PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਰਾਜਸੀ ਹਲਚਲ

ਆਉਣ ਜਾਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਵੋਟਾਂ ਸਬੰਧੀ ਸਜਾਇਆ ਚੌਂਕ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 15 ਫਰਵਰੀ 2022 ਵੋਟਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਵੀਪ ਮੁਹਿੰਮ ਤਹਿਤ ਜਿਥੇ ਲੋਕਾਂ ਤੇ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਜਾਰੀ ਹਨ ਜਿਸ ਵਿਚ ਨੁਕੜ ਨਾਟਕ ਕਰਵਾਏ ਜਾ ਰਹੇ ਹਨ ਅਤੇ ਵੋਟਾਂ ਪਾਉਣ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕੀਤਾ। ਜ਼ਿਲ੍ਹਾ ਚੋਣ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕ ਗਤੀਵਿਧੀਆਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਇਕ ਚੌਂਕ ਸਜਾਇਆ ਗਿਆ ਜ਼ੋ ਕਿ ਵੋਟਾਂ ਦੀ ਮਹੱਤਤਾ ਬਾਰੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਵੋਟਾਂ ਪਾਉਣ ਬਾਰੇ ਪ੍ਰੇਰਿਤ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਪੂਰੇ ਚੋਣ ਅਮਲੇ ਦਾ ਉਦੇਸ਼ 20 ਫਰਵਰੀ ਨੂੰ ਆਗਾਮੀ ਚੋਣਾਂ ਨੂੰ ਹਰੇਕ ਯੋਗ ਵਿਅਕਤੀ ਵੋਟ ਪਾਏ ਜਿਸ ਤਹਿਤ ਇਹ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੌਂਕ ਸਜਾਉਣ ਦਾ ਮੰਤਵ ਆਉਣ-ਜਾਣ ਵਾਲਾ ਹਰੇਕ ਵਿਅਕਤੀ ਇਸ ਨੂੰ ਦੇਖੇ ਅਤੇ ਯਾਦ ਰੱਖੇ ਕਿ ਅਸੀਂ 20 ਫਰਵਰੀ ਨੂੰ ਸਾਰੇ ਕੰਮ-ਕਾਜ ਛੱਡ ਕੇ ਆਪਣੇ ਵੋਟ ਦੀ ਵਰਤੋਂ ਲਾਜ਼ਮੀ ਕਰਨੀ ਹੈ। ਉਨ੍ਹਾਂ ਕਿਹਾ ਕਿ ਇਕ-ਇਕ ਵੋਟ ਕੀਮਤੀ ਹੈ ਅਤੇ ਵੋਟ ਪਾਉਣ ਨਾਲ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਮਜਬੂਤ ਕਰਦੇ ਹਾਂ ਤੇ ਆਪਣੀ ਪਸੰਦ ਦੀ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਜਾਇਆ ਗਿਆ ਤੰਬੂ ਆਪਣੀ ਵੋਟ ਆਪਣੀ ਤਾਕਤ ਦੇ ਅਧਿਕਾਰ ਨੂੰ ਦਰਸ਼ਾਉਂਦਾ ਹੈ ਕਿ ਸਾਨੂੰ ਬਿਨਾਂ ਕਿਸੇ ਡਰ, ਭੈਅ, ਲਾਲਚ ਦੇ ਨਿਰਪੱਖ ਹੋ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਆਉਣ ਜਾਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਵੋਟਾਂ ਸਬੰਧੀ ਸਜਾਇਆ ਚੌਂਕ ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 15 ਫਰਵਰੀ 2022 ਵੋਟਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।…

ਜਨਰਲ ਅਬਜ਼ਰਵਰਾਂ, ਖਰਚਾ ਅਬਜ਼ਰਵਰਾਂ ਅਤੇ ਪੁਲਿਸ ਅਬਜ਼ਰਵਰ ਵੱਲੋਂ ਅਧਿਕਾਰੀਆਂ ਨਾਲ  ਮੀਟਿੰਗ

ਜਨਰਲ ਅਬਜ਼ਰਵਰਾਂ, ਖਰਚਾ ਅਬਜ਼ਰਵਰਾਂ ਅਤੇ ਪੁਲਿਸ ਅਬਜ਼ਰਵਰ ਵੱਲੋਂ ਅਧਿਕਾਰੀਆਂ ਨਾਲ  ਮੀਟਿੰਗ ਪਰਦੀਪ ਕਸਬਾ ,ਸੰਗਰੂਰ, 14 ਫਰਵਰੀ 2022 ਚੋਣ ਕਮਿਸ਼ਨ ਵੱਲੋਂ ਜਿ਼ਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਸਾਫ ਸੁਥਰੇ, ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਵਿੱਚ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ…

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਬਠਿੰਡਾ ਮਾਲਵਾ ਰਾਜਸੀ ਹਲਚਲ

ਬਠਿੰਡਾ ਸ਼ਹਿਰੀ ਦੇ ਨਿਵਾਸੀਆਂ ਨੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਦੀ ਕਰਾਈ ਬੱਲੇ ਬੱਲੇ

ਬਠਿੰਡਾ ਸ਼ਹਿਰੀ ਦੇ ਨਿਵਾਸੀਆਂ ਨੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਦੀ ਕਰਾਈ ਬੱਲੇ ਬੱਲੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਡਬਲ ਇੰਜਣ ਵਾਲੀ ਸਰਕਾਰ ਜ਼ਰੂਰੀ: ਰਾਜ ਨੰਬਰਦਾਰ ਘਰ-ਘਰ ਵਿੱਚ ਰੋਜ਼ਗਾਰ ਦੇ ਕੇ, ਨਸ਼ਿਆਂ ਦਾ ਖਾਤਮਾ ਕਰਕੇ ਕੀਤੀ…

ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸ਼ਾਮਲ

ਸੀਨੀਅਰ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਹੋਏ ਸ਼ਾਮਲ ਨਵੇਂ ਆਗੂਆਂ ਨੂੰ ਮੀਤ ਪ੍ਰਧਾਨ ਦਾ ਅਹੁਦਾ ਦੇਕੇ ਨਿਵਾਜਿਆ ਰਾਜੇਸ਼ ਗੌਤਮ,ਪਟਿਆਲਾ, 14 ਫਰਵਰੀ 2022 ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਵਿੱਚ ਲੋਕਾਂ ਦਾ ਰੁਝਾਨ ਦਿਨੋਂ ਦਿਨ ਸਿਰ ਚੜ੍ਹ ਕੇ…

ਜ਼ਿਲ੍ਹਾ ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜ਼ਨ ਵੋਟਰਾਂ ਨਾਲ ਮਨਾਇਆ ਵੈਲੇਨਟਾਈਨ ਦਿਵਸ

ਜ਼ਿਲ੍ਹਾ ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜ਼ਨ ਵੋਟਰਾਂ ਨਾਲ ਮਨਾਇਆ ਵੈਲੇਨਟਾਈਨ ਦਿਵਸ -ਸਮੂਹ ਵੋਟਰ  ਵੋਟ ਜ਼ਰੂਰ ਪਾਉਣ – ਪ੍ਰਾਣ ਸਭਰਵਾਲ ਰਾਜੇਸ਼ ਗੌਤਮ,ਪਟਿਆਲਾ, 14 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਦਿਵਿਆਂਗਜਨ ਵੋਟਰਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਜਾਗਰੂਕ ਕਰਨ ਲਈ…

104 ਸਾਲਾ ਬਜੁ਼ਰਗ ਔਰਤ ਤੇ ਦਿਵਿਆਂਗ ਜੋੜੇ ਨੇ ਘਰ ਬੈਠੇ ਪੋਸਟਲ ਬੈਲਟ ਪੇਪਰ ਰਾਹੀ ਪਾਈਆਂ ਵੋਟਾਂ

104 ਸਾਲਾ ਬਜੁ਼ਰਗ ਔਰਤ ਤੇ ਦਿਵਿਆਂਗ ਜੋੜੇ ਨੇ ਘਰ ਬੈਠੇ ਪੋਸਟਲ ਬੈਲਟ ਪੇਪਰ ਰਾਹੀ ਪਾਈਆਂ ਵੋਟਾਂ ਦਵਿੰਦਰ ਡੀ.ਕੇ,ਸਮਰਾਲਾ/ਲੁਧਿਆਣਾ, 14 ਫਰਵਰੀ 2022 ਵਿਧਾਨ ਸਭਾ ਹਲਕਾ 58-ਸਮਰਾਲਾ  ਦੇ ਪਿੰਡ ਨੂਰਪੁਰ ਦੀ 104 ਸਾਲਾ ਬਜੁਰਗ ਔਰਤ ਸ੍ਰੀਮਤੀ ਰਾਮ ਕੌਰ ਅਤੇ ਪਿੰਡ ਹੇਡੋਂ ਬੇਟ…

ਰਾਣਾ ਸੋਢੀ ਦੀ ਅਗਵਾਈ ‘ਚ ਭਾਜਪਾ ਨੇ ਅਕਾਲੀ ਦਲ ਨੂੰ ਦਿੱਤਾ ਝਟਕਾ

ਰਾਣਾ ਸੋਢੀ ਦੀ ਅਗਵਾਈ ‘ਚ ਭਾਜਪਾ ਨੇ ਅਕਾਲੀ ਦਲ ਨੂੰ ਦਿੱਤਾ ਝਟਕਾ ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 14 ਫਰਵਰੀ 2022 ਪਿੰਡਾਂ ਵਿੱਚ ਭਾਜਪਾ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਪਿੰਡ ਬਗੇ ਵਾਲਾ ਵਿੱਚ ਦਰਜਨਾਂ ਅਕਾਲੀ ਪਰਿਵਾਰਾਂ ਨੇ ਅਕਾਲੀ ਦਲ ਦੀਆਂ ਨੀਤੀਆਂ ਤੋਂ…

ਰਾਣਾ ਸੋਢੀ ਨੇ ਅਨਾਥ ਆਸ਼ਰਮ ਵਿੱਚ ਵਿਦਿਆਰਥੀਆਂ ਨੂੰ ਦਿੱਤਾ ਆਸ਼ੀਰਵਾਦ

ਰਾਣਾ ਸੋਢੀ ਨੇ ਅਨਾਥ ਆਸ਼ਰਮ ਵਿੱਚ ਵਿਦਿਆਰਥੀਆਂ ਨੂੰ ਦਿੱਤਾ ਆਸ਼ੀਰਵਾਦ   ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 14 ਫਰਵਰੀ 2022 ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਡੀਏਵੀ ਸੰਸਥਾ ਦੀ ਅਗਵਾਈ ਹੇਠ ਆਰੀਆ ਅਨਾਥ ਆਸ਼ਰਮ ਪੁੱਜੇ ਅਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।  ਮੈਨੇਜਰ ਸਤਨਾਮ ਕੌਰ ਨੇ…

ਵਰਕਰਾਂ ਤੇ ਸਮਰਥਕਾਂ ਵੱਲੋਂ ਬਿਕਰਮ ਚਹਿਲ ਦੀ ਚੋਣ ਮੁਹਿੰਮ, ਦੂਜੀਆਂ ਪਾਰਟੀਆਂ ‘ਤੇ ਪਾਈ ਭਾਰੀ

ਵਰਕਰਾਂ ਤੇ ਸਮਰਥਕਾਂ ਵੱਲੋਂ ਬਿਕਰਮ ਚਹਿਲ ਦੀ ਚੋਣ ਮੁਹਿੰਮ, ਦੂਜੀਆਂ ਪਾਰਟੀਆਂ ‘ਤੇ ਪਾਈ ਭਾਰੀ ਚੋਣ ਮੀਟਿੰਗਾਂ ਦੌਰਾਨ ਮਿਲ ਰਹੇ ਜਬਰਦਸਤ ਹੁੰਗਾਰੇ ਤੋਂ ਵਿਰੋਧੀ ਸਫਾਂ ‘ਚ ਛਾਈ ਨਿਰਾਸ਼ਾ ਰਿਚਾ ਨਾਗਪਾਲ,ਸਨੌਰ,14  ਫਰਵਰੀ 2022 ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ…

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 18 ਤੋਂ 20 ਫਰਵਰੀ ਤੱਕ ਡਰਾਈ ਡੇਅ ਘੋਸ਼ਿਤ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 18 ਤੋਂ 20 ਫਰਵਰੀ ਤੱਕ ਡਰਾਈ ਡੇਅ ਘੋਸ਼ਿਤ -ਡਰਾਈ ਡੇਅ ਵਾਲੇ ਦਿਨਾਂ ਦੌਰਾਨ ਸ਼ਰਾਬ ਦੀ ਵਿੱਕਰੀ ਤੇ ਰਹੇਗੀ ਪੂਰਨ ਪਾਬੰਦੀ ਰਿਚਾ ਨਾਗਪਾਲ,ਪਟਿਆਲਾ, 14 ਫਰਵਰੀ 2022 ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਸੰਦੀਪ ਹੰਸ ਨੇ ਪੰਜਾਬ ਆਬਾਕਾਰੀ ਐਕਟ, 1914…

error: Content is protected !!