ਬਰਨਾਲਾ - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Wed, 17 Apr 2024 03:31:05 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 ਬਰਨਾਲਾ - PANJAB TODAY https://panjabtoday.com 32 32 198051722 ਟ੍ਰਾਈਡੈਂਟ ਗਰੁੱਪ ਮਿਸ਼ਨ ਦਿਵਸ – 2024″ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਮਹਿਫਿਲ ‘ਚ ਲਾਈ ਗੀਤਾਂ ਦੀ ਛਹਿਬਰ https://panjabtoday.com/%e0%a8%9f%e0%a9%8d%e0%a8%b0%e0%a8%be%e0%a8%88%e0%a8%a1%e0%a9%88%e0%a8%82%e0%a8%9f-%e0%a8%97%e0%a8%b0%e0%a9%81%e0%a9%b1%e0%a8%aa-%e0%a8%ae%e0%a8%bf%e0%a8%b8%e0%a8%bc%e0%a8%a8-%e0%a8%a6%e0%a8%bf/?utm_source=rss&utm_medium=rss&utm_campaign=%25e0%25a8%259f%25e0%25a9%258d%25e0%25a8%25b0%25e0%25a8%25be%25e0%25a8%2588%25e0%25a8%25a1%25e0%25a9%2588%25e0%25a8%2582%25e0%25a8%259f-%25e0%25a8%2597%25e0%25a8%25b0%25e0%25a9%2581%25e0%25a9%25b1%25e0%25a8%25aa-%25e0%25a8%25ae%25e0%25a8%25bf%25e0%25a8%25b8%25e0%25a8%25bc%25e0%25a8%25a8-%25e0%25a8%25a6%25e0%25a8%25bf Wed, 17 Apr 2024 03:31:05 +0000 https://panjabtoday.com/?p=33045 ਰਘਬੀਰ ਹੈਪੀ, ਬਰਨਾਲਾ 14 ਅਪ੍ਰੈਲ 2024      ਟੈਕਸਟਾਇਲ ਨਿਰਮਾਣ ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਮੋਹਰੀ ਰਹੇ ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਸਥਾਪਨਾ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਇਆ ਗਿਆ। ਅਰੁਣ ਮੈਮੋਰੀਅਲ ਹਾਲ ਵਿੱਚ ਲੋਕਾਂ ਦੇ ਮਨੋਰੰਜਨ ਲਈ ਟ੍ਰਾਈਡੈਂਟ ਗਰੁੱਪ...

The post ਟ੍ਰਾਈਡੈਂਟ ਗਰੁੱਪ ਮਿਸ਼ਨ ਦਿਵਸ – 2024″ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਮਹਿਫਿਲ ‘ਚ ਲਾਈ ਗੀਤਾਂ ਦੀ ਛਹਿਬਰ first appeared on PANJAB TODAY.

]]>
ਰਘਬੀਰ ਹੈਪੀ, ਬਰਨਾਲਾ 14 ਅਪ੍ਰੈਲ 2024

     ਟੈਕਸਟਾਇਲ ਨਿਰਮਾਣ ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਮੋਹਰੀ ਰਹੇ ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਸਥਾਪਨਾ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਇਆ ਗਿਆ। ਅਰੁਣ ਮੈਮੋਰੀਅਲ ਹਾਲ ਵਿੱਚ ਲੋਕਾਂ ਦੇ ਮਨੋਰੰਜਨ ਲਈ ਟ੍ਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਨੇ  ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਅਤੇ ਝੂਮ ਝੂਮ ਕੇ ਭੰਗੜਾ ਵੀ ਪਾਇਆ।                ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਉਚੇਚੇ ਤੌਰ ਤੇ ਨਾ ਸੁਣਣ ਅਤੇ ਨਾ ਹੀ ਬੋਲਣ ਤੋਂ ਅਸਮਰਥ ਬੱਚਿਆਂ ਵੱਲੋਂ ਵੀ ਸਥਾਪਨਾ ਦਿਵਸ ਮੌਕੇ ਆਪਣੀ ਪ੍ਰਸਤੁਤੀ ਪੇਸ਼ ਕੀਤੀ ਗਈ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਪ੍ਰਸ਼ਾਸਨ ਵੱਲੋਂ ਹਰ ਜਗ੍ਹਾ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਅਤੇ ਟਰੈਫਿਕ ਪੁਲਿਸ ਵੀ ਤਾਇਨਾਤ ਕੀਤੀ ਗਈ।         

  ਇਸ ਖੁਸ਼ੀ ਦੇ ਮੌਕੇ ਮਸ਼ਹੂਰ ਸੂਫੀ ਕਵਾਲ ਅਤੇ ਗਾਇਕ ਲਖਵਿੰਦਰ ਵਡਾਲੀ ਦੀ ਸਟਾਰ ਨਾਈਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਇਸ ਲਖਵਿੰਦਰ ਵਡਾਲੀ ਨੇ ਆਪਣੇ ਗੀਤਾਂ ਅਤੇ ਕਵਾਲੀਆਂ, ਮੈਂ ਤੇ ਘਿਓ ਦੀ ਮਿੱਠੀ ਚੂਰੀ, ਨੈਣਾਂ ਦੇ ਬੂਹੇ, ਹਲਕਾ ਹਲਕਾ, ਤੂੰ ਮਾਣੇ ਜਾਣਾ ਮਾਣੇ ਦਿਲਦਾਰਾ, ਚਰਖਾ, ਸਾਨੂੰ ਇੱਕ ਪਲ ਚੈਨ ਨਾ ਆਵੇ, ਸੋਨੇ ਦਿਆ ਕੰਗਣਾ, ਆਂਖ ਸੇ ਆਂਖ ਬੁਲੰਦ ਅਵਾਜ਼ ਵਿੱਚ ਗਾ ਕੇ ਲਖਵਿੰਦਰ ਵਡਾਲੀ ਵੱਲੋਂ ਲੋਕਾਂ ਨੂੰ ਝੂਮਣ ਲਾ ਦਿੱਤਾ ਤੇ ਖੂਬ ਮਨੋਰੰਜਨ ਕੀਤਾ ਗਿਆ। ਵਡਾਲੀ ਨੇ ਸੂਫੀ ਕਵਾਲੀਆਂ ਰਾਹੀਂ,  ਲੋਕਾਂ ਨੂੰ ਸੂਫੀਆਨਾ ਰੰਗ ਵਿੱਚ ਰੰਗ ਕੇ, ਲੋਕ ਦਿਲਾਂ ਤੱਕ ਵੱਖਰੀ ਛਾਪ ਛੱਡੀ ।                   ਇਸ ਦੌਰਾਨ ਲੋਕਾਂ ਦੀ ਸਹੂਲਤ ਲਈ ਟ੍ਰਾਈਡੈਂਟ ਗਰੁੱਪ ਵੱਲੋਂ ਖਾਣ ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਉੱਥੇ ਹੀ ਲੋਕਾਂ ਦੇ ਲਈ ਖੁੱਲੀ ਡੁੱਲੀ ਪਾਰਕਿੰਗ ਅਤੇ ਹਰ ਤਰ੍ਹਾਂ ਦੀ ਮੁਢਲੀ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ। ਟ੍ਰਾਈਡੈਂਟ ਗਰੁੱਪ ਦੇ ਵੱਲੋਂ ਵਿਸ਼ੇਸ਼ ਤੌਰ ਤੇ ਟ੍ਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਅਤੇ ਹੋਰ ਮਹਿਮਾਨਾਂ ਦੇ ਲਈ ਰਾਤ ਦੇ ਖਾਣ ਪੀਣ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਇਸ ਸਾਲ “ਮਿਸ਼ਨ ਦਿਵਸ – 2024” ਪੰਜਾਬ ਦੇ ਟ੍ਰਾਈਡੈਂਟ ਕੰਪਲੈਕਸ, ਸੰਘੇੜਾ ਵਿਖੇ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ 18 ਅਪ੍ਰੈਲ, 2024 ਨੂੰ ਮੱਧ ਪ੍ਰਦੇਸ਼ ਦੇ ਬੁਧਨੀ ਸਾਈਟ ਤੇ ਵੀ ਬਹੁਤ ਹੀ ਉਤਸਾਹ ਦੇ ਨਾਲ ਸਥਾਪਨਾ ਦਿਵਸ ਮਨਾਇਆ ਜਾਵੇਗਾ। “ਗੋਲਡਨ ਹਾਰਟਸ, ਗੋਲਡਨ ਟ੍ਰਾਈਡੈਂਟ” ਥੀਮ ਵਾਲਾ ਈਵੈਂਟ ਟ੍ਰਾਈਡੈਂਟ ਗਰੁੱਪ ਦੀ ਯਾਤਰਾ ਦਾ ਜਸ਼ਨ ਸੰਘੇੜਾ ਕੰਪਲੈਕਸ ਵਿੱਚ ਮਨਾਇਆ ਗਿਆ। ਮਿਸ਼ਨ ਦਿਵਸ – 2024 ਦੇ ਜਸ਼ਨਾਂ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਅਤੀਤ ਵਿੱਚ ਟ੍ਰਾਈਡੈਂਟ ਦੀ ਲੰਮੀ ਯਾਤਰਾ ‘ਤੇ ਇੱਕ ਝਾਤ ਸ਼ਾਮਲ ਹੋਈ। ਕੰਪਨੀ ਦੇ ਆਗੂਆਂ ਵੱਲੋਂ ਹਰ ਕਿਸੇ ਨਾਲ ਕੀਮਤੀ ਸੂਝ ਅਤੇ ਮਾਰਗਦਰਸ਼ਕ ਸਾਂਝੇ ਕੀਤੇ ਗਏ, ਅਤੇ ਸਮਾਗਮ ਨੂੰ ਹੋਰ ਵੀ ਸਾਰਥਕ ਬਣਾਇਆ ਗਿਆ।                ਇਸ ਪਹਿਲਕਦਮੀ ਦੇ ਜ਼ਰੀਏ, ਟ੍ਰਾਈਡੈਂਟ ਗਰੁੱਪ ਦਾ ਉਦੇਸ਼ ਦ੍ਰਿੜਤਾ, ਨਵੀਨਤਾ ਅਤੇ ਭਾਈਚਾਰਕ ਸ਼ਮੂਲੀਅਤ ਦੀ ਭਾਵਨਾ ਨੂੰ ਮਨਾਉਣਾ ਹੈ, ਜੋ ਇਸਦੇ ਕਰਮਚਾਰੀਆਂ ਨੂੰ ਪਰਿਭਾਸ਼ਿਤ ਕਰਦਾ ਹੈ। “ਗੋਲਡਨ ਹਾਰਟਸ, ਗੋਲਡਨ ਟ੍ਰਾਈਡੈਂਟ” ਥੀਮ ਦੇ ਤਹਿਤ, ਟ੍ਰਾਈਡੈਂਟ ਗਰੁੱਪ ਆਪਣੇ ਮੈਂਬਰਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੰਦਾ ਹੈ। ਇਸ ਤੋਂ ਇਲਾਵਾ, “ਪਾਰਟਨਰਜ਼ ਇਨ ਪ੍ਰੋਸਪੇਰਟੀ” ਦਾ ਦ੍ਰਿਸ਼ਟੀਕੋਣ ਸਾਰੇ ਹਿੱਸੇਦਾਰਾਂ ਨਾਲ ਆਪਸੀ ਲਾਭਕਾਰੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

     ਟ੍ਰਾਈਡੈਂਟ ਦੇ ਗੋਲਡਨ ਹਾਰਟਸ : ਵਫ਼ਾਦਾਰੀ, ਇਮਾਨਦਾਰੀ, ਟਿਕਾਊ ਵਿਕਾਸ, ਟੀਮ ਵਰਕ ਅਤੇ ਗਾਹਕਾਂ ਦੀ ਸੰਤੁਸ਼ਟੀ ਲਈ ਕੰਮ ਕਰਨ ਦੇ ਮੁੱਲਾਂ ਨੂੰ ਦਰਸਾਉਂਦੇ ਹਨ। ਇਹਨਾਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਵਚਨਬੱਧਤਾ ਇਹ ਯਕੀਨੀ ਬਣਾਉਂਦੀ ਹੈ ਕਿ ਟ੍ਰਾਈਡੈਂਟ ਗਰੁੱਪ ਉਦਯੋਗ ਇੱਕ ਭਰੋਸੇਯੋਗ ਆਗੂ ਬਣਿਆ ਹੋਇਆ ਹੈ। ਇਹਨਾਂ ਮੁੱਲਾਂ ਨੂੰ ਆਪ੍ਰੇਸ਼ਨਾਂ ਦੇ ਹਰ ਪਹਿਲੂ ਵਿੱਚ ਸ਼ਾਮਲ ਕਰਨਾ ਟਿਕਾਊ ਵਿਕਾਸ ਦੀ ਨੀਂਹ ਰੱਖਦਾ ਹੈ। ਜੋ ਟ੍ਰਾਈਡੈਂਟ ਨੂੰ ਇਸਦੇ ਭਵਿੱਖ ਦੇ ਦ੍ਰਿਸ਼ਟੀਕੋਣ ਵੱਲ ਸੇਧ ਦਿੰਦਾ ਹੈ ਅਤੇ ਇਸਦੀ ਵੱਕਾਰ ਨੂੰ ਅਖੰਡਤਾ ਅਤੇ ਸਫਲਤਾ ਦੀ ਇੱਕ ਮਾਰਗ ਦਰਸ਼ਕ ਵਜੋਂ ਅੱਗੇ ਵਧਾਉਂਦਾ ਹੈ। ਟ੍ਰਾਈਡੈਂਟ ਗਰੁੱਪ ਸੰਘੇੜਾ ਬਰਨਾਲਾ ਦੇ ਸਥਾਪਨਾ ਦਿਵਸ ਦੇ ਮੌਕੇ ਗਰੁੱਪ ਦੇ ਇਹਨਾਂ ਸੀਨੀਅਰ ਅਧਿਕਾਰੀਆਂ ਜਰਮਨਜੀਤ ਸਿੰਘ,ਰਮਨ ਚੌਧਰੀ, ਰੁਪਿੰਦਰ ਗੁਪਤਾ, ਸਾਹਿਲ ਗੁਲਾਟੀ, ਅਨਿਲ ਗੁਪਤਾ, ਦੀਪਕ ਗਰਗ, ਤਰਸੇਮ ਸਿੰਘ, ਜਗਰਾਜ ਪੰਡੋਰੀਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

The post ਟ੍ਰਾਈਡੈਂਟ ਗਰੁੱਪ ਮਿਸ਼ਨ ਦਿਵਸ – 2024″ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਮਹਿਫਿਲ ‘ਚ ਲਾਈ ਗੀਤਾਂ ਦੀ ਛਹਿਬਰ first appeared on PANJAB TODAY.

]]>
33045
‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ… https://panjabtoday.com/%e0%a8%a4%e0%a9%87-%e0%a8%93%e0%a8%b9-12-%e0%a8%b0%e0%a9%81%e0%a8%aa%e0%a9%88-%e0%a8%a6%e0%a9%80-%e0%a8%b2%e0%a9%81%e0%a9%b1%e0%a8%9f-%e0%a8%96%e0%a8%bf%e0%a8%b2%e0%a8%be%e0%a8%ab-24-%e0%a8%ae/?utm_source=rss&utm_medium=rss&utm_campaign=%25e0%25a8%25a4%25e0%25a9%2587-%25e0%25a8%2593%25e0%25a8%25b9-12-%25e0%25a8%25b0%25e0%25a9%2581%25e0%25a8%25aa%25e0%25a9%2588-%25e0%25a8%25a6%25e0%25a9%2580-%25e0%25a8%25b2%25e0%25a9%2581%25e0%25a9%25b1%25e0%25a8%259f-%25e0%25a8%2596%25e0%25a8%25bf%25e0%25a8%25b2%25e0%25a8%25be%25e0%25a8%25ab-24-%25e0%25a8%25ae Tue, 09 Apr 2024 05:38:36 +0000 https://panjabtoday.com/?p=33026 ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2024          ਉਹ 12 ਰੁਪਏ ਦੀ ਹੋਈ ਲੁੱਟ ਦਾ ਇਨਸਾਫ ਲੈਣ ਅਤੇ ਵਾਧੂ ਵਸੂਲੀ ਕਰਨ ਵਾਲੇ ਇੱਕ ਕਰਿਆਨਾ ਸਟੋਰ ਵਾਲੇ ਨੂੰ ਕਾਨੂੰਨੀ ਸਬਕ ਸਿਖਾਉਣ ਲਈ, 2 ਵਰ੍ਹਿਆਂ ਤੋਂ ਵੱਧ ਸਮਾਂ ਕਾਨੂੰਨੀ...

The post ‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ… first appeared on PANJAB TODAY.

]]>
ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2024
         ਉਹ 12 ਰੁਪਏ ਦੀ ਹੋਈ ਲੁੱਟ ਦਾ ਇਨਸਾਫ ਲੈਣ ਅਤੇ ਵਾਧੂ ਵਸੂਲੀ ਕਰਨ ਵਾਲੇ ਇੱਕ ਕਰਿਆਨਾ ਸਟੋਰ ਵਾਲੇ ਨੂੰ ਕਾਨੂੰਨੀ ਸਬਕ ਸਿਖਾਉਣ ਲਈ, 2 ਵਰ੍ਹਿਆਂ ਤੋਂ ਵੱਧ ਸਮਾਂ ਕਾਨੂੰਨੀ ਲੜਾਈ ਲੜਦਾ ਰਿਹਾ। ਆਖਿਰ ਜੁਝਾਰੂ ਲੋਕਾਂ ਦੇ ਨਾਅਰੇ, ” ਜਿੱਤ ਲੜਦੇ ਲੋਕਾਂ ਦੀ” ਨੂੰ ਸਾਕਾਰ ਕਰਨ ਵਿੱਚ ਸਫਲ ਹੋ ਹੀ ਗਿਆ। ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਉਪਭੋਗਤਾ ਦੇ ਵਕੀਲ ਦੀਆਂ ਦਲੀਲਾਂ ਸੁਣਨ, ਉਪਰੰਤ ਦੁਕਾਨਦਾਰ ਨੂੰ ਹੁਕਮ ਕੀਤਾ ਕਿ ਉਹ ਗ੍ਰਾਹਕ ਤੋਂ ਵਾਧੂ ਪ੍ਰਾਪਤ ਕੀਤੇ 12 ਰੁਪਏ ਵਾਪਿਸ ਮੋੜੇ ਅਤੇ 8 ਹਜ਼ਾਰ ਰੁਪਏ ਦਾ ਹਰਜ਼ਾਨਾ ਵੀ 45 ਦਿਨਾਂ ਦੇ ਅੰਦਰ ਅੰਦਰ ਅਦਾ ਕਰੇ । ਆਪਣੇ ਹੱਕ ਲਈ ਲੜਾਈ ਲੜਨ ਦੀ ਅਜਿਹੀ ਮਿਸਾਲ ਬੇਸ਼ੱਕ ਵਿਰਲੀ ਟਾਵੀਂ ਹੀ ਮਿਲਦੀ ਹੋਵੇਗੀ। ਪਰ, ਲੁੱਟ ਦੇ ਖਿਲਾਫ ਲੜਾਈ ਲੜਨ ਦੀ ਦੁਚਿੱਤੀ ਵਿੱਚ ਰਹਿੰਦੇ, ਲੋਕਾਂ ਲਈ, ਇਹ ਲੜਾਈ, ਰਾਹ ਦਿਸੇਸਾਠ ਜਰੂਰ ਸਾਬਿਤ ਹੋਵੇਗੀ ਕਿ ਜਦੋਂ ਨਿਗੂਣੀ, ਜਿਹੀ ਲੁੱਟ ਦੇ ਖਿਲਾਫ ਦੋ ਸਾਲ ਤੋਂ ਜਿਆਦਾ ਸਮਾਂ ਲੜਿਆ ਜਾਗਰੂਕ ਉਪਭੋਗਤਾ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਸਫਲ ਹੋ ਗਿਆ।   
       ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਪਭੋਗਤਾ ( ਗ੍ਰਾਹਕ ) ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ ਉਪਭੋਗਤਾ ਗੁਰਜੰਟ ਸਿੰਘ 16.03.2022 ਨੂੰ ਜੋਨੀ ਵਾਲੀਆ ਦੇ ਕਰਿਆਨਾਂ ਸਟੋਰ ਪਿੰਡ ਮੌੜ (ਪਟਿਆਲਾ) ਵਿਖੇ Refined Oil ਦੀ ਬੋਤਲ ਲੈਣ ਗਿਆ ਸੀ। ਇਸ ਬੋਤਲ ‘ਤੇ MRP ਮੁੱਲ 158 ਰੁ ਲਿਖਿਆ ਸੀ। ਪਰ ਦੁਕਾਨਦਾਰ ਨੇ ਉਸ ਤੋਂ 170 ਰੁਪਏ ਮੰਗੇ । ਇਸ ਤਰਾਂ ਉਕਤ ਦੁਕਾਨਦਾਰ ਨੇ ਗਲਤ ਢੰਗ ਨਾਲ ਸ਼ਿਕਾਇਤਕਰਤਾ ਤੋਂ 12 ਰੁਪਏ ਵੱਧ ਲੈ ਲਏ | ਸ਼ਿਕਾਇਕਰਤਾ ਨੇ ਮਿਤੀ 01 ਜੂਨ 2022 ਨੂੰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਬਰਨਾਲਾ ਵਿੱਚ ਇਕ ਸ਼ਿਕਾਇਤ ਦਾਇਰ ਕਰ ਦਿੱਤੀ।
      ਦਾਇਰ ਕੰਪਲੇਂਟ ਵਿੱਚ ਦੁਕਾਨਦਾਰ ਦੀ ਤਰਫੋਂ ਪੇਸ਼ ਹੋਏ ਵਕੀਲ ਅਤੇ ਉਪਭੋਗਤਾ ਦੀ ਤਰਫੋਂ ਪੇਸ਼ ਹੋਏ ਐਡਵੇਕੇਟ ਸਰਬਜੀਤ ਸਿੰਘ ਮਾਨ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਅੱਗੇ ਆਪੋ-ਆਪਣੀਆਂ ਦਲੀਲਾਂ ਰੱਖੀਆਂ। ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਉਪਰੰਤ ਮਾਨਯੋਗ ਕਮਿਸ਼ਨ ਦੇ President ਜੋਤ ਨਰੰਜਨ ਸਿੰਘ ਗਿੱਲ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੇ ਬੈਂਚ ਨੇ ਐਡਵੇਕੇਟ ਸਰਬਜੀਤ ਸਿੰਘ ਮਾਨ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੁਕਾਨਦਾਰ ਜੋਨੀ ਵਾਲੀਆ ਨੂੰ ਹੁਕਮ ਦਿੱਤਾ ਕਿ ਉਹ MRP ਤੋਂ ਅਧਿਕ ਵਸੂਲੀ ਰਾਸ਼ੀ 12 ਰੁਪਏ ਸ਼ਿਕਾਇਤਕਰਤਾ ਗੁਰਜੰਟ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੌੜ (ਨਾਭਾ) ਤਹਿਸੀਲ ਵਾ ਜਿਲ੍ਹਾ ਬਰਨਾਲਾ ਨੂੰ ਵਾਪਿਸ ਮੋੜੇ ਅਤੇ ਹਰਜ਼ਾਨੇ ਦੇ ਰੂਪ ਵਿੱਚ 8 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ‘ਤੇ ਲਿਟੀਗੇਸ਼ਨ ਖਰਚੇ ਵਜੋਂ ਸ਼ਿਕਾਇਤਕਰਤਾ ਨੂੰ 45 ਦਿਨਾਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ।

The post ‘ਤੇ ਓਹ 12 ਰੁਪੈ ਦੀ ਲੁੱਟ ਖਿਲਾਫ 24 ਮਹੀਨੇ ਲੜਿਆ…! ਕਮਿਸ਼ਨ ਨੇ ਦੁਕਾਨਦਾਰ ਨੂੰ ਠੋਕਿਆ ਭਾਰੀ ਹਰਜ਼ਾਨਾ… first appeared on PANJAB TODAY.

]]>
33026
Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..! https://panjabtoday.com/police-%e0%a8%a6%e0%a9%87-%e0%a8%b9%e0%a9%b1%e0%a8%a5%e0%a9%87-%e0%a8%9a%e0%a9%9c%e0%a9%8d%e0%a8%b9%e0%a8%bf%e0%a8%86-%e0%a8%ac%e0%a8%b2%e0%a9%88%e0%a8%95%e0%a8%ae%e0%a9%87%e0%a8%b2%e0%a8%b0-%e0%a8%97/?utm_source=rss&utm_medium=rss&utm_campaign=police-%25e0%25a8%25a6%25e0%25a9%2587-%25e0%25a8%25b9%25e0%25a9%25b1%25e0%25a8%25a5%25e0%25a9%2587-%25e0%25a8%259a%25e0%25a9%259c%25e0%25a9%258d%25e0%25a8%25b9%25e0%25a8%25bf%25e0%25a8%2586-%25e0%25a8%25ac%25e0%25a8%25b2%25e0%25a9%2588%25e0%25a8%2595%25e0%25a8%25ae%25e0%25a9%2587%25e0%25a8%25b2%25e0%25a8%25b0-%25e0%25a8%2597 Tue, 12 Mar 2024 16:40:06 +0000 https://panjabtoday.com/?p=32992 ਮੁੰਡਿਆਂ ਨਾਲ ਵਿਆਹ ਕਰਵਾ ਕੇ ਲੋਕਾਂ ਤੋਂ ਬਟੋਰਦਾ ਸੀ ਗਹਿਣੇ ਅਤੇ ਲੱਖਾਂ ਰੁਪੱਈਏ..! ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਬਣਾ ਲੈਂਦੇ ਸਨ ਅਸ਼ਲੀਲ ਵੀਡੀਓਜ.. ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024     ਜਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ...

The post Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..! first appeared on PANJAB TODAY.

]]>
ਮੁੰਡਿਆਂ ਨਾਲ ਵਿਆਹ ਕਰਵਾ ਕੇ ਲੋਕਾਂ ਤੋਂ ਬਟੋਰਦਾ ਸੀ ਗਹਿਣੇ ਅਤੇ ਲੱਖਾਂ ਰੁਪੱਈਏ..!

ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਬਣਾ ਲੈਂਦੇ ਸਨ ਅਸ਼ਲੀਲ ਵੀਡੀਓਜ..

ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024

    ਜਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਇੱਕ ਅਜਿਹੇ ਬਲੈਕਮੇਲਰ ਗਿਰੋਹ ਨੂੰ ਗਿਰਫਤਾਰ ਕੀਤਾ ਹੈ,ਜਿਹੜੇ ਭੋਲੇ ਭਾਲੇ ਲੋਕਾਂ ਨਾਲ ਵਿਆਹ ਕਰਕੇ,ਉਨ੍ਹਾਂ ਦਾ ਗਹਿਣਾ ਗੱਟਾ ਹੜੱਪ ਕਰ ਲੈਂਦਾ ਸੀ, ਫਿਰ ਵਿਆਹ ਦਾ ਨਿਬੇੜਾ ਕਰਨ ਬਦਲੇ ਵੀ ਲੱਖਾਂ ਰੁਪੱਈਏ ਬਟੋਰ ਲੈਂਦਾ ਸੀ। ਇੱਥੇ ਹੀ ਬੱਸ ਨਹੀਂ, ਗਿਰੋਹ ਦੇ ਮੈਂਬਰ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ, ਉਨਾਂ ਨੂੰ ਆਪਣੇ ਕੋਲ ਬੁਲਾ ਕੇ, ਉਨਾਂ ਦੀਆਂ ਅਸ਼ਲੀਲ ਵੀਡੀਉ ਬਣਾ ਕੇ ਵੀ ਉਨਾਂ ਨੂੰ ਬਲੈਕਮੇਲ ਕਰਕੇ, ਲੱਖਾਂ ਰੁਪਏ ਦਾ ਲੈਣ ਦੇਣ ਕਰਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਗਿਰੋਹ ਵਿੱਚ ਹੋਰਨਾਂ ਤੋਂ ਇਲਾਵਾ ਇੱਕੋ ਪਰਿਵਾਰ ਦੇ ਤਿੰਨ ਜੀਅ, ਮਾਂ-ਪਿਉ ਅਤੇ ਧੀ ਵੀ ਸ਼ਾਮਿਲ ਹਨ। ਪੁਲਿਸ ਨੇ ਇਹ ਪਰਚਾ, ਥਾਣੇ ਦੇ ਏਐਸਆਈ ਬਲਦੇਵ ਸਿੰਘ ਨੂੰ ਮੁਖਬਰ ਨੂੰ ਮਿਲੀ ਸੂਚਨਾ ਦੇ ਅਧਾਰ ਪਰ,ਦਰਜ ਕੀਤਾ ਹੈ,ਪੁਲਿਸ ਨੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ ਹੈ।

         ਥਾਣਾ ਮਹਿਲ ਕਲਾਂ ਵਿਖੇ ਦਰਜ ਐਫ.ਆਈ.ਆਰ. ਅਨੁਸਾਰ ਏਐਸਆਈ ਬਲਦੇਵ ਸਿੰਘ ਪੁਲਿਸ ਪਾਰਟੀ ਸਣੇ ਬਰਾਏ ਗਸਤ ਬਾ ਚੈਕਿੰਗ ਸੱਕੀ ਪੁਰਸਾਂ ਦੇ ਸਬੰਧ ਵਿੱਚ ਦਾਣਾ ਮੰਡੀ ਪਿੰਡ ਸਹਿਜੜਾ ਮੌਜੂਦ ਸੀ। ਤਾਂ ਵਕਤ ਕਰੀਬ 3.00 PM ਦਾ ਹੋਵੇਗਾ ਕਿ ਮੁਖਬਰ ਖਾਸ ਨੇ ਮੁਦਈ ਥਾਣੇਦਾਰ ਨੂੰ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਦੇਵ ਕੁਮਾਰ ਵਾਸੀ ਭਦੌੜ ਅਤੇ ਏਕਮ ਸਿੰਗਲਾ ਉਰਫ ਜਸਵੀਰ ਕੌਰ ਪਤਨੀ ਸੰਦੀਪ ਸਿੰਗਲਾ ਵਾਸੀ ਭਦੌੜ ਹਾਲ ਅਬਾਦ ਬਰਨਾਲਾ ਨੇ ਸਮੇਤ 2/3 ਹੋਰ ਨਾ ਮਲੂਮ ਵਿਅਕਤੀਆ ਦੇ ਨਾਲ ਰਲ ਕੇ ਗਿਰੋਹ ਬਣਾਇਆ ਹੋਇਆ ਹੈ। ਜੋ ਆਪਣੀ ਬੇਟੀ ਨਾਲ ਸਾਜਬਾਜ ਹੋ ਕੇ ਉਸ ਦਾ ਵਿਆਹ ਲੋੜਵੰਦ ਵਿਅਕਤੀਆਂ ਨਾਲ ਕਰਕੇ ਬਾਅਦ ਵਿੱਚ ਆਪਣੀ ਵਿਆਹੀ ਲੜਕੀ ਨੂੰ ਅਗਲੇ ਦਿਨ ਸਮੇਤ ਉਸ ਨੂੰ ਵਿਆਹ ਸਮੇਂ ਪਾਏ ਗਹਿਣੇ, ਪੈਸੇ ਦੇ ਵਾਪਸ ਪਿੰਡ ਲੈ ਆਉਦੇ ਹਨ । ਬਾਅਦ ਵਿੱਚ ਹੋਰ ਪੈਸੇ ਲੈ ਕੇ ਨਿਬੇੜਾ ਕਰਕੇ ਅੱਗੇ ਹੋਰ ਕਿਸੇ ਨਾਲ ਵਿਆਹ ਕਰ ਦਿੰਦੇ ਹਨ।

      ਦਰਜ ਕੇਸ ਮੁਤਾਬਿਕ ਇਹ ਗਿਰੋਹ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਅਣਜਾਣ ਜਗ੍ਹਾ ਤੇ ਬੁਲਾ ਕੇ ਉਸ ਦੀ ਨੰਗੇਜ ਹਾਲਤ ਵਿੱਚ ਵੀਡਿਉ/ਫੋਟੋਆਂ ਬਣਾ ਕੇ ਉਨਾਂ ਨੂੰ ਬਲੈਕਮੇਲ ਕਰਕੇ ਜਬਰੀ ਦਬਾਉ ਪਾ ਕੇ ਪੈਸੇ ਬਟੋਰ ਲੈਦੇ ਹਨ। ਇਹ ਗਿਰੋਹ ਬਲੈਰੋ ਗੱਡੀ ਨੰਬਰ HR-12 W-5315 ਵਿੱਚ ਸਵਾਰ ਹੋ ਕੇ, ਮਹਿਲ ਕਲਾਂ ਦੇ ਨਾਲ ਲਗਦੇ ਪਿੰਡਾਂ ਵਿੱਚ ਘੁੰਮਦਿਆਂ ਦੇਖਿਆ ਗਿਆ ਹੈ । ਸੂਚਨਾ ਇਹ ਵੀ ਸੀ ਕਿ ਜੇਕਰ ਇਹਨਾਂ ਦੀ ਪਿੰਡ ਚੁਹਾਣਕੇ ਖੁਰਦ, ਕਲਾਲਾ ਸਾਈਡ ਨਾਕਾਬੰਦੀ ਕਰਕੇ ਤਲਾਸ ਕੀਤੀ ਜਾਵੇ ਤਾਂ ਇੱਨ੍ਹਾਂ ਵਿਅਕਤੀਆਂ ਨੂੰ ਸਮੇਤ ਗੱਡੀ ਨੰਬਰੀ HR-12W-5315 ਪਰ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਾਰਣ, ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 384, 120 B IPC ਤਹਿਤ ਕੇਸ ਦਰਜ ਕਰਕੇ, ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਜਸਦੇਵ ਕੁਮਾਰ ਵਾਸੀ ਭਦੌੜ , ਏਕਮ ਸਿੰਗਲਾ ਉਰਫ ਜਸਵੀਰ ਕੌਰ ਪਤਨੀ ਸੰਦੀਪ ਸਿੰਗਲਾ ਵਾਸੀ ਭਦੌੜ ਹਾਲ ਅਬਾਦ ਬਰਨਾਲਾ, ਉਨ੍ਹਾਂ ਦੀ ਪੁੱਤਰੀ ਅਤੇ ਜਰਨੈਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਨੱਥੋਵਾਲ ਆਦਿ ਨੂੰ ਬਲੈਰੋ ਗੱਡੀ ਸਣੇ ਗਿਰਫਤਾਰ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ। 

The post Police ਦੇ ਹੱਥੇ ਚੜ੍ਹਿਆ ਬਲੈਕਮੇਲਰ ਗਿਰੋਹ..ਮਾਂ-ਧੀ ਤੇ ਪਿਉ ਵੀ ਗਿਰੋਹ ‘ਚ ਸ਼ਾਮਿਲ..! first appeared on PANJAB TODAY.

]]>
32992
ਸਿਮਰਨਜੀਤ ਮਾਨ ਨੇ, ਬਰਨਾਲਾ ‘ਚ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੇ ਮੁੱਦੇ ਤੇ ਆਪ ਨੂੰ ਘੇਰਿਆ https://panjabtoday.com/%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80%e0%a8%a4-%e0%a8%ae%e0%a8%be%e0%a8%a8-%e0%a8%a8%e0%a9%87-%e0%a8%ac%e0%a8%b0%e0%a8%a8%e0%a8%be%e0%a8%b2%e0%a8%be-%e0%a8%9a-%e0%a8%95/?utm_source=rss&utm_medium=rss&utm_campaign=%25e0%25a8%25b8%25e0%25a8%25bf%25e0%25a8%25ae%25e0%25a8%25b0%25e0%25a8%25a8%25e0%25a8%259c%25e0%25a9%2580%25e0%25a8%25a4-%25e0%25a8%25ae%25e0%25a8%25be%25e0%25a8%25a8-%25e0%25a8%25a8%25e0%25a9%2587-%25e0%25a8%25ac%25e0%25a8%25b0%25e0%25a8%25a8%25e0%25a8%25be%25e0%25a8%25b2%25e0%25a8%25be-%25e0%25a8%259a-%25e0%25a8%2595 Tue, 12 Mar 2024 13:23:04 +0000 https://panjabtoday.com/?p=32989 ਮੈਂ ਆਪਣੇ ਹਲਕੇ ਨੂੰ  ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ: ਸਿਮਰਨਜੀਤ ਸਿੰਘ ਮਾਨ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੀ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ ਆਪ ਸਰਕਾਰ ਰਘਵੀਰ ਹੈਪੀ, ਬਰਨਾਲਾ 12 ਮਾਰਚ 2024     ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ...

The post ਸਿਮਰਨਜੀਤ ਮਾਨ ਨੇ, ਬਰਨਾਲਾ ‘ਚ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੇ ਮੁੱਦੇ ਤੇ ਆਪ ਨੂੰ ਘੇਰਿਆ first appeared on PANJAB TODAY.

]]>
ਮੈਂ ਆਪਣੇ ਹਲਕੇ ਨੂੰ  ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ: ਸਿਮਰਨਜੀਤ ਸਿੰਘ ਮਾਨ

ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੀ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ ਆਪ ਸਰਕਾਰ
ਰਘਵੀਰ ਹੈਪੀ, ਬਰਨਾਲਾ 12 ਮਾਰਚ 2024

    ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕ੍ਰਿਟੀਕਲ ਕੇਅਰ ਸੈਂਟਰ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਘੇਰਿਆ। ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਅੱਜ ਰੈਸਟ ਹਾਊਸ ਬਰਨਾਲਾ ਵਿਖੇ ਮੀਡੀਆ ਦੇ ਰੂਬਰੂ ਹੋਏ। ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਬਰਨਾਲਾ ਸਿਵਲ ਹਸਪਤਾਲ ਵਿਖੇ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕ੍ਰਿਟੀਕਲ ਕੇਅਰ ਸੈਂਟਰ ਦਾ ਸਿਹਰਾ ਖੁਦ ਲੈ ਕੇ ਝੂਠੀ ਵਾਹਵਾਹੀ ਖੱਟਣਾ ਚਾਹੁੰਦੀ ਹੈ, ਜਦੋਂਕਿ ਇਹ ਪ੍ਰੋਜੈਕਟ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ |

      ਉਨ੍ਹਾਂ ਆਪਣੇ ਵੱਲੋਂ ਕੇਂਦਰ ਸਰਕਾਰ ਨੂੰ  ਲਿਖੀਆ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਲਿਖੀਆ ਚਿੱਠੀਆਂ ਦਿਖਾਉਂਦੇ ਹੋਏ ਦੱਸਿਆ ਕਿ  ਉਨ੍ਹਾਂ ਵੱਲੋਂ ਪਾਏ ਦਬਾਅ ਸਦਕਾ ਹੀ ਇਸ ਕ੍ਰਿਟੀਕਲ ਕੇਅਰ ਸੈਂਟਰ ਦੇ ਟੈਂਡਰ ਹੋਏ ਹਨ | ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਬਕਾਇਦਾ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਤਰ ਲਿਖ ਕੇ ਪ੍ਰੋਜੈਕਟ ਦੀ ਜਾਣਕਾਰੀ ਹਾਸਲ ਕਰਨ ਅਤੇ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਸੰਬੰਧੀ ਉਨ੍ਹਾਂ ਨੇ ਇੱਕ ਹਫਤਾ ਪਹਿਲਾ ਸਿਵਲ ਸਰਜਨ ਬਰਨਾਲਾ ਨੂੰ  ਸੂਚਨਾ ਵੀ ਭੇਜੀ ਸੀ ਕਿ ਉਹ 12 ਮਾਰਚ ਨੂੰ  ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਲਈ ਪਹੁੰਚ ਰਹੇ ਹਨ । ਪਰ ਸਿਵਲ ਸਰਜਨ ਵੱਲੋਂ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ |
        ਸ. ਮਾਨ ਨੇ ਕਿਹਾ ਕਿ ਬਰਨਾਲਾ ਵਿਖੇ ਕ੍ਰਿਟੀਕਲ ਕੇਅਰ ਸੈਂਟਰ ਬਨਣ ਨਾਲ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ । ਅਨੇਕਾਂ ਮਹਾਂਮਾਰੀਆਂ, ਜਿਨ੍ਹਾਂ ਦਾ ਇਲਾਜ ਇੱਥੇ ਸੰਭਵ ਹੋ ਸਕੇਗਾ | ਉਨ੍ਹਾਂ ਕਿਹਾ ਕਿ ਮੈਂ ਆਪਣੇ ਹਲਕਾ ਸੰਗਰੂਰ ਨੂੰ ਹਰ ਪੱਖੋਂ ਵਿਕਸਿਤ ਬਨਾਉਣਾ ਚਾਹੁੰਦਾ ਹਾਂ, ਜਦੋਂਕਿ ਮੌਜੂਦਾ ਪੰਜਾਬ ਸਰਕਾਰ ਹਮੇਸ਼ਾ ਝੂਠੀ ਵਾਹਵਾਹੀ ਖੱਟਣ ਦੀ ਫਿਰਾਕ ਵਿੱਚ ਹੀ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਸਿਵਲ ਸਰਜਨ ਦੀ ਕੁਤਾਹੀ ਸੰਬੰਧੀ ਉਹ ਕੇਂਦਰ ਸਰਕਾਰ ਨੂੰ  ਪੱਤਰ ਵੀ ਲਿਖਣਗੇ |ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਖੁੱਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਹਾਜਰ ਸਨ |

The post ਸਿਮਰਨਜੀਤ ਮਾਨ ਨੇ, ਬਰਨਾਲਾ ‘ਚ ਕ੍ਰਿਟੀਕਲ ਕੇਅਰ ਸੈਂਟਰ ਲਿਆਉਣ ਦੇ ਮੁੱਦੇ ਤੇ ਆਪ ਨੂੰ ਘੇਰਿਆ first appeared on PANJAB TODAY.

]]>
32989
ਇਹੋ ਜਿਹਾ ਸਮਾਜ ਸਿਰਜੋ, ਜਿੱਥੇ ਲੜਕੀਆਂ ਬਿਨਾਂ ਡਰ ਭੈਅ ਦੇ ਦਿਨ- ਰਾਤ ਆਪੋ ਆਪਣੇ ਕੰਮ ਅਤੇ ਡਿਊਟੀਆਂ ਨਿਭਾ ਸਕਣ-ਵਿਨਸੀ ਜਿੰਦਲ https://panjabtoday.com/%e0%a8%87%e0%a8%b9%e0%a9%8b-%e0%a8%9c%e0%a8%bf%e0%a8%b9%e0%a8%be-%e0%a8%b8%e0%a8%ae%e0%a8%be%e0%a8%9c-%e0%a8%b8%e0%a8%bf%e0%a8%b0%e0%a8%9c%e0%a9%8b-%e0%a8%9c%e0%a8%bf%e0%a9%b1%e0%a8%a5%e0%a9%87/?utm_source=rss&utm_medium=rss&utm_campaign=%25e0%25a8%2587%25e0%25a8%25b9%25e0%25a9%258b-%25e0%25a8%259c%25e0%25a8%25bf%25e0%25a8%25b9%25e0%25a8%25be-%25e0%25a8%25b8%25e0%25a8%25ae%25e0%25a8%25be%25e0%25a8%259c-%25e0%25a8%25b8%25e0%25a8%25bf%25e0%25a8%25b0%25e0%25a8%259c%25e0%25a9%258b-%25e0%25a8%259c%25e0%25a8%25bf%25e0%25a9%25b1%25e0%25a8%25a5%25e0%25a9%2587 Thu, 07 Mar 2024 13:58:50 +0000 https://panjabtoday.com/?p=32865 ਸ਼ਿਵ ਸਿੰਗਲਾ ਨੇ ਔਰਤ ਦਿਵਸ ਤੇ ਕਿਹਾ.! ਹੁਣ ਸਮਾਜ ਦੇ ਹਰ ਵਰਗ ਨੂੰ ਲੜਕੀਆਂ ਪ੍ਰਤੀ ਆਪਣਾ ਨਜਰੀਆ ਬਦਲਣ ਦੀ ਲੋੜ ਰਵੀ ਸੈਣ , ਬਰਨਾਲਾ 7 ਮਾਰਚ 2024       ਸਥਾਨਕ ਐੱਸ.ਐੱਸ.ਡੀ ਕਾਲਜ ਵਿੱਚ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਅੱਜ...

The post ਇਹੋ ਜਿਹਾ ਸਮਾਜ ਸਿਰਜੋ, ਜਿੱਥੇ ਲੜਕੀਆਂ ਬਿਨਾਂ ਡਰ ਭੈਅ ਦੇ ਦਿਨ- ਰਾਤ ਆਪੋ ਆਪਣੇ ਕੰਮ ਅਤੇ ਡਿਊਟੀਆਂ ਨਿਭਾ ਸਕਣ-ਵਿਨਸੀ ਜਿੰਦਲ first appeared on PANJAB TODAY.

]]>

ਸ਼ਿਵ ਸਿੰਗਲਾ ਨੇ ਔਰਤ ਦਿਵਸ ਤੇ ਕਿਹਾ.! ਹੁਣ ਸਮਾਜ ਦੇ ਹਰ ਵਰਗ ਨੂੰ ਲੜਕੀਆਂ ਪ੍ਰਤੀ ਆਪਣਾ ਨਜਰੀਆ ਬਦਲਣ ਦੀ ਲੋੜ

ਰਵੀ ਸੈਣ , ਬਰਨਾਲਾ 7 ਮਾਰਚ 2024
      ਸਥਾਨਕ ਐੱਸ.ਐੱਸ.ਡੀ ਕਾਲਜ ਵਿੱਚ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਅੱਜ ਬਹੁਤ ਹੀ ਉਤਸਾਹ ਨਾਲ ਔਰਤ ਦਿਵਸ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਨਸੀ ਜਿੰਦਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜੰਡਾਂ ਵਾਲਾ ਰੋਡ ਬਰਨਾਲਾ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਇਸ ਮੌਕੇ ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਕੌਮਾਂਤਰੀ ਔਰਤ ਦਿਵਸ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਿਨਸੀ ਜਿੰਦਲ ਨੇ ਆਪਣੇ ਭਾਸ਼ਨ ਵਿੱਚ ਲਿੰਗਕ ਨਾ-ਬਰਾਬਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਸਮਾਜ ਵਿੱਚ ਅੱਜ ਵੀ ਔਰਤਾਂ ਨਾਲ ਹੋ ਰਹੇ ਕਈ ਤਰ੍ਹਾਂ ਦੇ ਵਿਤਕਰਿਆਂ ਸਬੰਧੀ ਵਿਸਥਾਰ ਪੂਰਵਕ ਦੱਸਿਆ। ਉਹਨਾਂ ਕਿਹਾ ਕਿ ਅੱਜ ਲੜਕਿਆਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਦਿਆਂ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਪੈਣੀ ਹੈ, ਜਿਸ ਵਿੱਚ ਲੜਕੀਆਂ ਬਿਨਾਂ ਕਿਸੇ ਡਰ ਭੈਅ ਦੇ ਦਿਨ- ਰਾਤ ਆਪੋ ਆਪਣੇ ਕੰਮ ਅਤੇ ਡਿਊਟੀਆਂ ਨਿਭਾ ਸਕਣ। ਐਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਸਨਾਤਨ ਧਰਮ ਵਿੱਚ ਔਰਤਾਂ ਦੇ ਅਹਿਮ ਸਥਾਨ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਜਿਥੇ ਔਰਤ ਦੀ ਦੇਵੀ ਦੇ ਰੂਪ ਵਿੱਚ ਪੂਜਾ ਕਰਦੇ ਹਾਂ, ਉੱਥੇ ਕੰਜਕਾਂ ਦਾ ਪੂਜਨ ਕਰਦਿਆਂ ਲੜਕੀ ਨੂੰ ਲੱਛਮੀ ਦਾ ਰੂਪ ਮੰਨਿਆ ਜਾਂਦਾ ਹੈ। ਐਸ.ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਔਰਤਾਂ ਵੱਲੋਂ ਕੀਤੀ ਤਰੱਕੀ ਅਤੇ ਹਰ ਖੇਤਰ ਵਿੱਚ ਅੱਗੇ ਵਧਣ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਸਮਾਜ ਦੇ ਹਰ ਵਰਗ ਨੂੰ ਹੁਣ ਆਪਣਾ ਨਜਰੀਆ ਬਦਲਦਿਆਂ ,ਲੜਕੀਆਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ। ਉਹਨਾਂ ਵਿਸਵ ਪ੍ਰਸਿੱਧ ਔਰਤਾਂ ਦੀ ਉਦਾਰਹਣ ਦਿੰਦਿਆਂ ਕਿਹਾ ਕਿ ਹੁਣ ਉਹ ਦੂਰ ਨਹੀਂ ਜਦੋਂ ਔਰਤਾਂ ਵੱਲੋਂ ਅੱਗੇ ਹੋ ਕੇ ਹਰ ਖੇਤਰ ਵਿੱਚ ਸੰਸਾਰ ਦੀ ਅਗਵਾਈ ਕੀਤੀ ਜਾਵੇਗੀ। ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਪ੍ਰੋਫੈਸਰ ਕਾਦੰਬਰੀ ਗਾਸੋ ਨੇ ਵੀ ਔਰਤ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਵਿਸਥਾਰ ਸਹਿਤ ਚਾਣਨਾ ਪਾਇਆ। ਕਾਲਜ ਦੇ ਵਿਦਿਆਰਥੀ ਜੈਸ਼ਵੀਰ, ਜਸ਼ਨਦੀਪ ਕੌਰ, ਕਮਲਦੀਪ ਕੌਰ, ਹਰਮਨਦੀਪ ਕੌਰ, ਸੁਖਪ੍ਰੀਤ ਕੌਰ ਸੈਮਲਪ੍ਰੀਤ ਸਿੰਘ, ਸਿਵਾਨੀ, ਪ੍ਰਭਜੋਤ ਕੌਰ ਨੇ ਔਰਤ ਦਿਵਸ ਸਬੰਧੀ ਗੀਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਡਿੰਪਲ ਤੇ ਉਸ ਦੀ ਟੀਮ ਨੇ ਸਕਿੱਟ ਵੀ ਪੇਸ਼ ਕੀਤੀ ।  ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋਫੈਸਰ ਭਾਰਤ ਭੂਸਣ, ਡੀਨ ਨੀਰਜ ਸ਼ਰਮਾ, ਪ੍ਰੋ: ਸੁਨੀਤਾ ਗੋਇਲ, ਪ੍ਰੋ: ਸੀਮਾ ਰਾਣੀ, ਪ੍ਰੋ: ਅਮਨਦੀਪ ਕੌਰ, ਪ੍ਰੋ: ਕੁਲਦੀਪ ਕੌਰ, ਪ੍ਰੋ: ਸਸ਼ੀ ਬਾਲਾ, ਪ੍ਰੋ: ਗੁਰਪਿਆਰ ਸਿੰਘ, ਸੁਪਰਵਾਇਜਰ ਜਗਸੀਰ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਐੱਸ.ਡੀ ਸਭਾ ਬਰਨਾਲਾ ਦੇ ਮੈਂਬਰ ਸ੍ਰੀ ਜਤਿੰਦਰ ਗੋਇਲ, ਪੰਕਜ ਗੋਇਲ ਅਤੇ ਅਨੀਤਾ ਗੋਇਲ ਵੀ ਹਾਜਰ ਸਨ।

The post ਇਹੋ ਜਿਹਾ ਸਮਾਜ ਸਿਰਜੋ, ਜਿੱਥੇ ਲੜਕੀਆਂ ਬਿਨਾਂ ਡਰ ਭੈਅ ਦੇ ਦਿਨ- ਰਾਤ ਆਪੋ ਆਪਣੇ ਕੰਮ ਅਤੇ ਡਿਊਟੀਆਂ ਨਿਭਾ ਸਕਣ-ਵਿਨਸੀ ਜਿੰਦਲ first appeared on PANJAB TODAY.

]]>
32865
ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਦੇ ਰੂਬਰੂ ਸਮਾਗਮ ‘ਚ ਕਵਿਤਾਵਾਂ ਦਾ ਰੰਗ ਵਰ੍ਹਿਆ.. https://panjabtoday.com/%e0%a8%aa%e0%a9%8d%e0%a8%b0%e0%a8%b5%e0%a8%be%e0%a8%b8%e0%a9%80-%e0%a8%95%e0%a8%b5%e0%a9%80-%e0%a8%aa%e0%a9%8d%e0%a8%b0%e0%a9%80%e0%a8%a4-%e0%a8%95%e0%a9%b0%e0%a8%b5%e0%a8%b2/?utm_source=rss&utm_medium=rss&utm_campaign=%25e0%25a8%25aa%25e0%25a9%258d%25e0%25a8%25b0%25e0%25a8%25b5%25e0%25a8%25be%25e0%25a8%25b8%25e0%25a9%2580-%25e0%25a8%2595%25e0%25a8%25b5%25e0%25a9%2580-%25e0%25a8%25aa%25e0%25a9%258d%25e0%25a8%25b0%25e0%25a9%2580%25e0%25a8%25a4-%25e0%25a8%2595%25e0%25a9%25b0%25e0%25a8%25b5%25e0%25a8%25b2 Thu, 07 Mar 2024 13:31:25 +0000 https://panjabtoday.com/?p=32862 ਛੋਟੀ ਉਮਰੇ ਉਚ ਪਾਏ ਦੀਆਂ ਕਵਿਤਾਵਾਂ ਲਿਖ ਕੇ ਪ੍ਰੀਤ ਕੰਵਲ ਨੇ ਸਿਵ ਕੁਮਾਰ ਬਟਾਲਵੀ ਦੀ ਯਾਦ ਤਾਜਾ ਕਰਵਾਈ-ਸ਼ਿਵ ਸਿੰਗਲਾ ਗਾਇਕ ਨਵਰੂਪ ਦੀ ਗਾਇਕੀ ਨੇ ਸਰੋਤਿਆਂ ਨੂੰ ਕੀਲਿਆ.. ਅਦੀਸ਼ ਗੋਇਲ, ਬਰਨਾਲਾ 7 ਮਾਰਚ 2024   ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੀ...

The post ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਦੇ ਰੂਬਰੂ ਸਮਾਗਮ ‘ਚ ਕਵਿਤਾਵਾਂ ਦਾ ਰੰਗ ਵਰ੍ਹਿਆ.. first appeared on PANJAB TODAY.

]]>
ਛੋਟੀ ਉਮਰੇ ਉਚ ਪਾਏ ਦੀਆਂ ਕਵਿਤਾਵਾਂ ਲਿਖ ਕੇ ਪ੍ਰੀਤ ਕੰਵਲ ਨੇ ਸਿਵ ਕੁਮਾਰ ਬਟਾਲਵੀ ਦੀ ਯਾਦ ਤਾਜਾ ਕਰਵਾਈ-ਸ਼ਿਵ ਸਿੰਗਲਾ

ਗਾਇਕ ਨਵਰੂਪ ਦੀ ਗਾਇਕੀ ਨੇ ਸਰੋਤਿਆਂ ਨੂੰ ਕੀਲਿਆ..

ਅਦੀਸ਼ ਗੋਇਲ, ਬਰਨਾਲਾ 7 ਮਾਰਚ 2024
  ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਆਪਣੀ ਪਹਿਲੀ ਹੀ ਕਿਤਾਬ ‘ਮਿਲਾਂਗੇ ਜਰੂਰ’ ਨਾਲ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਨਾਲ ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਐਡੀਟੋਰੀਅਮ ਹਾਲ ਵਿੱਚ ਲੰਘੀ ਕੱਲ੍ਹ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਕਵੀਆਂ ਤੋਂ ਇਲਾਵਾ ਉੱਭਰਦੇ ਕਲਾਸੀਕਲ ਗਾਇਕ ਅਤੇ ਪ੍ਰੀਤ ਕੰਵਲ ਦੇ ਛੋਟੇ ਭਰਾ ਨਵਨੂਰ ਸਿੰਘ ਅਮ੍ਰਿਤਸਰ ਨੇ ਪ੍ਰੀਤ ਕੰਵਲ ਦੀਆਂ ਮਕਬੂਲ ਕਵਿਤਾਵਾਂ ਨੂੰ ਦਿਲਕਸ਼ ਅੰਦਾਜ਼ ਤੇ ਸੁਹਜ ਸੁਰੀਲੀ ਆਵਾਜ਼ ਵਿੱਚ ਗਾ ਕੇ,ਸਰੋਤਿਆ ਨੂੰ ਕੀਲ ਕੇ ਰੱਖਿਆ।                                                 ਨਵਰੂਪ ਦੀ ਗਾਇਕੀ ਨੇ ਸਰੋਤਿਆਂ ਨੂੰ ਸੁਰਿੰਦਰ ਸਰਤਾਜ ਦੇ ਅੰਦਾਜ਼ ਦਾ ਡੂੰਘਾ ਅਹਿਸਾਸ ਕਰਵਾਇਆ।                             
    ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸਿਵਦਰਸ਼ਨ ਕੁਮਾਰ ਦੀ ਪ੍ਰਧਾਨਗੀ ਹੇਠ ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਐਡੀਟੋਰੀਅਮ ਹਾਲ ਵਿੱਚ ਹੋਏ ਇਸ ਸਮਾਗਮ ਵਿੱਚ ਸਭ ਤੋਂ ਪਹਿਲਾਂ ਐੱਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਪ੍ਰੀਤ ਕੰਵਲ ਅਤੇ ਆਏ ਹੋਏ ਹੋਰ ਲੇਖਕਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਏਨੀ ਛੋਟੀ ਉਮਰ ਵਿੱਚ ਉਚ ਪਾਏ ਦੀਆਂ ਕਵਿਤਾਵਾਂ ਲਿਖ ਕੇ ਪ੍ਰੀਤ ਕੰਵਲ ਨੇ ਸਿਵ ਕੁਮਾਰ ਬਟਾਲਵੀ ਦੀ ਯਾਦ ਤਾਜਾ ਕਰਵਾ ਦਿੱਤੀ ਹੈ।                  ਉਹਨਾਂ ਕਿਹਾ ਜੋ ਲੋਕ ਸਮਝਦੇ ਹਨ ਕਿ ਪੰਜਾਬੀ ਦੀਆਂ ਕਿਤਾਬਾਂ ਨੂੰ ਲੋਕ ਪੜਦੇ ਨਹੀਂ, ਉਹਨਾਂ ਦੀ ਮਿੱਥ ਵੀ ਪ੍ਰੀਤ ਕੰਵਲ ਦੀ ਪਹਿਲੀ ਹੀ ਕਿਤਾਬ ਮਿਲਾਂਗੇ ਜਰੂਰ ਨੇ ਤੋੜ ਦਿਤਾ ਹੈ, ਕਿਉਂਕਿ 20 ਹਜਾਰ ਤੋਂ ਵੱਧ ਇਸ ਕਿਤਾਬ ਦੀ ਵਿਕਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਵਧੀਆ ਸਾਹਿਤ ਦੇ ਦੀਵਾਨੇ ਹਨ।                 
                 ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐੱਸ.ਐੱਸ.ਡੀ ਸਭਾ ਦੇ ਚੇਅਰਮੈਨ ਸਿਵਦਰਸਨ ਕੁਮਾਰ ਸਰਮਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਨੌਜਵਾਨ ਕਵੀ ਪ੍ਰੀਤ ਕੰਵਲ ਦੀਆਂ ਰਚਨਾਵਾਂ ਦੀ ਤਰੀਫ ਕਰਦਿਆਂ ਕਿਹਾ ਕਿ ਸਾਡੇ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਇਸ ਰਬਰੂ ਸਮਾਗਮ ਦੌਰਾਨ ਇਹ ਪਤਾ ਲੱਗਿਆ ਹੈ ਕਿ ਸ਼ਾਇਰੀ ਦਾ ਉਮਰ ਨਾਲ ਕੋਈ ਸਬੰਧ ਨਹੀਂ, ਪ੍ਰੀਤ ਕੰਵਲ ਵਾਂਗ ਉਚ ਪਾਏ ਦੀ ਸ਼ਾਇਰੀ ਚੜਦੀ ਉਮਰ ਵੀ ਕੀਤੀ ਜਾ ਸਕਦੀ ਹੈ।
                  ਇਸ ਸਮਾਗਮ ਦੀ ਸੁਰੂਆਤ ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀ ਜੈਸਵੀਰ, ਆਰਜੂ, ਕਮਲ, ਜਸਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਡਿੰਪਲ, ਕਰਨਵੀਜ ਸਿੰਘ, ਹਰਮਨਦੀਪ, ਖੁਸ਼ਪ੍ਰੀਤ ਕੌਰ ਅਤੇ ਨਵਨੂਰ ਨੇ ਪ੍ਰੀਤ ਕੰਵਲ ਦੀ ਪੁਸਤਕ ‘ਮਿਲਾਂਗੇ ਜਰੂਰ’ ਵਿੱਚਲੀਆਂ ਕਵਿਤਾਵਾਂ ਦਾ ਗਾਇਨ ਕਰਕੇ ਰੰਗ ਬੰਨ੍ਹ ਦਿੱਤਾ।                                   
      ਇਸ ਸਮਾਗਮ ਨੂੰ ਅੱਗੇ ਤੋਰਦਿਆਂ ਡਾ: ਤੇਜਾ ਸਿੰਘ ਤਿਲਕ ਵੱਲੋਂ ਪੇਪਰ ਪੜਿਆ ਗਿਆ। ਇਸ ਉਪਰੰਤ ਨੌਜਵਾਨ ਸ਼ਾਇਰ ਪ੍ਰੀਤ ਕੰਵਲ ਸਟੇਜ ’ਤੇ ਆਏ ਅਤੇ ਉਹਨਾਂ ਆਪਣੀਆਂ ਕੁੱਝ ਰਚਨਾਵਾਂ ਸੁਣਾਈਆਂ ਅਤੇ ਫਿਰ ਵਿਦਿਆਰਥੀਆਂ ਵੱਲੋਂ ਕੀਤੇ ਗਏ ਰਬਰੂ ਸਵਾਲਾਂ ਦੇ ਜਵਾਬ ਵੀ ਦਿੱਤੇ।                                                    ਇਸ ਮੌਕੇ ਆਸ਼ਾਵਾਦੀ ਕਵੀਆਂ ਜੁਗਰਾਜ ਧੌਲਾ, ਕੰਵਲਜੀਤ ਭੱਠਲ, ਰਿਟਾ: ਪ੍ਰਿੰਸੀਪਾਲ ਸੁਰਿੰਦਰ ਸਿੰਘ ਭੱਠਲ, ਮਾਲਵਿੰਦਤਰ ਸ਼ਾਇਰ, ਰਾਮ ਸਰੂਪ ਸਰਮਾ, ਜਗਤਾਰ ਬੈਂਸ, ਤੇਜਿੰਦਰ ਚੰਡਿਓਕ, ਲਛਮਣ ਦਾਸ ਮੁਸਾਫਿਰ, ਨਵਰੂਪ ਸਿੰਘ ਅੰਮ੍ਰਿਤਸਰ, ਰਘਵੀਰ ਸਿੰਘ, ਰਾਜਾਰਾਮ, ਸੋਹਣ ਸਿੰਘ ਮਾਝੀ, ਮੱਖਣ ਧਨੇਰ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਜਿੰਦਲ ਨੇ ਆਏ ਹੋਏ ਸਾਰੇ ਕਵੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦਾ ਫਰਜ ਪ੍ਰੋ: ਹਰਪ੍ਰੀਤ ਕੌਰ ਅਤੇ ਪ੍ਰੋ: ਗੁਰਪਿਆਰ ਸਿੰਘ ਵੱਲੋਂ ਨਿਭਾਇਆ ਗਿਆ। ਇਸ ਮੌਕੇ ਤਰਕ ਭਾਰਤੀ ਪ੍ਰਕਾਸ਼ਨ ਦੇ ਸੰਚਾਲਕ ਅਮਿੱਤ ਮਿੱਤਰ, ਸੀਨੀਅਰ ਪੱਤਰਕਾਰ ਹਰਿੰਦਰ ਨਿੱਕਾ ਅਤੇ ਜਗਸੀਰ ਸਿੰਘ ਚਹਿਲ ਅਤੇ ਪ੍ਰੀਤ ਕੰਵਲ ਦੇ ਭਰਾ ਜਸ਼ਨਦੀਪ ਸਿੰਘ, ਗਗਨਦੀਪ ਸਿੰਘ ਅਤੇ ਨਵਨੂਰ ਸਿੰਘ ਆਦਿ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

The post ਪ੍ਰਵਾਸੀ ਕਵੀ ‘ਪ੍ਰੀਤ ਕੰਵਲ’ ਦੇ ਰੂਬਰੂ ਸਮਾਗਮ ‘ਚ ਕਵਿਤਾਵਾਂ ਦਾ ਰੰਗ ਵਰ੍ਹਿਆ.. first appeared on PANJAB TODAY.

]]>
32862
ਵੋਟਾਂ ‘ਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਸਵੀਪ ਤਹਿਤ ਗਤਵਿਧੀਆਂ ਜ਼ਾਰੀ https://panjabtoday.com/%e0%a8%b5%e0%a9%8b%e0%a8%9f%e0%a8%be%e0%a8%82-%e0%a8%9a-%e0%a8%86%e0%a8%ae-%e0%a8%b2%e0%a9%8b%e0%a8%95%e0%a8%be%e0%a8%82-%e0%a8%a6%e0%a9%80-%e0%a8%ad%e0%a8%be%e0%a8%97%e0%a9%80%e0%a8%a6/?utm_source=rss&utm_medium=rss&utm_campaign=%25e0%25a8%25b5%25e0%25a9%258b%25e0%25a8%259f%25e0%25a8%25be%25e0%25a8%2582-%25e0%25a8%259a-%25e0%25a8%2586%25e0%25a8%25ae-%25e0%25a8%25b2%25e0%25a9%258b%25e0%25a8%2595%25e0%25a8%25be%25e0%25a8%2582-%25e0%25a8%25a6%25e0%25a9%2580-%25e0%25a8%25ad%25e0%25a8%25be%25e0%25a8%2597%25e0%25a9%2580%25e0%25a8%25a6 Tue, 05 Mar 2024 16:46:39 +0000 https://panjabtoday.com/?p=32855 ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ‘ਚ ਸਵੀਪ ਗਤੀਵਿਧੀਆਂ ਕਾਰਵਾਈ ਜਾ ਰਹੀਆਂ ਹਨ, ਜ਼ਿਲ੍ਹਾ ਚੋਣ ਅਫ਼ਸਰ ਚੋਣ ਕਮਿਸ਼ਨ ਵੱਲੋਂ : “ਅਬ ਕੀ ਬਾਰ, 70 ਪਾਰ” ਦੇ ਨਾਰੇ ਨਾਲ ਮਤਦਾਨ ਦਰ 70 ਫ਼ੀਸਦੀ ਤੋਂ ਵਧੇਰੇ ਕਰਨ ਉੱਤੇ ਜ਼ੋਰ ਸਕੂਲਾਂ,...

The post ਵੋਟਾਂ ‘ਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਸਵੀਪ ਤਹਿਤ ਗਤਵਿਧੀਆਂ ਜ਼ਾਰੀ first appeared on PANJAB TODAY.

]]>
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ‘ਚ ਸਵੀਪ ਗਤੀਵਿਧੀਆਂ ਕਾਰਵਾਈ ਜਾ ਰਹੀਆਂ ਹਨ, ਜ਼ਿਲ੍ਹਾ ਚੋਣ ਅਫ਼ਸਰ

ਚੋਣ ਕਮਿਸ਼ਨ ਵੱਲੋਂ : “ਅਬ ਕੀ ਬਾਰ, 70 ਪਾਰ” ਦੇ ਨਾਰੇ ਨਾਲ ਮਤਦਾਨ ਦਰ 70 ਫ਼ੀਸਦੀ ਤੋਂ ਵਧੇਰੇ ਕਰਨ ਉੱਤੇ ਜ਼ੋਰ

ਸਕੂਲਾਂ, ਕਾਲਜਾਂ ‘ਚ ਕਰਵਾਏ ਜਾ ਰਹੇ ਹਨ ਚੋਣ ਸੱਥ, ਨੁੱਕੜ ਨਾਟਕ, ਚੋਣ ਸਾਖਰਤਾ ਕਲੱਬ ਦੇ ਮੁਕਾਬਲੇ

7 ਵੋਟਰ ਜਾਗਰੂਕਤਾ ਵੈੱਨਾਂ ਰਾਹੀਂ ਲੋਕਾਂ ਨੂੰ ਈ.ਵੀ.ਐੱਮ. ਮਸ਼ੀਨਾਂ ਦੀ ਵਰਤੋਂ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ

ਅਦੀਸ਼ ਗੋਇਲ , ਬਰਨਾਲਾ 5 ਮਾਰਚ 2024

        ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ‘ਚ ਮਤਦਾਨ ਦਰ ਵਧਾਉਣ ਅਤੇ ਵੋਟਾਂ ‘ਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਸਵੀਪ ਤਹਿਤ ਗਤਵਿਧੀਆਂ ਕਾਰਵਾਈਆਂ ਜਾ ਰਹੀਆਂ ਹਨ।                                                                   ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ 7 ਜਾਗਰੂਕਤਾ ਵੈੱਨਾਂ ਚਲਾਈਆਂ ਜਾ ਰਹੀਆਂ ਹਨ। ਇਹ ਜਾਗਰੂਕਤਾ ਵੈੱਨਾਂ ਵੱਖ ਵੱਖ ਵਿਧਾਨ ਸਭਾ ਹਲਕਿਆਂ ‘ਚ ਆਮ ਜਨਤਾ ਨੂੰ ਈ. ਵੀ. ਐੱਮ. ਮਸ਼ੀਨਾਂ ਦੀ ਵਰਤੋਂ ਅਤੇ ਵੋਟਰ ਜਾਗਰੂਕਤਾ ਬਾਰੇ ਜਾਣਕਾਰੀ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੈੱਨਾਂ ਸਕੂਲਾਂ ਅਤੇ ਕਾਲਜਾਂ ’ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਨ੍ਹਾਂ ਵੈੱਨਾਂ ਰਾਹੀਂ ਲੋਕ ਵੋਟਿੰਗ ਪ੍ਰਕ੍ਰਿਆ ਨੂੰ ਸਮਝਣ ਤਾਂ ਜੋ ਵੋਟ ਪਾਉਣ ਵਾਲੇ ਦਿਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।                                                             ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਅਮਲੇ ਵੱਲੋਂ ਜਨਤਕ ਥਾਵਾਂ ਉੱਤੇ ਚੋਣ ਸੱਥਾਂ, ਚੋਣ ਪਾਠਸ਼ਾਲਾ, ਨੁੱਕੜ ਨਾਟਕ ਆਦਿ ਕਰਵਾਏ ਜਾ ਰਹੇ ਹਨ । ਪਿੰਡ ਅਸਪਾਲ ਕਲਾਂ, ਕਾਲੇਕੇ, ਧੂਰਕੋਟ, ਬਦਰਾ, ਕਾਹਨੇਕੇ, ਸਹਿਣਾ, ਸੰਧੂ ਕਲਾਂ, ਬੱਲੋਕੇ, ਲਾਲ ਬਹਾਦਰ ਸ਼ਾਸਤਰੀ ਕਾਲਜ, ਬਰਨਾਲਾ ਸ਼ਹਿਰ ‘ਚ ਵੱਖ ਵੱਖ ਹੋਰ ਸਕੂਲ ਅਤੇ ਕਾਲਜ, ਘੁੰਨਸ, ਖੁੱਡੀ ਖੁਰਦ, ਅਲਕੜਾ, ਜੰਗੀਆਣਾ, ਮਜੂਕੇ, ਰਾਮਗੜ੍ਹ, ਫਰਵਾਹੀ ਆਦਿ ਵਿਖੇ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਬਾਕੀ ਥਾਵਾਂ ਉੱਤੇ ਵੀ ਇਹ ਕੰਮ ਜਾਰੀ ਹੈ ।                                           ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇਸ ਬਾਰ, 70 ਪਾਰ ਦਾ ਟੀਚਾ ਮਿੱਥਿਆ ਗਿਆ ਹੈ। ਭਾਵ ਮਤਦਾਨ ਦਰ ਨੂੰ 70 ਫ਼ੀਸਦੀ ਤੋਂ ਵੱਧ ਲੈ ਕੇ ਜਾਣ ਉੱਤੇ ਵੋਟਰ ਜਾਗਰੂਕਤਾ ਰਾਹੀਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਅਤੇ ਦੇਸ਼ ਹਿੱਤ ਵਿਚ ਕਰਨ।                                                         

The post ਵੋਟਾਂ ‘ਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਸਵੀਪ ਤਹਿਤ ਗਤਵਿਧੀਆਂ ਜ਼ਾਰੀ first appeared on PANJAB TODAY.

]]>
32855
ਲੰਘੇ ਇੱਕ ਮਹੀਨੇ ‘ਚ “ ਨਵ-ਜੰਮੀਆਂ 126 ਬੱਚੀਆਂ ” ਦਾ ਸਿਹਤ ਵਿਭਾਗ ਵੱਲੋਂ ਸਨਮਾਨ  https://panjabtoday.com/%e0%a8%b2%e0%a9%b0%e0%a8%98%e0%a9%87-%e0%a8%87%e0%a9%b1%e0%a8%95-%e0%a8%ae%e0%a8%b9%e0%a9%80%e0%a8%a8%e0%a9%87-%e0%a8%9a-%e0%a8%a8%e0%a8%b5-%e0%a8%9c%e0%a9%b0%e0%a8%ae%e0%a9%80%e0%a8%86/?utm_source=rss&utm_medium=rss&utm_campaign=%25e0%25a8%25b2%25e0%25a9%25b0%25e0%25a8%2598%25e0%25a9%2587-%25e0%25a8%2587%25e0%25a9%25b1%25e0%25a8%2595-%25e0%25a8%25ae%25e0%25a8%25b9%25e0%25a9%2580%25e0%25a8%25a8%25e0%25a9%2587-%25e0%25a8%259a-%25e0%25a8%25a8%25e0%25a8%25b5-%25e0%25a8%259c%25e0%25a9%25b0%25e0%25a8%25ae%25e0%25a9%2580%25e0%25a8%2586 Tue, 05 Mar 2024 16:26:24 +0000 https://panjabtoday.com/?p=32852 ਸੋਨੀ ਪਨੇਸਰ, ਬਰਨਾਲਾ, 5 ਮਾਰਚ 2024         ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ੇਸ਼ ਸਹਿਯੋਗ ਸਦਕਾ  ਜ਼ਿਲੇ ’ਚ ਬੱਚੀਆਂ ਦੇ ਲਿੰਗ ਅਨੁਪਾਤ ’ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਇਸ ਸਬੰਧੀ ਵਧੇਰੇ...

The post ਲੰਘੇ ਇੱਕ ਮਹੀਨੇ ‘ਚ “ ਨਵ-ਜੰਮੀਆਂ 126 ਬੱਚੀਆਂ ” ਦਾ ਸਿਹਤ ਵਿਭਾਗ ਵੱਲੋਂ ਸਨਮਾਨ  first appeared on PANJAB TODAY.

]]>
ਸੋਨੀ ਪਨੇਸਰ, ਬਰਨਾਲਾ, 5 ਮਾਰਚ 2024
        ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ੇਸ਼ ਸਹਿਯੋਗ ਸਦਕਾ  ਜ਼ਿਲੇ ’ਚ ਬੱਚੀਆਂ ਦੇ ਲਿੰਗ ਅਨੁਪਾਤ ’ਚ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਨ੍ਹਾਂ ਯਤਨਾਂ ਤਹਿਤ  ‘ਬੇਟੀ ਬਚਾਓ-ਬੇਟੀ ਪੜਾਓ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਸਿਵਲ ਹਸਪਤਾਲ ਬਰਨਾਲਾ ਵਿੱਖੇ ਜਨਮੀਆ ਲੜਕੀਆਂ ਦਾ ਸਨਮਾਨ ਕਰਨਾ ਸ਼ੁਰੂ ਕੀਤਾ ਹੈ  ਤਾਂ ਜੋ ਜ਼ਿਲ੍ਹੇ ਵਿਚ ਬੱਚੀਆਂ ਦੀ ਗਿਣਤੀ ਨੂੰ ਵਧਾ ਕੇ ਮੁੰਡੇ-ਕੁੜੀ ਵਿਚਲੇ ਪਾੜੇ ਨੂੰ ਖਤਮ ਕੀਤਾ ਜਾ ਸਕੇ।                                         
         ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ‘ਬੇਟੀ ਬਚਾਓ-ਬੇਟੀ ਪੜਾਓ’ ਸਕੀਮ ਤਹਿਤ ਬੀਤੇ ਦਿਨੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਮਿਤੀ 4 ਫਰਵਰੀ 2024 ਤੋਂ ਲਗਾਤਾਰ ਹੁਣ ਤੱਕ ਕੁੱਲ 126 ਨਵ ਜਨਮੀਆਂ ਲੜਕੀਆਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਵੀ ਕੀਤਾ ਜਾਵੇਗਾ ।ਇਸ ਮੌਕੇ ਧੀਆਂ ਦੇ ਸਨਮਾਨ ਦੇ ਨਾਲ-ਨਾਲ ‘ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਅਧੀਨ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ ।
          ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਕਮ ਨੋਡਲ ਅਫ਼ਸਰ ਵੱਲੋਂ ਆਮ ਲੋਕਾਂ ਨੂੰ  ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਲੜਕੀਆਂ ਦੇ ਜਨਮ ਨੂੰ ਉਤਸ਼ਾਹਿਤ ਕਰਨ, ਧੀਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਕਰਨ, ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕਰਨ ਅਤੇ ਜ਼ਿਲ੍ਹੇ ਦੇ ਹਰ ਨਾਗਰਿਕ ਨੂੰ ਲਿੰਗ ਅਨੁਪਾਤ ’ਚ ਸੁਧਾਰ ਲਿਆਉਣ ਲਈ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ।
          ਡਾ. ਮਨੋਹਰ ਲਾਲ ਸਹਾਇਕ ਸਿਵਲ ਸਰਜਨ ਬਰਨਾਲਾ  ਨੇ ਕਿਹਾ ਕਿ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਬੇਟੀਆਂ ਨੂੰ ਹਰ ਖੇਤਰ ‘ਚ ਬਰਾਬਰ ਦੇ ਹੱਕ ਅਤੇ ਸੁਰੱਖਿਆ ਪ੍ਰਦਾਨ ਕਰੀਏ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਪੂਰੀ ਸਖ਼ਤੀ ਨਾਲ ਲਾਗੂ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। 
          ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਨੇ ਕਿਹਾ ਕਿ ਬੇਟੀ ਨੂੰ ਕੁੱਖ ਵਿੱਚ ਕਤਲ ਕਰਕੇ ਉਸ ਤੋਂ ਜਿਊਣ ਦਾ ਹੱਕ ਖੋਹਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ। ਉਨਾਂ ਕਿਹਾ ਕਿ ਇੱਕ ਪੜੀ-ਲਿਖੀ ਬੱਚੀ ਹੀ ਸਮਾਜ ਸੁਧਾਰ ‘ਚ ਅਹਿਮ ਯੋਗਦਾਨ ਪਾ ਸਕਦੀ ਹੈ, ਇਸ ਲਈ ਧੀਆਂ ਨੂੰ ਸਮਾਜ ਵਿੱਚ ਵਧਣ-ਫੁੱਲਣ, ਪੜਨ-ਲਿਖਣ ਅਤੇ ਹਰ ਖੇਤਰ ਵਿੱਚ ਲੜਕਿਆਂ ਦੇ ਸਮਾਨ ਤਰੱਕੀ ਦੇ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ। 
        ਇਸ ਮੌਕੇ ਜਸਪ੍ਰੀਤ ਕੌਰ ਵਾਸੀ ਕੱਟੂ ਬਰਨਾਲਾ ਜਿੰਨਾਂ ਇੱਕ ਦਿਨ ਪਹਿਲਾਂ ਇੱਕ ਬੇਟੀ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਜਨਮ ਦਿੱਤਾ ਅਤੇ ਸਿਹਤ ਵਿਭਾਗ ਵੱਲੋਂ  ਇਹ ਸਨਮਾਨ ਪ੍ਰਾਪਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ, ਪਰਿਵਾਰ ਦਾ ਮਾਣ ਸਨਮਾਨ ਵਧਾਏਗੀ ਤੇ ਅਸੀਂ ਬਿਨਾਂ ਕਿਸੇ ਵਿਤਕਰੇ ਤੋਂ ਆਪਣੀ ਲਾਡਲੀ ਧੀ ਰਾਣੀ ਦਾ ਪਾਲਣ ਪੋਸ਼ਣ ਕਰਾਂਗੇ।

The post ਲੰਘੇ ਇੱਕ ਮਹੀਨੇ ‘ਚ “ ਨਵ-ਜੰਮੀਆਂ 126 ਬੱਚੀਆਂ ” ਦਾ ਸਿਹਤ ਵਿਭਾਗ ਵੱਲੋਂ ਸਨਮਾਨ  first appeared on PANJAB TODAY.

]]>
32852
7 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਬੱਜਟ ਦੀਆਂ  ਕਾਪੀਆਂ ਸਾੜ੍ਹੀਆਂ ਜਾਣਗੀਆਂ – ਸਿੰਦਰ ਧੌਲਾ https://panjabtoday.com/7-%e0%a8%ae%e0%a8%be%e0%a8%b0%e0%a8%9a-%e0%a8%a8%e0%a9%82%e0%a9%b0-%e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a9%b1%e0%a8%b2%e0%a9%8b/?utm_source=rss&utm_medium=rss&utm_campaign=7-%25e0%25a8%25ae%25e0%25a8%25be%25e0%25a8%25b0%25e0%25a8%259a-%25e0%25a8%25a8%25e0%25a9%2582%25e0%25a9%25b0-%25e0%25a8%25aa%25e0%25a9%25b0%25e0%25a8%259c%25e0%25a8%25be%25e0%25a8%25ac-%25e0%25a8%25b8%25e0%25a8%25b0%25e0%25a8%2595%25e0%25a8%25be%25e0%25a8%25b0-%25e0%25a8%25b5%25e0%25a9%25b1%25e0%25a8%25b2%25e0%25a9%258b Tue, 05 Mar 2024 15:44:08 +0000 https://panjabtoday.com/?p=32839 ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪੇਸ਼ ਬੱਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਅਣਦੇਖੀ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ – ਜੱਗਾ ਸਿੰਘ  ਰਘਵੀਰ ਹੈਪੀ, ਬਰਨਾਲਾ 5 ਮਾਰਚ 2024         ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ  ਪਾਵਰਕੌਮ ਦੇ...

The post 7 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਬੱਜਟ ਦੀਆਂ  ਕਾਪੀਆਂ ਸਾੜ੍ਹੀਆਂ ਜਾਣਗੀਆਂ – ਸਿੰਦਰ ਧੌਲਾ first appeared on PANJAB TODAY.

]]>
ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪੇਸ਼ ਬੱਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਅਣਦੇਖੀ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ – ਜੱਗਾ ਸਿੰਘ 
ਰਘਵੀਰ ਹੈਪੀ, ਬਰਨਾਲਾ 5 ਮਾਰਚ 2024
        ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ  ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਦਿਹਾਤੀ ਅਤੇ ਸ਼ਹਿਰੀ ਮੰਡਲ ਦੀ ਸਾਂਝੀ ਮੀਟਿੰਗ ਹੋਈ। ਇਸ ਸਮੇਂ ਆਗੂਆਂ ਰੂਪ ਚੰਦ, ਹਰਨੇਕ ਸਿੰਘ ਸੰਘੇੜਾ, ਗੁਰਚਰਨ ਸਿੰਘ, ਨਰਾਇਣ ਦੱਤ  ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। 44 ਕਿਰਤ ਕਾਨੂੰਨਾਂ ਦਾ ਭੋਗ ਪਾ ਕੇ 4 ਕੋਡਾਂ ਵਿੱਚ ਤਬਦੀਲੀ ਕਰਕੇ ਹਾਇਰ ਐਂਡ ਫਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਲੁੱਟ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।                                                                 
        ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਅੰਦਰ ਇਹ ਸਾਮਰਾਜੀ ਨੀਤੀਆਂ ਤਹਿਤ ਆਊਟਸੋਰਸ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਬਿਜਲੀ ਬਿਲ-2003 ਤੋਂ ਬਾਅਦ ਹੁਣ ਬਿਜਲੀ ਬਿੱਲ -2020 ਲਾਗੂ ਕਰਨ ਲਈ ਕੇਂਦਰੀ ਹਕੂਮਤ ਤਰਲੋਮੱਛੀ ਹੋ ਰਹੀ ਹੈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਸੂਬਾ ਆਗੂ ਸਿੰਦਰ ਧੌਲਾ ਨੇ ਪੰਜਾਬ ਮੁਲਾਜ਼ਮ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ ਫਰੰਟ ਦੇ ਸੱਦੇ ਤੇ ਚੰਡੀਗੜ੍ਹ 4 ਮਾਰਚ ਨੂੰ ਦਿੱਤੇ ਗਏ ਵਿਸ਼ਾਲ ਧਰਨੇ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ, ਹੱਠੀ ਰੱਵਈਏ ਸਬੰਧੀ ਜਾਣਕਾਰੀ ਦਿੰਦਿਆਂ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਧਾਰਨ ਕੀਤੇ ਨਾਂਹ ਪੱਖੀ ਰੱਵਈਏ ਖਿਲਾਫ਼ ਵੱਲੋਂ 7 ਮਾਰਚ ਨੂੰ 11 ਵਜੇ ਬਜਟ ਦੀਆਂ ਕਾਪੀਆਂ ਸਾੜ੍ਹਕੇ ਰੋਸ ਮਾਰਚ ਕਰਨ ਦਾ ਫ਼ੈਸਲੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ।
       ਇਸ ਸਮੇਂ ਗੌਰੀ ਸ਼ੰਕਰ, ਜਗਦੀਸ਼ ਸਿੰਘ, ਬਹਾਦਰ ਸਿੰਘ, ਜੋਗਿੰਦਰ ਪਾਲ, ਤੀਰਥ ਦਾਸ, ਜਗਰਾਜ ਸਿੰਘ, ਬਲਵੰਤ ਸਿੰਘ,ਦੇਸ ਰਾਜ, ਸੁਖਪਾਲ ਸਿੰਘ, ਸ਼ਿੰਗਾਰਾ ਸਿੰਘ, ਰਜਿੰਦਰ ਸਿੰਘ, ਰੁਲਦੂ ਸਿੰਘ, ਅਬਜਿੰਦਰ ਸਿੰਘ, ਪਿਆਰਾ ਸਿੰਘ, ਮਲਕੀਤ ਸਿੰਘ, ਪਿੰਜੌਰ ਸਿੰਘ, ਬਲਦੇਵ ਸਿੰਘ, ਜੀਤ ਸਿੰਘ  ਆਦਿ ਆਗੂਆਂ ਨੇ  ਸੰਘਰਸ਼ਮਈ ਜ਼ਿੰਦਗੀ ਜਿਉਣ ਦਾ ਹੋਕਾ ਦਿੰਦਿਆਂ ਹਰ ਸੰਘਰਸ਼ ਸੱਦੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।  ਆਗੂਆਂ ਸਮੂਹ ਪੈਨਸ਼ਨਰਜ਼ ਸਾਥੀਆਂ ਨੂੰ 7 ਮਾਰਚ ਨੂੰ ਸਮੇਂ ਸਿਰ ਵੱਡੀ ਗਿਣਤੀ ਵਿੱਚ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ।

The post 7 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਬੱਜਟ ਦੀਆਂ  ਕਾਪੀਆਂ ਸਾੜ੍ਹੀਆਂ ਜਾਣਗੀਆਂ – ਸਿੰਦਰ ਧੌਲਾ first appeared on PANJAB TODAY.

]]>
32839
0 ਤੋ 5 ਸਾਲ ਤੱਕ ਦੇ ਬੱਚਿਆ ਨੂੰ ਪਿਲਾਈਆਂ ਜਾਣ ਪੋਲੀਓ ਰੋਧਕ ਬੂੰਦਾਂ https://panjabtoday.com/0-%e0%a8%a4%e0%a9%8b-5-%e0%a8%b8%e0%a8%be%e0%a8%b2-%e0%a8%a4%e0%a9%b1%e0%a8%95-%e0%a8%a6%e0%a9%87-%e0%a8%ac%e0%a9%b1%e0%a8%9a%e0%a8%bf%e0%a8%86-%e0%a8%a8%e0%a9%82%e0%a9%b0-%e0%a8%aa%e0%a8%bf%e0%a8%b2/?utm_source=rss&utm_medium=rss&utm_campaign=0-%25e0%25a8%25a4%25e0%25a9%258b-5-%25e0%25a8%25b8%25e0%25a8%25be%25e0%25a8%25b2-%25e0%25a8%25a4%25e0%25a9%25b1%25e0%25a8%2595-%25e0%25a8%25a6%25e0%25a9%2587-%25e0%25a8%25ac%25e0%25a9%25b1%25e0%25a8%259a%25e0%25a8%25bf%25e0%25a8%2586-%25e0%25a8%25a8%25e0%25a9%2582%25e0%25a9%25b0-%25e0%25a8%25aa%25e0%25a8%25bf%25e0%25a8%25b2 Sun, 03 Mar 2024 14:25:03 +0000 https://panjabtoday.com/?p=32826 ਸੋਨੀ ਪਨੇਸਰ, ਬਰਨਾਲਾ 3 ਮਾਰਚ 2024          ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸਰਮਾਂ ਦੀ ਅਗਵਾਈ ਹੇਠ ਡਾ. ਗੁਰਵਿੰਦਰ ਕੌਰ ਜ਼ਿਲ੍ਹਾ...

The post 0 ਤੋ 5 ਸਾਲ ਤੱਕ ਦੇ ਬੱਚਿਆ ਨੂੰ ਪਿਲਾਈਆਂ ਜਾਣ ਪੋਲੀਓ ਰੋਧਕ ਬੂੰਦਾਂ first appeared on PANJAB TODAY.

]]>
ਸੋਨੀ ਪਨੇਸਰ, ਬਰਨਾਲਾ 3 ਮਾਰਚ 2024
         ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸਰਮਾਂ ਦੀ ਅਗਵਾਈ ਹੇਠ ਡਾ. ਗੁਰਵਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਬਰਨਾਲਾ ਅਤੇ ਡਾ.ਤਪਿੰਦਰਜੋਤ ਸੀਨੀਅਰ ਮੈਡੀਕਲ ਅਫ਼ਸਰ ,ਬਰਨਾਲਾ  ਵੱਲੋਂ ਸਿਵਲ ਹਸਪਤਾਲ ਬਰਨਾਲਾ ਦੇ ਬੂਥ ਨੰ: 1 ‘ਤੇ ਬੱਚਿਆਂ ਨੂੰ ਪੋਲੀੳ ਦੀਆਂ ਬੂੰਦਾ ਪਿਲਾਆਉਣ ਦਾ ਉਦਘਾਟਨ ਕੀਤਾ ਗਿਆ।
       ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਬਰਨਾਲਾ  ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਇਸੇ ਤਰ੍ਹਾਂ ਦੇ 228 ਬੂਥ, 9 ਟ੍ਰਾਜਿਟ ਅਤੇ 12 ਮੋਬਾਈਲ ਟੀਮਾਂ ਹਨ,ਜਿੰਨਾ ਨੂੰ ਸੁਪਰਵੀਜਨ ਕਰਨ ਲਈ 49 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ। ਉਹਨਾ ਦੱਸਿਆ ਕਿ ਪਹਿਲੇ ਦਿਨ ਸਾਰੇ ਬੂਥਾਂ ਉੱਪਰ 0 ਤੋਂ 5 ਸਾਲ ਦੇ ਬੱਚਿਆ ਨੂੰ ਪੋਲੀੳ ਦੀ ਦਵਾਈ ਪਿਲਾਈ ਜਾਵੇਗੀ ਅਤੇ ਦੂਜੇ ਅਤੇ ਤੀਜੇ ਦਿਨ ਪੋਲੀੳ ਦੀਆ ਬੂੰਦਾਂ ਤੋ ਰਹਿ ਗਏ ਬੱਚਿਆਂ ਨੂੰ ਘਰ—ਘਰ ਜਾ ਕੇ ਬੂੰਦਾ ਪਿਲਾਈਆਂ ਜਾਣਗੀਆਂ।ਇਸ ਤੋਂ ਇਲਾਵਾ ਮੋਬਾਇਲ ਟੀਮਾਂ ਦੁਆਰਾ ਭੱਠਿਆਂ,ਝੁੱਗੀਆਂ ਟੱਪਰਵਾਸਾਂ ਦੇ ਟਿਕਾਨੇ,ਫੈਕਟਰੀਆਂ ਅਤੇ ਨਿਰਮਾਣ ਅਧੀਨ ਇਮਾਰਤਾਂ ਵਿੱਚ ਜਾ ਕੇ ਪੋਲੀੳ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਤਿੰਨ ਦਿਨਾਂ ਦੇ ਵਿੱਚ ਲਗਭਗ 53234 ਬੱਚਿਆ ਨੂੰ ਪੋਲੀੳ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਮੁਹਿੰਮ ਦੌਰਾਣ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ 0 ਤੋ 5 ਸਾਲ ਦੇ ਹਰੇਕ ਬੱਚੇ ਨੂੰ ਪੋਲੀੳ ਦੀਆਂ ਬੂੰਦਾਂ ਜਰੂਰ ਪਿਲਾਈਆਂ ਜਾਣ। ਇਸ ਮੌਕੇ  ਕੁਲਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਗੁਰਦੀਪ ਸਿੰਘ ਪੋਲੀੳ ਇੰਚ: , ਸਤਨਾਮ ਕੌਰ , ਮਨਜੀਤ ਕੌਰ ਅਤੇ ਹੋਰ ਸਿਹਤ ਕਰਮਚਾਰੀ ਹਾਜਰ ਸਨ।

The post 0 ਤੋ 5 ਸਾਲ ਤੱਕ ਦੇ ਬੱਚਿਆ ਨੂੰ ਪਿਲਾਈਆਂ ਜਾਣ ਪੋਲੀਓ ਰੋਧਕ ਬੂੰਦਾਂ first appeared on PANJAB TODAY.

]]>
32826