸਰ, ਬਰਨਾਲਾ, 16 ਅਕਤੂਬਰ 2024
        ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਵਲੋਂ ਅੱਜ ਇੱਥੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਪ੍ਰੋਗਰਾਮ ਮੁਤਾਬਿਕ 18 ਅਕਤੂਬਰ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ। ਵੋਟਾਂ 13 ਨਵੰਬਰ (ਬੁੱਧਵਾਰ) ਨੂੰ ਪੈਣਗੀਆਂ ਅਤੇ 23 ਨਵੰਬਰ (ਸ਼ਨਿਚਰਵਾਰ) ਨੂੰ ਵੋਟਾਂ ਦੀ ਗਿਣਤੀ ਹੋਵੇਗੀ।
         ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਕਾਪੀ ਸਾਰੀਆਂ ਪਾਰਟੀਆਂ ਨੂੰ ਮੁਹਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਆਦਰਸ਼ ਚੋਣ ਜ਼ਾਬਤਾ ਪੂਰੇ ਜ਼ਿਲ੍ਹੇ ਵਿੱਚ ਲਾਗੂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਚੱਲ ਰਹੇ ਕੰਮ ਜਾਰੀ ਰਹਿਣਗੇ, ਜਦਕਿ ਨਵੇਂ ਕੰਮ ਸ਼ੁਰੂ ਨਹੀਂ ਕੀਤੇ ਜਾ ਸਕਣਗੇ।
      ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸੀ ਵਿਜਲ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਵੱਖ ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਸੁਵਿਧਾ ਪੋਰਟਲ ‘ਤੇ ਮਿਲਣਗੀਆਂ। ਇਸ ਮੌਕੇ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ, ਐੱਸ ਪੀ ਸ੍ਰੀ ਹੰਸ ਰਾਜ, ਚੋਣ ਤਹਿਸੀਲਦਾਰ ਰਾਮ ਜੀ ਲਾਲ, ਜ਼ਿਲ੍ਹਾ ਮਾਲ ਅਫਸਰ ਗੁਰਜਿੰਦਰ ਸਿੰਘ, ਤਹਿਸੀਲਦਾਰ ਰਾਕੇਸ਼ ਕੁਮਾਰ ਅਤੇ ਰਾਜਸੀ ਪਾਰਟੀਆਂ ਤੋਂ ਓਂਕਾਰ ਸੂਰਤ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਸਤਪਾਲ ਸਿੰਘ, ਬਲਵਿੰਦਰ ਸਿੰਘ (ਬਸਪਾ), ਲਵਪ੍ਰੀਤ ਸਿੰਘ (ਬੀਜੇਪੀ), ਮਹਿੰਦਰ ਪਾਲ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਦਰਦੀ ( ਸੀ ਪੀ ਆਈ ਐਮ) ਹਾਜ਼ਰ ਸਨ।
  

The post DC ਨੇ ਮੀਟਿੰਗ ਸੱਦ ਕੇ, ਰਾਜਸੀ ਆਗੂਆਂ ਨੂੰ ਜਾਬਤੇ ਬਾਰੇ ਦੱਸਿਆ ਕਿ.. By-Elections Barnala News first appeared on PANJAB TODAY.

]]>
33126
ONLINE ਸ਼ਕਾਇਤ ਤੇ ਐਕਸ਼ਨ, ਭ੍ਰਿਸ਼ਟ SHO ਅਤੇ ASI ਖਿਲਾਫ ਕਾਰਵਾਈ… https://panjabtoday.com/online-%e0%a8%b8%e0%a8%bc%e0%a8%95%e0%a8%be%e0%a8%87%e0%a8%a4-%e0%a8%a4%e0%a9%87-%e0%a8%90%e0%a8%95%e0%a8%b8%e0%a8%bc%e0%a8%a8-%e0%a8%ad%e0%a9%8d%e0%a8%b0%e0%a8%bf%e0%a8%b8%e0%a8%bc%e0%a8%9f-sho/?utm_source=rss&utm_medium=rss&utm_campaign=online-%25e0%25a8%25b8%25e0%25a8%25bc%25e0%25a8%2595%25e0%25a8%25be%25e0%25a8%2587%25e0%25a8%25a4-%25e0%25a8%25a4%25e0%25a9%2587-%25e0%25a8%2590%25e0%25a8%2595%25e0%25a8%25b8%25e0%25a8%25bc%25e0%25a8%25a8-%25e0%25a8%25ad%25e0%25a9%258d%25e0%25a8%25b0%25e0%25a8%25bf%25e0%25a8%25b8%25e0%25a8%25bc%25e0%25a8%259f-sho Mon, 05 Aug 2024 10:54:48 +0000 https://panjabtoday.com/?p=33122 50,000 ਰੁਪਏ ਰਿਸ਼ਵਤ ਲੈ ਕੇ , ਹਾਲੇ ਹੋਰ 35 ਹਜ਼ਾਰ ਰੁਪਏ ਦੀ ਕਰ ਰਹੇ ਸੀ ਮੰਗ… ਸੋਨੀਆ ਸੰਧੂ, ਮੋਹਾਲੀ, 5 ਅਗਸਤ, 2024          ਇੱਕ ਓਹ ਵੀ ਸਮਾਂ ਹੁੰਦਾ ਸੀ, ਜਦੋਂ ਲੋਕ ਵੱਡੇ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ...

The post ONLINE ਸ਼ਕਾਇਤ ਤੇ ਐਕਸ਼ਨ, ਭ੍ਰਿਸ਼ਟ SHO ਅਤੇ ASI ਖਿਲਾਫ ਕਾਰਵਾਈ… first appeared on PANJAB TODAY.

]]>
50,000 ਰੁਪਏ ਰਿਸ਼ਵਤ ਲੈ ਕੇ , ਹਾਲੇ ਹੋਰ 35 ਹਜ਼ਾਰ ਰੁਪਏ ਦੀ ਕਰ ਰਹੇ ਸੀ ਮੰਗ…
ਸੋਨੀਆ ਸੰਧੂ, ਮੋਹਾਲੀ, 5 ਅਗਸਤ, 2024 
        ਇੱਕ ਓਹ ਵੀ ਸਮਾਂ ਹੁੰਦਾ ਸੀ, ਜਦੋਂ ਲੋਕ ਵੱਡੇ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ, ਸਾਲਾਂ ਬੱਧੀ ਦਫਤਰਾਂ ਦੇ ਗੇੜੇ ਕੱਢਦੇ ਰਹਿੰਦੇ ਸਨ, ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ, ਔਨਲਾਈਨ ਸ਼ਕਾਇਤਾਂ ਤੇ ਵੀ, ਆਲ੍ਹਾ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਹੁੰਦੀ ਨਜ਼ਰ ਪੈਣ ਲੱਗੀ ਹੈ। ਅਜਿਹਾ ਹੀ ਇੱਕ ਮਾਮਲਾ, ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਵਿਖੇ ਐਸ.ਐਚ.ਓ. ਵਜੋਂ ਤਾਇਨਾਤ ਸਬ-ਇੰਸਪੈਕਟਰ (ਐਸ.ਆਈ.) ਇੰਦਰਜੀਤ ਸਿੰਘ ਅਤੇ ਉਸਦੇ  ਸਾਥੀ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਅਮਰਜੀਤ ਸਿੰਘ ਖ਼ਿਲਾਫ਼ 50000 ਰੁਪਏ ਰਿਸ਼ਵਤ ਲੈਣ ਅਤੇ ਹੋਰ ਵੀ ਰਿਸ਼ਵਤ ਮੰਗਣ ਦੇ ਸਬੰਧੀ ਵਿੱਚ ਮਿਲੀ ਔਨਲਾਈਨ ਸ਼ਕਾਇਤ ਦੇ ਅਧਾਰ ਤੇ  ਦਰਜ ਕੀਤਾ ਗਿਆ ਹੈ।
        ਇਹ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸ਼ਿਕਾਇਤਕਰਤਾ ਹਰਮਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉੱਪਰ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
       ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਥਾਣਾ ਭਾਦਸੋਂ ਵਿਖੇ ਉਸ ਦੇ ਅਤੇ ਹੋਰਨਾਂ ਖਿਲਾਫ਼ ਇੱਕ ਮੁਕੱਦਮਾ ਦਰਜ ਸੀ ਅਤੇ ਇਸ ਕੇਸ ਵਿੱਚ ਉਕਤ ਐਸ.ਐਚ.ਓ. ਅਤੇ ਏ.ਐਸ.ਆਈ. ਨੇ ਦੋਸ਼ੀਆਂ ਦੀ ਮੱਦਦ ਕਰਨ ਬਦਲੇ ਪਹਿਲਾਂ ਹੀ ਉਹਨਾਂ ਤੋਂ ਰਿਸ਼ਵਤ ਵਜੋਂ 50,000 ਲੈ ਲਏ ਸਨ। ਉਹਨਾਂ ਨੇ ਅੱਗੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਉਪਰੰਤ ਹੁਣ ਦੋਵੇਂ ਪੁਲਿਸ ਅਧਿਕਾਰੀ ਉਕਤ ਐਫ.ਆਈ.ਆਰ. ਨੂੰ ਰੱਦ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 35,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਹੇ ਸਨ।
       ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਉਕਤ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਅਤੇ 35000 ਰੁਪਏ ਹੋਰ ਮੰਗਣ ਅਤੇ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਸਾਬਤ ਹੋ ਗਏ। ਉਹਨਾਂ ਅੱਗੇ ਦੱਸਿਆ ਕਿ ਇਸ ਜਾਂਚ ਦੇ ਅਧਾਰ ‘ਤੇ ਉਕਤ ਐਸ.ਐਚ.ਓ. ਅਤੇ ਏ.ਐਸ.ਆਈ. ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ONLINE ਸ਼ਕਾਇਤ ਤੇ ਐਕਸ਼ਨ, ਭ੍ਰਿਸ਼ਟ SHO ਅਤੇ ASI ਖਿਲਾਫ ਕਾਰਵਾਈ… first appeared on PANJAB TODAY.

]]>
33122
ਵਿੱਤੀ ਵਰ੍ਹੇ ਦਾ ਅੰਕੜਾ ਜ਼ਾਰੀ, ਟ੍ਰਾਈਡੈਂਟ ਦੀ ਆਮਦਨ ’ਚ ਸਾਲ ਦਰ ਸਾਲ ਆਧਾਰ ’ਤੇ 8% ਵਾਧਾ ਦਰਜ https://panjabtoday.com/%e0%a8%b5%e0%a8%bf%e0%a9%b1%e0%a8%a4%e0%a9%80-%e0%a8%b5%e0%a8%b0%e0%a9%8d%e0%a8%b9%e0%a9%87-%e0%a8%a6%e0%a8%be-%e0%a8%85%e0%a9%b0%e0%a8%95%e0%a9%9c%e0%a8%be-%e0%a8%9c%e0%a8%bc%e0%a8%be%e0%a8%b0/?utm_source=rss&utm_medium=rss&utm_campaign=%25e0%25a8%25b5%25e0%25a8%25bf%25e0%25a9%25b1%25e0%25a8%25a4%25e0%25a9%2580-%25e0%25a8%25b5%25e0%25a8%25b0%25e0%25a9%258d%25e0%25a8%25b9%25e0%25a9%2587-%25e0%25a8%25a6%25e0%25a8%25be-%25e0%25a8%2585%25e0%25a9%25b0%25e0%25a8%2595%25e0%25a9%259c%25e0%25a8%25be-%25e0%25a8%259c%25e0%25a8%25bc%25e0%25a8%25be%25e0%25a8%25b0 Wed, 22 May 2024 05:18:57 +0000 https://panjabtoday.com/?p=33093 ਟ੍ਰਾਈਡੈਂਟ ਲਿਮਟਿਡ ਨੇ ਵਿੱਤੀ ਸਾਲ 2024-25 ਲਈ ਆਮਦਨ ਅਤੇ ਐਬੀਟਿਡਾ ਵਿੱਚ ਵਾਧੇ ਦੀ ਰਿਪੋਰਟ ਕੀਤੀ ਪੇਸ਼, ਪ੍ਰਤੀ ਸ਼ੇਅਰ 0.36 ਰੁਪਏ ਦੇ ਅੰਤਰਿਮ ਡਿਵੀਡੈਂਡ ਦਾ ਕੀਤਾ ਐਲਾਨ ਐਬੀਟਿਡਾ 995 ਕਰੋੜ ਰੁਪਏ ਰਿਹਾ, ਪਿਛਲੇ ਵਿੱਤੀ ਸਾਲ ਵਿੱਚ ਟੈਕਸ ਤੋਂ ਬਾਅਦ ਸ਼ੁੱਧ ਲਾਭ...

The post ਵਿੱਤੀ ਵਰ੍ਹੇ ਦਾ ਅੰਕੜਾ ਜ਼ਾਰੀ, ਟ੍ਰਾਈਡੈਂਟ ਦੀ ਆਮਦਨ ’ਚ ਸਾਲ ਦਰ ਸਾਲ ਆਧਾਰ ’ਤੇ 8% ਵਾਧਾ ਦਰਜ first appeared on PANJAB TODAY.

]]>
ਟ੍ਰਾਈਡੈਂਟ ਲਿਮਟਿਡ ਨੇ ਵਿੱਤੀ ਸਾਲ 2024-25 ਲਈ ਆਮਦਨ ਅਤੇ ਐਬੀਟਿਡਾ ਵਿੱਚ ਵਾਧੇ ਦੀ ਰਿਪੋਰਟ ਕੀਤੀ ਪੇਸ਼, ਪ੍ਰਤੀ ਸ਼ੇਅਰ 0.36 ਰੁਪਏ ਦੇ ਅੰਤਰਿਮ ਡਿਵੀਡੈਂਡ ਦਾ ਕੀਤਾ ਐਲਾਨ

ਐਬੀਟਿਡਾ 995 ਕਰੋੜ ਰੁਪਏ ਰਿਹਾ, ਪਿਛਲੇ ਵਿੱਤੀ ਸਾਲ ਵਿੱਚ ਟੈਕਸ ਤੋਂ ਬਾਅਦ ਸ਼ੁੱਧ ਲਾਭ 390 ਕਰੋੜ ਰੁਪਏ ਰਿਹਾ

ਅਨੁਭਵ ਦੂਬੇ , ਚੰਡੀਗੜ੍ਹ, 21 ਮਈ 2024 
         ਟ੍ਰਾਈਡੈਂਟ ਲਿਮਿਟੇਡ ਨੇ ਵਿੱਤੀ ਸਾਲ 2023-24 ਲਈ ਮਜ਼ਬੂਤ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਹੈ । 31 ਮਾਰਚ ਨੂੰ ਖਤਮ ਹੋਈ ਚੌਥੀ ਤਿਮਾਹੀ ਅਤੇ ਪਿਛਲੇ ਵਿੱਤੀ ਸਾਲ ਲਈ ਆਪਣੇ ਵਿੱਤੀ ਨਤੀਜੇ ਜਾਰੀ ਕਰਦੇ ਹੋਏ, ਕੰਪਨੀ ਨੇ ਆਪਣੀ ਆਮਦਨ, ਵਿਕਰੀ , ਐਬੀਟਿਡਾ ਅਤੇ ਸ਼ੁੱਧ ਲਾਭ ਵਿੱਚ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਵਿੱਤੀ ਸਾਲ 2023-24 ਲਈ ਸ਼ੇਅਰਧਾਰਕਾਂ ਨੂੰ 0.36 ਰੁਪਏ ਪ੍ਰਤੀ ਸ਼ੇਅਰ ਦੇ ਅੰਤਰਿਮ ਡਿਵੀਡੈਂਡ ਦਾ ਵੀ ਐਲਾਨ ਕੀਤਾ ਹੈ। ਟ੍ਰਾਈਡੈਂਟ ਲਿਮਟਿਡ, ਭਾਰਤ ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰ ਰਹੀ ਹੈ, ਟੈਕਸਟਾਈਲ (ਯਾਰਨ, ਬਾਥ ਅਤੇ ਬੇਡ ਲਿਨਨ), ਕਾਗਜ਼ (ਕਣਕ ਦੀ ਤੂੜੀ-ਅਧਾਰਿਤ) ਅਤੇ ਰਸਾਇਣਾਂ ਦੀ ਇੱਕ ਲੰਬਕਾਰੀ ਏਕੀਕਿ੍ਰਤ ਨਿਰਮਾਤਾ ਹੈ।                         
       ਵਿੱਤੀ ਸਾਲ 2024 ਲਈ ਕੰਪਨੀ ਦੀ ਕੁੱਲ ਆਮਦਨ 8 ਫੀਸਦੀ ਵਧ ਕੇ 6867 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 6357 ਕਰੋੜ ਰੁਪਏ ਦਰਜ ਕੀਤੀ ਗਈ ਸੀ। ਕੰਪਨੀ ਦਾ ਐਬੀਟਿਡਾ ਵਿੱਤੀ ਸਾਲ 2024 ਵਿੱਚ 998 ਕਰੋੜ ਰੁਪਏ ਸੀ, ਜਦੋਂ ਕਿ ਵਿੱਤੀ ਸਾਲ 2023 ਵਿੱਚ ਇਹ 971 ਕਰੋੜ ਰੁਪਏ ਸੀ। ਵਿੱਤੀ ਸਾਲ 2024 ਲਈ ਕੰਪਨੀ ਦਾ ਏਕੀਕਿ੍ਰਤ ਸ਼ੁੱਧ ਲਾਭ (ਪੀਏਟੀ) 350 ਕਰੋੜ ਰੁਪਏ ਰਿਹਾ ਜਦੋਂ ਕਿ ਵਿੱਤੀ ਸਾਲ 2023 ਲਈ ਕੰਪਨੀ ਦਾ ਸ਼ੁੱਧ ਲਾਭ 442 ਕਰੋੜ ਰੁਪਏ ਦਰਜ ਕੀਤਾ ਗਿਆ। ਵਿੱਤੀ ਸਾਲ 24 ਵਿੱਚ, 31 ਮਾਰਚ 2024 ਤੱਕ ਕੰਪਨੀ ’ਤੇ ਸ਼ੁੱਧ ਕਰਜ਼ਾ 1534 ਕਰੋੜ ਰੁਪਏ ਸੀ, ਜਦੋਂ ਕਿ 31 ਮਾਰਚ 2023 ਤੱਕ ਇਹ 1022 ਕਰੋੜ ਰੁਪਏ ਸੀ। 
       ਕੰਪਨੀ ਦੇ ਵਿੱਤੀ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਦੀਪਕ ਨੰਦਾ, ਮੈਨੇਜਿੰਗ ਡਾਇਰੈਕਟਰ, ਟ੍ਰਾਈਡੈਂਟ ਲਿਮਿਟੇਡ, ਨੇ ਕਿਹਾ, “ਟ੍ਰਾਈਡੈਂਟ ਲਿਮਿਟੇਡ ਦੀ ਚੌਥੀ ਤਿਮਾਹੀ ਅਤੇ ਵਿੱਤੀ ਸਾਲ 24 ਦੇ ਨਤੀਜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਚੁਣੌਤੀਪੂਰਨ ਆਰਥਿਕ ਸਥਿਤੀਆਂ ਦੇ ਵਿਚਕਾਰ, ਸਾਡੀ ਕੰਪਨੀ ਨੇ ਸਾਲ-ਦਰ-ਸਾਲ ਵਿਕਾਸ ਦਰਸਾਇਆ ਹੈ। ਵਿੱਤੀ ਸਾਲ 23 ਦੀ ਆਖਰੀ ਤਿਮਾਹੀ ਵਿੱਚ ਸ਼ੁਰੂ ਹੋਈ ਪਰਿਵਰਤਨ ਯਾਤਰਾ ਜਾਰੀ ਹੈ। ਕਪਾਹ ਦੀਆਂ ਕੀਮਤਾਂ ’ਚ ਨਰਮੀ ਕਾਰਨ ਟੈਕਸਟਾਈਲ ਸੈਕਟਰ ’ਚ ਕੀਮਤਾਂ ਦਾ ਦਬਾਅ ਦੇਖਣ ਨੂੰ ਮਿਲਿਆ, ਜਦਕਿ ਭਾਰੀ ਦਰਾਮਦ ਕਾਰਨ ਕਾਗਜ਼ ਦੀਆਂ ਕੀਮਤਾਂ ’ਤੇ ਦਬਾਅ ਰਿਹਾ।’’
ਉਨ੍ਹਾਂ ਨੇ ਕਿਹਾ ਕਿ ” ਟ੍ਰਾਈਡੈਂਟ ਲਿਮਿਟੇਡ ਦੀ ਸਾਡੀ ਮੈਨਿਊਫੈਕਚਰਿੰਗ ਸਮਰੱਥਾਵਾਂ ਤੋਂ  ਅਸੀਂ ਪੂਰੀ ਤਰ੍ਹਾਂ ਨਾਲ ਆਸ਼ਵਸਤ ਹਾਂ ਅਤੇ ਸਾਡੇ ਹੋਮ ਟੇਕਸਟਾਈਲ ਸੇਗਮੈਂਟ ਵਿੱਚ ਲਗਾਤਾਰ ਵਧ ਰਹੇ ਆਰਡਰ ਬੁਕ ਅਤੇ ਵੌਲਯੂਮ ਤੋਂ ਇਹ ਪਤਾ ਲਗਦਾ ਹੈ। ਅਸੀਂ ਆਪਣੀ ਸਮਰੱਥਾ ਨੂੰ ਵਧਾਉਣ ਲਈ ਇਸ ਸਾਲ 785 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਕਰਕੇ ਸਾਡੀ ਉਤਪਾਦਨ ਸਮਰੱਥਾ ਵਿੱਚ ਇਜਾਫਾ ਹੋਵੇਗਾ ਅਤੇ ਅਗਲੇ ਸਾਲ ਇਹ ਵੌਲਯੂਮ ਵਿੱਚ ਵੀ ਦਿਖਾਈ ਦੇਵੇਗਾ। ਅਸੀਂ ਸ਼ੁੱਧ ਕਰਜ਼ੇ ਨੂੰ ਘੱਟ ਕਰਨ ਅਤੇ ਬੈਲੇਂਸ ਸ਼ੀਟ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸੀਜਨ ਦੇ ਦੌਰਾਨ ਕਪਾਹ ਖਰੀਦਣ ਲਈ ਕੀਤੇ ਗਏ ਕੈਪੀਟਲ ਖਰਚ ਅਤੇ ਕਰਜ਼ੇ ਦੇ ਬਾਵ੍ਵ੍ਜੁਦ ਵੀ, ਸਾਡਾ ਸ਼ੁੱਧ ਕਰਜ਼ਾ ਉਸ ਹਦ ਤਕ ਨਹੀ ਵਧਿਆ ਹੈ ।
       ਈ.ਐਸ.ਜੀ (ਐਨਵਾਈਰਮੈਂਟ, ਸੋਸ਼ਲ ਅਤੇ ਗਵਰਨੈਂਸ) ਸਮੇਂ ਦੀ ਲੋੜ ਹੈ ਅਤੇ ਕੰਪਨੀ ਨਵਿਆਉਣ ਯੋਗ ਊਰਜਾ ਦੇ ਨਾਲ-ਨਾਲ ਜੈਵਿਕ ਇੰਧਨ ਨੂੰ ਘਟਾਉਣ ਸਮੇਤ ਟਿਕਾਊ ਪ੍ਰੋਜੈਕਟਾਂ ’ਤੇ ਵਧੇਰੇ ਧਿਆਨ ਕੇਂਦਰਤ ਕਰ ਰਹੀ ਹੈ। ਪ੍ਰਕਿਰਿਆ ਨਿਯੰਤਰਣ ’ਤੇ ਵਧੇਰੇ ਧਿਆਨ ਕੇਂਦ੍ਰਤ ਕਰਦੇ ਹੋਏ, ਕੰਪਨੀ ਨੇ ਬਾਥ  ਲਿਨਨ ਡਿਵੀਜ਼ਨ ਲਈ ਨਵੇਂ ਐਸ.ਏ.ਪੀ ਰੂਪਾਂ ਨੂੰ ਦੁਬਾਰਾ ਲਾਗੂ ਕੀਤਾ ਹੈ। 
      ਅੱਗੇ ਵਧਦੇ ਹੋਏ, ਅਸੀਂ ਆਪਣੇ ਵੋਲਯੂਮ, ਵੈਲਯੂ ਐਡਿਡ ਉਤਪਾਦਾਂ ਅਤੇ ਈ.ਐਸ.ਜੀ ਨੂੰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਇਸ ਫਾਊਂਡੇਸ਼ਨ ਦੇ ਨਾਲ, ਟ੍ਰਾਈਡੈਂਟ ਲਿਮਿਟੇਡ ਆਉਣ ਵਾਲੇ ਸਮੇਂ ਵਿੱਚ ਟਿਕਾਊ ਵਿਕਾਸ ਅਤੇ ਨਵੀਨਤਾ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਣ ਲਈ ਤਿਆਰ ਹੈ। ਪਿਛਲੇ ਵਿੱਤੀ ਸਾਲ 2024 ਲਈ ਯਾਰਨ ਕਾਰੋਬਾਰ ਦੀ ਸਟੈਂਡਅਲੋਨ ਆਮਦਨ 2.5 ਫੀਸਦੀ ਵਧ ਕੇ 3262 ਕਰੋੜ ਰੁਪਏ ਹੋ ਗਈ। ਵਿੱਤੀ ਸਾਲ 2023 ਵਿੱਚ ਯਾਰਨ ਕਾਰੋਬਾਰ ਦੀ ਸਟੈਂਡਅਲੋਨ ਆਮਦਨ 3182 ਕਰੋੜ ਰੁਪਏ ਸੀ।
· ਹੋਮ ਟੈਕਸਟਾਈਲ ਵਿੱਚ, ਬਾਥ ਅਤੇ ਬੇਡ ਲਿਨਨ ਦੀ ਸਟੈਂਡਅਲੋਨ ਆਮਦਨ ਪਿਛਲੇ ਸਾਲ ਦੇ 3426 ਕਰੋੜ ਰੁਪਏ ਦੇ ਮੁਕਾਬਲੇ 11 ਪ੍ਰਤੀਸ਼ਤ ਵੱਧ ਕੇ 3814 ਕਰੋੜ ਰੁਪਏ ਹੋ ਗਈ ਹੈ।
· ਕਾਗਜ਼ ਅਤੇ ਰਸਾਇਣਾਂ ਤੋਂ ਆਮਦਨ 1146 ਕਰੋੜ ਰੁਪਏ ਹੋਈ । ਜਦੋਂ ਕਿ ਵਿੱਤੀ ਸਾਲ 23 ਵਿੱਚ ਇਹ 1344 ਕਰੋੜ ਰੁਪਏ ਦਰਜ ਕੀਤਾ ਗਿਆ ਸੀ।
· ਕੰਪਨੀ ਨੇ 1397 ਕਰੋੜ ਰੁਪਏ ਦੇ ਪੂੰਜੀਗਤ ਨਿਵੇਸ਼ ਨੂੰ ਪੂਰਾ ਕਰਨ ਲਈ ਵਿੱਤੀ ਸਾਲ 23-24 ਵਿੱਚ 785 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕੀਤਾ। ਇਹ ਨਿਵੇਸ਼ ਵਿਸਥਾਰ ਦੇ ਵੱਖ-ਵੱਖ ਪੜਾਵਾਂ ਵਿੱਚ ਚੱਲ ਰਹੇ ਸਪਿਨਿੰਗ, ਸ਼ੀਟਿੰਗ ਅਤੇ ਟੋਵੇਲ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਕੋਜਨ ਪਾਵਰ ਪਲਾਂਟ ਅਤੇ ਸੋਲਰ ਪਾਵਰ ਪਲਾਂਟ ਵਿੱਚ ਵਾਧੂ ਸਮਰੱਥਾ ਜੋੜਨ ਲਈ ਵੀ ਮਹੱਤਵਪੂਰਨ ਹੈ।
· ਸਾਲ ਦੇ ਦੌਰਾਨ, ਕੰਪਨੀ ਨੇ 42 ਲੂਮ (7200 ਟਨ/ਸਾਲਾਨਾ) ਸਥਾਪਿਤ ਕਰਕੇ ਟੋਵੇਲ ਸੇਗਮੈਂਟ ਦੀ ਉਤਪਾਦਨ ਸਮੱਰਥਾ ਦਾ ਵਿਸਥਾਰ ਕੀਤਾ ਅਤੇ ਪ੍ਰੋਸੈਸ ਹਾਊਸ ਅਤੇ ਸੀ.ਐਸ.ਪੀ ਵਿੱਚ 10.8 ਮਿਲੀਅਨ ਮੀਟਰ ਤੱਕ ਫਾਈਨ ਕਾਊਂਟ ਵਧਦੀ ਅਤੇ ਸ਼ੀਟਿੰਗ ਸੇਗਮੈਂਟ ਦੇ ਲਈ 1,89,696 ਸਪਿੰਡਲਾਂ ਸਥਾਪਿਤ ਕਰਕੇ ਯਾਰਨ ਸੇਗਮੈਂਟ ਦੀ ਉਤਪਾਦਨ ਸਮਰੱਥਾ ਦਾ ਵਿਸਥਾਰ ਕੀਤਾ।
· ਊਰਜਾ ਖੇਤਰ ਵਿੱਚ ਕੀਤਾ ਗਿਆ ਕੁੱਲ ਪੂੰਜੀਗਤ ਖਰਚ ਜਿਸ ਵਿੱਚ ਸੋਲਰ ਰੂਫ ਟਾਪ ਵੀ ਸ਼ਾਮਿਲ ਹੈ ਲਗਭਗ 204.86 ਕਰੋੜ ਰੁਪਏ ਰਿਹਾ। 
18 ਮਈ 2024 ਨੂੰ ਹੋਈ ਬੋਰਡ ਮੀਟਿੰਗ ਵਿੱਚ, ਬੋਰਡ ਆਫ਼ ਡਾਇਰੈਕਟਰਜ਼ ਨੇ ਸਾਲ 2024-2025 ਲਈ 0.36 ਰੁਪਏ ਪ੍ਰਤੀ ਪੂਰਨ ਭੁਗਤਾਨ ਕੀਤੇ ਇਕੁਇਟੀ ਸ਼ੇਅਰ ਦੇ ਪਹਿਲੇ ਅੰਤਰਿਮ ਡਿਵੀਡੈਂਡ ਦਾ ਐਲਾਨ ਕੀਤਾ। 
ਕੰਪਨੀ ਨੂੰ ਲਗਾਤਾਰ ਮਿਲ ਰਹੇ ਐਵਾਰਡਜ਼
       ਟਾਈਮਜ਼ ਗਰੁੱਪ ਨੇ ਟ੍ਰਾਈਡੈਂਟ ਲਿਮਿਟੇਡ ਨੂੰ 2023 ਅਤੇ 2024 ਦੋਵੇਂ ਸਾਲਾਂ ਵਿੱਚ ਔਰਤਾਂ ਦੇ ਕਮ ਕਰਨ ਲਈ ਸਰਵੋਤਮ ਸੰਸਥਾ ਵਜੋਂ ਸਨਮਾਨਿਤ ਕੀਤਾ। 2023 ਵਿੱਚ, ਕੰਪਨੀ ਨੂੰ ਭਾਰਤ ਦੇ ਸਰਬੋਤਮ ਇਨ-ਹਾਊਸ ਡਿਜ਼ਾਈਨ ਸਟੂਡੀਓ ਵਜੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਟ੍ਰਾਈਡੈਂਟ ਨੂੰ ਦੁਬਈ ਵਿੱਚ ਪੇਪਰ ਵਰਲਡ ਮਿਡਲ ਈਸਟ ਵਿੱਚ ਸਾਲ ਦੇ ਸਰਵੋਤਮ ਈਕੋ-ਫਰੈਂਡਲੀ ਉਤਪਾਦ ਦਾ ਪੁਰਸਕਾਰ ਵੀ ਦਿੱਤਾ ਗਿਆ। ਇਹ ਪ੍ਰਾਪਤੀਆਂ ਉੱਤਮਤਾ ਅਤੇ ਸਥਿਰਤਾ ਪ੍ਰਤੀ ਕੰਪਨੀ ਦੇ ਸਮਰਪਣ ਨੂੰ ਦਰਸਾਉਂਦੀਆਂ ਹਨ।

The post ਵਿੱਤੀ ਵਰ੍ਹੇ ਦਾ ਅੰਕੜਾ ਜ਼ਾਰੀ, ਟ੍ਰਾਈਡੈਂਟ ਦੀ ਆਮਦਨ ’ਚ ਸਾਲ ਦਰ ਸਾਲ ਆਧਾਰ ’ਤੇ 8% ਵਾਧਾ ਦਰਜ first appeared on PANJAB TODAY.

]]>
33093
ਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ https://panjabtoday.com/%e0%a8%ac%e0%a9%80-%e0%a8%90%e0%a8%b8-%e0%a8%90%e0%a8%ab-%e0%a8%a6%e0%a9%87-%e0%a8%b5%e0%a8%bf%e0%a8%b9%e0%a9%9c%e0%a9%87-%e0%a8%97%e0%a9%82%e0%a9%b0%e0%a8%9c%e0%a8%bf%e0%a8%86%e0%a8%82-%e0%a8%ae/?utm_source=rss&utm_medium=rss&utm_campaign=%25e0%25a8%25ac%25e0%25a9%2580-%25e0%25a8%2590%25e0%25a8%25b8-%25e0%25a8%2590%25e0%25a8%25ab-%25e0%25a8%25a6%25e0%25a9%2587-%25e0%25a8%25b5%25e0%25a8%25bf%25e0%25a8%25b9%25e0%25a9%259c%25e0%25a9%2587-%25e0%25a8%2597%25e0%25a9%2582%25e0%25a9%25b0%25e0%25a8%259c%25e0%25a8%25bf%25e0%25a8%2586%25e0%25a8%2582-%25e0%25a8%25ae Tue, 14 May 2024 09:06:17 +0000 https://panjabtoday.com/?p=33068 ਫਾਜ਼ਿਲਕਾ ਵਿਚ 75 ਫੀਸਦੀ ਤੋਂ ਵੱਧ ਮਤਦਾਨ ਦਾ ਟੀਚਾ-ਡਿਪਟੀ ਕਮਿਸ਼ਨਰ  ਬੀਐਸਐਫ ਦੇ ਜਵਾਨਾਂ ਨੇ ਦਿੱਤਾ ਸਵੀਪ ਸੁਨੇਹਾ ਪੀਟੀਐਨ, ਫਾਜ਼ਿਲਕਾ 14 ਮਈ 2024          ਫਾਜ਼ਿਲਕਾ ਵਿਖੇ ਸਵੀਪ ਪ੍ਰੋਗਰਾਮ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਵੋਟਰ ਜਾਗਰੂਕਤਾ...

The post ਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ first appeared on PANJAB TODAY.

]]>
ਫਾਜ਼ਿਲਕਾ ਵਿਚ 75 ਫੀਸਦੀ ਤੋਂ ਵੱਧ ਮਤਦਾਨ ਦਾ ਟੀਚਾ-ਡਿਪਟੀ ਕਮਿਸ਼ਨਰ 

ਬੀਐਸਐਫ ਦੇ ਜਵਾਨਾਂ ਨੇ ਦਿੱਤਾ ਸਵੀਪ ਸੁਨੇਹਾ

ਪੀਟੀਐਨ, ਫਾਜ਼ਿਲਕਾ 14 ਮਈ 2024 
        ਫਾਜ਼ਿਲਕਾ ਵਿਖੇ ਸਵੀਪ ਪ੍ਰੋਗਰਾਮ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਵੋਟਰ ਜਾਗਰੂਕਤਾ ਲਈ ਅੱਗੇ ਆਏ ਹਨ। ਬੀਐਸਐਫ ਦੇ ਵਿਹੜੇ ਕਰਵਾਏ ਇਕ ਸਮਾਗਮ ਵਿਚ ਜਿੱਥੇ ਬੀਐਸਐਫ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ 100 ਫੀਸਦੀ ਮਤਦਾਨ ਕਰਨ ਦਾ ਪ੍ਰਣ ਲਿਆ ਉਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਮਤਦਾਨ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।                                       
         ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਚੋਣਾਂ ਸਾਡੇ ਲੋਕਤੰਤਰ ਦਾ ਪਰਵ ਹੈ। ਸਭ ਨੂੰ ਇਸ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ। ਲੋਕਤੰਤਰ ਦੀ ਮਜਬੂਤੀ ਲਈ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 75 ਫੀਸਦੀ ਤੋਂ ਵੱਧ ਮਤਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਨੇ ਕਿਹਾ ਕਿ ਜੇਕਰ ਹਰੇਕ ਯੋਗ ਵੋਟਰ ਮਤਦਾਨ ਕਰੇ ਅਤੇ ਮਤਦਾਨ ਪੂਰੀ ਜਿੰਮੇਵਾਰੀ ਨਾਲ ਕਰੇ ਤਾਂ ਲੋਕਤੰਤਰ ਮਜਬੂਤ ਹੋਵੇਗਾ।                             
          ਬੀਐਸਐਫ ਦੇ ਕਮਾਡੈਂਟ ਸ੍ਰੀ ਐਮ ਪ੍ਰਸ਼ਾਦ ਨੇ ਕਿਹਾ ਕਿ ਲੋਕਤੰਤਰ ਨੇ ਸਾਨੂੰ ਆਪਣੀ ਸਰਕਾਰ ਖੁਦ ਚੁਣਨ ਦਾ ਮੌਕਾ ਦਿੱਤਾ ਹੈ ਅਤੇ ਸਾਨੂੰ ਇਸ ਲਈ ਮਤਦਾਨ ਦੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵੋਟ ਮਹੱਤਵ ਪੂਰਨ ਹੁੰਦੀ ਹੈ ਅਤੇ ਇਸ ਲਈ ਹਰੇਕ ਵੋਟਰ ਮਤਦਾਨ ਕਰੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ ਕੁਮਾਰ ਪੋਪਲੀ ਨੇ ਕਿਹਾ ਕਿ ਵੋਟ ਸਾਡਾ ਹੱਕ ਹੀ ਨਹੀਂ ਸਾਡੀ ਜਿੰਮੇਵਾਰੀ ਵੀ ਹੈ ਅਤੇ ਇਹ ਜਿੰਮੇਵਾਰੀ ਸੋਚ ਸਮਝ ਕੇ ਲੋਕਤੰਤਰ ਪ੍ਰਤੀ ਸੱਚੀ ਨਿਸਠਾ ਰੱਖਦੇ ਹੋਏ ਨਿਭਾਉਣੀ ਚਾਹੀਦੀ ਹੈ।
       ਇਸ ਮੌਕੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਮਤਦਾਨ ਕਰਨ ਦਾ ਪ੍ਰਣ ਵੀ ਲਿਆ। ਐਲਕੇ ਮਿਸ਼ਰਾ ਦੇ ਦੇਸ਼ ਭਗਤੀ ਦੇ ਗੀਤ ਅਤੇ ਜਵਾਨਾਂ ਦੇ ਮਤਦਾਨ ਦਾ ਸੁਨੇਹਾ ਦਿੰਦੇ ਗੀਤ ਨੇ ਸਭ ਨੂੰ ਸੰਗੀਤ ਦੇ ਰੰਗ ਵਿਚ ਰੰਗ ਦਿੱਤਾ। ਆਤਮਵੱਲਭ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਸਵੀਪ ਬੋਲੀਆਂ ਤੇ ਅਧਾਰਿਤ ਗਿੱਧਾ ਪੇਸ਼ ਕੀਤਾ। ਮੰਚ ਸੰਚਾਲਣ ਸਵੀਪ ਦੇ ਸਹਾਇਕ ਨੋਡਲ ਅਫ਼ਸਰ ਪ੍ਰਿੰ: ਰਾਜਿੰਦਰ ਵਿਖੋਣਾ ਨੇ ਕੀਤਾ।

The post ਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ first appeared on PANJAB TODAY.

]]>
33068
ਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ https://panjabtoday.com/%e0%a8%b8%e0%a8%bf%e0%a8%b0%e0%a8%ae%e0%a9%8c%e0%a8%b0-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b5%e0%a9%80-%e0%a8%aa%e0%a8%a6%e0%a8%ae-%e0%a8%b8%e0%a8%bc%e0%a9%8d/?utm_source=rss&utm_medium=rss&utm_campaign=%25e0%25a8%25b8%25e0%25a8%25bf%25e0%25a8%25b0%25e0%25a8%25ae%25e0%25a9%258c%25e0%25a8%25b0-%25e0%25a8%25aa%25e0%25a9%25b0%25e0%25a8%259c%25e0%25a8%25be%25e0%25a8%25ac%25e0%25a9%2580-%25e0%25a8%2595%25e0%25a8%25b5%25e0%25a9%2580-%25e0%25a8%25aa%25e0%25a8%25a6%25e0%25a8%25ae-%25e0%25a8%25b8%25e0%25a8%25bc%25e0%25a9%258d Tue, 14 May 2024 05:02:05 +0000 https://panjabtoday.com/?p=33060 ਮੁੱਖ ਮੰਤਰੀ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਸਿਰਕੱਢ ਸ਼ਾਇਰ ਨੂੰ ਫੁੱਲ ਮਾਲਾਵਾਂ ਭੇਂਟ ਬੇਅੰਤ ਬਾਜਵਾ, ਲੁਧਿਆਣਾ 13 ਮਈ 2024  ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ (79)ਜਿਨ੍ਹਾਂ ਦਾ 11...

The post ਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ first appeared on PANJAB TODAY.

]]>
ਮੁੱਖ ਮੰਤਰੀ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਸਿਰਕੱਢ ਸ਼ਾਇਰ ਨੂੰ ਫੁੱਲ ਮਾਲਾਵਾਂ ਭੇਂਟ
ਬੇਅੰਤ ਬਾਜਵਾ, ਲੁਧਿਆਣਾ 13 ਮਈ 2024 
 ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ (79)ਜਿਨ੍ਹਾਂ ਦਾ 11 ਮਈ ਸਵੇਰੇ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ, ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਵੱਡੀ ਗਿਣਤੀ ਵਿੱਚ ਦੇਸ਼ ਬਦੇਸ਼ ਤੋਂ ਜੁੜੇ ਕਦਰਦਾਨਾਂ, ਪਾਠਕਾਂ, ਲੇਖਕਾਂ ਕੇ ਰਿਸ਼ਤੇਦਾਰਾਂ ਵੱਲੋਂ ਨਮ ਅੱਖਾਂ ਨਾਲ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
         ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਮਰਹੂਮ ਸ਼ਾਇਰ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।
ਉੱਘੇ ਪੰਜਾਬੀ ਲੇਖਕ ਅਤੇ ਕਵੀ ਸੁਰਜੀਤ ਪਾਤਰ ਦੇ ਪੰਜ ਭੂਤਕ ਸਰੀਰ ਨੂੰ ਲੈ ਕੇ ਅੰਤਿਮ ਯਾਤਰਾ ਉਨ੍ਹਾਂ ਦੇ ਲੁਧਿਆਣਾ ਦੇ ਆਸ਼ਾ ਪੁਰੀ ਸਥਿਤ ਨਿਵਾਸ ਸਥਾਨ ਤੋਂ ਚੱਲੀ ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਾਕ-ਸਨੇਹੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਭਾਈਚਾਰਾ ਅਤੇ ਸਾਹਿਤ ਪ੍ਰੇਮੀ ਸ਼ਾਮਲ ਸਨ। ਸ਼ਮਸ਼ਾਨ ਘਾਟ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ ਗਈ ਤੇ ਹਵਾਈ ਫਾਇਰ ਕੀਤੇ ਗਏ।
       ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਰਜੀਤ ਪਾਤਰ ਦੇ ਪੰਜ ਭੌਤਿਕ ਸਰੀਰ ਦੇ ਚਰਨਾਂ ਵਿੱਚ ਪੁਸ਼ਪ ਚੱਕਰ ਰੱਖਿਆ ਗਿਆ ਅਤੇ ਦੋਸ਼ਾਲਾ ਵੀ ਭੇਂਟ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ ਡੀ ਸੀ (ਜਨਰਲ) ਮੇਜਰ ਅਮਿਤ ਸਰੀਨ, ਡਾਇਰੈਕਟਰ ਟੂਰਿਜਮ ਤੇ ਸੱਭਿਆਚਾਰਕ ਮਾਮਲੇ ਨੀਰੂ ਕਤਿਆਲ ਆਈ ਏ ਐੱਸ ਨੇ ਵੀ ਫੁੱਲ ਮਾਲਾਵਾਂ ਭੇਂਟ ਕੀਤੀਆਂ।
       ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਪਾਤਰ ਤੇ ਸਾਕ-ਸਬੰਧੀ ਵੀ ਹਾਜ਼ਰੀ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਵੱਲੋਂ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਮੁਹੰਮਦ ਸਦੀਕ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ, ਤਰੁਣਪ੍ਰੀਤ ਸਿੰਘ ਸੌਂਦ, ਕੁਲਵੰਤ ਸਿੰਘ ਸਿੱਧੂ, ਸਾਬਕਾ ਐਮਪੀ ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਮਹੇਸ਼ਇੰਦਰ ਸਿੰਘ ਗਰੇਵਾਲ, ਕ੍ਰਿਸ਼ਨ ਕੁਮਾਰ ਬਾਵਾ ਤੇ ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾਂ, ਸਤਿਬੀਰ ਸਿੰਘ ਸਿੱਧੂ, ਉੱਘੇ ਸਿੱਖਿਆ ਸਾਸ਼ਤਰੀ ਪਦਮ ਭੂਸ਼ਣ ਸਰਦਾਰਾ ਸਿੰਘ ਜੌਹਲ, ਪੀਏਯੂ ਦੇ ਵਾਈਸ ਚਾਂਸਲਰ ਸਤਿਬੀਰ  ਸਿੰਘ ਗੋਸਲ, ਸਾਹਿਤ ਜਗਤ ਦੀਆਂ ਨਾਮੀ ਸਖਸ਼ੀਅਤਾਂ ਵਿੱਚੋਂ ਹਰਜਿੰਦਰ ਸਿੰਘ ਥਿੰਦ ਰੇਡੀਓ ਰੈੱਡ ਐੱਫ ਐੱਮ ਸਰੀ ਕੈਨੇਡਾ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਪ੍ਰੋ ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਅਸ਼ਵਨੀ ਚੈਟਲੇ, ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ,ਤ੍ਰੈਲੋਚਨ ਲੋਚੀ, ਕਿਰਪਾਲ ਕਜ਼ਾਕ, ਡਾ ਸੁਖਦੇਵ ਸਿੰਘ ਸਿਰਸਾ, ਡਾ ਸੁਰਜੀਤ ਸਿੰਘ ਪਟਿਆਲਾ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਪ੍ਰੋ. ਜਗਮੋਹਨ ਸਿੰਘ , ਸੁਰਿੰਦਰ ਗੀਤ, ਡਾ. ਦੀਪਕ ਮਨਮੋਹਨ ਸਿੰਘ, ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ,ਸੁਸ਼ੀਲ ਦੋਸਾਂਝ ਜਨਰਲ ਸਕੱਤਰ, ਡਾ ਸਵਰਾਜਬੀਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰ ਕੌਰ ਜੌਹਲ, ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ, ਪੰਜਾਬ ਕਲਾ ਪਰਿਸ਼ਦ ਤੋਂ ਪ੍ਰੋ ਯੋਗਰਾਜ ਅੰਗਰੀਸ਼, ਕੇਵਲ ਧਾਲੀਵਾਲ, ਦੀਵਾਨ ਮਾਨਾ, ਡਾ ਨਿਰਮਲ ਜੌੜਾ, ਦੇਸ਼ ਭਗਤ ਯਾਦਗਾਰ ਹਾਲ ਤੋਂ ਅਮੋਲਕ ਸਿੰਘ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਹਰਪ੍ਰੀਤ ਸੰਧੂ, ਰਵਿੰਦਰ ਰੰਗੂਵਾਲ, ਨਿੰਦਰ ਘੁਗਿਆਣਵੀ, ਡਾ. ਬਲਵਿੰਦਰ ਸਿੰਘ ਲੱਖੇਵਾਲੀ, ਪੰਜਾਬੀ ਸੰਗੀਤ ਜਗਤ ਵਿੱਚੋਂ ਅਮਰ ਨੂਰੀ, ਇਰਸ਼ਾਦ ਕਾਮਿਲ, ਪੰਮੀ ਬਾਈ, ਜੀ ਐੱਸ ਪੀਟਰ, ਗੁਰਪ੍ਰੀਤ ਘੁੱਗੀ, ਜਸਵੰਤ ਸੰਦੀਲਾ, ਡਾ. ਵੀਰ ਸੁਖਵੰਤ, ਦੇਬੀ ਮਕਸੂਸਪੁਰੀ, ਤੇਜਵੰਤ ਕਿੱਟੂ ਆਦਿ ਹਾਜ਼ਰ ਸਨ।

The post ਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ first appeared on PANJAB TODAY.

]]>
33060
ਟ੍ਰਾਈਡੈਂਟ ਗਰੁੱਪ ਮਿਸ਼ਨ ਦਿਵਸ – 2024″ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਮਹਿਫਿਲ ‘ਚ ਲਾਈ ਗੀਤਾਂ ਦੀ ਛਹਿਬਰ https://panjabtoday.com/%e0%a8%9f%e0%a9%8d%e0%a8%b0%e0%a8%be%e0%a8%88%e0%a8%a1%e0%a9%88%e0%a8%82%e0%a8%9f-%e0%a8%97%e0%a8%b0%e0%a9%81%e0%a9%b1%e0%a8%aa-%e0%a8%ae%e0%a8%bf%e0%a8%b8%e0%a8%bc%e0%a8%a8-%e0%a8%a6%e0%a8%bf/?utm_source=rss&utm_medium=rss&utm_campaign=%25e0%25a8%259f%25e0%25a9%258d%25e0%25a8%25b0%25e0%25a8%25be%25e0%25a8%2588%25e0%25a8%25a1%25e0%25a9%2588%25e0%25a8%2582%25e0%25a8%259f-%25e0%25a8%2597%25e0%25a8%25b0%25e0%25a9%2581%25e0%25a9%25b1%25e0%25a8%25aa-%25e0%25a8%25ae%25e0%25a8%25bf%25e0%25a8%25b8%25e0%25a8%25bc%25e0%25a8%25a8-%25e0%25a8%25a6%25e0%25a8%25bf Wed, 17 Apr 2024 03:31:05 +0000 https://panjabtoday.com/?p=33045 ਰਘਬੀਰ ਹੈਪੀ, ਬਰਨਾਲਾ 14 ਅਪ੍ਰੈਲ 2024      ਟੈਕਸਟਾਇਲ ਨਿਰਮਾਣ ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਮੋਹਰੀ ਰਹੇ ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਸਥਾਪਨਾ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਇਆ ਗਿਆ। ਅਰੁਣ ਮੈਮੋਰੀਅਲ ਹਾਲ ਵਿੱਚ ਲੋਕਾਂ ਦੇ ਮਨੋਰੰਜਨ ਲਈ ਟ੍ਰਾਈਡੈਂਟ ਗਰੁੱਪ...

The post ਟ੍ਰਾਈਡੈਂਟ ਗਰੁੱਪ ਮਿਸ਼ਨ ਦਿਵਸ – 2024″ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਮਹਿਫਿਲ ‘ਚ ਲਾਈ ਗੀਤਾਂ ਦੀ ਛਹਿਬਰ first appeared on PANJAB TODAY.

]]>
ਰਘਬੀਰ ਹੈਪੀ, ਬਰਨਾਲਾ 14 ਅਪ੍ਰੈਲ 2024

     ਟੈਕਸਟਾਇਲ ਨਿਰਮਾਣ ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਮੋਹਰੀ ਰਹੇ ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਸਥਾਪਨਾ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਇਆ ਗਿਆ। ਅਰੁਣ ਮੈਮੋਰੀਅਲ ਹਾਲ ਵਿੱਚ ਲੋਕਾਂ ਦੇ ਮਨੋਰੰਜਨ ਲਈ ਟ੍ਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਨੇ  ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਅਤੇ ਝੂਮ ਝੂਮ ਕੇ ਭੰਗੜਾ ਵੀ ਪਾਇਆ।                ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਉਚੇਚੇ ਤੌਰ ਤੇ ਨਾ ਸੁਣਣ ਅਤੇ ਨਾ ਹੀ ਬੋਲਣ ਤੋਂ ਅਸਮਰਥ ਬੱਚਿਆਂ ਵੱਲੋਂ ਵੀ ਸਥਾਪਨਾ ਦਿਵਸ ਮੌਕੇ ਆਪਣੀ ਪ੍ਰਸਤੁਤੀ ਪੇਸ਼ ਕੀਤੀ ਗਈ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਪ੍ਰਸ਼ਾਸਨ ਵੱਲੋਂ ਹਰ ਜਗ੍ਹਾ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਅਤੇ ਟਰੈਫਿਕ ਪੁਲਿਸ ਵੀ ਤਾਇਨਾਤ ਕੀਤੀ ਗਈ।         

  ਇਸ ਖੁਸ਼ੀ ਦੇ ਮੌਕੇ ਮਸ਼ਹੂਰ ਸੂਫੀ ਕਵਾਲ ਅਤੇ ਗਾਇਕ ਲਖਵਿੰਦਰ ਵਡਾਲੀ ਦੀ ਸਟਾਰ ਨਾਈਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਇਸ ਲਖਵਿੰਦਰ ਵਡਾਲੀ ਨੇ ਆਪਣੇ ਗੀਤਾਂ ਅਤੇ ਕਵਾਲੀਆਂ, ਮੈਂ ਤੇ ਘਿਓ ਦੀ ਮਿੱਠੀ ਚੂਰੀ, ਨੈਣਾਂ ਦੇ ਬੂਹੇ, ਹਲਕਾ ਹਲਕਾ, ਤੂੰ ਮਾਣੇ ਜਾਣਾ ਮਾਣੇ ਦਿਲਦਾਰਾ, ਚਰਖਾ, ਸਾਨੂੰ ਇੱਕ ਪਲ ਚੈਨ ਨਾ ਆਵੇ, ਸੋਨੇ ਦਿਆ ਕੰਗਣਾ, ਆਂਖ ਸੇ ਆਂਖ ਬੁਲੰਦ ਅਵਾਜ਼ ਵਿੱਚ ਗਾ ਕੇ ਲਖਵਿੰਦਰ ਵਡਾਲੀ ਵੱਲੋਂ ਲੋਕਾਂ ਨੂੰ ਝੂਮਣ ਲਾ ਦਿੱਤਾ ਤੇ ਖੂਬ ਮਨੋਰੰਜਨ ਕੀਤਾ ਗਿਆ। ਵਡਾਲੀ ਨੇ ਸੂਫੀ ਕਵਾਲੀਆਂ ਰਾਹੀਂ,  ਲੋਕਾਂ ਨੂੰ ਸੂਫੀਆਨਾ ਰੰਗ ਵਿੱਚ ਰੰਗ ਕੇ, ਲੋਕ ਦਿਲਾਂ ਤੱਕ ਵੱਖਰੀ ਛਾਪ ਛੱਡੀ ।                   ਇਸ ਦੌਰਾਨ ਲੋਕਾਂ ਦੀ ਸਹੂਲਤ ਲਈ ਟ੍ਰਾਈਡੈਂਟ ਗਰੁੱਪ ਵੱਲੋਂ ਖਾਣ ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉੱਥੇ ਹੀ ਲੋਕਾਂ ਦੇ ਲਈ ਖੁੱਲੀ ਡੁੱਲੀ ਪਾਰਕਿੰਗ ਅਤੇ ਹਰ ਤਰ੍ਹਾਂ ਦੀ ਮੁਢਲੀ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ। ਟ੍ਰਾਈਡੈਂਟ ਗਰੁੱਪ ਦੇ ਵੱਲੋਂ ਵਿਸ਼ੇਸ਼ ਤੌਰ ਤੇ ਟ੍ਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਅਤੇ ਹੋਰ ਮਹਿਮਾਨਾਂ ਦੇ ਲਈ ਰਾਤ ਦੇ ਖਾਣ ਪੀਣ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਇਸ ਸਾਲ “ਮਿਸ਼ਨ ਦਿਵਸ – 2024” ਪੰਜਾਬ ਦੇ ਟ੍ਰਾਈਡੈਂਟ ਕੰਪਲੈਕਸ, ਸੰਘੇੜਾ ਵਿਖੇ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ 18 ਅਪ੍ਰੈਲ, 2024 ਨੂੰ ਮੱਧ ਪ੍ਰਦੇਸ਼ ਦੇ ਬੁਧਨੀ ਸਾਈਟ ਤੇ ਵੀ ਬਹੁਤ ਹੀ ਉਤਸਾਹ ਦੇ ਨਾਲ ਸਥਾਪਨਾ ਦਿਵਸ ਮਨਾਇਆ ਜਾਵੇਗਾ। “ਗੋਲਡਨ ਹਾਰਟਸ, ਗੋਲਡਨ ਟ੍ਰਾਈਡੈਂਟ” ਥੀਮ ਵਾਲਾ ਈਵੈਂਟ ਟ੍ਰਾਈਡੈਂਟ ਗਰੁੱਪ ਦੀ ਯਾਤਰਾ ਦਾ ਜਸ਼ਨ ਸੰਘੇੜਾ ਕੰਪਲੈਕਸ ਵਿੱਚ ਮਨਾਇਆ ਗਿਆ। ਮਿਸ਼ਨ ਦਿਵਸ – 2024 ਦੇ ਜਸ਼ਨਾਂ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਅਤੀਤ ਵਿੱਚ ਟ੍ਰਾਈਡੈਂਟ ਦੀ ਲੰਮੀ ਯਾਤਰਾ ‘ਤੇ ਇੱਕ ਝਾਤ ਸ਼ਾਮਲ ਹੋਈ। ਕੰਪਨੀ ਦੇ ਆਗੂਆਂ ਵੱਲੋਂ ਹਰ ਕਿਸੇ ਨਾਲ ਕੀਮਤੀ ਸੂਝ ਅਤੇ ਮਾਰਗਦਰਸ਼ਕ ਸਾਂਝੇ ਕੀਤੇ ਗਏ, ਅਤੇ ਸਮਾਗਮ ਨੂੰ ਹੋਰ ਵੀ ਸਾਰਥਕ ਬਣਾਇਆ ਗਿਆ।                ਇਸ ਪਹਿਲਕਦਮੀ ਦੇ ਜ਼ਰੀਏ, ਟ੍ਰਾਈਡੈਂਟ ਗਰੁੱਪ ਦਾ ਉਦੇਸ਼ ਦ੍ਰਿੜਤਾ, ਨਵੀਨਤਾ ਅਤੇ ਭਾਈਚਾਰਕ ਸ਼ਮੂਲੀਅਤ ਦੀ ਭਾਵਨਾ ਨੂੰ ਮਨਾਉਣਾ ਹੈ, ਜੋ ਇਸਦੇ ਕਰਮਚਾਰੀਆਂ ਨੂੰ ਪਰਿਭਾਸ਼ਿਤ ਕਰਦਾ ਹੈ। “ਗੋਲਡਨ ਹਾਰਟਸ, ਗੋਲਡਨ ਟ੍ਰਾਈਡੈਂਟ” ਥੀਮ ਦੇ ਤਹਿਤ, ਟ੍ਰਾਈਡੈਂਟ ਗਰੁੱਪ ਆਪਣੇ ਮੈਂਬਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ, “ਪਾਰਟਨਰਜ਼ ਇਨ ਪ੍ਰੋਸਪੇਰਟੀ” ਦਾ ਦ੍ਰਿਸ਼ਟੀਕੋਣ ਸਾਰੇ ਹਿੱਸੇਦਾਰਾਂ ਨਾਲ ਆਪਸੀ ਲਾਭਕਾਰੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

     ਟ੍ਰਾਈਡੈਂਟ ਦੇ ਗੋਲਡਨ ਹਾਰਟਸ : ਵਫ਼ਾਦਾਰੀ, ਇਮਾਨਦਾਰੀ, ਟਿਕਾਊ ਵਿਕਾਸ, ਟੀਮ ਵਰਕ ਅਤੇ ਗਾਹਕਾਂ ਦੀ ਸੰਤੁਸ਼ਟੀ ਲਈ ਕੰਮ ਕਰਨ ਦੇ ਮੁੱਲਾਂ ਨੂੰ ਦਰਸਾਉਂਦੇ ਹਨ। ਇਹਨਾਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਵਚਨਬੱਧਤਾ ਇਹ ਯਕੀਨੀ ਬਣਾਉਂਦੀ ਹੈ ਕਿ ਟ੍ਰਾਈਡੈਂਟ ਗਰੁੱਪ ਉਦਯੋਗ ਇੱਕ ਭਰੋਸੇਯੋਗ ਆਗੂ ਬਣਿਆ ਹੋਇਆ ਹੈ। ਇਹਨਾਂ ਮੁੱਲਾਂ ਨੂੰ ਆਪ੍ਰੇਸ਼ਨਾਂ ਦੇ ਹਰ ਪਹਿਲੂ ਵਿੱਚ ਸ਼ਾਮਲ ਕਰਨਾ ਟਿਕਾਊ ਵਿਕਾਸ ਦੀ ਨੀਂਹ ਰੱਖਦਾ ਹੈ। ਜੋ ਟ੍ਰਾਈਡੈਂਟ ਨੂੰ ਇਸਦੇ ਭਵਿੱਖ ਦੇ ਦ੍ਰਿਸ਼ਟੀਕੋਣ ਵੱਲ ਸੇਧ ਦਿੰਦਾ ਹੈ ਅਤੇ ਇਸਦੀ ਵੱਕਾਰ ਨੂੰ ਅਖੰਡਤਾ ਅਤੇ ਸਫਲਤਾ ਦੀ ਇੱਕ ਮਾਰਗ ਦਰਸ਼ਕ ਵਜੋਂ ਅੱਗੇ ਵਧਾਉਂਦਾ ਹੈ। ਟ੍ਰਾਈਡੈਂਟ ਗਰੁੱਪ ਸੰਘੇੜਾ ਬਰਨਾਲਾ ਦੇ ਸਥਾਪਨਾ ਦਿਵਸ ਦੇ ਮੌਕੇ ਗਰੁੱਪ ਦੇ ਇਹਨਾਂ ਸੀਨੀਅਰ ਅਧਿਕਾਰੀਆਂ ਜਰਮਨਜੀਤ ਸਿੰਘ,ਰਮਨ ਚੌਧਰੀ, ਰੁਪਿੰਦਰ ਗੁਪਤਾ, ਸਾਹਿਲ ਗੁਲਾਟੀ, ਅਨਿਲ ਗੁਪਤਾ, ਦੀਪਕ ਗਰਗ, ਤਰਸੇਮ ਸਿੰਘ, ਜਗਰਾਜ ਪੰਡੋਰੀਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

The post ਟ੍ਰਾਈਡੈਂਟ ਗਰੁੱਪ ਮਿਸ਼ਨ ਦਿਵਸ – 2024″ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਮਹਿਫਿਲ ‘ਚ ਲਾਈ ਗੀਤਾਂ ਦੀ ਛਹਿਬਰ first appeared on PANJAB TODAY.

]]>
33045
‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ… https://panjabtoday.com/%e0%a8%a4%e0%a9%87-%e0%a8%93%e0%a8%b9-12-%e0%a8%b0%e0%a9%81%e0%a8%aa%e0%a9%88-%e0%a8%a6%e0%a9%80-%e0%a8%b2%e0%a9%81%e0%a9%b1%e0%a8%9f-%e0%a8%96%e0%a8%bf%e0%a8%b2%e0%a8%be%e0%a8%ab-24-%e0%a8%ae/?utm_source=rss&utm_medium=rss&utm_campaign=%25e0%25a8%25a4%25e0%25a9%2587-%25e0%25a8%2593%25e0%25a8%25b9-12-%25e0%25a8%25b0%25e0%25a9%2581%25e0%25a8%25aa%25e0%25a9%2588-%25e0%25a8%25a6%25e0%25a9%2580-%25e0%25a8%25b2%25e0%25a9%2581%25e0%25a9%25b1%25e0%25a8%259f-%25e0%25a8%2596%25e0%25a8%25bf%25e0%25a8%25b2%25e0%25a8%25be%25e0%25a8%25ab-24-%25e0%25a8%25ae Tue, 09 Apr 2024 05:38:36 +0000 https://panjabtoday.com/?p=33026 ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2024          ਉਹ 12 ਰੁਪਏ ਦੀ ਹੋਈ ਲੁੱਟ ਦਾ ਇਨਸਾਫ ਲੈਣ ਅਤੇ ਵਾਧੂ ਵਸੂਲੀ ਕਰਨ ਵਾਲੇ ਇੱਕ ਕਰਿਆਨਾ ਸਟੋਰ ਵਾਲੇ ਨੂੰ ਕਾਨੂੰਨੀ ਸਬਕ ਸਿਖਾਉਣ ਲਈ, 2 ਵਰ੍ਹਿਆਂ ਤੋਂ ਵੱਧ ਸਮਾਂ ਕਾਨੂੰਨੀ...

The post ‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ… first appeared on PANJAB TODAY.

]]>
ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2024
         ਉਹ 12 ਰੁਪਏ ਦੀ ਹੋਈ ਲੁੱਟ ਦਾ ਇਨਸਾਫ ਲੈਣ ਅਤੇ ਵਾਧੂ ਵਸੂਲੀ ਕਰਨ ਵਾਲੇ ਇੱਕ ਕਰਿਆਨਾ ਸਟੋਰ ਵਾਲੇ ਨੂੰ ਕਾਨੂੰਨੀ ਸਬਕ ਸਿਖਾਉਣ ਲਈ, 2 ਵਰ੍ਹਿਆਂ ਤੋਂ ਵੱਧ ਸਮਾਂ ਕਾਨੂੰਨੀ ਲੜਾਈ ਲੜਦਾ ਰਿਹਾ। ਆਖਿਰ ਜੁਝਾਰੂ ਲੋਕਾਂ ਦੇ ਨਾਅਰੇ, ” ਜਿੱਤ ਲੜਦੇ ਲੋਕਾਂ ਦੀ” ਨੂੰ ਸਾਕਾਰ ਕਰਨ ਵਿੱਚ ਸਫਲ ਹੋ ਹੀ ਗਿਆ। ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਉਪਭੋਗਤਾ ਦੇ ਵਕੀਲ ਦੀਆਂ ਦਲੀਲਾਂ ਸੁਣਨ, ਉਪਰੰਤ ਦੁਕਾਨਦਾਰ ਨੂੰ ਹੁਕਮ ਕੀਤਾ ਕਿ ਉਹ ਗ੍ਰਾਹਕ ਤੋਂ ਵਾਧੂ ਪ੍ਰਾਪਤ ਕੀਤੇ 12 ਰੁਪਏ ਵਾਪਿਸ ਮੋੜੇ ਅਤੇ 8 ਹਜ਼ਾਰ ਰੁਪਏ ਦਾ ਹਰਜ਼ਾਨਾ ਵੀ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰੇ । ਆਪਣੇ ਹੱਕ ਲਈ ਲੜਾਈ ਲੜਨ ਦੀ ਅਜਿਹੀ ਮਿਸਾਲ ਬੇਸ਼ੱਕ ਵਿਰਲੀ ਟਾਵੀਂ ਹੀ ਮਿਲਦੀ ਹੋਵੇਗੀ। ਪਰ, ਲੁੱਟ ਦੇ ਖਿਲਾਫ ਲੜਾਈ ਲੜਨ ਦੀ ਦੁਚਿੱਤੀ ਵਿੱਚ ਰਹਿੰਦੇ, ਲੋਕਾਂ ਲਈ, ਇਹ ਲੜਾਈ, ਰਾਹ ਦਿਸੇਸਾਠ ਜਰੂਰ ਸਾਬਿਤ ਹੋਵੇਗੀ ਕਿ ਜਦੋਂ ਨਿਗੂਣੀ, ਜਿਹੀ ਲੁੱਟ ਦੇ ਖਿਲਾਫ ਦੋ ਸਾਲ ਤੋਂ ਜਿਆਦਾ ਸਮਾਂ ਲੜਿਆ ਜਾਗਰੂਕ ਉਪਭੋਗਤਾ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਸਫਲ ਹੋ ਗਿਆ।   
       ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਪਭੋਗਤਾ ( ਗ੍ਰਾਹਕ ) ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ ਉਪਭੋਗਤਾ ਗੁਰਜੰਟ ਸਿੰਘ 16.03.2022 ਨੂੰ ਜੋਨੀ ਵਾਲੀਆ ਦੇ ਕਰਿਆਨਾਂ ਸਟੋਰ ਪਿੰਡ ਮੌੜ (ਪਟਿਆਲਾ) ਵਿਖੇ Refined Oil ਦੀ ਬੋਤਲ ਲੈਣ ਗਿਆ ਸੀ। ਇਸ ਬੋਤਲ ‘ਤੇ MRP ਮੁੱਲ 158 ਰੁ ਲਿਖਿਆ ਸੀ। ਪਰ ਦੁਕਾਨਦਾਰ ਨੇ ਉਸ ਤੋਂ 170 ਰੁਪਏ ਮੰਗੇ । ਇਸ ਤਰਾਂ ਉਕਤ ਦੁਕਾਨਦਾਰ ਨੇ ਗਲਤ ਢੰਗ ਨਾਲ ਸ਼ਿਕਾਇਤਕਰਤਾ ਤੋਂ 12 ਰੁਪਏ ਵੱਧ ਲੈ ਲਏ | ਸ਼ਿਕਾਇਕਰਤਾ ਨੇ ਮਿਤੀ 01 ਜੂਨ 2022 ਨੂੰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਬਰਨਾਲਾ ਵਿੱਚ ਇਕ ਸ਼ਿਕਾਇਤ ਦਾਇਰ ਕਰ ਦਿੱਤੀ।
      ਦਾਇਰ ਕੰਪਲੇਂਟ ਵਿੱਚ ਦੁਕਾਨਦਾਰ ਦੀ ਤਰਫੋਂ ਪੇਸ਼ ਹੋਏ ਵਕੀਲ ਅਤੇ ਉਪਭੋਗਤਾ ਦੀ ਤਰਫੋਂ ਪੇਸ਼ ਹੋਏ ਐਡਵੇਕੇਟ ਸਰਬਜੀਤ ਸਿੰਘ ਮਾਨ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਅੱਗੇ ਆਪੋ-ਆਪਣੀਆਂ ਦਲੀਲਾਂ ਰੱਖੀਆਂ। ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਉਪਰੰਤ ਮਾਨਯੋਗ ਕਮਿਸ਼ਨ ਦੇ President ਜੋਤ ਨਰੰਜਨ ਸਿੰਘ ਗਿੱਲ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੇ ਬੈਂਚ ਨੇ ਐਡਵੇਕੇਟ ਸਰਬਜੀਤ ਸਿੰਘ ਮਾਨ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੁਕਾਨਦਾਰ ਜੋਨੀ ਵਾਲੀਆ ਨੂੰ ਹੁਕਮ ਦਿੱਤਾ ਕਿ ਉਹ MRP ਤੋਂ ਅਧਿਕ ਵਸੂਲੀ ਰਾਸ਼ੀ 12 ਰੁਪਏ ਸ਼ਿਕਾਇਤਕਰਤਾ ਗੁਰਜੰਟ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੌੜ (ਨਾਭਾ) ਤਹਿਸੀਲ ਵਾ ਜਿਲ੍ਹਾ ਬਰਨਾਲਾ ਨੂੰ ਵਾਪਿਸ ਮੋੜੇ ਅਤੇ ਹਰਜ਼ਾਨੇ ਦੇ ਰੂਪ ਵਿੱਚ 8 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ‘ਤੇ ਲਿਟੀਗੇਸ਼ਨ ਖਰਚੇ ਵਜੋਂ ਸ਼ਿਕਾਇਤਕਰਤਾ ਨੂੰ 45 ਦਿਨਾਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ।

The post ‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ… first appeared on PANJAB TODAY.

]]>
33026
ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਲਈ ਮੁੱਖ ਮੰਤਰੀ ਦਾ ਬਾਈਕਾਟ ਕਰੋ https://panjabtoday.com/%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%ac%e0%a8%be%e0%a8%a6%e0%a8%b2-%e0%a8%a8%e0%a9%87-%e0%a8%aa%e0%a9%b0%e0%a8%9c%e0%a8%be%e0%a8%ac%e0%a9%80%e0%a8%86%e0%a8%82-%e0%a8%a8/?utm_source=rss&utm_medium=rss&utm_campaign=%25e0%25a8%25b8%25e0%25a9%2581%25e0%25a8%2596%25e0%25a8%25ac%25e0%25a9%2580%25e0%25a8%25b0-%25e0%25a8%25ac%25e0%25a8%25be%25e0%25a8%25a6%25e0%25a8%25b2-%25e0%25a8%25a8%25e0%25a9%2587-%25e0%25a8%25aa%25e0%25a9%25b0%25e0%25a8%259c%25e0%25a8%25be%25e0%25a8%25ac%25e0%25a9%2580%25e0%25a8%2586%25e0%25a8%2582-%25e0%25a8%25a8 Mon, 08 Apr 2024 13:11:54 +0000 https://panjabtoday.com/?p=33017 ਮੁੱਖ ਮੰਤਰੀ ਵੱਲੋਂ ਸ਼ਰਾਬ ਘੁਟਾਲੇ ਦੇ ਮੁਲਜ਼ਮ ਕੇਜਰੀਵਾਲ ਨੂੰ ਰਿਹਾਅ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਵਾਸਤੇ ਕਰਨ ਦੀ ਕੀਤੀ ਨਿਖੇਧੀ ਪੀਟੀਐਨ, ਸਮਰਾਲਾ/ਬੱਸੀ ਪਠਾਣਾ 8 ਅਪ੍ਰੈਲ 2024            ਸ਼੍ਰੋਮਣੀ ਅਕਾਲੀ...

The post ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਲਈ ਮੁੱਖ ਮੰਤਰੀ ਦਾ ਬਾਈਕਾਟ ਕਰੋ first appeared on PANJAB TODAY.

]]>
ਮੁੱਖ ਮੰਤਰੀ ਵੱਲੋਂ ਸ਼ਰਾਬ ਘੁਟਾਲੇ ਦੇ ਮੁਲਜ਼ਮ ਕੇਜਰੀਵਾਲ ਨੂੰ ਰਿਹਾਅ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਵਾਸਤੇ ਕਰਨ ਦੀ ਕੀਤੀ ਨਿਖੇਧੀ

ਪੀਟੀਐਨ, ਸਮਰਾਲਾ/ਬੱਸੀ ਪਠਾਣਾ 8 ਅਪ੍ਰੈਲ 2024

           ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣ ਲਈ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਅਤੇ ਮਿਊਜ਼ੀਅਮ ਦੀ ਦੁਰਵਰਤੋਂ ਰੋਸ ਪ੍ਰਦਰਸ਼ਨ ਲਈ ਕਰਕੇ ਸ਼ਹੀਦ ਦਾ ਅਪਮਾਨ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕੀਤਾ ਜਾਵੇ।
           ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੂੰ ਪੰਜਾਬ ਬਚਾਓ ਯਾਤਰਾ ਦੌਰਾਨ ਸਮਰਾਲਾ ਤੇ ਬੱਸੀ ਪਠਾਣਾ ਵਿਚ ਲਾਮਿਸਾਲ ਹੁੰਗਾਰਾ ਮਿਲਿਆ, ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਗਵੰਤ ਮਾਨ ਜੋ ਪਹਿਲਾਂ ਸ਼ਹੀਦ ਦੇ ਨਾਂ ’ਤੇ ਸਹੁੰ ਖਾਂਦੇ ਸਨ, ਹੁਣ ਸ਼ਹੀਦ ਦੇ ਨਾਂ ’ਤੇ ਮਿਊਜ਼ੀਅਮ ਦੀ ਦੁਰਵਰਤੋਂ ਪਾਰਟੀ ਦੇ ਰੋਸ ਪ੍ਰਦਰਸ਼ਨ ਵਾਸਤੇ ਕਰ ਰਹੇ ਹਨ। ਜਿਸ ਦਾ ਮਕਸਦ ਸ਼ਰਾਬ ਘੁਟਾਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਛੁਡਵਾਉਣਾ ਹੈ, ਜਦੋਂ ਕਿ ਅਦਾਲਤ ਉਹਨਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ  ਰੱਦ ਕਰ ਚੁੱਕੀ ਹੈ।                                                     
          ਇਸ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੰਦਿਆਂ ਬਾਦਲ ਨੇ ਕਿਹਾ ਕਿ ਭਗਵੰਤ ਮਾਨ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਕ ਵਾਰ ਵੀ ਖੱਟਕੜ ਕਲਾਂ ਨਹੀਂ ਗਏ ਤੇ ਹੁਣ ਉਹ ਆਪਣੇ ਆਕਾ ਅਰਵਿੰਦ ਕੇਜਰੀਵਾਲ ਵਾਸਤੇ ਰਾਹਤ ਲੈਣ ਲਈ ਇਸ ਥਾਂ ਦੀ ਦੁਰਵਰਤੋਂ ਕਰ ਰਹੇ ਹਨ। ਉਹਨਾਂ ਨੇ ਆਪ ਸਰਕਾਰ ਵੱਲੋਂ ਪਿੰਡ ਵਿਚ ਰੋਸ ਪ੍ਰਦਰਸ਼ਨ ਦੇ ਡਰਾਮੇ ਦੌਰਾਨ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਤੱਕ ਜਾਣ ਤੋਂ ਰੋਕਣ ਵਾਸਤੇ ਅਤੇ ਪਿੰਡ ਵਿਚ ਆਮ ਲੋਕਾਂ ਦੇ ਇਧਰ ਉਧਰ ਜਾਣ ਤੋਂ ਰੋਕਣ ਵਾਸਤੇ ਸੂਬਾ ਪੁਲਿਸ ਦੀ ਦੁਰਵਰਤੋਂ ਕਰਨ ਦੀ ਵੀ ਨਿਖੇਧੀ ਕੀਤੀ।
        ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਹਨ। ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਅਸੀਂ ਵੇਖਿਆ ਕਿ ਕਿਵੇਂ ਤਰਨਤਾਰਨ ਵਿਚ ਇਕ ਔਰਤ ਦੇ ਕਪੜੇ ਪਾੜ ਕੇ ਉਸਨੂੰ ਅਲਫ ਨੰਗਾ ਘੁਮਾਇਆ ਗਿਆ। ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਲੋੜ ਨਹੀਂ ਸਮਝੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਈ ਵਾਸਤੇ ਰੋਸ ਪ੍ਰਦਰਸ਼ਨ ਦਾ ਡਰਾਮਾ ਕਰ ਕੇ ਹੀ ਸੰਤੁਸ਼ਟ ਹਨ ਜਦੋਂ ਕਿ ਪੰਜਾਬ ਅਰਾਜਕਤਾ ਵਿਚ ਧਕਦਾ ਜਾ ਰਿਹਾ ਹੈ।
        ਉਹਨਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੇ ਨਾਲ-ਨਾਲ ਸਮਾਜ ਵਿਚ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ। ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀਆਂ ਦੇ ਫੋਨ ਆ ਰਹੇ ਹਨ ਅਤੇ ਇਸਦੇ ਨਤੀਜੇ ਵਜੋਂ ਸੂਬੇ ਵਿਚੋਂ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਬਾਹਰ ਚਲਾ ਗਿਆ ਹੈ।                                                         
           ਪੰਜਾਬੀਆਂ ਨੂੰ ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਆਧਾਰਿਤ ਹੋਰ ਪਾਰਟੀਆਂ ਜੋ ਸੰਸਦੀ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰ ਰਹੀਆਂ ਹਨ, ਦੀ ਯੋਜਨਾ ਸਮਝਣ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਇਹ ਲੋਕ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਹਨਾਂ ਕਿਹਾ ਕਿ ਸਾਨੂੰ ਇਸ ਚੋਣ ਦੀ ਵਰਤੋਂ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਮੁੱਖ ਮੁੱਦਿਆਂ ਪ੍ਰਤੀ ਵਚਨਬੱਧ ਰਹੇ ਹਾਂ ਤੇ ਹਮੇਸ਼ਾ ਇਹਨਾਂ ਦੇ ਨਿਆਂ ਸੰਗਤਹੱਲ  ਵਾਸਤੇ ਲੜਦੇ ਰਹਾਂਗੇ।
          ਬਾਦਲ, ਜਿਹਨਾਂ ਦੇ ਨਾਲ ਸਮਰਾਲਾ ਵਿਚ ਪਰਮਜੀਤ ਸਿੰਘ ਢਿੱਲੋਂ ਅਤੇ ਬੱਸੀ ਪਠਾਣਾ ਵਿਚ  ਦਰਬਾਰਾ ਸਿੰਘ ਗੁਰੂ ਵੀ ਸਨ, ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਕਾਂਗਰਸ ਪਾਰਟੀ ਦੀਆਂ ਚਾਲਾਂ ਵਿੱਚ ਨਾ ਫਸ ਜਾਣ , ਜਿਸ ਨੇ ਨਾ ਸਿਰਫ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ, ਬਲਕਿ 1984 ਵਿਚ ਬੇਦੋਸ਼ੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਵੀ ਕਰਵਾਇਆ ਤੇ ਇਹ 2017 ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਕਰਨ ਦੀ ਵੀ ਦੋਸ਼ੀ ਹੈ।
         ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ, ਬੁਢਾਪਾ ਪੈਨਸ਼ਨ, ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਤੇ ਚਹੁੰ ਮਾਰਗੀ ਸੜਕਾਂ ਤੇ ਹਵਾਈ ਅੱਡਿਆਂ ਸਮੇਤ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਥਾਪਿਤ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਪ੍ਰਧਾਨ ਦੇ ਨਾਲ ਬਿਕਰਮ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਜਸਮੇਲ ਸਿੰਘ ਬੌਂਦਲੀ ਆਦਿ ਹਾਜ਼ਰ ਸਨ।

The post ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਲਈ ਮੁੱਖ ਮੰਤਰੀ ਦਾ ਬਾਈਕਾਟ ਕਰੋ first appeared on PANJAB TODAY.

]]>
33017
Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..! https://panjabtoday.com/police-%e0%a8%a6%e0%a9%87-%e0%a8%b9%e0%a9%b1%e0%a8%a5%e0%a9%87-%e0%a8%9a%e0%a9%9c%e0%a9%8d%e0%a8%b9%e0%a8%bf%e0%a8%86-%e0%a8%ac%e0%a8%b2%e0%a9%88%e0%a8%95%e0%a8%ae%e0%a9%87%e0%a8%b2%e0%a8%b0-%e0%a8%97/?utm_source=rss&utm_medium=rss&utm_campaign=police-%25e0%25a8%25a6%25e0%25a9%2587-%25e0%25a8%25b9%25e0%25a9%25b1%25e0%25a8%25a5%25e0%25a9%2587-%25e0%25a8%259a%25e0%25a9%259c%25e0%25a9%258d%25e0%25a8%25b9%25e0%25a8%25bf%25e0%25a8%2586-%25e0%25a8%25ac%25e0%25a8%25b2%25e0%25a9%2588%25e0%25a8%2595%25e0%25a8%25ae%25e0%25a9%2587%25e0%25a8%25b2%25e0%25a8%25b0-%25e0%25a8%2597 Tue, 12 Mar 2024 16:40:06 +0000 https://panjabtoday.com/?p=32992 ਮੁੰਡਿਆਂ ਨਾਲ ਵਿਆਹ ਕਰਵਾ ਕੇ ਲੋਕਾਂ ਤੋਂ ਬਟੋਰਦਾ ਸੀ ਗਹਿਣੇ ਅਤੇ ਲੱਖਾਂ ਰੁਪੱਈਏ..! ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਬਣਾ ਲੈਂਦੇ ਸਨ ਅਸ਼ਲੀਲ ਵੀਡੀਓਜ.. ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024     ਜਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ...

The post Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..! first appeared on PANJAB TODAY.

]]>
ਮੁੰਡਿਆਂ ਨਾਲ ਵਿਆਹ ਕਰਵਾ ਕੇ ਲੋਕਾਂ ਤੋਂ ਬਟੋਰਦਾ ਸੀ ਗਹਿਣੇ ਅਤੇ ਲੱਖਾਂ ਰੁਪੱਈਏ..!

ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਬਣਾ ਲੈਂਦੇ ਸਨ ਅਸ਼ਲੀਲ ਵੀਡੀਓਜ..

ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024

    ਜਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਇੱਕ ਅਜਿਹੇ ਬਲੈਕਮੇਲਰ ਗਿਰੋਹ ਨੂੰ ਗਿਰਫਤਾਰ ਕੀਤਾ ਹੈ,ਜਿਹੜੇ ਭੋਲੇ ਭਾਲੇ ਲੋਕਾਂ ਨਾਲ ਵਿਆਹ ਕਰਕੇ,ਉਨ੍ਹਾਂ ਦਾ ਗਹਿਣਾ ਗੱਟਾ ਹੜੱਪ ਕਰ ਲੈਂਦਾ ਸੀ, ਫਿਰ ਵਿਆਹ ਦਾ ਨਿਬੇੜਾ ਕਰਨ ਬਦਲੇ ਵੀ ਲੱਖਾਂ ਰੁਪੱਈਏ ਬਟੋਰ ਲੈਂਦਾ ਸੀ। ਇੱਥੇ ਹੀ ਬੱਸ ਨਹੀਂ, ਗਿਰੋਹ ਦੇ ਮੈਂਬਰ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ, ਉਨਾਂ ਨੂੰ ਆਪਣੇ ਕੋਲ ਬੁਲਾ ਕੇ, ਉਨਾਂ ਦੀਆਂ ਅਸ਼ਲੀਲ ਵੀਡੀਉ ਬਣਾ ਕੇ ਵੀ ਉਨਾਂ ਨੂੰ ਬਲੈਕਮੇਲ ਕਰਕੇ, ਲੱਖਾਂ ਰੁਪਏ ਦਾ ਲੈਣ ਦੇਣ ਕਰਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਗਿਰੋਹ ਵਿੱਚ ਹੋਰਨਾਂ ਤੋਂ ਇਲਾਵਾ ਇੱਕੋ ਪਰਿਵਾਰ ਦੇ ਤਿੰਨ ਜੀਅ, ਮਾਂ-ਪਿਉ ਅਤੇ ਧੀ ਵੀ ਸ਼ਾਮਿਲ ਹਨ। ਪੁਲਿਸ ਨੇ ਇਹ ਪਰਚਾ, ਥਾਣੇ ਦੇ ਏਐਸਆਈ ਬਲਦੇਵ ਸਿੰਘ ਨੂੰ ਮੁਖਬਰ ਨੂੰ ਮਿਲੀ ਸੂਚਨਾ ਦੇ ਅਧਾਰ ਪਰ,ਦਰਜ ਕੀਤਾ ਹੈ,ਪੁਲਿਸ ਨੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ ਹੈ।

         ਥਾਣਾ ਮਹਿਲ ਕਲਾਂ ਵਿਖੇ ਦਰਜ ਐਫ.ਆਈ.ਆਰ. ਅਨੁਸਾਰ ਏਐਸਆਈ ਬਲਦੇਵ ਸਿੰਘ ਪੁਲਿਸ ਪਾਰਟੀ ਸਣੇ ਬਰਾਏ ਗਸਤ ਬਾ ਚੈਕਿੰਗ ਸੱਕੀ ਪੁਰਸਾਂ ਦੇ ਸਬੰਧ ਵਿੱਚ ਦਾਣਾ ਮੰਡੀ ਪਿੰਡ ਸਹਿਜੜਾ ਮੌਜੂਦ ਸੀ। ਤਾਂ ਵਕਤ ਕਰੀਬ 3.00 PM ਦਾ ਹੋਵੇਗਾ ਕਿ ਮੁਖਬਰ ਖਾਸ ਨੇ ਮੁਦਈ ਥਾਣੇਦਾਰ ਨੂੰ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਦੇਵ ਕੁਮਾਰ ਵਾਸੀ ਭਦੌੜ ਅਤੇ ਏਕਮ ਸਿੰਗਲਾ ਉਰਫ ਜਸਵੀਰ ਕੌਰ ਪਤਨੀ ਸੰਦੀਪ ਸਿੰਗਲਾ ਵਾਸੀ ਭਦੌੜ ਹਾਲ ਅਬਾਦ ਬਰਨਾਲਾ ਨੇ ਸਮੇਤ 2/3 ਹੋਰ ਨਾ ਮਲੂਮ ਵਿਅਕਤੀਆ ਦੇ ਨਾਲ ਰਲ ਕੇ ਗਿਰੋਹ ਬਣਾਇਆ ਹੋਇਆ ਹੈ। ਜੋ ਆਪਣੀ ਬੇਟੀ ਨਾਲ ਸਾਜਬਾਜ ਹੋ ਕੇ ਉਸ ਦਾ ਵਿਆਹ ਲੋੜਵੰਦ ਵਿਅਕਤੀਆਂ ਨਾਲ ਕਰਕੇ ਬਾਅਦ ਵਿੱਚ ਆਪਣੀ ਵਿਆਹੀ ਲੜਕੀ ਨੂੰ ਅਗਲੇ ਦਿਨ ਸਮੇਤ ਉਸ ਨੂੰ ਵਿਆਹ ਸਮੇਂ ਪਾਏ ਗਹਿਣੇ, ਪੈਸੇ ਦੇ ਵਾਪਸ ਪਿੰਡ ਲੈ ਆਉਦੇ ਹਨ । ਬਾਅਦ ਵਿੱਚ ਹੋਰ ਪੈਸੇ ਲੈ ਕੇ ਨਿਬੇੜਾ ਕਰਕੇ ਅੱਗੇ ਹੋਰ ਕਿਸੇ ਨਾਲ ਵਿਆਹ ਕਰ ਦਿੰਦੇ ਹਨ।

      ਦਰਜ ਕੇਸ ਮੁਤਾਬਿਕ ਇਹ ਗਿਰੋਹ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਅਣਜਾਣ ਜਗ੍ਹਾ ਤੇ ਬੁਲਾ ਕੇ ਉਸ ਦੀ ਨੰਗੇਜ ਹਾਲਤ ਵਿੱਚ ਵੀਡਿਉ/ਫੋਟੋਆਂ ਬਣਾ ਕੇ ਉਨਾਂ ਨੂੰ ਬਲੈਕਮੇਲ ਕਰਕੇ ਜਬਰੀ ਦਬਾਉ ਪਾ ਕੇ ਪੈਸੇ ਬਟੋਰ ਲੈਦੇ ਹਨ। ਇਹ ਗਿਰੋਹ ਬਲੈਰੋ ਗੱਡੀ ਨੰਬਰ HR-12 W-5315 ਵਿੱਚ ਸਵਾਰ ਹੋ ਕੇ, ਮਹਿਲ ਕਲਾਂ ਦੇ ਨਾਲ ਲਗਦੇ ਪਿੰਡਾਂ ਵਿੱਚ ਘੁੰਮਦਿਆਂ ਦੇਖਿਆ ਗਿਆ ਹੈ । ਸੂਚਨਾ ਇਹ ਵੀ ਸੀ ਕਿ ਜੇਕਰ ਇਹਨਾਂ ਦੀ ਪਿੰਡ ਚੁਹਾਣਕੇ ਖੁਰਦ, ਕਲਾਲਾ ਸਾਈਡ ਨਾਕਾਬੰਦੀ ਕਰਕੇ ਤਲਾਸ ਕੀਤੀ ਜਾਵੇ ਤਾਂ ਇੱਨ੍ਹਾਂ ਵਿਅਕਤੀਆਂ ਨੂੰ ਸਮੇਤ ਗੱਡੀ ਨੰਬਰੀ HR-12W-5315 ਪਰ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਾਰਣ, ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 384, 120 B IPC ਤਹਿਤ ਕੇਸ ਦਰਜ ਕਰਕੇ, ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਦੇਵ ਕੁਮਾਰ ਵਾਸੀ ਭਦੌੜ , ਏਕਮ ਸਿੰਗਲਾ ਉਰਫ ਜਸਵੀਰ ਕੌਰ ਪਤਨੀ ਸੰਦੀਪ ਸਿੰਗਲਾ ਵਾਸੀ ਭਦੌੜ ਹਾਲ ਅਬਾਦ ਬਰਨਾਲਾ, ਉਨ੍ਹਾਂ ਦੀ ਪੁੱਤਰੀ ਅਤੇ ਜਰਨੈਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੱਥੋਵਾਲ ਆਦਿ ਨੂੰ ਬਲੈਰੋ ਗੱਡੀ ਸਣੇ ਗਿਰਫਤਾਰ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ। 

The post Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..! first appeared on PANJAB TODAY.

]]>
32992
ਸਿਮਰਨਜੀਤ ਮਾਨ ਨੇ, ਬਰਨਾਲਾ ‘ਚ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੇ ਮੁੱਦੇ ਤੇ ਆਪ ਨੂੰ ਘੇਰਿਆ https://panjabtoday.com/%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80%e0%a8%a4-%e0%a8%ae%e0%a8%be%e0%a8%a8-%e0%a8%a8%e0%a9%87-%e0%a8%ac%e0%a8%b0%e0%a8%a8%e0%a8%be%e0%a8%b2%e0%a8%be-%e0%a8%9a-%e0%a8%95/?utm_source=rss&utm_medium=rss&utm_campaign=%25e0%25a8%25b8%25e0%25a8%25bf%25e0%25a8%25ae%25e0%25a8%25b0%25e0%25a8%25a8%25e0%25a8%259c%25e0%25a9%2580%25e0%25a8%25a4-%25e0%25a8%25ae%25e0%25a8%25be%25e0%25a8%25a8-%25e0%25a8%25a8%25e0%25a9%2587-%25e0%25a8%25ac%25e0%25a8%25b0%25e0%25a8%25a8%25e0%25a8%25be%25e0%25a8%25b2%25e0%25a8%25be-%25e0%25a8%259a-%25e0%25a8%2595 Tue, 12 Mar 2024 13:23:04 +0000 https://panjabtoday.com/?p=32989 ਮੈਂ ਆਪਣੇ ਹਲਕੇ ਨੂੰ  ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ: ਸਿਮਰਨਜੀਤ ਸਿੰਘ ਮਾਨ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੀ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ ਆਪ ਸਰਕਾਰ ਰਘਵੀਰ ਹੈਪੀ, ਬਰਨਾਲਾ 12 ਮਾਰਚ 2024     ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ...

The post ਸਿਮਰਨਜੀਤ ਮਾਨ ਨੇ, ਬਰਨਾਲਾ ‘ਚ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੇ ਮੁੱਦੇ ਤੇ ਆਪ ਨੂੰ ਘੇਰਿਆ first appeared on PANJAB TODAY.

]]>
ਮੈਂ ਆਪਣੇ ਹਲਕੇ ਨੂੰ  ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ: ਸਿਮਰਨਜੀਤ ਸਿੰਘ ਮਾਨ

ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੀ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ ਆਪ ਸਰਕਾਰ
ਰਘਵੀਰ ਹੈਪੀ, ਬਰਨਾਲਾ 12 ਮਾਰਚ 2024

    ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕ੍ਰਿਟੀਕਲ ਕੇਅਰ ਸੈਂਟਰ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਘੇਰਿਆ। ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਅੱਜ ਰੈਸਟ ਹਾਊਸ ਬਰਨਾਲਾ ਵਿਖੇ ਮੀਡੀਆ ਦੇ ਰੂਬਰੂ ਹੋਏ। ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕ੍ਰਿਟੀਕਲ ਕੇਅਰ ਸੈਂਟਰ ਦਾ ਸਿਹਰਾ ਖੁਦ ਲੈ ਕੇ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ, ਜਦੋਂਕਿ ਇਹ ਪ੍ਰੋਜੈਕਟ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ |

      ਉਨ੍ਹਾਂ ਆਪਣੇ ਵੱਲੋਂ ਕੇਂਦਰ ਸਰਕਾਰ ਨੂੰ  ਲਿਖੀਆ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਲਿਖੀਆ ਚਿੱਠੀਆਂ ਦਿਖਾਉਂਦੇ ਹੋਏ ਦੱਸਿਆ ਕਿ  ਉਨ੍ਹਾਂ ਵੱਲੋਂ ਪਾਏ ਦਬਾਅ ਸਦਕਾ ਹੀ ਇਸ ਕ੍ਰਿਟੀਕਲ ਕੇਅਰ ਸੈਂਟਰ ਦੇ ਟੈਂਡਰ ਹੋਏ ਹਨ | ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਬਕਾਇਦਾ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਤਰ ਲਿਖ ਕੇ ਪ੍ਰੋਜੈਕਟ ਦੀ ਜਾਣਕਾਰੀ ਹਾਸਲ ਕਰਨ ਅਤੇ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਸੰਬੰਧੀ ਉਨ੍ਹਾਂ ਨੇ ਇੱਕ ਹਫਤਾ ਪਹਿਲਾ ਸਿਵਲ ਸਰਜਨ ਬਰਨਾਲਾ ਨੂੰ  ਸੂਚਨਾ ਵੀ ਭੇਜੀ ਸੀ ਕਿ ਉਹ 12 ਮਾਰਚ ਨੂੰ  ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਲਈ ਪਹੁੰਚ ਰਹੇ ਹਨ । ਪਰ ਸਿਵਲ ਸਰਜਨ ਵੱਲੋਂ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ |
        ਸ. ਮਾਨ ਨੇ ਕਿਹਾ ਕਿ ਬਰਨਾਲਾ ਵਿਖੇ ਕ੍ਰਿਟੀਕਲ ਕੇਅਰ ਸੈਂਟਰ ਬਨਣ ਨਾਲ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ । ਅਨੇਕਾਂ ਮਹਾਂਮਾਰੀਆਂ, ਜਿਨ੍ਹਾਂ ਦਾ ਇਲਾਜ ਇੱਥੇ ਸੰਭਵ ਹੋ ਸਕੇਗਾ | ਉਨ੍ਹਾਂ ਕਿਹਾ ਕਿ ਮੈਂ ਆਪਣੇ ਹਲਕਾ ਸੰਗਰੂਰ ਨੂੰ ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ, ਜਦੋਂਕਿ ਮੌਜੂਦਾ ਪੰਜਾਬ ਸਰਕਾਰ ਹਮੇਸ਼ਾ ਝੂਠੀ ਵਾਹਵਾਹੀ ਖੱਟਣ ਦੀ ਫਿਰਾਕ ਵਿੱਚ ਹੀ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਸਿਵਲ ਸਰਜਨ ਦੀ ਕੁਤਾਹੀ ਸੰਬੰਧੀ ਉਹ ਕੇਂਦਰ ਸਰਕਾਰ ਨੂੰ  ਪੱਤਰ ਵੀ ਲਿਖਣਗੇ |ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਖੁੱਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਹਾਜਰ ਸਨ |

The post ਸਿਮਰਨਜੀਤ ਮਾਨ ਨੇ, ਬਰਨਾਲਾ ‘ਚ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੇ ਮੁੱਦੇ ਤੇ ਆਪ ਨੂੰ ਘੇਰਿਆ first appeared on PANJAB TODAY.

]]>
32989