ਦੇਸ਼-ਵਿਦੇਸ਼ - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Wed, 28 Dec 2022 11:30:29 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 ਦੇਸ਼-ਵਿਦੇਸ਼ - PANJAB TODAY https://panjabtoday.com 32 32 198051722 ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸਜਾਏ ਨਗਰ ਕੀਰਤਨ ‘ਚ ਸ਼ਾਮਿਲ ਲੱਖਾਂ ਸ਼ਰਧਾਲੂ https://panjabtoday.com/%e0%a8%b8%e0%a9%8d%e0%a8%b0%e0%a9%80-%e0%a8%ab%e0%a8%bc%e0%a8%a4%e0%a8%b9%e0%a8%bf%e0%a8%97%e0%a9%9c%e0%a9%8d%e0%a8%b9-%e0%a8%b8%e0%a8%be%e0%a8%b9%e0%a8%bf%e0%a8%ac-%e0%a8%a4%e0%a9%8b%e0%a8%82/?utm_source=rss&utm_medium=rss&utm_campaign=%25e0%25a8%25b8%25e0%25a9%258d%25e0%25a8%25b0%25e0%25a9%2580-%25e0%25a8%25ab%25e0%25a8%25bc%25e0%25a8%25a4%25e0%25a8%25b9%25e0%25a8%25bf%25e0%25a8%2597%25e0%25a9%259c%25e0%25a9%258d%25e0%25a8%25b9-%25e0%25a8%25b8%25e0%25a8%25be%25e0%25a8%25b9%25e0%25a8%25bf%25e0%25a8%25ac-%25e0%25a8%25a4%25e0%25a9%258b%25e0%25a8%2582 https://panjabtoday.com/%e0%a8%b8%e0%a9%8d%e0%a8%b0%e0%a9%80-%e0%a8%ab%e0%a8%bc%e0%a8%a4%e0%a8%b9%e0%a8%bf%e0%a8%97%e0%a9%9c%e0%a9%8d%e0%a8%b9-%e0%a8%b8%e0%a8%be%e0%a8%b9%e0%a8%bf%e0%a8%ac-%e0%a8%a4%e0%a9%8b%e0%a8%82/#respond Wed, 28 Dec 2022 11:30:29 +0000 https://panjabtoday.com/?p=31934 ਵਿਧਾਇਕ ਲਖਬੀਰ ਸਿੰਘ ਰਾਏ ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਸ਼ਹੀਦੀ ਸਭਾ ਦੌਰਾਨ ਮਿਲੇ ਸਹਿਯੋਗ ਲਈ ਸੰਗਤ ਦਾ ਧੰਨਵਾਦ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਸੰਗਤ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਲਈ ਵਚਨਬੱਧ ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 28 ਦਸੰਬਰ...

The post ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸਜਾਏ ਨਗਰ ਕੀਰਤਨ ‘ਚ ਸ਼ਾਮਿਲ ਲੱਖਾਂ ਸ਼ਰਧਾਲੂ first appeared on PANJAB TODAY.

]]>
ਵਿਧਾਇਕ ਲਖਬੀਰ ਸਿੰਘ ਰਾਏ ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵਲੋਂ ਸ਼ਹੀਦੀ ਸਭਾ ਦੌਰਾਨ ਮਿਲੇ ਸਹਿਯੋਗ ਲਈ ਸੰਗਤ ਦਾ ਧੰਨਵਾਦ
ਪੰਜਾਬ ਸਰਕਾਰ ਭਵਿੱਖ ਵਿੱਚ ਵੀ ਸੰਗਤ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਲਈ ਵਚਨਬੱਧ

ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 28 ਦਸੰਬਰ 2022

    ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਹੋਈ ਸ਼ਹੀਦੀ ਸਭਾ ਦੇ ਅੰਤਿਮ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤਕ ਸਜਾਏ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਏ।
    ਇਸ ਮੌਕੇ ਵਿਧਾਇਕ ਐਡਵੋਕੇਟ ਰਾਏ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਵੱਲੋਂ ਨਿੱਕੀ ਉਮਰ ਵਿੱਚ ਦਿੱਤੀ ਗਈ ਵੱਡੀ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ ਵਿੱਚ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਦਸਮਪਿਤਾ ਦੇ ਬਹਾਦਰ ਛੋਟੇ ਸਾਹਿਬਜ਼ਾਦਿਆਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਸ਼ਹਾਦਤ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਕੌਮ ਵਿੱਚ ਨਵਾਂ ਜੋਸ਼ ਭਰਿਆ ਅਤੇ ਜਾਲਮ ਸਾਮਰਾਜ ਦਾ ਜੜ੍ਹੋਂ ਖਾਤਮਾ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਵੱਲੋਂ ਪਾਏ ਗਏ ਪੂਰਨਿਆਂ ‘ਤੇ ਚੱਲ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।                                                                                       
     ਸ. ਰਾਏ ਨੇ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਣ ਲਈ ਆਈ ਸੰਗਤ ਦਾ ਵੀ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਸਨ, ਜਿਸ ਸਦਕਾ ਲੱਖਾਂ ਦੇ ਇਕੱਠ ਦੇ ਬਾਵਜੂਦ ਸੰਗਤ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਏ। ਉਨ੍ਹਾਂ ਕਿਹਾ ਕਿ ਸਰਕਾਰ ਲੱਖਾਂ ਸ਼ਰਧਾਲੂਆਂ ਦੀ ਧੰਨਵਾਦੀ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਸ਼ਹੀਦੀ ਸਭਾ ਅਮਨ ਸ਼ਾਂਤੀ ਨਾਲ ਸੰਪੰਨ ਹੋਈ।
     ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਦੁਨੀਆਂ ਭਰ ਵਿੱਚ ਸਤਿਕਾਰੀ ਜਾਂਦੀ ਹੈ। ਉਨ੍ਹਾਂ  ਕਿਹਾ ਕਿ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਕਾਰਨ ਸੰਗਤ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਏ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਸੰਗਤ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਦੇਣ ਲਈ ਵਚਨਬੱਧ ਹੈ। ਇਸ ਮੌਕੇ ਜਗਜੀਤ ਸਿੰਘ ਰਿਊਣਾ, ਗੱਜਣ ਸਿੰਘ ਜਲਵੇੜਾ, ਸਨੀ ਚੋਪੜਾ, ਅਮਰਿੰਦਰ ਮੰਡੋਫਲ,ਗੁਰਸਤਿੰਦਰ ਜੱਲਾ,ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਮਾਨਵ ਟਿਵਾਣਾ, ਬਹਾਦਰ ਜਲਾਲ,ਬਲਜਿੰਦਰ ਕਾਕਾ ਆਦਿ ਹਾਜ਼ਰ ਸਨ।

The post ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਸਜਾਏ ਨਗਰ ਕੀਰਤਨ ‘ਚ ਸ਼ਾਮਿਲ ਲੱਖਾਂ ਸ਼ਰਧਾਲੂ first appeared on PANJAB TODAY.

]]>
https://panjabtoday.com/%e0%a8%b8%e0%a9%8d%e0%a8%b0%e0%a9%80-%e0%a8%ab%e0%a8%bc%e0%a8%a4%e0%a8%b9%e0%a8%bf%e0%a8%97%e0%a9%9c%e0%a9%8d%e0%a8%b9-%e0%a8%b8%e0%a8%be%e0%a8%b9%e0%a8%bf%e0%a8%ac-%e0%a8%a4%e0%a9%8b%e0%a8%82/feed/ 0 31934
ਯੁਕਰੇਨ ‘ਚ ਫਸੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੀ ਮਦਦ ਲਈ ਜਾਰੀ ਹੈਲਪਲਾਈਨ ਨੰਬਰ https://panjabtoday.com/%e0%a8%af%e0%a9%81%e0%a8%95%e0%a8%b0%e0%a9%87%e0%a8%a8-%e0%a8%9a-%e0%a8%ab%e0%a8%b8%e0%a9%87-%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a9%9b%e0%a8%bf%e0%a8%b2%e0%a9%8d%e0%a8%b9/?utm_source=rss&utm_medium=rss&utm_campaign=%25e0%25a8%25af%25e0%25a9%2581%25e0%25a8%2595%25e0%25a8%25b0%25e0%25a9%2587%25e0%25a8%25a8-%25e0%25a8%259a-%25e0%25a8%25ab%25e0%25a8%25b8%25e0%25a9%2587-%25e0%25a8%25b8%25e0%25a9%25b0%25e0%25a8%2597%25e0%25a8%25b0%25e0%25a9%2582%25e0%25a8%25b0-%25e0%25a9%259b%25e0%25a8%25bf%25e0%25a8%25b2%25e0%25a9%258d%25e0%25a8%25b9 https://panjabtoday.com/%e0%a8%af%e0%a9%81%e0%a8%95%e0%a8%b0%e0%a9%87%e0%a8%a8-%e0%a8%9a-%e0%a8%ab%e0%a8%b8%e0%a9%87-%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a9%9b%e0%a8%bf%e0%a8%b2%e0%a9%8d%e0%a8%b9/#respond Sat, 26 Feb 2022 11:49:23 +0000 https://panjabtoday.com/?p=30679 ਯੁਕਰੇਨ ‘ਚ ਫਸੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੀ ਮਦਦ ਲਈ ਜਾਰੀ ਹੈਲਪਲਾਈਨ ਨੰਬਰ ਪਰਦੀਪ ਕਸਬਾ ,ਸੰਗਰੂਰ, 26 ਫਰਵਰੀ 2022 ਯੁਕਰੇਨ ਵਿੱਚ ਫਸੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਜਾਂ ਕਿਸੇ ਹੋਰ ਕੰਮ ਲਈ ਗਏ ਨਾਗਰਿਕਾਂ ਦੀ ਜਾਣਕਾਰੀ ਇਕੱਤਰ ਕਰਨ ਲਈ...

The post ਯੁਕਰੇਨ ‘ਚ ਫਸੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੀ ਮਦਦ ਲਈ ਜਾਰੀ ਹੈਲਪਲਾਈਨ ਨੰਬਰ first appeared on PANJAB TODAY.

]]>
ਯੁਕਰੇਨ ‘ਚ ਫਸੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੀ ਮਦਦ ਲਈ ਜਾਰੀ ਹੈਲਪਲਾਈਨ ਨੰਬਰ

ਪਰਦੀਪ ਕਸਬਾ ,ਸੰਗਰੂਰ, 26 ਫਰਵਰੀ 2022

ਯੁਕਰੇਨ ਵਿੱਚ ਫਸੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਜਾਂ ਕਿਸੇ ਹੋਰ ਕੰਮ ਲਈ ਗਏ ਨਾਗਰਿਕਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲਪਲਾਈਨ ਨੰਬਰ ਅਤੇ ਈ-ਮੇਲ ਆਈਡੀ ਜਾਰੀ ਕੀਤੇ ਗਏ ਹਨ, ਤਾਂ ਜੋ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਕੇ ਰਾਜ ਸਰਕਾਰ ਰਾਹੀਂ ਕੇਂਦਰ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅਪੀਲ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੁਕਰੇਨ ਵਿੱਚ ਫਸੇ ਹਨ ਉਹ ਉਨ੍ਹਾਂ ਦੀ ਸੂਚਨਾ ਹੈਲਪਲਾਈਨ ਨੰਬਰ 01672-231080 ਜਾਂ ਈਮੇਲ ਆਈਡੀ controlroom.dcofficesgr@yahoo.com ਉਤੇ ਮੁਹੱਈਆ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸੰਕਟ ਦੀ ਇਸ ਘੜੀ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਜੰਗ ਪ੍ਰਭਾਵਿਤ ਮੁਲਕ ਯੂਕਰੇਨ ਵਿੱਚ ਫਸੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਇੱਕ ਸਮਰਪਿਤ 24×7 ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਯੂਕਰੇਨ ਵਿੱਖ ਫਸੇ ਵਿਅਕਤੀ ਜਾਂ ਉਨ੍ਹਾਂ ਦੇ ਪੰਜਾਬ `ਚ ਰਹਿੰਦੇ ਰਿਸ਼ਤੇਦਾਰ ਹੈਲਪਲਾਈਨ ਨੰਬਰ 1100 `ਤੇ ਅਤੇ ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀ  +91-172-4111905 `ਤੇ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਇਸ ਸਬੰਧੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਸ੍ਰੀ ਪਰਮਜੀਤ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ ( 94170-22485) ਨੂੰ ਨੋਡਲ ਅਫ਼ਸਰ, ਸ੍ਰੀ ਅਮਨਦੀਪ ਸਿੰਘ ਡੀ ਪੀ ਆਰ ਓ (97800-32632) ਨੂੰ ਸਹਾਇਕ ਨੋਡਲ ਅਫ਼ਸਰ, ਸ੍ਰੀ ਪ੍ਰਭਜੋਤ ਸਿੰਘ ਸਸਸਸ ਉਭਾਵਾਲ (99148-78002), ਸ੍ਰੀ ਅਮਨਜੀਤ ਸਿੰਘ ਬੀਪੀਈਓ ਦਫ਼ਤਰ ਧੂਰੀ (94630-66627) ਅਤੇ ਸ੍ਰੀ ਪਵਨ ਕੁਮਾਰ ਦਫ਼ਤਰ ਭੂਮੀ ਰੱਖਿਆ ਅਫ਼ਸਰ ਸੰਗਰੂਰ (88474-55937) ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਵੱਲੋਂ ਇਕ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਯੁਕਰੇਨ ਵਿੱਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੁਕਰੇਨ ਵਿੱਚ ਪਤਾ, ਯੁਕਰੇਨ ਵਿੱਚ ਸੰਪਰਕ ਵੇਰਵਾ ਸਮੇਤ ਸੰਗਰੂਰ ਜ਼ਿਲ੍ਹੇ ਵਿਚ ਪਰਿਵਾਰਕ ਮੈਂਬਰ ਦਾ ਨਾਮ,  ਸੰਪਰਕ ਨੰਬਰ, ਪਤਾ, ਯੁਕਰੇਨ ਵਿੱਚ ਫਸੇ ਵਿਅਕਤੀ ਨਾਲ ਰਿਸ਼ਤਾ ਅਤੇ ਕੋਈ ਹੋਰ ਜ਼ਰੂਰੀ ਜਾਣਕਾਰੀ ਭਰ ਕੇ ਹੈਲਪਲਾਈਨ ਨੰਬਰ 01672-231080 ਅਤੇ ਈ-ਮੇਲ controlroom.dcofficesgr@yahoo.com ‘ਤੇ ਦਿੱਤੀ ਜਾ ਸਕਦੀ ਹੈ।

The post ਯੁਕਰੇਨ ‘ਚ ਫਸੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੀ ਮਦਦ ਲਈ ਜਾਰੀ ਹੈਲਪਲਾਈਨ ਨੰਬਰ first appeared on PANJAB TODAY.

]]>
https://panjabtoday.com/%e0%a8%af%e0%a9%81%e0%a8%95%e0%a8%b0%e0%a9%87%e0%a8%a8-%e0%a8%9a-%e0%a8%ab%e0%a8%b8%e0%a9%87-%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a9%9b%e0%a8%bf%e0%a8%b2%e0%a9%8d%e0%a8%b9/feed/ 0 30679
ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਵਿੱਚ ਹੁੰਦੀ ਧੋਖਾਧੜੀ ਸਬੰਧੀ ਬਣਾਇਆ ਨੋਡਲ ਪੁਆਂਇੰਟ https://panjabtoday.com/%e0%a8%b5%e0%a8%bf%e0%a8%a6%e0%a9%87%e0%a8%b8%e0%a8%bc%e0%a8%be%e0%a8%82-%e0%a8%b5%e0%a8%bf%e0%a9%b1%e0%a8%9a-%e0%a8%b8%e0%a8%9f%e0%a9%b1%e0%a8%a1%e0%a9%80-%e0%a8%a4%e0%a9%87-%e0%a8%b0%e0%a9%8b/?utm_source=rss&utm_medium=rss&utm_campaign=%25e0%25a8%25b5%25e0%25a8%25bf%25e0%25a8%25a6%25e0%25a9%2587%25e0%25a8%25b8%25e0%25a8%25bc%25e0%25a8%25be%25e0%25a8%2582-%25e0%25a8%25b5%25e0%25a8%25bf%25e0%25a9%25b1%25e0%25a8%259a-%25e0%25a8%25b8%25e0%25a8%259f%25e0%25a9%25b1%25e0%25a8%25a1%25e0%25a9%2580-%25e0%25a8%25a4%25e0%25a9%2587-%25e0%25a8%25b0%25e0%25a9%258b https://panjabtoday.com/%e0%a8%b5%e0%a8%bf%e0%a8%a6%e0%a9%87%e0%a8%b8%e0%a8%bc%e0%a8%be%e0%a8%82-%e0%a8%b5%e0%a8%bf%e0%a9%b1%e0%a8%9a-%e0%a8%b8%e0%a8%9f%e0%a9%b1%e0%a8%a1%e0%a9%80-%e0%a8%a4%e0%a9%87-%e0%a8%b0%e0%a9%8b/#respond Tue, 28 Dec 2021 11:49:19 +0000 https://panjabtoday.com/?p=27599 ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਵਿੱਚ ਹੁੰਦੀ ਧੋਖਾਧੜੀ ਸਬੰਧੀ ਬਣਾਇਆ ਨੋਡਲ ਪੁਆਂਇੰਟ ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 28 ਦਸੰਬਰ:2021    ਵਿਦੇਸ਼ ਯਾਤਰਾ, ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਆਦਿ ਵਿੱਚ ਹੁੰਦੀ ਧੋਖਾਧੜੀ ਸਬੰਧੀ ਸਿ਼ਕਾਇਤਾਂ ਦਰਜ਼ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ...

The post ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਵਿੱਚ ਹੁੰਦੀ ਧੋਖਾਧੜੀ ਸਬੰਧੀ ਬਣਾਇਆ ਨੋਡਲ ਪੁਆਂਇੰਟ first appeared on PANJAB TODAY.

]]>
ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਵਿੱਚ ਹੁੰਦੀ ਧੋਖਾਧੜੀ ਸਬੰਧੀ ਬਣਾਇਆ ਨੋਡਲ ਪੁਆਂਇੰਟ

ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 28 ਦਸੰਬਰ:2021
   ਵਿਦੇਸ਼ ਯਾਤਰਾ, ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਆਦਿ ਵਿੱਚ ਹੁੰਦੀ ਧੋਖਾਧੜੀ ਸਬੰਧੀ ਸਿ਼ਕਾਇਤਾਂ ਦਰਜ਼ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਐਕਟ-2012/ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2014 ਰਾਹੀਂ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨੋਡਲ ਪੁਆਂਇੰਟ ਬਣਾਇਆ ਗਿਆ ਹੈ ਜਿਥੇ ਰਜਿਸਟਰਡ/ਅਣਰਜਿਸਟਰਡ ਟਰੈਵਲ ਏਜੰਟਸ ਵਿਰੁੱਧ ਸਿ਼ਕਾਇਤ ਦਰਜ਼ ਕਰਵਾਈ ਜਾ ਸਕਦੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦੇਸ਼ ਯਾਤਰਾ ਨੂੰ ਲੈ ਕੇ ਧੋਖੇ ਦਾ ਸਿ਼ਕਾਰ ਹੋਇਆ ਕੋਈ ਵੀ ਵਿਅਕਤੀ ਆਪਣੀ ਲਿਖਤੀ ਸਿ਼ਕਾਇਤ ਨੋਡਲ ਪੁਆਂਇੰਟ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਮਰਾ ਨੰ: 119 ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਯੌਗ ਪਹਿਚਾਣ ਪੱਤਰ ਰਾਹੀਂ ਦਰਜ਼ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿ਼ਕਾਇਤ ਦਰਜ਼ ਕਰਵਾਉਣ ਸਮੇਂ ਯੋਗ ਦਸਤਾਵੇਜ ਲਗਾਏ ਜਾਣੇ ਲਾਜ਼ਮੀ ਹਨ।
   ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਡਲ ਪੁਆਂਇੰਟ ਵੱਲੋਂ ਸਿ਼ਕਾਇਤ ਦੀ ਵੈਰੀਫਿਕੇਸ਼ਨ ਇੱਕ ਹਫਤੇ ਵਿੱਚ ਕੀਤੀ ਜਾਵੇਗੀ। ਜੇਕਰ ਨੋਡਲ ਪੁਆਂਇੰਟ ਦੇ ਧਿਆਨ ਵਿੱਚ ਆਉਂਦਾ ਹੈ ਕਿ ਕੋਈ ਟਰੈਵਲ ਏਜੰਟ ਬਿਨਾਂ ਲਾਇਸੈਂਸ ਜਾਂ ਲਾਇਸੈਂਸ ਦੀ ਮਿਆਦ ਪੁੱਗ ਜਾਣ ਜਾਂ ਟਰੈਵਲ ਏਜੰਟ ਦੇ ਅਣ-ਰਜਿਸਟਰਡ ਹੋਣ ਸਬੰਧੀ ਕੋਈ ਮਾਮਲਾ ਆਉਂਦਾ ਹੈ ਤਾਂ ਪੁਲਿਸ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਦਰਜ਼ ਹੋ ਸਕਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਐਫ.ਆਈ.ਆਰ. ਦਰਜ਼ ਹੋਣ ਤੋਂ ਬਾਅਦ ਟਰੈਵਲ ਏਜੰਟਾਂ ਦੀ ਸੂਚਨਾ ਜਿ਼ਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ ’ਤੇ ਪਾ ਦਿੱਤੀ ਜਾਵੇਗੀ, ਤਾਂ ਜੋ ਇਸ ਸਬੰਧੀ ਹੋਰਨਾ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ।

The post ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਵਿੱਚ ਹੁੰਦੀ ਧੋਖਾਧੜੀ ਸਬੰਧੀ ਬਣਾਇਆ ਨੋਡਲ ਪੁਆਂਇੰਟ first appeared on PANJAB TODAY.

]]>
https://panjabtoday.com/%e0%a8%b5%e0%a8%bf%e0%a8%a6%e0%a9%87%e0%a8%b8%e0%a8%bc%e0%a8%be%e0%a8%82-%e0%a8%b5%e0%a8%bf%e0%a9%b1%e0%a8%9a-%e0%a8%b8%e0%a8%9f%e0%a9%b1%e0%a8%a1%e0%a9%80-%e0%a8%a4%e0%a9%87-%e0%a8%b0%e0%a9%8b/feed/ 0 27599
ਖਾਦ ਪਦਾਰਥਾਂ ਦੇ ਬਿੱਲਾਂ ਚ ਐਫ.ਐਸ.ਐਸ.ਆਈ ਨੰਬਰ ਜਰੂਰੀ https://panjabtoday.com/%e0%a8%96%e0%a8%be%e0%a8%a6-%e0%a8%aa%e0%a8%a6%e0%a8%be%e0%a8%b0%e0%a8%a5%e0%a8%be%e0%a8%82-%e0%a8%a6%e0%a9%87-%e0%a8%ac%e0%a8%bf%e0%a9%b1%e0%a8%b2%e0%a8%be%e0%a8%82-%e0%a8%9a-%e0%a8%90%e0%a8%ab/?utm_source=rss&utm_medium=rss&utm_campaign=%25e0%25a8%2596%25e0%25a8%25be%25e0%25a8%25a6-%25e0%25a8%25aa%25e0%25a8%25a6%25e0%25a8%25be%25e0%25a8%25b0%25e0%25a8%25a5%25e0%25a8%25be%25e0%25a8%2582-%25e0%25a8%25a6%25e0%25a9%2587-%25e0%25a8%25ac%25e0%25a8%25bf%25e0%25a9%25b1%25e0%25a8%25b2%25e0%25a8%25be%25e0%25a8%2582-%25e0%25a8%259a-%25e0%25a8%2590%25e0%25a8%25ab https://panjabtoday.com/%e0%a8%96%e0%a8%be%e0%a8%a6-%e0%a8%aa%e0%a8%a6%e0%a8%be%e0%a8%b0%e0%a8%a5%e0%a8%be%e0%a8%82-%e0%a8%a6%e0%a9%87-%e0%a8%ac%e0%a8%bf%e0%a9%b1%e0%a8%b2%e0%a8%be%e0%a8%82-%e0%a8%9a-%e0%a8%90%e0%a8%ab/#respond Fri, 24 Dec 2021 16:23:15 +0000 https://panjabtoday.com/?p=27445 ਖਾਦ ਪਦਾਰਥਾਂ ਦੇ ਬਿੱਲਾਂ ਚ ਐਫ.ਐਸ.ਐਸ.ਆਈ ਨੰਬਰ ਜਰੂਰੀ ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 24 ਦਸੰਬਰ (2021 ) ਹੁਣ ਖਾਣ-ਪੀਣ ਵਾਲੀਆਂ ਵਸਤੂਆਂ ਦੇ ਵੇਚਣ ਲਈ ਬਿੱਲ, ਕੈਸ਼ ਮਿੰਮੋ ਜਾਂ ਰਸ਼ੀਦ ਉੱਤੇ ਐਫ.ਐਸ.ਐਸ.ਆਈ ਦਾ ਲਾਈਸਿੰਸ ਜਾਂ ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ ਹੋ ਗਿਆ ਹੈ। ਇਸ ਤੋ...

The post ਖਾਦ ਪਦਾਰਥਾਂ ਦੇ ਬਿੱਲਾਂ ਚ ਐਫ.ਐਸ.ਐਸ.ਆਈ ਨੰਬਰ ਜਰੂਰੀ first appeared on PANJAB TODAY.

]]>
ਖਾਦ ਪਦਾਰਥਾਂ ਦੇ ਬਿੱਲਾਂ ਚ ਐਫ.ਐਸ.ਐਸ.ਆਈ ਨੰਬਰ ਜਰੂਰੀ

ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 24 ਦਸੰਬਰ (2021 )

ਹੁਣ ਖਾਣ-ਪੀਣ ਵਾਲੀਆਂ ਵਸਤੂਆਂ ਦੇ ਵੇਚਣ ਲਈ ਬਿੱਲ, ਕੈਸ਼ ਮਿੰਮੋ ਜਾਂ ਰਸ਼ੀਦ ਉੱਤੇ ਐਫ.ਐਸ.ਐਸ.ਆਈ ਦਾ ਲਾਈਸਿੰਸ ਜਾਂ ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ ਹੋ ਗਿਆ ਹੈ। ਇਸ ਤੋ ਬਿਨ੍ਹਾਂ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਤੇ ਮਨਾ੍ਹਈ ਹੈ। ਇਹ ਸੁਵੀਧਾ ਗਹਾਕ ਦੀ ਸਹੂਲਤ ਲਈ ਲਾਗੂ ਕੀਤੀ ਗਈ ਹੈ ਤਾਂ ਜੋ  ਉਹ ਲੋੜ ਹੋਣ ਤੇ ਇਸ ਨੰਬਰ ਦੇ ਅੰਤਰਗਤ ਸਿ਼ਕਾਇਤ ਦਰਜ ਕਰਵਾ ਸਕਣਗੇ ਅਤੇ ਇਸ ਅਧਾਰ ਤੇ ਕਾਰਵਾਈ ਵੀ ਹੋ ਸਕੇ। ਐਫ.ਐਸ.ਐਸ.ਆਈ ਨੇ ਇਸ ਦੇ ਦਿਸ਼ਾ ਨਿਰਦੇਸ ਵੀ ਜਾਰੀ ਕਰ ਦਿੱਤੇ ਹਨ।ਇਹ ਜਾਣਕਾਰੀ ਫੂਡ ਸੇਫਟੀ ਅਫਸਰ ਸ੍ਰੀ ਹਰਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ 01 ਜਨਵਰੀ 2022 ਤੋਂ ਇਹ ਨਿਯਮ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਹ ਵੀ ਪਤਾ ਲੱਗ ਸਕੇਗਾ ਕਿ ਕਿਹੜੇ ਫੂਡ ਬਿਜਨਸ ਅਪਰੇਟਰ ਜਾ ਵਪਾਰੀ ਨੇ ਐਫ.ਐਸ.ਐਸ.ਆਈ ਦਾ ਨੰਬਰ ਜਾਰੀ ਕਰਵਾਇਆ ਹੈ ਜਾਂ ਨਹੀਂ। ਫੂਡ ਸੇਫਟੀ ਅਫਸਰ ਨੇ ਜਾਣਕਾਰੀ ਦਿੱਤੀ ਕਿ ਐਫ.ਐਸ.ਐਸ.ਆਈ ਦਾ ਲਾਇਸੰਸ/ ਰਜਿਸਟ੍ਰੇਸ਼ਨ ਅਪਲਾਈ ਕਰਨ ਲਈ ਮਮਮ। ਰਿਤਫਰਤ।ਪਰਡ।ਜਅ ਜਾਂ ਐਫ.ਐਸ.ਐਸ.ਆਈ ਦੀ ਵੈਬਸਾਈਡ ਤੋਂ ਚੈੱਕ ਕੀਤਾ ਜਾ ਸਕਦਾ ਹੈ।

The post ਖਾਦ ਪਦਾਰਥਾਂ ਦੇ ਬਿੱਲਾਂ ਚ ਐਫ.ਐਸ.ਐਸ.ਆਈ ਨੰਬਰ ਜਰੂਰੀ first appeared on PANJAB TODAY.

]]>
https://panjabtoday.com/%e0%a8%96%e0%a8%be%e0%a8%a6-%e0%a8%aa%e0%a8%a6%e0%a8%be%e0%a8%b0%e0%a8%a5%e0%a8%be%e0%a8%82-%e0%a8%a6%e0%a9%87-%e0%a8%ac%e0%a8%bf%e0%a9%b1%e0%a8%b2%e0%a8%be%e0%a8%82-%e0%a8%9a-%e0%a8%90%e0%a8%ab/feed/ 0 27445
ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ https://panjabtoday.com/%e0%a9%9b%e0%a8%bf%e0%a8%b2%e0%a9%8d%e0%a8%b9%e0%a8%be-%e0%a8%a4%e0%a9%87-%e0%a8%b8%e0%a9%88%e0%a8%b6%e0%a8%a8-%e0%a8%9c%e0%a9%b1%e0%a8%9c-%e0%a8%a6%e0%a9%80-%e0%a8%85%e0%a8%97%e0%a8%b5%e0%a8%be/?utm_source=rss&utm_medium=rss&utm_campaign=%25e0%25a9%259b%25e0%25a8%25bf%25e0%25a8%25b2%25e0%25a9%258d%25e0%25a8%25b9%25e0%25a8%25be-%25e0%25a8%25a4%25e0%25a9%2587-%25e0%25a8%25b8%25e0%25a9%2588%25e0%25a8%25b6%25e0%25a8%25a8-%25e0%25a8%259c%25e0%25a9%25b1%25e0%25a8%259c-%25e0%25a8%25a6%25e0%25a9%2580-%25e0%25a8%2585%25e0%25a8%2597%25e0%25a8%25b5%25e0%25a8%25be https://panjabtoday.com/%e0%a9%9b%e0%a8%bf%e0%a8%b2%e0%a9%8d%e0%a8%b9%e0%a8%be-%e0%a8%a4%e0%a9%87-%e0%a8%b8%e0%a9%88%e0%a8%b6%e0%a8%a8-%e0%a8%9c%e0%a9%b1%e0%a8%9c-%e0%a8%a6%e0%a9%80-%e0%a8%85%e0%a8%97%e0%a8%b5%e0%a8%be/#respond Thu, 23 Dec 2021 13:34:55 +0000 https://panjabtoday.com/?p=27338 ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ ਰਿਚਾ ਨਾਗਪਾਲ,ਪਟਿਆਲਾ:23 ਦਸੰਬਰ 2021 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅੰਡਰ ਟ੍ਰਾਇਲ ਰਿਵਿਯੂ ਕਮੇਟੀ ਦੀ ਇੱਕ ਬੈਠਕ ਅੱਜ ਇੱਥੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ...

The post ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ first appeared on PANJAB TODAY.

]]>
ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ

ਰਿਚਾ ਨਾਗਪਾਲ,ਪਟਿਆਲਾ:23 ਦਸੰਬਰ 2021
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅੰਡਰ ਟ੍ਰਾਇਲ ਰਿਵਿਯੂ ਕਮੇਟੀ ਦੀ ਇੱਕ ਬੈਠਕ ਅੱਜ ਇੱਥੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਤੋਂ ਇਲਾਵਾ ਸੀ.ਜੀ.ਐਮ. ਮੋਨਿਕਾ ਸ਼ਰਮਾ ਵੀ ਮੌਜੂਦ ਸਨ।
ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਮੀਟਿੰਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਜਸਟਿਸ ਅਜੇ ਤਿਵਾੜੀ ਦੀ ਅਗਵਾਈ ਹੇਠਲੀ ਉੱਚ ਤਾਕਤੀ ਕਮੇਟੀ ਦੀਆਂ ਹਦਾਇਤਾਂ ਮੁਤਾਬਕ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ‘ਚ ਕੈਦੀਆਂ ਦੇ ਮਾਮਲਿਆਂ ‘ਤੇ ਵਿਚਾਰ ਕੀਤਾ ਗਿਆ ਅਤੇ ਲੋੜੀਂਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਵੀ ਹਾਜ਼ਰ ਸਨ।

The post ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ first appeared on PANJAB TODAY.

]]>
https://panjabtoday.com/%e0%a9%9b%e0%a8%bf%e0%a8%b2%e0%a9%8d%e0%a8%b9%e0%a8%be-%e0%a8%a4%e0%a9%87-%e0%a8%b8%e0%a9%88%e0%a8%b6%e0%a8%a8-%e0%a8%9c%e0%a9%b1%e0%a8%9c-%e0%a8%a6%e0%a9%80-%e0%a8%85%e0%a8%97%e0%a8%b5%e0%a8%be/feed/ 0 27338
ਚੇਅਰਮੈਨ ਨਰੇਸ਼ ਸਿੰਗਲਾ ਨੇ ਆਲ ਇੰਡੀਆ ਪ੍ਰਧਾਨ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ https://panjabtoday.com/%e0%a8%9a%e0%a9%87%e0%a8%85%e0%a8%b0%e0%a8%ae%e0%a9%88%e0%a8%a8-%e0%a8%a8%e0%a8%b0%e0%a9%87%e0%a8%b6-%e0%a8%b8%e0%a8%bf%e0%a9%b0%e0%a8%97%e0%a8%b2%e0%a8%be-%e0%a8%a8%e0%a9%87-%e0%a8%86%e0%a8%b2/?utm_source=rss&utm_medium=rss&utm_campaign=%25e0%25a8%259a%25e0%25a9%2587%25e0%25a8%2585%25e0%25a8%25b0%25e0%25a8%25ae%25e0%25a9%2588%25e0%25a8%25a8-%25e0%25a8%25a8%25e0%25a8%25b0%25e0%25a9%2587%25e0%25a8%25b6-%25e0%25a8%25b8%25e0%25a8%25bf%25e0%25a9%25b0%25e0%25a8%2597%25e0%25a8%25b2%25e0%25a8%25be-%25e0%25a8%25a8%25e0%25a9%2587-%25e0%25a8%2586%25e0%25a8%25b2 https://panjabtoday.com/%e0%a8%9a%e0%a9%87%e0%a8%85%e0%a8%b0%e0%a8%ae%e0%a9%88%e0%a8%a8-%e0%a8%a8%e0%a8%b0%e0%a9%87%e0%a8%b6-%e0%a8%b8%e0%a8%bf%e0%a9%b0%e0%a8%97%e0%a8%b2%e0%a8%be-%e0%a8%a8%e0%a9%87-%e0%a8%86%e0%a8%b2/#respond Thu, 23 Dec 2021 13:27:11 +0000 https://panjabtoday.com/?p=27334 ਚੇਅਰਮੈਨ ਨਰੇਸ਼ ਸਿੰਗਲਾ ਨੇ ਆਲ ਇੰਡੀਆ ਪ੍ਰਧਾਨ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ ਰੇਡੀਮੇਡ ਗਾਰਮੈਂਟ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ‘ਤੇ ਖੁੱਲ੍ਹ ਕੇ ਕੀਤੀ ਚਰਚਾ ਰਿਚਾ ਨਾਗਪਾਲ,ਪਟਿਆਲਾ:23 ਦਸੰਬਰ 2021 ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਨੇ ਅੱਜ ਰੇਡੀਮੇਡ ਗਾਰਮੈਂਟ...

The post ਚੇਅਰਮੈਨ ਨਰੇਸ਼ ਸਿੰਗਲਾ ਨੇ ਆਲ ਇੰਡੀਆ ਪ੍ਰਧਾਨ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ first appeared on PANJAB TODAY.

]]>
ਚੇਅਰਮੈਨ ਨਰੇਸ਼ ਸਿੰਗਲਾ ਨੇ ਆਲ ਇੰਡੀਆ ਪ੍ਰਧਾਨ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ

  • ਰੇਡੀਮੇਡ ਗਾਰਮੈਂਟ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ‘ਤੇ ਖੁੱਲ੍ਹ ਕੇ ਕੀਤੀ ਚਰਚਾ

    ਰਿਚਾ ਨਾਗਪਾਲ,ਪਟਿਆਲਾ:23 ਦਸੰਬਰ 2021

ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਨੇ ਅੱਜ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਰਾਜੇਸ਼ ਮਸੰਦ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਪ੍ਰਧਾਨ ਮਨਤਾਰ ਸਿੰਘ ਮੱਕੜ, ਪੰਜਾਬ ਦੇ ਸਾਰੇ ਡਿਸਟ੍ਰਿਬਊਟਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਸਿੰਗਲਾ ਅਤੇ ਪ੍ਰਧਾਨ ਮੱਕੜ ਨੇ ਆਲ ਇੰਡੀਆ ਪ੍ਰਧਾਨ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਵਪਾਰੀਆਂ ਨੂੰ ਸੇਲ ਟੈਕਸ, ਮਾਲ ਬੁਕਿੰਗ ਅਤੇ ਓਵਰ ਸਟਾਕ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਜਦੋਂ ਕਿ ਕੋਰੋਨਾ ਤੋਂ ਬਾਅਦ ਅਜੇ ਵੀ ਵਪਾਰ ਵਿਚ ਕਾਫੀ ਮੰਦਾ ਹੈ ਪਰ ਕੇਂਦਰ ਸਰਕਾਰ ਵਪਾਰੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਇਸ ਮੌਕੇ ਪ੍ਰਧਾਨ ਰਾਜੇਸ਼ ਮਸੰਦ ਨੇ ਚੇਅਰਮੈਨ ਨਰੇਸ਼ ਸਿੰਗਲਾ ਨੂੰ ਯਕੀਨ ਦਵਾਇਆ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਰੇਡੀਮੇਡ ਗਾਰਮੈਂਟ ਵਪਾਰੀਆਂ ਨਾਲ ਖੜ੍ਹੀ ਹੈ ਤੇ ਜਦੋਂ ਵੀ ਉਨ੍ਹਾਂ ਨੂੰ ਲੋੜ ਪਵੇਗੀ ਉਹ ਹਰ ਸਮੇਂ ਹਾਜ਼ਰ ਰਹਿਣਗੇ। ਇਸ ਮੌਕੇ ਨਰੇਸ਼ ਸਿੰਗਲਾ, ਮਨਤਾਰ ਸਿੰਘ ਮੱਕੜ ਅਤੇ ਹੋਰ ਮੈਂਬਰਾਂ ਨੇ ਆਲ ਇੰਡੀਆ ਪ੍ਰਧਾਨ ਨੂੰ ਇਕ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਤੇ ਯਕੀਨ ਦਵਾਇਆ ਕਿ ਪੰਜਾਬ ਰੇਡੀਮੇਡ ਗਾਰਮੈਂਟ ਵਲੋਂ ਹਮੇਸ਼ਾ ਹੀ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਰਿਪੁਦਮਨ, ਰਾਜੇਸ਼ ਕਾਲੜਾ, ਰੋਕੀ ਸ਼ਰਮਾ, ਪ੍ਰਦੀਪ ਠਾਕੁਰ, ਸੋਨੂੰ ਕਾਲਰਾ, ਭਗਵੰਤ ਸਿੰਘ ਗੁਜਰਾਲ, ਸੰਜੇ ਮਿਗਲਾਨੀ, ਹਰਸ਼, ਖੁਸ਼ਵਿੰਦਰ ਬਸੀ, ਖੁਰਾਣਾ ਜੀ ਆਦਿ ਮੌਕੇ ‘ਤੇ ਹਾਜ਼ਰ ਸਨ।

The post ਚੇਅਰਮੈਨ ਨਰੇਸ਼ ਸਿੰਗਲਾ ਨੇ ਆਲ ਇੰਡੀਆ ਪ੍ਰਧਾਨ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ first appeared on PANJAB TODAY.

]]>
https://panjabtoday.com/%e0%a8%9a%e0%a9%87%e0%a8%85%e0%a8%b0%e0%a8%ae%e0%a9%88%e0%a8%a8-%e0%a8%a8%e0%a8%b0%e0%a9%87%e0%a8%b6-%e0%a8%b8%e0%a8%bf%e0%a9%b0%e0%a8%97%e0%a8%b2%e0%a8%be-%e0%a8%a8%e0%a9%87-%e0%a8%86%e0%a8%b2/feed/ 0 27334
ਉਰਦੂ ਆਮੋਜ਼ ਦੀਆਂ ਕਲਾਸਾਂ ਦਾ ਨਵਾਂ ਸੈਸ਼ਨ 03 ਜਨਵਰੀ, 2022 ਤੋਂ ਸ਼ੁਰੂ  https://panjabtoday.com/%e0%a8%89%e0%a8%b0%e0%a8%a6%e0%a9%82-%e0%a8%86%e0%a8%ae%e0%a9%8b%e0%a9%9b-%e0%a8%a6%e0%a9%80%e0%a8%86%e0%a8%82-%e0%a8%95%e0%a8%b2%e0%a8%be%e0%a8%b8%e0%a8%be%e0%a8%82-%e0%a8%a6%e0%a8%be-%e0%a8%a8/?utm_source=rss&utm_medium=rss&utm_campaign=%25e0%25a8%2589%25e0%25a8%25b0%25e0%25a8%25a6%25e0%25a9%2582-%25e0%25a8%2586%25e0%25a8%25ae%25e0%25a9%258b%25e0%25a9%259b-%25e0%25a8%25a6%25e0%25a9%2580%25e0%25a8%2586%25e0%25a8%2582-%25e0%25a8%2595%25e0%25a8%25b2%25e0%25a8%25be%25e0%25a8%25b8%25e0%25a8%25be%25e0%25a8%2582-%25e0%25a8%25a6%25e0%25a8%25be-%25e0%25a8%25a8 https://panjabtoday.com/%e0%a8%89%e0%a8%b0%e0%a8%a6%e0%a9%82-%e0%a8%86%e0%a8%ae%e0%a9%8b%e0%a9%9b-%e0%a8%a6%e0%a9%80%e0%a8%86%e0%a8%82-%e0%a8%95%e0%a8%b2%e0%a8%be%e0%a8%b8%e0%a8%be%e0%a8%82-%e0%a8%a6%e0%a8%be-%e0%a8%a8/#respond Wed, 22 Dec 2021 09:30:24 +0000 https://panjabtoday.com/?p=27251 ਉਰਦੂ ਆਮੋਜ਼ ਦੀਆਂ ਕਲਾਸਾਂ ਦਾ ਨਵਾਂ ਸੈਸ਼ਨ 03 ਜਨਵਰੀ, 2022 ਤੋਂ ਸ਼ੁਰੂ  ਨਵੀਂ ਜਮਾਤ ਲਈ ਦਾਖਲਾ 10 ਜਨਵਰੀ ਤੱਕ ਜਾਰੀ ਰਹੇਗਾ ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 22 ਦਸੰਬਰ 2021 ਭਾਸ਼ਾ ਵਿਭਾਗ, ਪੰਜਾਬ ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ਼-ਨਾਲ਼ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ...

The post ਉਰਦੂ ਆਮੋਜ਼ ਦੀਆਂ ਕਲਾਸਾਂ ਦਾ ਨਵਾਂ ਸੈਸ਼ਨ 03 ਜਨਵਰੀ, 2022 ਤੋਂ ਸ਼ੁਰੂ  first appeared on PANJAB TODAY.

]]>
ਉਰਦੂ ਆਮੋਜ਼ ਦੀਆਂ ਕਲਾਸਾਂ ਦਾ ਨਵਾਂ ਸੈਸ਼ਨ 03 ਜਨਵਰੀ, 2022 ਤੋਂ ਸ਼ੁਰੂ 
  • ਨਵੀਂ ਜਮਾਤ ਲਈ ਦਾਖਲਾ 10 ਜਨਵਰੀ ਤੱਕ ਜਾਰੀ ਰਹੇਗਾ

ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 22 ਦਸੰਬਰ 2021

ਭਾਸ਼ਾ ਵਿਭਾਗ, ਪੰਜਾਬ ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ਼-ਨਾਲ਼ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਤਹਿਜ਼ੀਬ, ਅਦਬ ਅਤੇ ਸੁਹਜ ਨਾਲ ਲਬਰੇਜ਼ ਉਰਦੂ ਭਾਸਾ ਨੂੰ ਪੰਜਾਬ ਵਿੱਚ ਹਰਮਨ ਪਿਆਰੀ ਬਣਾਉਣ ਲਈ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਸਿਖਾਉਣ ਦੀਆਂ ਮੁਫ਼ਤ ਜ਼ਮਾਤਾਂ (ਕਲਾਸਾਂ) ਲਗਾਈਆਂ ਜਾਂਦੀਆਂ ਹਨ। ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ 03 ਜਨਵਰੀ 2022 ਤੋਂ ਨਵਾਂ ਸੈਸ਼ਨ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸੰਧੂ ਨੇ ਦਿੱਤੀ।

 ਉਨ੍ਹਾਂ ਦੱਸਿਆ ਕਿ  ਇਹ ਜ਼ਮਾਤਾਂ (ਕਲਾਸਾਂ) ਸ਼ਾਮ 5.15 ਤੋਂ ਸ਼ਾਮ 6.15 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਲੱਗਣਗੀਆਂ। ਇਸ ਸਬੰਧੀ ਦਾਖ਼ਲਾ ਫਾਰਮ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਫਿਰੋਜ਼ਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ-ਬਲਾਕ, ਦੂਜੀ ਮੰਜ਼ਿਲ, ਕਮਰਾ ਨੰ: ਬੀ-209 ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ  ਨਵੀਂ ਜ਼ਮਾਤ (ਕਲਾਸ) ਲਈ ਦਾਖ਼ਲਾ 10 ਜਨਵਰੀ, 2022 ਤੱਕ ਜਾਰੀ ਰਹੇਗਾ।

The post ਉਰਦੂ ਆਮੋਜ਼ ਦੀਆਂ ਕਲਾਸਾਂ ਦਾ ਨਵਾਂ ਸੈਸ਼ਨ 03 ਜਨਵਰੀ, 2022 ਤੋਂ ਸ਼ੁਰੂ  first appeared on PANJAB TODAY.

]]>
https://panjabtoday.com/%e0%a8%89%e0%a8%b0%e0%a8%a6%e0%a9%82-%e0%a8%86%e0%a8%ae%e0%a9%8b%e0%a9%9b-%e0%a8%a6%e0%a9%80%e0%a8%86%e0%a8%82-%e0%a8%95%e0%a8%b2%e0%a8%be%e0%a8%b8%e0%a8%be%e0%a8%82-%e0%a8%a6%e0%a8%be-%e0%a8%a8/feed/ 0 27251
ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ  ਲੁਧਿਆਣਾ ਵਿਖੇ ਲੋਕ ਅਰਪਨ https://panjabtoday.com/%e0%a8%96%e0%a8%be%e0%a9%9c%e0%a9%80-%e0%a8%a6%e0%a9%87%e0%a8%b8%e0%a8%bc%e0%a8%be%e0%a8%82-%e0%a8%9a-%e0%a8%b5%e0%a9%b1%e0%a8%b8%e0%a8%a6%e0%a9%87-%e0%a8%b2%e0%a9%87%e0%a8%96%e0%a8%95-%e0%a8%b8/?utm_source=rss&utm_medium=rss&utm_campaign=%25e0%25a8%2596%25e0%25a8%25be%25e0%25a9%259c%25e0%25a9%2580-%25e0%25a8%25a6%25e0%25a9%2587%25e0%25a8%25b8%25e0%25a8%25bc%25e0%25a8%25be%25e0%25a8%2582-%25e0%25a8%259a-%25e0%25a8%25b5%25e0%25a9%25b1%25e0%25a8%25b8%25e0%25a8%25a6%25e0%25a9%2587-%25e0%25a8%25b2%25e0%25a9%2587%25e0%25a8%2596%25e0%25a8%2595-%25e0%25a8%25b8 https://panjabtoday.com/%e0%a8%96%e0%a8%be%e0%a9%9c%e0%a9%80-%e0%a8%a6%e0%a9%87%e0%a8%b8%e0%a8%bc%e0%a8%be%e0%a8%82-%e0%a8%9a-%e0%a8%b5%e0%a9%b1%e0%a8%b8%e0%a8%a6%e0%a9%87-%e0%a8%b2%e0%a9%87%e0%a8%96%e0%a8%95-%e0%a8%b8/#respond Tue, 14 Dec 2021 14:08:18 +0000 https://panjabtoday.com/?p=26803 ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ  ਲੁਧਿਆਣਾ ਵਿਖੇ ਲੋਕ ਅਰਪਨ ਦਵਿੰਦਰ ਡੀ.ਕੇ, ਲੁਧਿਆਣਾ , 14 ਦਸੰਬਰ:2021 ਖਾੜੀ ਦੇਸ਼ ਸਾਊਦੀ ਅਰਬ ‘ਚ ਵੱਸਦੇ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦੇ ਪਲੇਠੇ ਨਾਵਲ ਨੇਤਰ ਦਾ...

The post ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ  ਲੁਧਿਆਣਾ ਵਿਖੇ ਲੋਕ ਅਰਪਨ first appeared on PANJAB TODAY.

]]>
ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ  ਲੁਧਿਆਣਾ ਵਿਖੇ ਲੋਕ ਅਰਪਨ

ਦਵਿੰਦਰ ਡੀ.ਕੇ, ਲੁਧਿਆਣਾ , 14 ਦਸੰਬਰ:2021

ਖਾੜੀ ਦੇਸ਼ ਸਾਊਦੀ ਅਰਬ ‘ਚ ਵੱਸਦੇ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦੇ ਪਲੇਠੇ ਨਾਵਲ ਨੇਤਰ ਦਾ ਤੀਜੇ ਮਹੀਨੇ ਤੀਜਾ ਸੰਸਕਰਨ ਪ੍ਰਕਾਸ਼ਤ ਹੋਣਾ ਜਿੱਥੇ ਸਿਰਜਕ ਦੀ ਸਮਰਥਾ ਦੀ ਤਸਦੀਕ ਹੈ ਓਥੇ ਇਹ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਨੌਜਵਾਨ ਪੀੜ੍ਹੀ ਦਾ ਸਾਹਿੱਤ ਪੜ੍ਹਨ ਵੱਲ ਰੁਝਾਨ ਵਧਿਆ ਹੈ। ਨੇਤਰ ਦਾ ਤੀਜਾ ਸੰਸਕਰਨ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਾਇਲ(ਲੁਧਿਆਣਾ) ਨੇੜਲੇ ਪਿੰਡ ਦਾਊਮਾਜਰਾ ਦਾ ਜੰਮਪਲ ਇਹ ਨਾਵਲਕਾਰ ਬਚਪਨ ਵਿੱਚ ਹੀ ਪਿਤਾ ਜੀ ਦੇ ਸੁਰਗਵਾਸ ਹੋਣ ਕਾਰਨ ਸੰਘਰਸ਼ਸ਼ੀਲ ਰਿਹਾ ਹੈ। ਪਹਿਲਾਂ ਬਹਿਰੀਨ ਤੇ ਹੁਣ ਸਾਊਦੀ ਅਰਬ ਚ ਵੱਸਦੇ ਇਸ ਨੌਜਵਾਨ ਨੇ ਖਾੜੀ ਦੇਸ਼ ਚ ਵੱਸਦੇ ਲੇਖਕਾਂ ਚੋਂ ਪ੍ਰਥਮ ਨਾਵਲਕਾਰ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ।
ਇਸ ਨਾਵਲ ਨੂੰ ਅਮਰੀਕਾ ਵੱਸਦੀ ਲੇਖਿਕਾ ਪਰਵੇਜ਼ ਸੰਧੂ ਨੇ ਆਪਣੀ ਪੁੱਤਰੀ ਦੀ ਯਾਦ ਚ ਸਥਾਪਤ ਸੰਸਥਾ ਸਵੀਨਾ ਪਬਲੀਕੇਸ਼ਨਜ਼  ਵੱਲੋਂ ਪ੍ਰਕਾਸ਼ਿਤ ਕੀਤਾ ਹੈ।
ਨਾਵਲ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਦਾਊਮਾਜਰਾ ਨੇ ਦੱਸਿਆ ਕਿ ਇਹ ਨਾਵਲ  ਮੇਰੇ ਪਿੰਡ ਨੂੰ ਸਮਰਪਿਤ ਹੈ ਜਿਸਨੇ ਮੈਨੂੰ ਆਪਣਾ ਨਾਮ ਦਿੱਤਾ।  ਪਿੰਡ ਦੇ ਉਨ੍ਹਾਂ ਬਜ਼ੁਰਗਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਮੈਨੂੰ ਸਹੀ ਤੇ ਗਲਤ ਦੀ ਪਛਾਣ ਦੱਸੀ। ਜਿੱਥੋਂ ਦੀ ਹਰ ਮਾਂ ਨੇ ਮੈਨੂੰ ਅਸੀਸਾਂ ਨਾਲ ਨਿਵਾਜਿਆ।
ਸੁਰਿੰਦਰ ਸਿੰਘ ਦੇ ਜਿਗਰੀ ਦੋਸਤ ਤੇ ਇਸ ਨਾਵਲ ਨੂੰ ਪਾਠਕਾਂ ਦੇ ਵਿਸ਼ਾਲ ਘੇਰੇ ਵਿੱਚ ਪਹੁੰਚਾਉਣ ਵਾਲੇ ਸ:ਵਰਿੰਦਰ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਸ ਨਾਵਲ ਦੀ ਭਾਸ਼ਾ ਸਰਲ ਸੁਖੈਨ ਤੇ ਹਰ ਵਿਅਕਤੀ ਦੇ ਸਮਝ ਪੈਣ ਵਾਲੀ ਹੋਣ ਕਾਰਨ ਇਸ ਨੂੰ ਪੰਜਾਬੀ ਪਾਠਕਾਂ ਨੇ ਪਿਆਰਿਆ ਹੈ। ਸੋਸ਼ਲ ਮੀਡੀਆ ਵਿੱਚ ਹੀ ਇਸ ਦਾ ਪਰਚਾਰ ਕੀਤਾ ਗਿਆ ਹੈ। ਲੇਖਕ ਸਭਾਵਾਂ, ਯੂਨੀਵਰਸਿਟੀਆਂ ਤੇ ਆਲੋਚਕਾਂ ਤੀਕ ਇਸ ਰਚਨਾ ਨੇ ਹਾਲੇ ਪਹੁੰਚਣਾ ਹੈ ਪਰ ਤਿੰਨ ਸੰਸਕਰਨ ਹੁਣ ਤੀਕ ਪ੍ਰਕਾਸ਼ਿਤ ਹੋ ਚੁਕੇ ਹਨ। ਉਨ੍ਹਾਂ ਕਿਹਾ ਕਿ ਇਹੋ ਜਹੀਆਂ ਲਿਖਤਾਂ ਨੂੰ ਸਤਿਕਾਰ ਮਿਲਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਨੌਜਵਾਨ ਪੀੜ੍ਹੀ ਸਾਹਿੱਤ ਪੜ੍ਹਨ ਵਿੱਚ ਪੂਰੀ ਦਿਲਚਸਪੀ ਲੈ ਰਹੀ ਹੈ ਕਿਉਂਕਿ ਬਹੁਤੇ ਪਾਠਕ ਟੈਲੀਫੋਨ ਸੰਪਰਕ ਰਾਹੀਂ ਇਹ ਨਾਵਲ ਹਾਸਲ ਕਰ ਰਹੇ ਹਨ।

The post ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ  ਲੁਧਿਆਣਾ ਵਿਖੇ ਲੋਕ ਅਰਪਨ first appeared on PANJAB TODAY.

]]>
https://panjabtoday.com/%e0%a8%96%e0%a8%be%e0%a9%9c%e0%a9%80-%e0%a8%a6%e0%a9%87%e0%a8%b8%e0%a8%bc%e0%a8%be%e0%a8%82-%e0%a8%9a-%e0%a8%b5%e0%a9%b1%e0%a8%b8%e0%a8%a6%e0%a9%87-%e0%a8%b2%e0%a9%87%e0%a8%96%e0%a8%95-%e0%a8%b8/feed/ 0 26803