ਸੱਜਰੀ ਖ਼ਬਰ - PANJAB TODAY https://panjabtoday.com ਹੁਣ ਹਰ ਖ਼ਬਰ ਤੁਹਾਡੇ ਤੱਕ Wed, 16 Oct 2024 13:57:46 +0000 en-US hourly 1 https://i0.wp.com/panjabtoday.com/wp-content/uploads/2023/11/cropped-cropped-Logo-PanjabToday1.png?fit=32%2C32&ssl=1 ਸੱਜਰੀ ਖ਼ਬਰ - PANJAB TODAY https://panjabtoday.com 32 32 198051722 ਬਿੱਗ ਬੌਸ ਸੀਜ਼ਨ 18 ਦੇ ਨਵੇਂ ਡੇਕੋਰ ‘ਚ ਦਿਖ ਰਿਹਾ ਮਾਈਟ੍ਰਾਈਡੈਂਟ ਦਾ ਜਲਵਾ …! https://panjabtoday.com/%e0%a8%ac%e0%a8%bf%e0%a9%b1%e0%a8%97-%e0%a8%ac%e0%a9%8c%e0%a8%b8-%e0%a8%b8%e0%a9%80%e0%a8%9c%e0%a8%bc%e0%a8%a8-18-%e0%a8%a6%e0%a9%87-%e0%a8%a8%e0%a8%b5%e0%a9%87%e0%a8%82-%e0%a8%a1%e0%a9%87%e0%a8%95/?utm_source=rss&utm_medium=rss&utm_campaign=%25e0%25a8%25ac%25e0%25a8%25bf%25e0%25a9%25b1%25e0%25a8%2597-%25e0%25a8%25ac%25e0%25a9%258c%25e0%25a8%25b8-%25e0%25a8%25b8%25e0%25a9%2580%25e0%25a8%259c%25e0%25a8%25bc%25e0%25a8%25a8-18-%25e0%25a8%25a6%25e0%25a9%2587-%25e0%25a8%25a8%25e0%25a8%25b5%25e0%25a9%2587%25e0%25a8%2582-%25e0%25a8%25a1%25e0%25a9%2587%25e0%25a8%2595 Wed, 16 Oct 2024 13:57:46 +0000 https://panjabtoday.com/?p=33134  ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲਸ ਵੱਕਾਰੀ ਰਿਅਲਿਟੀ ਸ਼ੋ ‘‘ਬਿੱਗ ਬੌਸ’’ ਦੇ ਘਰ ਨੂੰ ਹੋਰ ਵੀ ਖੂਬਸੂਰਤ ਬਣਾਉਣਗੇ ਮਾਈਟ੍ਰਾਈਡੈਂਟ ਦਾ ਬਿੱਗ ਬੌਸ ਸੀਜ਼ਨ 18 ਦੇ ਅਧਿਕਾਰਿਕ ਤੌਰ ’ਤੇ ਹੋਮ ਡੇਕੋਰ ਪਾਰਟਨਰ ਦੇ ਰੂਪ ਵਿੱਚ ਸਾਂਝੇਦਾਰੀ ਦਾ ਐਲਾਨ ਸੋਨੀਆ...

The post ਬਿੱਗ ਬੌਸ ਸੀਜ਼ਨ 18 ਦੇ ਨਵੇਂ ਡੇਕੋਰ ‘ਚ ਦਿਖ ਰਿਹਾ ਮਾਈਟ੍ਰਾਈਡੈਂਟ ਦਾ ਜਲਵਾ …! first appeared on PANJAB TODAY.

]]>
 ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲਸ ਵੱਕਾਰੀ ਰਿਅਲਿਟੀ ਸ਼ੋ ‘‘ਬਿੱਗ ਬੌਸ’’ ਦੇ ਘਰ ਨੂੰ ਹੋਰ ਵੀ ਖੂਬਸੂਰਤ ਬਣਾਉਣਗੇ

ਮਾਈਟ੍ਰਾਈਡੈਂਟ ਦਾ ਬਿੱਗ ਬੌਸ ਸੀਜ਼ਨ 18 ਦੇ ਅਧਿਕਾਰਿਕ ਤੌਰ ’ਤੇ ਹੋਮ ਡੇਕੋਰ ਪਾਰਟਨਰ ਦੇ ਰੂਪ ਵਿੱਚ ਸਾਂਝੇਦਾਰੀ ਦਾ ਐਲਾਨ

ਸੋਨੀਆ ਸੰਧੂ , ਚੰਡੀਗੜ੍ਹ 16 ਅਕਤੂਬਰ 2024 
    ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲ ਵਿੱਚ ਪ੍ਰਮੁੱਖ ਬ੍ਰਾਂਡ ਮਾਈਟ੍ਰਾਈਡੈਂਟ ਨੇ ਭਾਰਤ ਦੇ ਸਭ ਤੋਂ ਵੱਕਾਰੀ ਰਿਅਲਟੀ ਸ਼ੋ ‘‘ਬਿੱਗ ਬੌਸ’’ ਸੀਜ਼ਨ 18 ਦੇ ਨਾਲ ਅਧਿਕਾਰਿਕ ਤੌਰ ਤੇ ਹੋਮ ਡੇਕੋਰ ਪਾਰਟਨਰ ਦੇ ਰੂਪ ਵਿੱਚ ਸਾਂਝੇਦਾਰੀ ਕਰਨ ਦਾ ਐਲਾਨ ਕਰਦੇ ਹੋਏ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਬਿੱਗ ਬੌਸ ਸੀਜ਼ਨ 18 ਵਿੱਚ ਬਿੱਗ ਬੌਸ ਦੇ ਨਵੇਂ ਘਰ ਦਾ ਪੂਰਾ ਲੁੱਕ ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਪ੍ਰੋਡਕਟ ਪੋਰਟਫੋਲੀਓ ਨਾਲ ਲੈਸ ਹੋਵੇਗਾ। ਆਪਣੀ ਤਰ੍ਹਾਂ ਦੀ ਪਹਿਲੀ ਪਾਰਟਨਰਸ਼ਿੱਪ ਵਿੱਚ ਮਾਈਟ੍ਰਾਈਡੈਂਟ ਦੀ ਲਗਜ਼ਰੀ ਬੇਡਿੰਗ ਅਤੇ ਹੋਮ ਟੈਕਸਟਾਈਲ ਦੀ ਐਕਸਕਲੂਸਿਵ ਰੇਂਜ ਬਿੱਗ ਬੌਸ ਹਾਊਸ ਦੀ ਪੂਰੀ ਸਜਾਵਟ ਨੂੰ ਹੋਰ ਵਧੀਆ ਬਣਾਵੇਗੀ­ ਜਿਸ ਨਾਲ ਸ਼ਾਨਦਾਰ ਲਗਜ਼ਰੀ ਅਤੇ ਸਟਾਈਲ ਦਾ ਇੱਕ ਨਵਾਂ ਲੁੱਕ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।
ਬਿੱਗ ਬੌਸ ਨੇ ਪਹਿਲੀ ਵਾਰ ਕਿਸੇ ਹੋਮ ਟੈਕਸਟਾਈਲ ਬ੍ਰਾਂਡ ਦੇ ਨਾਲ ਸਹਿਯੋਗ ਕੀਤਾ ਹੈ­ ਜਿਸ ਨਾਲ ਮਾਈਟ੍ਰਾਈਡੈਂਟ ਨੂੰ ਬਿੱਗ ਬੌਸ ਦੇ ਘਰ ਦੀ ਅੰਦਰੁਨੀ ਸਜਾਵਟ ਨੂੰ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮਾਈਟ੍ਰਾਈਡੈਂਟ ਦੀ ਵਿਸ਼ੇਸ਼ ਕੁਲੈਕਸ਼ਨ­ ਆਲੀਸ਼ਾਨ ਬੇਡਿੰਗ ਤੋਂ ਲੈ ਕੇ ਸ਼ਾਨਦਾਰ ਟੇਰੀ ਟਾਵਲਸ ਤੱਕ- ਨਾ ਸਿਰਫ ਪ੍ਰਮੁੱਖਤਾ ਨਾਲ ਇਸ ਪੋ੍ਰਗਰਾਮ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ­ ਬਲਕਿ ਬਿੱਗ ਬੌਸ ਵਿੱਚ ਹਿੱਸੇਦਾਰਾਂ ਦੇ ਰੋਜਮਾਰਕ ਦੇ ਉਪਯੋਗ ਵਿੱਚ ਵੀ ਸ਼ਾਮਿਲ ਕੀਤੇ ਜਾਣਗੇ। ਘਰ ਵਿੱਚ ਇੱਕ ਸਮਰਪਿੱਤ ਪ੍ਰੀਮੀਅਮ ਕਵੀਨ-ਸਾਈਜ਼ ਬੈਡ ਅਤੇ ਹੋਰ ਪ੍ਰਮੁੱਖ ਇੰਸਟਾਲੇਸ਼ਨ ਦੇ ਨਾਲ­ ਮਾਈਟ੍ਰਾਈਡੈਂਟ ਦਾ ਪ੍ਰਭਾਵ ਬਿੱਗ ਬੌਸ ਦੇ ਇਸ ਵਾਰ ਦੇ ਨਵੇਂ ਘਰ ਦੇ ਹਰ ਕੋਨੇ ਵਿੱਚ ਮਹਿਸੂਸ ਕੀਤਾ ਜਾਵੇਗਾ­ ਜਿਸ ਨਾਲ ਦਰਸ਼ਕਾਂ ਨੂੰ ਘਰ ਦੀ ਸਜਾਵਟ ਅਤੇ ਵਧੀਆ ਲਗਜ਼ਰੀ ਨੂੰ ਦੇਖਣ ਦਾ ਅਨੁਭਵ ਮਿਲੇਗਾ।
ਰਿਅਲਿਟੀ ਟੀਵੀ ਡੇਕੋਰ ਵਿੱਚ ਇੱਕ ਨਵਾਂ ਸਟੈਂਡਰਡ ਬਣਾਉਣਾ
     ਇਹ ਨਵੀਂ ਪਾਰਟਨਰਸ਼ਿੱਪ ਮਾਈਟ੍ਰਾਈਡੈਂਟ ਦੇ ਲਈ ਇੱਕ ਮਹੱਤਵਪੂਰਨ ਪਲ ਹੈ­ ਕਿਉਂਕਿ ਇਹ ਭਾਰਤ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਰਿਅਲਿਟੀ ਸ਼ੋ ਦੇ ਦੌਰਾਨ ਸਪਾਟਲਾਈਟ ਵਿੱਚ ਹੋਵੇਗਾ। ਪਾਪ ਕਲਚਰ ਅਤੇ ਮਨੋਰੰਜਨ ਦੇ ਖੇਤਰ ਵਿੱਚ ਪਾਵਰਹਾਊਸ­ ‘‘ਬਿੱਗ ਬੌਸ’’ ਦੇ ਨਾਲ ਜੁੜ ਕੇ­ ਮਾਈਟ੍ਰਾਈਡੈਂਟ ਇਸ ਫੈਸਟਿਵਲ ਸੀਜ਼ਨ ਵਿੱਚ ਲੱਖਾਂ ਪਰਿਵਾਰਾਂ ਦੇ ਦਿਲਾਂ ਵਿੱਚ ਬਿਲਕੁੱਲ ਸਹੀ ਸਮੇਂ ’ਤੇ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹੋਏ ਇੱਕ ਸਹੀ ਛਾਪ ਛੱਡ ਰਿਹਾ ਹੈ।
ਮਾਈਟ੍ਰਾਈਡੈਂਟ ਦੀ ਚੇਅਰਪਰਸਨ ਨੇਹਾ ਗੁੱਪਤਾ ਬੈਕਟਰ ਨੇ ਕਿਹਾ ਕਿ ‘‘ਅਸੀਂ ਪਹਿਲੀ ਵਾਰ ਬਿੱਗ ਬੌਸ ਦੇ ਨਾਲ ਸਾਂਝੇਦਾਰੀ ਕਰਕੇ ਬਹੁਤ ਉਤਸ਼ਾਹਿਤ ਹਾਂ। ਲਗਜ਼ਰੀ ਅਤੇ ਕਮਫਰਟ ਦੇ ਨਾਲ ਕਾਫੀ ਗਹਿਰਾਈ ਨਾਲ ਜੁੜੇ ਇੱਕ ਬ੍ਰਾਂਡ ਦੇ ਰੂਪ ਵਿੱਚ­ ਇਹ ਸਹਿਯੋਗ ਸਾਨੂੰ ਇਹ ਉਜਾਗਰ ਕਰਨ ਦਾ ਮੌਕਾ ਦਿੰਦਾ ਹੈ ਕਿ ਕਿਵੇਂ ਸਾਡਾ ਪ੍ਰੀਮੀਅਮ ਹੋਮ ਡੇਕੋਰ ਕੁਲੈਕਸ਼ਨ ਕਿਸੇ ਵੀ ਥਾਂ ਨੂੰ ਵਧੀਆ ਬਣਾ ਸਕਦਾ ਹੈ। ਬਿੱਗ ਬੌਸ ਹਾਊਸ ਸਾਡੇ ਉਤਪਾਦਾਂ ਦੀ ਐਲੀਗੇਂਸ ਅਤੇ ਲਗਜ਼ਰੀ ਨੂੰ ਉਜਾਗਰ ਕਰਨ ਲਈ ਇਕ ਆਈਡੀਅਲ ਕੈਨਵਾਸ ਦੇ ਰੂਪ ਵਿੱਚ ਕੰਮ ਕਰਦਾ ਹੈ­ ਜੋ ਪੂਰੇ ਭਾਰਤ ਵਿੱਚ ਦਰਸ਼ਕਾਂ ਦੀ ਪਹਿਲੀ ਪਸੰਦ ਹੈ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ।’’
ਸਕਰੀਨ ਤੋਂ ਪਰੇ ਇੱਕ ਇਮਰਸਿਵ ਅਨੁਭਵ
      ਬਿੱਗ ਬੌਸ ਵਿੱਚ ਮਾਈਟ੍ਰਾਈਡੈਂਟ ਦੀ ਮੌਜੂਦਗੀ ਸਿਰਫ ਸਜਾਵਟ ਤੱਕ ਸੀਮਤ ਨਹੀਂ ਹੈ। ਪ੍ਰਤੀਯੋਗੀ ਹਰ ਦਿਨ ਬ੍ਰਾਂਡ ਦੇ ਸ਼ਾਨਦਾਰ ਟੇਰੀ ਟਾਵਲਸ ਅਤੇ ਲਗਜ਼ਰੀ ਬੈਡਿੰਗ ਦਾ ਅਨੁਭਵ ਕਰਨਗੇ­ ਜਦਕਿ ਘਰ ਵਿੱਚ ਦਰਸ਼ਕ ਦੇਖਣਗੇ ਕਿ ਇਹ ਪ੍ਰੋਡਕਟ ਕਿਸੇ ਸਪੇਸ ਦੇ ਰੂਪ ਅਤੇ ਅਨੁਭਵ ਨੂੰ ਕਿਵੇਂ ਬਦਲ ਸਕਦੇ ਹਨ। ਸਟ੍ਰੈਟਜਿਕ ਟੀਵੀ ਵਿਗਿਆਪਨਾਂ ਅਤੇ ਡਿਜੀਟਲ ਐਕਟੀਵੇਸ਼ਨ ਦੁਆਰਾ ਇਸ ਇਮਰਸਿਵ ਪ੍ਰੋਡਕਟ ਇੰਟੀਗ੍ਰੇਸ਼ਨ ਨੂੰ ਹੋਰ ਵਧਾਇਆ ਜਾਵੇਗਾ­ ਜਿਸ ਨਾਲ ਬ੍ਰਾਂਡ ਦੇ ਕਮਫਰਟ ਅਤੇ ਲਗਜਰੀ ਦੇ ਈਥੋਸ ਨੂੰ ਦੇਖਣ ਦੇ ਅਨੁਭਵ ਦਾ ਇੱਕ ਅਨਿੱਖੜਵਾ ਅੰਗ ਬਣਾਇਆ ਜਾ ਸਕੇਗਾ। ਜਿਵੇਂ-ਜਿਵੇਂ ਸੀਜ਼ਨ ਅੱਗੇ ਵਧੇਗਾ­ ਮਾਈਟ੍ਰਾਈਡੈਂਟ ਦੇ ਉਤਪਾਦ ਬਿੱਗ ਬੌਸ ਦੇ ਘਰ ਵਿੱਚ ਇੱਕ ਵਿਜੁਅਲ ਫੋਕਲ ਪੁਆਇੰਟ ਦੇ ਰੂਪ ਵਿੱਚ ਕੰਮ ਕਰਨਗੇ­ ਜੋ ਨਾ ਸਿਰਫ ਪ੍ਰਤੀਯੋਗੀਆਂ ਲਈ ਬਿੱਗ ਬੌਸ ਦੇ ਘਰ ਵਿੱਚ ਰਹਿਣ ਦੇ ਮਾਹੌਲ ਨੂੰ ਵਧੀਆ ਬਣਾਵੇਗੀ­ ਬਲਿਕ ਲੱਖਾਂ ਦਰਸ਼ਕਾਂ ਦੇ ਮਨਾਂ ਵਿੱਚ ਆਪਣੇ ਘਰ ਵਿੱਚ ਵੀ ਅਜਿਹੇ ਹੀ ਡੇਕੋਰ ਦੇ ਆਈਡੀਆ ਵੀ ਲੈ ਕੇ ਆਉਣਗੇ।
ਮਾਈਟ੍ਰਾਈਡੈਂਟ: 
         ਮਾਈਟ੍ਰਾਈਡੈਂਟ ਇੱਕ ਪ੍ਰਮੁੱਖ ਹੋਮ ਡੇਕੋਰ ਅਤੇ ਟੈਕਸਟਾਈਲ ਬ੍ਰਾਂਡ ਹੈ­ ਜੋ ਬੇਡਿੰਗ­ ਬਾਥ ਅਤੇ ਹੋਮ ਟੈਕਸਟਾਈਲ ਉਤਪਾਦਾਂ ਦੀ ਸ਼ਾਨਦਾਰ ਰੇਂਜ ਦੇ ਲਈ ਪ੍ਰਸਿੱਧ ਹੈ। ਕੁਆਲਟੀ­ ਇਨੋਵੇਸ਼ਨ ਅਤੇ ਸਸਟੇਨੇਬਿਲਿਟੀ ਦੇ ਲਈ ਸਮਰਪਿੱਤ­ ਮਾਈਟ੍ਰਾਈਡੈਂਟ ਪ੍ਰੋਡਕਟਸ ਨੂੰ ਘਰਾਂ ਵਿੱਚ ਗਰਮਜੋਸ਼ੀ­ ਖੂਬਸੂਰਤੀ ਅਤੇ ਟੱਚ ਆਫ ਲਗਜ਼ਰੀ ਲਿਆਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ

The post ਬਿੱਗ ਬੌਸ ਸੀਜ਼ਨ 18 ਦੇ ਨਵੇਂ ਡੇਕੋਰ ‘ਚ ਦਿਖ ਰਿਹਾ ਮਾਈਟ੍ਰਾਈਡੈਂਟ ਦਾ ਜਲਵਾ …! first appeared on PANJAB TODAY.

]]>
33134
BARNALA ਜਿਮਨੀ ਚੋਣ ਲਈ ਚੋਣ ਅਫਸਰ ਨੇ ਜਾਰੀ ਕਰਤਾ ਵੋਟਰਾਂ ਦਾ ਅੰਕੜਾ..! https://panjabtoday.com/barnala-%e0%a8%9c%e0%a8%bf%e0%a8%ae%e0%a8%a8%e0%a9%80-%e0%a8%9a%e0%a9%8b%e0%a8%a3-%e0%a8%b2%e0%a8%88-%e0%a8%9a%e0%a9%8b%e0%a8%a3-%e0%a8%85%e0%a8%ab%e0%a8%b8%e0%a8%b0-%e0%a8%a8%e0%a9%87-%e0%a8%9c/?utm_source=rss&utm_medium=rss&utm_campaign=barnala-%25e0%25a8%259c%25e0%25a8%25bf%25e0%25a8%25ae%25e0%25a8%25a8%25e0%25a9%2580-%25e0%25a8%259a%25e0%25a9%258b%25e0%25a8%25a3-%25e0%25a8%25b2%25e0%25a8%2588-%25e0%25a8%259a%25e0%25a9%258b%25e0%25a8%25a3-%25e0%25a8%2585%25e0%25a8%25ab%25e0%25a8%25b8%25e0%25a8%25b0-%25e0%25a8%25a8%25e0%25a9%2587-%25e0%25a8%259c Wed, 16 Oct 2024 13:00:14 +0000 https://panjabtoday.com/?p=33129 ਜ਼ਿਮਨੀ ਚੋਣ: ਬਰਨਾਲਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਹੋ ਗਿਆ ਲਾਗੂ ਹਰਿੰਦਰ ਨਿੱਕਾ, ਬਰਨਾਲਾ, 16 ਅਕਤੂਬਰ 2024      ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਹਿੱਸਾ ਲੈਣ ਵਾਲੇ ਸੰਭਾਵਿਤ ਵੋਟਰਾਂ ਦਾ ਅੰਕੜਾ ਜਿਲਾ ਚੋਣ ਅਫਸਰ ਨੇ ਮੀਡੀਆ ਰਾਹੀਂ...

The post BARNALA ਜਿਮਨੀ ਚੋਣ ਲਈ ਚੋਣ ਅਫਸਰ ਨੇ ਜਾਰੀ ਕਰਤਾ ਵੋਟਰਾਂ ਦਾ ਅੰਕੜਾ..! first appeared on PANJAB TODAY.

]]>
ਜ਼ਿਮਨੀ ਚੋਣ: ਬਰਨਾਲਾ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਹੋ ਗਿਆ ਲਾਗੂ
ਹਰਿੰਦਰ ਨਿੱਕਾ, ਬਰਨਾਲਾ, 16 ਅਕਤੂਬਰ 2024
     ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਹਿੱਸਾ ਲੈਣ ਵਾਲੇ ਸੰਭਾਵਿਤ ਵੋਟਰਾਂ ਦਾ ਅੰਕੜਾ ਜਿਲਾ ਚੋਣ ਅਫਸਰ ਨੇ ਮੀਡੀਆ ਰਾਹੀਂ ਲੋਕਾਂ ਲਈ ਜ਼ਾਰੀ ਕਰ ਦਿੱਤਾ ਹੈ। ਜ਼ਾਰੀ ਕੀਤੇ ਅੰਕੜੇ ਮੁਤਾਬਕ ਬਰਨਾਲਾ ਹਲਕੇ ਵਿੱਚ ਮਹਿਲਾ ਵੋਟਰਾਂ ਤੋਂ ਜਿਆਦਾ ਗਿਣਤੀ ਪੁਰਸ਼ ਵੋਟਰਾਂ ਦੀ ਹੈ। ਕੁੱਲ 180724 ਵੋਟਰਾਂ (ਸਰਵਿਸ ਵੋਟਰਾਂ ਸਣੇ) ਵਿੱਚੋਂ 95578 ਪੁਰਸ਼ ਵੋਟਰ ਹਨ, ਜਦੋਂਕਿ ਮਹਿਲਾ ਵੋਟਰਾਂ ਦੀ ਗਿਣਤੀ 85146 ਹੀ ਹੈ। ਇਸ ਤਰਾਂ ਪੁਰਸ਼ ਵੋਟਰਾਂ ਦੀ ਗਿਣਤੀ ਔਰਤਾਂ ਤੋਂ 10432 ਵਧੇਰੇ ਹੈ। ਹਲਕੇ ਵਿੱਚ ਕਿੰਨਰ/ਮਹੰਤ ਵੋਟਰਾਂ ਦੀ ਸੰਖਿਆ, ਸਿਰਫ 4 ਹੀ ਹੈ ਅਤੇ 3 ਐਨਆਰਆਈ ਵੋਟਰ ਵੀ ਹਨ, ਇਨਾਂ ਵਿੱਚੋਂ ਇੱਕ ਮਹਿਲਾ ਤੇ ਦੋ ਪੁਰਸ਼ ਵੋਟਰ ਸ਼ਾਮਿਲ ਹਨ। 18 ਤੋਂ 19 ਸਾਲ ਵਾਲੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ 3484 ਹਨ, ਜਿਸ ਵਿਚ 2194 ਪੁਰਸ਼, 1290 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 85 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਵੋਟਰ ਕੁੱਲ 1300 ਹਨ ਜਿਸ ਵਿਚ ਪੁਰਸ਼ 627 ਅਤੇ ਮਹਿਲਾ ਵੋਟਰ 673 ਹਨ।

        ਜਿਲਾ ਚੋਣ ਅਫਸਰ ਨੇ ਮੀਡੀਆ ਲਈ ਜ਼ਾਰੀ ਅੰਕੜਿਆਂ ਵਿੱਚ ਦੱਸਿਆ ਕਿ 14 ਮਈ 2024 ਤੱਕ ਦੀ ਸੁਧਾਈ ਉਪਰੰਤ ਪ੍ਰਕਾਸ਼ਿਤ ਸੂਚੀਆਂ ਅਨੁਸਾਰ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਕੁੱਲ 180724 ਵੋਟਰ ਹਨ। ਜਿਸ ਵਿਚੋਂ ਮਹਿਲਾ ਵੋਟਰ 85146 ਅਤੇ ਪੁਰਸ਼ ਵੋਟਰ 95578 ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿਚ 4 ਟਰਾਂਸਜੈਂਡਰ ਹਨ। ਇਨ੍ਹਾਂ ਵਿਚੋਂ ਸਰਵਿਸ ਵੋਟਰ ਕੁੱਲ 636 ਹਨ, ਜਿਸ ਵਿਚ 621 ਪੁਰਸ਼, 15 ਮਹਿਲਾ ਵੋਟਰ ਹਨ।

     ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨ 212 ਅਤੇ ਪੋਲਿੰਗ ਸਟੇਸ਼ਨ ਲੋਕੇਸ਼ਨਾਂ 84 ਹਨ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵੋਟਰ 1415 ਹਨ, ਜਿਸ ਵਿਚੋਂ ਪੁਰਸ਼ 894 ਅਤੇ ਮਹਿਲਾ ਵੋਟਰ 521 ਹਨ। ਐਨ ਆਰ ਆਈ ਵੋਟਰ 3 ਹਨ ਜਿਸ ਵਿੱਚ 2 ਪੁਰਸ਼ ਅਤੇ 1 ਮਹਿਲਾ ਵੋਟਰ ਹੈ।
        ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਸਬੰਧੀ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਪ੍ਰੋਗਰਾਮ ਮੁਤਾਬਿਕ 18 ਅਕਤੂਬਰ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ। ਉਨ੍ਹਾਂ ਦੱਸਿਆ ਕਿ 103 ਬਰਨਾਲਾ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਵਾਸਤੇ ਵੋਟਾਂ 13 ਨਵੰਬਰ (ਬੁੱਧਵਾਰ) ਨੂੰ ਪੈਣਗੀਆਂ ਅਤੇ 23 ਨਵੰਬਰ (ਸ਼ਨਿਚਰਵਾਰ) ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ 25 ਨਵੰਬਰ, 2024 (ਸੋਮਵਾਰ) ਤੱਕ ਲਾਗੂ ਰਹੇਗਾ। 
           ਉਨ੍ਹਾਂ ਕਿਹਾ ਕਿ ਵੱਖ ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਲਈ ਸੁਵਿਧਾ ਪੋਰਟਲ ਅਤੇ ਸ਼ਿਕਾਇਤਾਂ ਲਈ ਸੀ ਵਿਜਿਲ ਪੋਰਟਲ ਚਾਲੂ ਹੋ ਗਿਆ ਹੈ। ਇਸ ਤੋਂ ਇਲਾਵਾ 3 ਉੱਡਣ ਦਸਤੇ ਸਰਗਰਮ ਹੋ ਗਏ ਹਨ। ਇਸ ਮੌਕੇ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਚੋਣਾਂ ਦੌਰਾਨ ਅਮਨ – ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

The post BARNALA ਜਿਮਨੀ ਚੋਣ ਲਈ ਚੋਣ ਅਫਸਰ ਨੇ ਜਾਰੀ ਕਰਤਾ ਵੋਟਰਾਂ ਦਾ ਅੰਕੜਾ..! first appeared on PANJAB TODAY.

]]>
33129
DC ਨੇ ਮੀਟਿੰਗ ਸੱਦ ਕੇ, ਰਾਜਸੀ ਆਗੂਆਂ ਨੂੰ ਜਾਬਤੇ ਬਾਰੇ ਦੱਸਿਆ ਕਿ.. By-Elections Barnala News https://panjabtoday.com/dc-%e0%a8%a8%e0%a9%87-%e0%a8%ae%e0%a9%80%e0%a8%9f%e0%a8%bf%e0%a9%b0%e0%a8%97-%e0%a8%b8%e0%a9%b1%e0%a8%a6-%e0%a8%95%e0%a9%87-%e0%a8%b0%e0%a8%be%e0%a8%9c%e0%a8%b8%e0%a9%80-%e0%a8%86%e0%a8%97%e0%a9%82/?utm_source=rss&utm_medium=rss&utm_campaign=dc-%25e0%25a8%25a8%25e0%25a9%2587-%25e0%25a8%25ae%25e0%25a9%2580%25e0%25a8%259f%25e0%25a8%25bf%25e0%25a9%25b0%25e0%25a8%2597-%25e0%25a8%25b8%25e0%25a9%25b1%25e0%25a8%25a6-%25e0%25a8%2595%25e0%25a9%2587-%25e0%25a8%25b0%25e0%25a8%25be%25e0%25a8%259c%25e0%25a8%25b8%25e0%25a9%2580-%25e0%25a8%2586%25e0%25a8%2597%25e0%25a9%2582 Wed, 16 Oct 2024 12:01:57 +0000 https://panjabtoday.com/?p=33126 ਆਦਰਸ਼ ਚੋਣ ਜ਼ਾਬਤਾ ਪੂਰੇ ਜ਼ਿਲ੍ਹੇ ਵਿੱਚ ਲਾਗੂ: ਪੂਨਮਦੀਪ ਕੌਰ  ਸੋਨੀ ਪਨੇਸਰ, ਬਰਨਾਲਾ, 16 ਅਕਤੂਬਰ 2024         ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਵਲੋਂ ਅੱਜ ਇੱਥੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ...

The post DC ਨੇ ਮੀਟਿੰਗ ਸੱਦ ਕੇ, ਰਾਜਸੀ ਆਗੂਆਂ ਨੂੰ ਜਾਬਤੇ ਬਾਰੇ ਦੱਸਿਆ ਕਿ.. By-Elections Barnala News first appeared on PANJAB TODAY.

]]>
ਆਦਰਸ਼ ਚੋਣ ਜ਼ਾਬਤਾ ਪੂਰੇ ਜ਼ਿਲ੍ਹੇ ਵਿੱਚ ਲਾਗੂ: ਪੂਨਮਦੀਪ ਕੌਰ 
ਸੋਨੀ ਪਨੇਸਰ, ਬਰਨਾਲਾ, 16 ਅਕਤੂਬਰ 2024
        ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਵਲੋਂ ਅੱਜ ਇੱਥੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਪ੍ਰੋਗਰਾਮ ਮੁਤਾਬਿਕ 18 ਅਕਤੂਬਰ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ। ਵੋਟਾਂ 13 ਨਵੰਬਰ (ਬੁੱਧਵਾਰ) ਨੂੰ ਪੈਣਗੀਆਂ ਅਤੇ 23 ਨਵੰਬਰ (ਸ਼ਨਿਚਰਵਾਰ) ਨੂੰ ਵੋਟਾਂ ਦੀ ਗਿਣਤੀ ਹੋਵੇਗੀ।
         ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਕਾਪੀ ਸਾਰੀਆਂ ਪਾਰਟੀਆਂ ਨੂੰ ਮੁਹਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਆਦਰਸ਼ ਚੋਣ ਜ਼ਾਬਤਾ ਪੂਰੇ ਜ਼ਿਲ੍ਹੇ ਵਿੱਚ ਲਾਗੂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਚੱਲ ਰਹੇ ਕੰਮ ਜਾਰੀ ਰਹਿਣਗੇ, ਜਦਕਿ ਨਵੇਂ ਕੰਮ ਸ਼ੁਰੂ ਨਹੀਂ ਕੀਤੇ ਜਾ ਸਕਣਗੇ।
      ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸੀ ਵਿਜਲ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਵੱਖ ਵੱਖ ਤਰ੍ਹਾਂ ਦੀਆਂ ਮਨਜ਼ੂਰੀਆਂ ਸੁਵਿਧਾ ਪੋਰਟਲ ‘ਤੇ ਮਿਲਣਗੀਆਂ। ਇਸ ਮੌਕੇ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ, ਐੱਸ ਪੀ ਸ੍ਰੀ ਹੰਸ ਰਾਜ, ਚੋਣ ਤਹਿਸੀਲਦਾਰ ਰਾਮ ਜੀ ਲਾਲ, ਜ਼ਿਲ੍ਹਾ ਮਾਲ ਅਫਸਰ ਗੁਰਜਿੰਦਰ ਸਿੰਘ, ਤਹਿਸੀਲਦਾਰ ਰਾਕੇਸ਼ ਕੁਮਾਰ ਅਤੇ ਰਾਜਸੀ ਪਾਰਟੀਆਂ ਤੋਂ ਓਂਕਾਰ ਸੂਰਤ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਸਤਪਾਲ ਸਿੰਘ, ਬਲਵਿੰਦਰ ਸਿੰਘ (ਬਸਪਾ), ਲਵਪ੍ਰੀਤ ਸਿੰਘ (ਬੀਜੇਪੀ), ਮਹਿੰਦਰ ਪਾਲ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਦਰਦੀ ( ਸੀ ਪੀ ਆਈ ਐਮ) ਹਾਜ਼ਰ ਸਨ।
  

The post DC ਨੇ ਮੀਟਿੰਗ ਸੱਦ ਕੇ, ਰਾਜਸੀ ਆਗੂਆਂ ਨੂੰ ਜਾਬਤੇ ਬਾਰੇ ਦੱਸਿਆ ਕਿ.. By-Elections Barnala News first appeared on PANJAB TODAY.

]]>
33126
ONLINE ਸ਼ਕਾਇਤ ਤੇ ਐਕਸ਼ਨ, ਭ੍ਰਿਸ਼ਟ SHO ਅਤੇ ASI ਖਿਲਾਫ ਕਾਰਵਾਈ… https://panjabtoday.com/online-%e0%a8%b8%e0%a8%bc%e0%a8%95%e0%a8%be%e0%a8%87%e0%a8%a4-%e0%a8%a4%e0%a9%87-%e0%a8%90%e0%a8%95%e0%a8%b8%e0%a8%bc%e0%a8%a8-%e0%a8%ad%e0%a9%8d%e0%a8%b0%e0%a8%bf%e0%a8%b8%e0%a8%bc%e0%a8%9f-sho/?utm_source=rss&utm_medium=rss&utm_campaign=online-%25e0%25a8%25b8%25e0%25a8%25bc%25e0%25a8%2595%25e0%25a8%25be%25e0%25a8%2587%25e0%25a8%25a4-%25e0%25a8%25a4%25e0%25a9%2587-%25e0%25a8%2590%25e0%25a8%2595%25e0%25a8%25b8%25e0%25a8%25bc%25e0%25a8%25a8-%25e0%25a8%25ad%25e0%25a9%258d%25e0%25a8%25b0%25e0%25a8%25bf%25e0%25a8%25b8%25e0%25a8%25bc%25e0%25a8%259f-sho Mon, 05 Aug 2024 10:54:48 +0000 https://panjabtoday.com/?p=33122 50,000 ਰੁਪਏ ਰਿਸ਼ਵਤ ਲੈ ਕੇ , ਹਾਲੇ ਹੋਰ 35 ਹਜ਼ਾਰ ਰੁਪਏ ਦੀ ਕਰ ਰਹੇ ਸੀ ਮੰਗ… ਸੋਨੀਆ ਸੰਧੂ, ਮੋਹਾਲੀ, 5 ਅਗਸਤ, 2024          ਇੱਕ ਓਹ ਵੀ ਸਮਾਂ ਹੁੰਦਾ ਸੀ, ਜਦੋਂ ਲੋਕ ਵੱਡੇ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ...

The post ONLINE ਸ਼ਕਾਇਤ ਤੇ ਐਕਸ਼ਨ, ਭ੍ਰਿਸ਼ਟ SHO ਅਤੇ ASI ਖਿਲਾਫ ਕਾਰਵਾਈ… first appeared on PANJAB TODAY.

]]>
50,000 ਰੁਪਏ ਰਿਸ਼ਵਤ ਲੈ ਕੇ , ਹਾਲੇ ਹੋਰ 35 ਹਜ਼ਾਰ ਰੁਪਏ ਦੀ ਕਰ ਰਹੇ ਸੀ ਮੰਗ…
ਸੋਨੀਆ ਸੰਧੂ, ਮੋਹਾਲੀ, 5 ਅਗਸਤ, 2024 
        ਇੱਕ ਓਹ ਵੀ ਸਮਾਂ ਹੁੰਦਾ ਸੀ, ਜਦੋਂ ਲੋਕ ਵੱਡੇ ਅਫਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ, ਸਾਲਾਂ ਬੱਧੀ ਦਫਤਰਾਂ ਦੇ ਗੇੜੇ ਕੱਢਦੇ ਰਹਿੰਦੇ ਸਨ, ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ, ਔਨਲਾਈਨ ਸ਼ਕਾਇਤਾਂ ਤੇ ਵੀ, ਆਲ੍ਹਾ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਹੁੰਦੀ ਨਜ਼ਰ ਪੈਣ ਲੱਗੀ ਹੈ। ਅਜਿਹਾ ਹੀ ਇੱਕ ਮਾਮਲਾ, ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਵਿਖੇ ਐਸ.ਐਚ.ਓ. ਵਜੋਂ ਤਾਇਨਾਤ ਸਬ-ਇੰਸਪੈਕਟਰ (ਐਸ.ਆਈ.) ਇੰਦਰਜੀਤ ਸਿੰਘ ਅਤੇ ਉਸਦੇ  ਸਾਥੀ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਅਮਰਜੀਤ ਸਿੰਘ ਖ਼ਿਲਾਫ਼ 50000 ਰੁਪਏ ਰਿਸ਼ਵਤ ਲੈਣ ਅਤੇ ਹੋਰ ਵੀ ਰਿਸ਼ਵਤ ਮੰਗਣ ਦੇ ਸਬੰਧੀ ਵਿੱਚ ਮਿਲੀ ਔਨਲਾਈਨ ਸ਼ਕਾਇਤ ਦੇ ਅਧਾਰ ਤੇ  ਦਰਜ ਕੀਤਾ ਗਿਆ ਹੈ।
        ਇਹ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸ਼ਿਕਾਇਤਕਰਤਾ ਹਰਮਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉੱਪਰ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
       ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਥਾਣਾ ਭਾਦਸੋਂ ਵਿਖੇ ਉਸ ਦੇ ਅਤੇ ਹੋਰਨਾਂ ਖਿਲਾਫ਼ ਇੱਕ ਮੁਕੱਦਮਾ ਦਰਜ ਸੀ ਅਤੇ ਇਸ ਕੇਸ ਵਿੱਚ ਉਕਤ ਐਸ.ਐਚ.ਓ. ਅਤੇ ਏ.ਐਸ.ਆਈ. ਨੇ ਦੋਸ਼ੀਆਂ ਦੀ ਮੱਦਦ ਕਰਨ ਬਦਲੇ ਪਹਿਲਾਂ ਹੀ ਉਹਨਾਂ ਤੋਂ ਰਿਸ਼ਵਤ ਵਜੋਂ 50,000 ਲੈ ਲਏ ਸਨ। ਉਹਨਾਂ ਨੇ ਅੱਗੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਉਪਰੰਤ ਹੁਣ ਦੋਵੇਂ ਪੁਲਿਸ ਅਧਿਕਾਰੀ ਉਕਤ ਐਫ.ਆਈ.ਆਰ. ਨੂੰ ਰੱਦ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 35,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਹੇ ਸਨ।
       ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਉਕਤ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਅਤੇ 35000 ਰੁਪਏ ਹੋਰ ਮੰਗਣ ਅਤੇ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਸਾਬਤ ਹੋ ਗਏ। ਉਹਨਾਂ ਅੱਗੇ ਦੱਸਿਆ ਕਿ ਇਸ ਜਾਂਚ ਦੇ ਅਧਾਰ ‘ਤੇ ਉਕਤ ਐਸ.ਐਚ.ਓ. ਅਤੇ ਏ.ਐਸ.ਆਈ. ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ONLINE ਸ਼ਕਾਇਤ ਤੇ ਐਕਸ਼ਨ, ਭ੍ਰਿਸ਼ਟ SHO ਅਤੇ ASI ਖਿਲਾਫ ਕਾਰਵਾਈ… first appeared on PANJAB TODAY.

]]>
33122
ਚੇਅਰਮੈਨ ਅਭਿਸ਼ੇਕ ਗੁਪਤਾ ਨੇ ਸੀ.ਆਈ.ਆਈ. ਕਾਨਫਰੰਸ ‘ਚ ਆਈ.ਟੀ. ਸੈਕਟਰ ਦੇ ਆਰਥਿਕ ਮਹੱਤਵ ‘ਤੇ ਦਿੱਤਾ ਜ਼ੋਰ  https://panjabtoday.com/%e0%a8%9a%e0%a9%87%e0%a8%85%e0%a8%b0%e0%a8%ae%e0%a9%88%e0%a8%a8-%e0%a8%85%e0%a8%ad%e0%a8%bf%e0%a8%b8%e0%a8%bc%e0%a9%87%e0%a8%95-%e0%a8%97%e0%a9%81%e0%a8%aa%e0%a8%a4%e0%a8%be-%e0%a8%a8%e0%a9%87/?utm_source=rss&utm_medium=rss&utm_campaign=%25e0%25a8%259a%25e0%25a9%2587%25e0%25a8%2585%25e0%25a8%25b0%25e0%25a8%25ae%25e0%25a9%2588%25e0%25a8%25a8-%25e0%25a8%2585%25e0%25a8%25ad%25e0%25a8%25bf%25e0%25a8%25b8%25e0%25a8%25bc%25e0%25a9%2587%25e0%25a8%2595-%25e0%25a8%2597%25e0%25a9%2581%25e0%25a8%25aa%25e0%25a8%25a4%25e0%25a8%25be-%25e0%25a8%25a8%25e0%25a9%2587 Sat, 25 May 2024 05:39:52 +0000 https://panjabtoday.com/?p=33104 ਟ੍ਰਾਈਡੈਂਟ ਗਰੁੱਪ ਨੇ ਅਭਿਸ਼ੇਕ ਗੁਪਤਾ ਦੇ ਮਾਰਗ ਦਰਸ਼ਨ ਵਿੱਚ ਹਮੇਸ਼ਾ ਨਵੀਆਂ ਅਤੇ ਇਨੋਵੇਟਿਵ ਤਕਨੀਕਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਸੋਨੀਆ ਖਹਿਰਾ ,  ਚੰਡੀਗੜ੍ਹ, 24 ਮਈ 2024       ਉੱਤਰੀ ਭਾਰਤ ਵਿੱਚ ਆਈ.ਟੀ. ਸੈਕਟਰ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ...

The post ਚੇਅਰਮੈਨ ਅਭਿਸ਼ੇਕ ਗੁਪਤਾ ਨੇ ਸੀ.ਆਈ.ਆਈ. ਕਾਨਫਰੰਸ ‘ਚ ਆਈ.ਟੀ. ਸੈਕਟਰ ਦੇ ਆਰਥਿਕ ਮਹੱਤਵ ‘ਤੇ ਦਿੱਤਾ ਜ਼ੋਰ  first appeared on PANJAB TODAY.

]]>
ਟ੍ਰਾਈਡੈਂਟ ਗਰੁੱਪ ਨੇ ਅਭਿਸ਼ੇਕ ਗੁਪਤਾ ਦੇ ਮਾਰਗ ਦਰਸ਼ਨ ਵਿੱਚ ਹਮੇਸ਼ਾ ਨਵੀਆਂ ਅਤੇ ਇਨੋਵੇਟਿਵ ਤਕਨੀਕਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਸੋਨੀਆ ਖਹਿਰਾ ,  ਚੰਡੀਗੜ੍ਹ, 24 ਮਈ 2024
      ਉੱਤਰੀ ਭਾਰਤ ਵਿੱਚ ਆਈ.ਟੀ. ਸੈਕਟਰ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਕਰਦੇ ਹੋਏ, ਸੀਆਈਆਈ ਉੱਤਰੀ ਖੇਤਰ, ਹੈੱਡਕੁਆਰਟਰ ਵਿਖੇ ਆਈ.ਟੀ. ਕਾਨਫਰੰਸ ਦਾ ਆਯੋਜਨ ਕੀਤਾ ਗਿਆ। ‘ਐਕਸਪਲੋਰਿੰਗ ਆਈ.ਟੀ. ਫਰੰਟੀਅਰਜ਼’ ‘ਤੇ ਸੀਆਈਆਈ ਕਾਨਫਰੰਸ ਨੇ ਉੱਤਰੀ ਭਾਰਤ ਦੇ ਇਸ ਹਿੱਸੇ ਵਿੱਚ ਆਈ.ਟੀ. ਸੈਕਟਰ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਇਸ ਕਾਨਫਰੰਸ ਵਿੱਚ ਆਈ.ਟੀ. ਸੈਕਟਰ ਵਿੱਚ ਤਕਨਾਲੋਜੀ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਅਤੇ ਖੇਤਰ ਦੀ ਆਰਥਿਕਤਾ ਉੱਤੇ ਉਨ੍ਹਾਂ ਦੇ ਸੰਭਾਵੀ ਪ੍ਰਭਾਵ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਇੰਡਸਟਰੀ ਲੀਡਰਸ, ਮਾਹਿਰ ਅਤੇ ਸਾਰੇ ਹਿੱਸੇਦਾਰ ਮੌਜੂਦਾ ਸਥਿਤੀ ‘ਤੇ ਚਰਚਾ ਕਰਨ ਅਤੇ ਭਵਿੱਖ ਦੀਆਂ ਰਣਨੀਤੀਆਂ ਬਣਾਉਣ ਲਈ ਇਕੱਠੇ ਕੀਤੇ ਗਏ ਸਨ।
      ਕਾਨਫਰੰਸ ਵਿੱਚ ਅਤੇ ਜਨਰੇਟਿਵ ਏਆਈ ਦੇ ਤੇਜ਼ੀ ਨਾਲ ਉੱਭਰ ਰਹੇ ਕੋਰ ਖੇਤਰਾਂ ਤੋਂ ਲੈ ਕੇ ਪ੍ਰਕਿਰਿਆ ਮਾਈਨਿੰਗ ਦੇ ਗੁੰਝਲਦਾਰ ਖੇਤਰ ਅਤੇ ਸਾਫਟਵੇਅਰ ਇੰਜੀਨੀਅਰਿੰਗ ਦੇ ਬੁਨਿਆਦੀ ਪਹਿਲੂਆਂ ਤੱਕ, ਆਈ.ਟੀ. ਨਵੀਨਤਾਵਾਂ ਦੇ ਇੱਕ ਵਿਸ਼ਾਲ ਸਪੈਕਟ੍ਰਮ ਨੂੰ ਕਵਰ ਕੀਤਾ ਗਿਆ। ਆਈ.ਟੀ. ਕਾਨਫਰੰਸ ਦੀਆਂ ਮੁੱਖ ਗੱਲਾਂ ਵਿੱਚੋਂ ਇੱਕ ਉੱਤਰੀ ਭਾਰਤ ਦੀਆਂ ਆਈ.ਟੀ. ਸਮਰੱਥਾਵਾਂ ਨੂੰ ਵਧਾਉਣ ਵਿੱਚ ਡਾਟਾ ਸੈਂਟਰਾਂ ਦੀ ਵਧਦੀ ਭੂਮਿਕਾ ‘ਤੇ ਚਰਚਾ ਵੀ ਸੀ।
ਅਭਿਸ਼ੇਕ ਗੁਪਤਾ, ਚੇਅਰਮੈਨ, ਸੀ.ਆਈ.ਆਈ. ਪੰਜਾਬ ਸਟੇਟ ਅਤੇ ਮੁੱਖ-ਰਣਨੀਤਕ ਮਾਰਕੀਟਿੰਗ, ਟ੍ਰਾਈਡੈਂਟ ਲਿਮਟਿਡ ਨੇ ਭਾਰਤ ਦੀ ਆਰਥਿਕਤਾ ਲਈ ਆਈ.ਟੀ. ਸੈਕਟਰ ਦੀ ਮਹੱਤਤਾ ਬਾਰੇ ਗੱਲ ਕੀਤੀ। ਗੁਪਤਾ ਨੇ ਕਿਹਾ ਕਿ “ਇਹ ਸੈਕਟਰ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ 7.4% ਦਾ ਯੋਗਦਾਨ ਪਾਉਂਦਾ ਹੈ। ਸਾਲ 2025 ਤੱਕ ਜੀਡੀਪੀ ਵਿੱਚ ਆਈ.ਟੀ. ਦਾ ਯੋਗਦਾਨ 10% ਤੱਕ ਪਹੁੰਚਣ ਦਾ ਅਨੁਮਾਨ ਹੈ। ਆਈ.ਟੀ. ਅਤੇ ਬਿਜ਼ਨਸ ਪ੍ਰੋਸੈਸ ਮੈਨੇਜਮੈਂਟ (ਬੀਪੀਐਮ) ਉਦਯੋਗਾਂ ਨੂੰ 2023 ਵਿੱਚ $245 ਬਿਲੀਅਨ ਦੀ ਆਮਦਨ ਹੋਣ ਦਾ ਅਨੁਮਾਨ ਸੀ । ਇਹ ਅੰਕੜੇ ਸਾਡੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਆਈ.ਟੀ. ਖੇਤਰ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੇ ਹਨ।
ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਅਥਾਹ ਸੰਭਾਵਨਾ ‘ਤੇ ਜ਼ੋਰ ਦਿੱਤਾ ਅਤੇ ਦਸਿਆ ਕਿ ਕਿਵੇਂ ਆਈ.ਟੀ.  ਉਹਨਾਂ ਦੇ ਵਿਕਾਸ ਲਈ ਪ੍ਰੇਰਨਾ ਦਾ ਇੱਕ ਮਹੱਤਵਪੂਰਨ ਸਰੋਤ ਹੋ ਸਕਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਆਮ ਕਾਰੋਬਾਰੀ ਕਾਰਜਾਂ ਦੇ ਦੁਹਰਾਏ ਜਾਣ ਵਾਲੇ ਕੰਮਾਂ ਦਾ ਆਟੋਮੇਸ਼ਨ ਅਤੇ ਡਿਜੀਟਲੀਕਰਨ  ਲਈ ਉਤਪਾਦਕਤਾ ਲਾਗਤਾਂ ਵਿੱਚ ਔਸਤਨ 10% ਦੀ ਬਚਤ ਕਰ ਸਕਦਾ ਹੈ, ਜੋ ਕਿ ਡਿਜੀਟਲ ਪਰਿਵਰਤਨ, ਈਆਰਪੀ/ ਐਸਸੀਐਮ ਸੋਲਊਸ਼ਨ, ਕਲਾਉਡ ਕੰਪਿਊਟਿੰਗ,  ਮਾਡਲਾਂ, ਡਾਟਾ ਵਿਸ਼ਲੇਸ਼ਣ,  ਏਆਈ ਅਤੇ ਐਮਐਲ, ਗਾਹਕ ਰੁਝੇਵੇਂ ਦੇ ਸਾਧਨਾਂ, ਸੋਸ਼ਲ ਮੀਡੀਆ ਅਤੇ ਡਿਜੀਟਲ ਮਾਰਕੀਟਿੰਗ ਸਾਧਨਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।  ਉਨ੍ਹਾਂ ਨੇ ਈ-ਕਾਮਰਸ ਪਲੇਟਫਾਰਮ, ਇੰਟਰਨੈਟ ਆਫ ਥਿੰਗਸ (ਆਈਓਟੀ) ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਮੁਕਾਬਲੇ ਵਿੱਚ ਬਣੇ ਰਹਿਣ ਲਈ ਇੱਕ ਮਜ਼ਬੂਤ ਔਨਲਾਈਨ ਮੌਜੂਦਗੀ ਬਣਾਉਣ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਇੱਕ ਮੋਬਾਈਲ ਰਣਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ, ਉਨ੍ਹਾਂ ਨੇ ਸਾਈਬਰ ਸੁਰੱਖਿਆ ਖਤਰਿਆਂ ਤੋਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਵੀ  ਸਾਵਧਾਨ ਕੀਤਾ।
 ਟ੍ਰਾਈਡੈਂਟ ਗਰੁੱਪ ਨੇ ਅਭਿਸ਼ੇਕ ਗੁਪਤਾ ਦੇ ਮਾਰਗ ਦਰਸ਼ਨ ਵਿੱਚ ਹਮੇਸ਼ਾ ਨਵੀਆਂ ਅਤੇ ਇਨੋਵੇਟਿਵ ਤਕਨੀਕਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਸੀਆਈਆਈ ਪੰਜਾਬ ਦੇ ਚੇਅਰਮੈਨ ਹੋਣ ਦੇ ਨਾਤੇ, ਉਨ੍ਹਾਂ ਦਾ ਦ੍ਰਿਸ਼ਟੀਕੋਣ ਰਾਸ਼ਟਰ ਨਿਰਮਾਣ ਲਈ ਟ੍ਰਾਈਡੈਂਟ ਦੇ ਸਮਰਪਣ ਨਾਲ ਮੇਲ ਖਾਂਦਾ ਹੈ, ਜੋਕਿ ਨਿਰੰਤਰ ਸੁਧਾਰ, ਨਵੀਨਤਾ ਅਤੇ ਟਿਕਾਊ ਅਭਿਆਸਾਂ ਨੂੰ ਤਰਜੀਹ ਦਿੰਦਾ ਹੈ। ਇਕੱਠੇ, ਉਹ ਟ੍ਰਾਈਡੈਂਟ ਅਤੇ ਪੰਜਾਬ ਦੋਵਾਂ ਦੇ ਕਾਰੋਬਾਰੀ ਮਾਹੌਲ ਨੂੰ ਵਧੇਰੇ ਖੁਸ਼ਹਾਲੀ ਅਤੇ ਸਫਲਤਾ ਵੱਲ ਲੈ ਜਾਣ ਦਾ ਟੀਚਾ ਰੱਖਦੇ ਹਨ।
ਅਭਿਸ਼ੇਕ ਗੁਪਤਾ, ਚੇਅਰਮੈਨ, ਸੀਆਈਆਈ ਪੰਜਾਬ, ਟ੍ਰਾਈਡੈਂਟ ਲਿਮਟਿਡ, ਵਿੱਚ ਚੀਫ-ਰਣਨੀਤਕ ਮਾਰਕੀਟਿੰਗ ਵਜੋਂ ਕੰਮ ਕਰ ਰਹੇ ਹਨ ਅਤੇ ਕੰਪਨੀ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਟ੍ਰਾਈਡੈਂਟ ਲਿਮਟਿਡ, ਭਾਰਤ ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰ ਰਹੀ ਹੈ, ਟੈਕਸਟਾਈਲ (ਯਾਰਨ, ਬਾਥ ਅਤੇ ਬੇਡ ਲਿਨਨ), ਕਾਗਜ਼ (ਕਣਕ ਦੀ ਤੂੜੀ-ਅਧਾਰਿਤ) ਅਤੇ ਰਸਾਇਣਾਂ ਦੀ ਇੱਕ ਲੰਬਕਾਰੀ ਏਕੀਕਿ੍ਰਤ ਨਿਰਮਾਤਾ ਹੈ। ਉਨ੍ਹਾਂ ਦੀ ਅਗਵਾਈ ਟ੍ਰਾਈਡੈਂਟ ਦੀ ਸਫਲਤਾ ਨੂੰ ਚਲਾਉਣ, ਕਾਰਪੋਰੇਟ ਕਾਰਜਾਂ ਨੂੰ ਅਨੁਕੂਲ ਬਣਾਉਣ ਅਤੇ ਸਪਲਾਈ ਚੇਨ ਪ੍ਰਬੰਧਨ ਨੂੰ ਵਧਾਉਣ ਲਈ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਵਿੱਚ ਮਹੱਤਵਪੂਰਣ ਰਹੀ ਹੈ। ਨਵੀਨਤਾ ਲਈ ਉਨ੍ਹਾਂ ਦੇ ਸਮਰਪਣ ਨੇ ਟ੍ਰਾਈਡੈਂਟ ਦੇ ਵਿਸ਼ਵਵਿਆਪੀ ਵਿਸਤਾਰ ਨੂੰ ਪ੍ਰੇਰਿਤ ਕੀਤਾ ਹੈ, ਜਿਸ ਕਰਕੇ ਕਮ੍ਪਨੀ ਦੇ ਉਤਪਾਦ 150 ਤੋਂ ਵੱਧ ਦੇਸ਼ਾਂ ਤੱਕ ਪਹੁੰਚਦੇ ਹਨ। 
ਕਾਨਫਰੰਸ ਵਿੱਚ ਕਈ ਵੱਖ-ਵੱਖ ਸੈਸ਼ਨਾਂ ਨੂੰ ਪੇਸ਼ ਕੀਤਾ ਗਿਆ ਜੋ ਖੇਤਰ ਵਿੱਚ ਆਈ.ਟੀ. ਦੀ ਮੌਜੂਦਾ ਅਤੇ ਭਵਿੱਖੀ ਸਥਿਤੀ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰਦੇ ਸਨ। ਚਰਚਾ ਦੇ ਮੁੱਖ ਖੇਤਰਾਂ ਵਿੱਚ ਉੱਤਰੀ ਭਾਰਤ ਵਿੱਚ ਆਈ.ਟੀ. ਦੀ ਸਥਿਤੀ, ਭਾਰਤ ਅਤੇ ਉੱਤਰੀ ਭਾਰਤ ਦੋਵਾਂ ਵਿੱਚ ਤਕਨਾਲੋਜੀ ਦੇ ਦ੍ਰਿਸ਼ ਨੂੰ ਸਮਝਣਾ ਅਤੇ ਉਦਯੋਗ ਮਾਹਰਾਂ ਤੋਂ ਐਸਏਐਸ ਸਮਾਧਾਨਾਂ ਦਾ ਲਾਭ ਲੈ ਕੇ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਸਐਮਈ) ਦੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਏਆਈ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ‘ਤੇ ਵਿਸ਼ੇਸ਼ ਸੈਸ਼ਨਾਂ ‘ਤੇ ਚਰਚਾ ਕੀਤੀ ਗਈ ਜੋ ਬਹੁਤ ਸਾਰੇ ਨਵੇਂ ਉਦਯੋਗਾਂ ਨੂੰ ਰੂਪ ਦੇ ਰਹੀਆਂ ਹਨ। ਇਹ ਇਸ ਖੇਤਰ ਵਿੱਚ ਆਈ.ਟੀ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਭਵਿੱਖ ਦੀ ਦਿਸ਼ਾ ਦੀ ਇੱਕ ਵਿਆਪਕ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ।

The post ਚੇਅਰਮੈਨ ਅਭਿਸ਼ੇਕ ਗੁਪਤਾ ਨੇ ਸੀ.ਆਈ.ਆਈ. ਕਾਨਫਰੰਸ ‘ਚ ਆਈ.ਟੀ. ਸੈਕਟਰ ਦੇ ਆਰਥਿਕ ਮਹੱਤਵ ‘ਤੇ ਦਿੱਤਾ ਜ਼ੋਰ  first appeared on PANJAB TODAY.

]]>
33104
ਵਿੱਤੀ ਵਰ੍ਹੇ ਦਾ ਅੰਕੜਾ ਜ਼ਾਰੀ, ਟ੍ਰਾਈਡੈਂਟ ਦੀ ਆਮਦਨ ’ਚ ਸਾਲ ਦਰ ਸਾਲ ਆਧਾਰ ’ਤੇ 8% ਵਾਧਾ ਦਰਜ https://panjabtoday.com/%e0%a8%b5%e0%a8%bf%e0%a9%b1%e0%a8%a4%e0%a9%80-%e0%a8%b5%e0%a8%b0%e0%a9%8d%e0%a8%b9%e0%a9%87-%e0%a8%a6%e0%a8%be-%e0%a8%85%e0%a9%b0%e0%a8%95%e0%a9%9c%e0%a8%be-%e0%a8%9c%e0%a8%bc%e0%a8%be%e0%a8%b0/?utm_source=rss&utm_medium=rss&utm_campaign=%25e0%25a8%25b5%25e0%25a8%25bf%25e0%25a9%25b1%25e0%25a8%25a4%25e0%25a9%2580-%25e0%25a8%25b5%25e0%25a8%25b0%25e0%25a9%258d%25e0%25a8%25b9%25e0%25a9%2587-%25e0%25a8%25a6%25e0%25a8%25be-%25e0%25a8%2585%25e0%25a9%25b0%25e0%25a8%2595%25e0%25a9%259c%25e0%25a8%25be-%25e0%25a8%259c%25e0%25a8%25bc%25e0%25a8%25be%25e0%25a8%25b0 Wed, 22 May 2024 05:18:57 +0000 https://panjabtoday.com/?p=33093 ਟ੍ਰਾਈਡੈਂਟ ਲਿਮਟਿਡ ਨੇ ਵਿੱਤੀ ਸਾਲ 2024-25 ਲਈ ਆਮਦਨ ਅਤੇ ਐਬੀਟਿਡਾ ਵਿੱਚ ਵਾਧੇ ਦੀ ਰਿਪੋਰਟ ਕੀਤੀ ਪੇਸ਼, ਪ੍ਰਤੀ ਸ਼ੇਅਰ 0.36 ਰੁਪਏ ਦੇ ਅੰਤਰਿਮ ਡਿਵੀਡੈਂਡ ਦਾ ਕੀਤਾ ਐਲਾਨ ਐਬੀਟਿਡਾ 995 ਕਰੋੜ ਰੁਪਏ ਰਿਹਾ, ਪਿਛਲੇ ਵਿੱਤੀ ਸਾਲ ਵਿੱਚ ਟੈਕਸ ਤੋਂ ਬਾਅਦ ਸ਼ੁੱਧ ਲਾਭ...

The post ਵਿੱਤੀ ਵਰ੍ਹੇ ਦਾ ਅੰਕੜਾ ਜ਼ਾਰੀ, ਟ੍ਰਾਈਡੈਂਟ ਦੀ ਆਮਦਨ ’ਚ ਸਾਲ ਦਰ ਸਾਲ ਆਧਾਰ ’ਤੇ 8% ਵਾਧਾ ਦਰਜ first appeared on PANJAB TODAY.

]]>
ਟ੍ਰਾਈਡੈਂਟ ਲਿਮਟਿਡ ਨੇ ਵਿੱਤੀ ਸਾਲ 2024-25 ਲਈ ਆਮਦਨ ਅਤੇ ਐਬੀਟਿਡਾ ਵਿੱਚ ਵਾਧੇ ਦੀ ਰਿਪੋਰਟ ਕੀਤੀ ਪੇਸ਼, ਪ੍ਰਤੀ ਸ਼ੇਅਰ 0.36 ਰੁਪਏ ਦੇ ਅੰਤਰਿਮ ਡਿਵੀਡੈਂਡ ਦਾ ਕੀਤਾ ਐਲਾਨ

ਐਬੀਟਿਡਾ 995 ਕਰੋੜ ਰੁਪਏ ਰਿਹਾ, ਪਿਛਲੇ ਵਿੱਤੀ ਸਾਲ ਵਿੱਚ ਟੈਕਸ ਤੋਂ ਬਾਅਦ ਸ਼ੁੱਧ ਲਾਭ 390 ਕਰੋੜ ਰੁਪਏ ਰਿਹਾ

ਅਨੁਭਵ ਦੂਬੇ , ਚੰਡੀਗੜ੍ਹ, 21 ਮਈ 2024 
         ਟ੍ਰਾਈਡੈਂਟ ਲਿਮਿਟੇਡ ਨੇ ਵਿੱਤੀ ਸਾਲ 2023-24 ਲਈ ਮਜ਼ਬੂਤ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਹੈ । 31 ਮਾਰਚ ਨੂੰ ਖਤਮ ਹੋਈ ਚੌਥੀ ਤਿਮਾਹੀ ਅਤੇ ਪਿਛਲੇ ਵਿੱਤੀ ਸਾਲ ਲਈ ਆਪਣੇ ਵਿੱਤੀ ਨਤੀਜੇ ਜਾਰੀ ਕਰਦੇ ਹੋਏ, ਕੰਪਨੀ ਨੇ ਆਪਣੀ ਆਮਦਨ, ਵਿਕਰੀ , ਐਬੀਟਿਡਾ ਅਤੇ ਸ਼ੁੱਧ ਲਾਭ ਵਿੱਚ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਵਿੱਤੀ ਸਾਲ 2023-24 ਲਈ ਸ਼ੇਅਰਧਾਰਕਾਂ ਨੂੰ 0.36 ਰੁਪਏ ਪ੍ਰਤੀ ਸ਼ੇਅਰ ਦੇ ਅੰਤਰਿਮ ਡਿਵੀਡੈਂਡ ਦਾ ਵੀ ਐਲਾਨ ਕੀਤਾ ਹੈ। ਟ੍ਰਾਈਡੈਂਟ ਲਿਮਟਿਡ, ਭਾਰਤ ਵਿੱਚ ਵੱਖ-ਵੱਖ ਸੈਕਟਰਾਂ ਵਿੱਚ ਕੰਮ ਕਰ ਰਹੀ ਹੈ, ਟੈਕਸਟਾਈਲ (ਯਾਰਨ, ਬਾਥ ਅਤੇ ਬੇਡ ਲਿਨਨ), ਕਾਗਜ਼ (ਕਣਕ ਦੀ ਤੂੜੀ-ਅਧਾਰਿਤ) ਅਤੇ ਰਸਾਇਣਾਂ ਦੀ ਇੱਕ ਲੰਬਕਾਰੀ ਏਕੀਕਿ੍ਰਤ ਨਿਰਮਾਤਾ ਹੈ।                         
       ਵਿੱਤੀ ਸਾਲ 2024 ਲਈ ਕੰਪਨੀ ਦੀ ਕੁੱਲ ਆਮਦਨ 8 ਫੀਸਦੀ ਵਧ ਕੇ 6867 ਕਰੋੜ ਰੁਪਏ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 6357 ਕਰੋੜ ਰੁਪਏ ਦਰਜ ਕੀਤੀ ਗਈ ਸੀ। ਕੰਪਨੀ ਦਾ ਐਬੀਟਿਡਾ ਵਿੱਤੀ ਸਾਲ 2024 ਵਿੱਚ 998 ਕਰੋੜ ਰੁਪਏ ਸੀ, ਜਦੋਂ ਕਿ ਵਿੱਤੀ ਸਾਲ 2023 ਵਿੱਚ ਇਹ 971 ਕਰੋੜ ਰੁਪਏ ਸੀ। ਵਿੱਤੀ ਸਾਲ 2024 ਲਈ ਕੰਪਨੀ ਦਾ ਏਕੀਕਿ੍ਰਤ ਸ਼ੁੱਧ ਲਾਭ (ਪੀਏਟੀ) 350 ਕਰੋੜ ਰੁਪਏ ਰਿਹਾ ਜਦੋਂ ਕਿ ਵਿੱਤੀ ਸਾਲ 2023 ਲਈ ਕੰਪਨੀ ਦਾ ਸ਼ੁੱਧ ਲਾਭ 442 ਕਰੋੜ ਰੁਪਏ ਦਰਜ ਕੀਤਾ ਗਿਆ। ਵਿੱਤੀ ਸਾਲ 24 ਵਿੱਚ, 31 ਮਾਰਚ 2024 ਤੱਕ ਕੰਪਨੀ ’ਤੇ ਸ਼ੁੱਧ ਕਰਜ਼ਾ 1534 ਕਰੋੜ ਰੁਪਏ ਸੀ, ਜਦੋਂ ਕਿ 31 ਮਾਰਚ 2023 ਤੱਕ ਇਹ 1022 ਕਰੋੜ ਰੁਪਏ ਸੀ। 
       ਕੰਪਨੀ ਦੇ ਵਿੱਤੀ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਦੀਪਕ ਨੰਦਾ, ਮੈਨੇਜਿੰਗ ਡਾਇਰੈਕਟਰ, ਟ੍ਰਾਈਡੈਂਟ ਲਿਮਿਟੇਡ, ਨੇ ਕਿਹਾ, “ਟ੍ਰਾਈਡੈਂਟ ਲਿਮਿਟੇਡ ਦੀ ਚੌਥੀ ਤਿਮਾਹੀ ਅਤੇ ਵਿੱਤੀ ਸਾਲ 24 ਦੇ ਨਤੀਜੇ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਚੁਣੌਤੀਪੂਰਨ ਆਰਥਿਕ ਸਥਿਤੀਆਂ ਦੇ ਵਿਚਕਾਰ, ਸਾਡੀ ਕੰਪਨੀ ਨੇ ਸਾਲ-ਦਰ-ਸਾਲ ਵਿਕਾਸ ਦਰਸਾਇਆ ਹੈ। ਵਿੱਤੀ ਸਾਲ 23 ਦੀ ਆਖਰੀ ਤਿਮਾਹੀ ਵਿੱਚ ਸ਼ੁਰੂ ਹੋਈ ਪਰਿਵਰਤਨ ਯਾਤਰਾ ਜਾਰੀ ਹੈ। ਕਪਾਹ ਦੀਆਂ ਕੀਮਤਾਂ ’ਚ ਨਰਮੀ ਕਾਰਨ ਟੈਕਸਟਾਈਲ ਸੈਕਟਰ ’ਚ ਕੀਮਤਾਂ ਦਾ ਦਬਾਅ ਦੇਖਣ ਨੂੰ ਮਿਲਿਆ, ਜਦਕਿ ਭਾਰੀ ਦਰਾਮਦ ਕਾਰਨ ਕਾਗਜ਼ ਦੀਆਂ ਕੀਮਤਾਂ ’ਤੇ ਦਬਾਅ ਰਿਹਾ।’’
ਉਨ੍ਹਾਂ ਨੇ ਕਿਹਾ ਕਿ ” ਟ੍ਰਾਈਡੈਂਟ ਲਿਮਿਟੇਡ ਦੀ ਸਾਡੀ ਮੈਨਿਊਫੈਕਚਰਿੰਗ ਸਮਰੱਥਾਵਾਂ ਤੋਂ  ਅਸੀਂ ਪੂਰੀ ਤਰ੍ਹਾਂ ਨਾਲ ਆਸ਼ਵਸਤ ਹਾਂ ਅਤੇ ਸਾਡੇ ਹੋਮ ਟੇਕਸਟਾਈਲ ਸੇਗਮੈਂਟ ਵਿੱਚ ਲਗਾਤਾਰ ਵਧ ਰਹੇ ਆਰਡਰ ਬੁਕ ਅਤੇ ਵੌਲਯੂਮ ਤੋਂ ਇਹ ਪਤਾ ਲਗਦਾ ਹੈ। ਅਸੀਂ ਆਪਣੀ ਸਮਰੱਥਾ ਨੂੰ ਵਧਾਉਣ ਲਈ ਇਸ ਸਾਲ 785 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਕਰਕੇ ਸਾਡੀ ਉਤਪਾਦਨ ਸਮਰੱਥਾ ਵਿੱਚ ਇਜਾਫਾ ਹੋਵੇਗਾ ਅਤੇ ਅਗਲੇ ਸਾਲ ਇਹ ਵੌਲਯੂਮ ਵਿੱਚ ਵੀ ਦਿਖਾਈ ਦੇਵੇਗਾ। ਅਸੀਂ ਸ਼ੁੱਧ ਕਰਜ਼ੇ ਨੂੰ ਘੱਟ ਕਰਨ ਅਤੇ ਬੈਲੇਂਸ ਸ਼ੀਟ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸੀਜਨ ਦੇ ਦੌਰਾਨ ਕਪਾਹ ਖਰੀਦਣ ਲਈ ਕੀਤੇ ਗਏ ਕੈਪੀਟਲ ਖਰਚ ਅਤੇ ਕਰਜ਼ੇ ਦੇ ਬਾਵ੍ਵ੍ਜੁਦ ਵੀ, ਸਾਡਾ ਸ਼ੁੱਧ ਕਰਜ਼ਾ ਉਸ ਹਦ ਤਕ ਨਹੀ ਵਧਿਆ ਹੈ ।
       ਈ.ਐਸ.ਜੀ (ਐਨਵਾਈਰਮੈਂਟ, ਸੋਸ਼ਲ ਅਤੇ ਗਵਰਨੈਂਸ) ਸਮੇਂ ਦੀ ਲੋੜ ਹੈ ਅਤੇ ਕੰਪਨੀ ਨਵਿਆਉਣ ਯੋਗ ਊਰਜਾ ਦੇ ਨਾਲ-ਨਾਲ ਜੈਵਿਕ ਇੰਧਨ ਨੂੰ ਘਟਾਉਣ ਸਮੇਤ ਟਿਕਾਊ ਪ੍ਰੋਜੈਕਟਾਂ ’ਤੇ ਵਧੇਰੇ ਧਿਆਨ ਕੇਂਦਰਤ ਕਰ ਰਹੀ ਹੈ। ਪ੍ਰਕਿਰਿਆ ਨਿਯੰਤਰਣ ’ਤੇ ਵਧੇਰੇ ਧਿਆਨ ਕੇਂਦ੍ਰਤ ਕਰਦੇ ਹੋਏ, ਕੰਪਨੀ ਨੇ ਬਾਥ  ਲਿਨਨ ਡਿਵੀਜ਼ਨ ਲਈ ਨਵੇਂ ਐਸ.ਏ.ਪੀ ਰੂਪਾਂ ਨੂੰ ਦੁਬਾਰਾ ਲਾਗੂ ਕੀਤਾ ਹੈ। 
      ਅੱਗੇ ਵਧਦੇ ਹੋਏ, ਅਸੀਂ ਆਪਣੇ ਵੋਲਯੂਮ, ਵੈਲਯੂ ਐਡਿਡ ਉਤਪਾਦਾਂ ਅਤੇ ਈ.ਐਸ.ਜੀ ਨੂੰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਇਸ ਫਾਊਂਡੇਸ਼ਨ ਦੇ ਨਾਲ, ਟ੍ਰਾਈਡੈਂਟ ਲਿਮਿਟੇਡ ਆਉਣ ਵਾਲੇ ਸਮੇਂ ਵਿੱਚ ਟਿਕਾਊ ਵਿਕਾਸ ਅਤੇ ਨਵੀਨਤਾ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਣ ਲਈ ਤਿਆਰ ਹੈ। ਪਿਛਲੇ ਵਿੱਤੀ ਸਾਲ 2024 ਲਈ ਯਾਰਨ ਕਾਰੋਬਾਰ ਦੀ ਸਟੈਂਡਅਲੋਨ ਆਮਦਨ 2.5 ਫੀਸਦੀ ਵਧ ਕੇ 3262 ਕਰੋੜ ਰੁਪਏ ਹੋ ਗਈ। ਵਿੱਤੀ ਸਾਲ 2023 ਵਿੱਚ ਯਾਰਨ ਕਾਰੋਬਾਰ ਦੀ ਸਟੈਂਡਅਲੋਨ ਆਮਦਨ 3182 ਕਰੋੜ ਰੁਪਏ ਸੀ।
· ਹੋਮ ਟੈਕਸਟਾਈਲ ਵਿੱਚ, ਬਾਥ ਅਤੇ ਬੇਡ ਲਿਨਨ ਦੀ ਸਟੈਂਡਅਲੋਨ ਆਮਦਨ ਪਿਛਲੇ ਸਾਲ ਦੇ 3426 ਕਰੋੜ ਰੁਪਏ ਦੇ ਮੁਕਾਬਲੇ 11 ਪ੍ਰਤੀਸ਼ਤ ਵੱਧ ਕੇ 3814 ਕਰੋੜ ਰੁਪਏ ਹੋ ਗਈ ਹੈ।
· ਕਾਗਜ਼ ਅਤੇ ਰਸਾਇਣਾਂ ਤੋਂ ਆਮਦਨ 1146 ਕਰੋੜ ਰੁਪਏ ਹੋਈ । ਜਦੋਂ ਕਿ ਵਿੱਤੀ ਸਾਲ 23 ਵਿੱਚ ਇਹ 1344 ਕਰੋੜ ਰੁਪਏ ਦਰਜ ਕੀਤਾ ਗਿਆ ਸੀ।
· ਕੰਪਨੀ ਨੇ 1397 ਕਰੋੜ ਰੁਪਏ ਦੇ ਪੂੰਜੀਗਤ ਨਿਵੇਸ਼ ਨੂੰ ਪੂਰਾ ਕਰਨ ਲਈ ਵਿੱਤੀ ਸਾਲ 23-24 ਵਿੱਚ 785 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕੀਤਾ। ਇਹ ਨਿਵੇਸ਼ ਵਿਸਥਾਰ ਦੇ ਵੱਖ-ਵੱਖ ਪੜਾਵਾਂ ਵਿੱਚ ਚੱਲ ਰਹੇ ਸਪਿਨਿੰਗ, ਸ਼ੀਟਿੰਗ ਅਤੇ ਟੋਵੇਲ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਕੋਜਨ ਪਾਵਰ ਪਲਾਂਟ ਅਤੇ ਸੋਲਰ ਪਾਵਰ ਪਲਾਂਟ ਵਿੱਚ ਵਾਧੂ ਸਮਰੱਥਾ ਜੋੜਨ ਲਈ ਵੀ ਮਹੱਤਵਪੂਰਨ ਹੈ।
· ਸਾਲ ਦੇ ਦੌਰਾਨ, ਕੰਪਨੀ ਨੇ 42 ਲੂਮ (7200 ਟਨ/ਸਾਲਾਨਾ) ਸਥਾਪਿਤ ਕਰਕੇ ਟੋਵੇਲ ਸੇਗਮੈਂਟ ਦੀ ਉਤਪਾਦਨ ਸਮੱਰਥਾ ਦਾ ਵਿਸਥਾਰ ਕੀਤਾ ਅਤੇ ਪ੍ਰੋਸੈਸ ਹਾਊਸ ਅਤੇ ਸੀ.ਐਸ.ਪੀ ਵਿੱਚ 10.8 ਮਿਲੀਅਨ ਮੀਟਰ ਤੱਕ ਫਾਈਨ ਕਾਊਂਟ ਵਧਦੀ ਅਤੇ ਸ਼ੀਟਿੰਗ ਸੇਗਮੈਂਟ ਦੇ ਲਈ 1,89,696 ਸਪਿੰਡਲਾਂ ਸਥਾਪਿਤ ਕਰਕੇ ਯਾਰਨ ਸੇਗਮੈਂਟ ਦੀ ਉਤਪਾਦਨ ਸਮਰੱਥਾ ਦਾ ਵਿਸਥਾਰ ਕੀਤਾ।
· ਊਰਜਾ ਖੇਤਰ ਵਿੱਚ ਕੀਤਾ ਗਿਆ ਕੁੱਲ ਪੂੰਜੀਗਤ ਖਰਚ ਜਿਸ ਵਿੱਚ ਸੋਲਰ ਰੂਫ ਟਾਪ ਵੀ ਸ਼ਾਮਿਲ ਹੈ ਲਗਭਗ 204.86 ਕਰੋੜ ਰੁਪਏ ਰਿਹਾ। 
18 ਮਈ 2024 ਨੂੰ ਹੋਈ ਬੋਰਡ ਮੀਟਿੰਗ ਵਿੱਚ, ਬੋਰਡ ਆਫ਼ ਡਾਇਰੈਕਟਰਜ਼ ਨੇ ਸਾਲ 2024-2025 ਲਈ 0.36 ਰੁਪਏ ਪ੍ਰਤੀ ਪੂਰਨ ਭੁਗਤਾਨ ਕੀਤੇ ਇਕੁਇਟੀ ਸ਼ੇਅਰ ਦੇ ਪਹਿਲੇ ਅੰਤਰਿਮ ਡਿਵੀਡੈਂਡ ਦਾ ਐਲਾਨ ਕੀਤਾ। 
ਕੰਪਨੀ ਨੂੰ ਲਗਾਤਾਰ ਮਿਲ ਰਹੇ ਐਵਾਰਡਜ਼
       ਟਾਈਮਜ਼ ਗਰੁੱਪ ਨੇ ਟ੍ਰਾਈਡੈਂਟ ਲਿਮਿਟੇਡ ਨੂੰ 2023 ਅਤੇ 2024 ਦੋਵੇਂ ਸਾਲਾਂ ਵਿੱਚ ਔਰਤਾਂ ਦੇ ਕਮ ਕਰਨ ਲਈ ਸਰਵੋਤਮ ਸੰਸਥਾ ਵਜੋਂ ਸਨਮਾਨਿਤ ਕੀਤਾ। 2023 ਵਿੱਚ, ਕੰਪਨੀ ਨੂੰ ਭਾਰਤ ਦੇ ਸਰਬੋਤਮ ਇਨ-ਹਾਊਸ ਡਿਜ਼ਾਈਨ ਸਟੂਡੀਓ ਵਜੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਟ੍ਰਾਈਡੈਂਟ ਨੂੰ ਦੁਬਈ ਵਿੱਚ ਪੇਪਰ ਵਰਲਡ ਮਿਡਲ ਈਸਟ ਵਿੱਚ ਸਾਲ ਦੇ ਸਰਵੋਤਮ ਈਕੋ-ਫਰੈਂਡਲੀ ਉਤਪਾਦ ਦਾ ਪੁਰਸਕਾਰ ਵੀ ਦਿੱਤਾ ਗਿਆ। ਇਹ ਪ੍ਰਾਪਤੀਆਂ ਉੱਤਮਤਾ ਅਤੇ ਸਥਿਰਤਾ ਪ੍ਰਤੀ ਕੰਪਨੀ ਦੇ ਸਮਰਪਣ ਨੂੰ ਦਰਸਾਉਂਦੀਆਂ ਹਨ।

The post ਵਿੱਤੀ ਵਰ੍ਹੇ ਦਾ ਅੰਕੜਾ ਜ਼ਾਰੀ, ਟ੍ਰਾਈਡੈਂਟ ਦੀ ਆਮਦਨ ’ਚ ਸਾਲ ਦਰ ਸਾਲ ਆਧਾਰ ’ਤੇ 8% ਵਾਧਾ ਦਰਜ first appeared on PANJAB TODAY.

]]>
33093
ਆਈਕੋਨਿਕ ਫਸਟ:- ਮਾਈ ਟ੍ਰਾਈਡੈਂਟ ਨੇ ਸ਼ਰਮੀਲਾ ਟੈਗੋਰ ਤੇ ਕਰੀਨਾ ਕਪੂਰ ਨੂੰ ਕਰ ਲਿਆ ਇਕੱਠਿਆਂ ‘ਤੇ…! https://panjabtoday.com/%e0%a8%86%e0%a8%88%e0%a8%95%e0%a9%8b%e0%a8%a8%e0%a8%bf%e0%a8%95-%e0%a8%ab%e0%a8%b8%e0%a8%9f-%e0%a8%ae%e0%a8%be%e0%a8%88-%e0%a8%9f%e0%a9%8d%e0%a8%b0%e0%a8%be%e0%a8%88%e0%a8%a1%e0%a9%88%e0%a8%82/?utm_source=rss&utm_medium=rss&utm_campaign=%25e0%25a8%2586%25e0%25a8%2588%25e0%25a8%2595%25e0%25a9%258b%25e0%25a8%25a8%25e0%25a8%25bf%25e0%25a8%2595-%25e0%25a8%25ab%25e0%25a8%25b8%25e0%25a8%259f-%25e0%25a8%25ae%25e0%25a8%25be%25e0%25a8%2588-%25e0%25a8%259f%25e0%25a9%258d%25e0%25a8%25b0%25e0%25a8%25be%25e0%25a8%2588%25e0%25a8%25a1%25e0%25a9%2588%25e0%25a8%2582 Thu, 16 May 2024 06:43:54 +0000 https://panjabtoday.com/?p=33084  ਧਰਮਾ 2.0 ਦੁਆਰਾ ਤਿਆਰ ਕੀਤੀ ਗਈ ਮੁਹਿੰਮ ਵਿੱਚ ਆਪਣੀ ਕਿਸਮ ਦੀ ਪਹਿਲੀ ਭਾਈਵਾਲੀ  ਮੁਹਿੰਮ, ਮਾਈ ਟ੍ਰਾਈਡੈਂਟ ਦੇ ਸੰਪੂਰਨ ਘਰੇਲੂ ਸਜਾਵਟ ਪੇਸ਼ਕਸ਼ਾਂ ਨੂੰ ਪੇਸ਼ ਕਰਦੀ ਹੈ ਅਨੁਭਵ ਦੂਬੇ, ਚੰਡੀਗੜ੍ਹ  15 ਮਈ, 2024           ਘਰੇਲੂ ਸਜਾਵਟ ਉਦਯੋਗ ਵਿੱਚ ਨਵੇਂ...

The post ਆਈਕੋਨਿਕ ਫਸਟ:- ਮਾਈ ਟ੍ਰਾਈਡੈਂਟ ਨੇ ਸ਼ਰਮੀਲਾ ਟੈਗੋਰ ਤੇ ਕਰੀਨਾ ਕਪੂਰ ਨੂੰ ਕਰ ਲਿਆ ਇਕੱਠਿਆਂ ‘ਤੇ…! first appeared on PANJAB TODAY.

]]>
 ਧਰਮਾ 2.0 ਦੁਆਰਾ ਤਿਆਰ ਕੀਤੀ ਗਈ ਮੁਹਿੰਮ ਵਿੱਚ ਆਪਣੀ ਕਿਸਮ ਦੀ ਪਹਿਲੀ ਭਾਈਵਾਲੀ

 ਮੁਹਿੰਮ, ਮਾਈ ਟ੍ਰਾਈਡੈਂਟ ਦੇ ਸੰਪੂਰਨ ਘਰੇਲੂ ਸਜਾਵਟ ਪੇਸ਼ਕਸ਼ਾਂ ਨੂੰ ਪੇਸ਼ ਕਰਦੀ ਹੈ

ਅਨੁਭਵ ਦੂਬੇ, ਚੰਡੀਗੜ੍ਹ  15 ਮਈ, 2024 
         ਘਰੇਲੂ ਸਜਾਵਟ ਉਦਯੋਗ ਵਿੱਚ ਨਵੇਂ ਮਾਪਦੰਡ ਸਥਾਪਤ ਕਰਦੇ ਹੋਏ, ਮਾਈ ਟ੍ਰਾਈਡੈਂਟ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਭਾਰਤੀ ਅਤੇ ਅੰਤਰਰਾਸ਼ਟਰੀ ਪ੍ਰਸ਼ੰਸਕਾਂ ਦੀ ਪਸੰਦੀਦਾ ਅਤੇ ਮਸ਼ਹੂਰ ਅਭਿਨੇਤਰੀ ਅਤੇ ਮਾਈ ਟ੍ਰਾਈਡੈਂਟ ਬ੍ਰਾਂਡ ਅੰਬੈਸਡਰ ਕਰੀਨਾ ਕਪੂਰ ਖਾਨ ਭਾਰਤੀ ਸਿਨੇਮਾ ਦੀ ਇੱਕ ਹੋਰ ਮਹਾਨ ਸ਼ਖਸੀਅਤ ਸ਼ਰਮੀਲਾ ਟੈਗੋਰ ਦੇ ਨਾਲ ਇਸ ਮੁਹਿੰਮ ਵਿੱਚ ਨਜ਼ਰ ਆਵੇਗੀ। ਇਹ ਸੱਸ ਅਤੇ ਨੂੰਹ ਦੇ ਵਿਚਕਾਰ ਇੱਕ ਬਿਲਕੁਲ ਵੱਖਰੇ ਅਤੇ ਖਾਸ ਤੌਰ ‘ਤੇ ਸੁੰਦਰ ਰਿਸ਼ਤੇ ਨੂੰ ਉਜਾਗਰ ਕਰਦਾ ਹੈ, ਜੋ ਕਿ ਆਮ ਤੌਰ ‘ਤੇ ਬ੍ਰਾਂਡ ਮੁਹਿੰਮਾਂ ਵਿੱਚ ਦਿਖਾਈਆਂ ਜਾਂਦੀਆਂ ਰਵਾਇਤੀ ਕਹਾਣੀਆਂ ਤੋਂ ਪੂਰੀ ਤਰ੍ਹਾਂ ਵਿਦਾ ਹੈ। ਇਹ ਨਵੀਂ ਪਹਿਲਕਦਮੀ ਆਧੁਨਿਕ ਪਰਿਵਾਰਕ ਰਿਸ਼ਤਿਆਂ ਵਿੱਚ ਤਬਦੀਲੀਆਂ ਦਾ ਜਸ਼ਨ ਮਨਾਉਂਦੇ ਹੋਏ ਸਿਰਜਣਾਤਮਕ ਕਹਾਣੀ ਸੁਣਾਉਣ ਲਈ ਇੱਕ ਵੱਖਰਾ ਵਿਚਾਰ ਪੇਸ਼ ਕਰਦੀ ਹੈ।                                                                                       
       ਸਿਨੇਮੈਟਿਕ ਸੁੰਦਰਤਾ ਨਾਲ ਬਣਾਈ ਗਈ, ਨਵੀਂ ਮੁਹਿੰਮ ਪੁਨੀਤ ਮਲਹੋਤਰਾ ਦੀ ਅਗਵਾਈ ਵਿੱਚ ਧਰਮਾ 2.0 ਦੁਆਰਾ ਨਿਰਮਿਤ ਇੱਕ ਸ਼ਾਨਦਾਰ ਟੈਲੀਵਿਜ਼ਨ ਕਮਰ੍ਸ਼ਿਯਲ  ਲਾਂਚ ਕਰਦੀ ਹੈ, ਜੋ ਕਿ ਕਰੀਨਾ ਕਪੂਰ ਖਾਨ ਅਤੇ ਸ਼ਰਮੀਲਾ ਟੈਗੋਰ ਵਿਚਕਾਰ ਸ਼ਾਨਦਾਰ ਕੈਮਿਸਟਰੀ ਨੂੰ ਦਰਸਾਉਂਦੀ ਹੈ। ਇੱਕ ਵੱਖਰੀ ਖੂਬਸੂਰਤੀ ਅਤੇ ਸ਼ੈਲੀ ਦੇ ਨਾਲ, ਉਹ ਦੋਵੇਂ ਮਾਈ ਟ੍ਰਾਈਡੈਂਟ ਦੇ ਪ੍ਰੀਮੀਅਮ ਘਰੇਲੂ ਜ਼ਰੂਰੀ ਚੀਜ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਆਪਣੇ ਘਰ ਵਿੱਚ ਰਾਇਲਟੀ ਅਤੇ ਆਰਾਮ ਦੀ ਲਗਜ਼ਰੀ ਦਾ ਆਨੰਦ ਲੈ ਰਹੇ ਹਨ। ਇਹ ਸ਼ਾਨਦਾਰ ਸਾਂਝੇਦਾਰੀ ਨਾ ਸਿਰਫ਼ ਉਸ ਦੇ ਸਹਿਜ ਸੁਹਜ ਦਾ ਜਸ਼ਨ ਮਨਾਉਂਦੀ ਹੈ, ਸਗੋਂ ਸ਼ਾਨਦਾਰ ਡਿਜ਼ਾਈਨ, ਸੁੰਦਰਤਾ ਅਤੇ ਕਾਰੀਗਰੀ ਦੇ ਪ੍ਰਮਾਣ ਵਜੋਂ ਵੀ ਖੜ੍ਹੀ ਹੈ ਜੋ ਮਾਈ ਟ੍ਰਾਈਡੈਂਟ ਦੀ ਪਛਾਣ ਬਣ ਗਈ ਹੈ।
      ਨੇਹਾ ਗੁਪਤਾ ਬੈਕਟਰ, ਚੇਅਰਪਰਸਨ, ਮਾਈ ਟ੍ਰਾਈਡੈਂਟ, ਨੇ ਇਸ ਮੌਕੇ ਕਿਹਾ ਕਿ, “ਇਹ ਮੁਹਿੰਮ ਆਧੁਨਿਕ ਭਾਰਤੀ ਪਰਿਵਾਰ ਲਈ ਇੱਕ ਖੁਸ਼ੀ ਭਰੀ ਸ਼ਰਧਾਂਜਲੀ ਹੈ, ਜੋ ਕਿ ਅਤੀਤ ਨੂੰ ਪਿੱਛੇ ਛੱਡ ਰਹੀ ਹੈ ਅਤੇ ਕਰੀਨਾ ਕਪੂਰ ਖਾਨ ਅਤੇ ਸ਼ਰਮੀਲਾ ਟੈਗੋਰ ਦੀ ਸ਼ੈਲੀ, ਸ਼ਾਨਦਾਰਤਾ, ਸਦੀਵੀ ਸੁੰਦਰਤਾ ਦਾ ਪ੍ਰਤੀਕ ਹੈ। ਅਤੇ ਇੱਕ ਵਿਲੱਖਣ ਸੁਹਜ ਜੋ ਸਾਡੇ ਬ੍ਰਾਂਡ ਨਾਲ ਸੰਪੂਰਨ ਸਮਕਾਲੀ ਹੈ, ਮਾਈ ਟ੍ਰਾਈਡੈਂਟ ‘ਤੇ ਅਸੀਂ ਪੱਕਾ ਵਿਸ਼ਵਾਸ ਕਰਦੇ ਹਾਂ ਕਿ ਕਰੀਨਾ ਕਪੂਰ ਖਾਨ ਅਤੇ ਸ਼ਰਮੀਲਾ ਟੈਗੋਰ ਦੇ ਪਿਆਰ ਅਤੇ ਸੁੰਦਰ ਰਿਸ਼ਤੇ ਦੁਆਰਾ ਹਰ ਘਰ ਸੁੰਦਰਤਾ ਅਤੇ ਲਗਜ਼ਰੀ ਦਾ ਹੱਕਦਾਰ ਹੈ, ਸਾਡੀ ਨਵੀਂ ਮੁਹਿੰਮ ਦਾ ਉਦੇਸ਼ ਪ੍ਰੇਰਿਤ ਕਰਨਾ ਹੈ। ਪਰਿਵਾਰ ਇਕੱਠੇ ਹੋਣ ਲਈ ਸੁੰਦਰਤਾ ਨੂੰ ਅਪਣਾ ਕੇ ਆਪਣੇ ਘਰਾਂ ਨੂੰ ਆਲੀਸ਼ਾਨ ਬਣਾਓ ਜੋ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
         ਇਸ ਨਵੀਂ ਮੁਹਿੰਮ ਦੀ ਸ਼ੁਰੂਆਤ ‘ਤੇ, ਕਰੀਨਾ ਕਪੂਰ ਖਾਨ ਨੇ ਕਿਹਾ, “ਇਸ ਮੁਹਿੰਮ ਲਈ ਸ਼ਰਮੀਲਾ ਟੈਗੋਰ ਜੀ ਨਾਲ ਕੰਮ ਕਰਨਾ ਇੱਕ ਬਹੁਤ ਹੀ ਖਾਸ ਅਤੇ ਵੱਖਰਾ ਅਨੁਭਵ ਸੀ। ਅਸੀਂ ਮਾਈ ਟ੍ਰਾਈਡੈਂਟ ਨਾਲ ਘਰ ਵਿੱਚ ਸਾਂਝੇ ਕੀਤੇ ਪਰਿਵਾਰਕ ਬੰਧਨਾਂ ਅਤੇ ਪਲਾਂ ਦੇ ਸਾਰ ਨੂੰ ਹਾਸਲ ਕਰਨ ਦੇ ਯੋਗ ਹਾਂ।” ਅਸੀਂ ਮਾਈ ਟ੍ਰਾਈਡੈਂਟ ਦੀ ਸੁੰਦਰਤਾ ਦਾ ਜਸ਼ਨ ਮਨਾਉਂਦੇ ਹੋਏ ਖੁਸ਼ ਹਾਂ, ਜਿਸ ਨੂੰ ਅਸੀਂ ਦੋਵੇਂ ਸੱਚਮੁੱਚ ਪਿਆਰ ਕਰਦੇ ਹਾਂ ਅਤੇ ਘਰਾਂ ਦੇ ਅੰਦਰ ਨਿੱਘ ਅਤੇ ਆਪਸੀ ਤਾਲਮੇਲ ਦਾ ਸੁਨੇਹਾ ਦਿੰਦੇ ਹਾਂ, ਅਸੀਂ ਇਸ ਮੁਹਿੰਮ ਰਾਹੀਂ ਭਾਰਤ ਭਰ ਦੇ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚ ਪਿਆਰ, ਸਤਿਕਾਰ ਅਤੇ ਸਦਭਾਵਨਾ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਹਾਂ। “
         ਉਦਯੋਗ ਵਿੱਚ ਇੱਕ ਪੂਰੀ ਤਰ੍ਹਾਂ ਨਵੀਂ ਸ਼ੁਰੂਆਤ ਕਰਦੇ ਹੋਏ, ਮਾਈ ਟ੍ਰਾਈਡੈਂਟ ਦੀ ਇਹ ਫਲੈਗਸ਼ਿਪ ਮੁਹਿੰਮ ਇੱਕ ਬਹੁਤ ਹੀ ਦੋਸਤਾਨਾ ਮਾਹੌਲ ਵਿੱਚ ਰਹਿਣ ਵਾਲੀ ਸੱਸ ਅਤੇ ਨੂੰਹ ਦੀ ਜੋੜੀ ਨੂੰ ਦਰਸਾਉਂਦੀ ਹੈ, ਜੋ ਵਿਭਿੰਨਤਾ ਬਾਰੇ ਗੱਲ ਕਰਦੀ ਹੈ ਅਤੇ ਸਾਰਿਆਂ ਲਈ ਇੱਕ ਡੂੰਘੀ ਸਾਂਝ ਪੈਦਾ ਕਰਦੀ ਹੈ ਪ੍ਰਤੀ ਸਾਡਾ ਅਟੁੱਟ ਸਮਰਪਣ। ਲਗਜ਼ਰੀ ਅਤੇ ਪ੍ਰੀਮੀਅਮ ਹੋਮ ਫਰਨੀਸ਼ਗ ਵਿੱਚ ਸਭ ਤੋਂ ਵੱਧ ਪਸੰਦੀਦਾ ਬ੍ਰਾਂਡਾਂ ਵਿੱਚੋਂ ਇੱਕ ਹੋਣ ਦੇ ਨਾਤੇ, ਮਾਈ ਟ੍ਰਾਈਡੈਂਟ ਅੱਜ ਦੇ ਭਾਰਤੀ ਪਰਿਵਾਰਾਂ ਦੀਆਂ ਲਗਾਤਾਰ ਵਿਕਸਤ ਹੋ ਰਹੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਵਿੱਚ ਬਹੁਤ ਮਾਣ ਮਹਿਸੂਸ ਕਰਦਾ ਹੈ। ਮਾਈ ਟ੍ਰਾਈਡੈਂਟ ਦੇ ਤਿਆਰ ਕੀਤੇ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਨੂੰ ਘਰ ਦੇ ਹਰ ਕੋਨੇ ਨੂੰ ਸੁੰਦਰ ਬਣਾਉਣ ਲਈ ਸਾਵਧਾਨੀ ਨਾਲ ਡਿਜ਼ਾਈਨ ਕੀਤਾ ਗਿਆ ਹੈ, ਇਹ ਯਕੀਨੀ ਬਣਾਉਣ ਲਈ ਕਿ ਘਰ ਦੇ ਹਰ ਮੈਂਬਰ ਨੂੰ ਉਸ ਤੋਂ ਬਹੁਤ ਜ਼ਿਆਦਾ ਰਾਹਤ ਅਤੇ ਆਰਾਮ ਮਿਲੇ। ਮਾਣ ਦੀ ਇੱਕ ਵੱਖਰੀ ਭਾਵਨਾ ਵੀ ਹੋਣੀ ਚਾਹੀਦੀ ਹੈ।
         ਇਹ ਨਵੀਨਤਾਕਾਰੀ ਮੁਹਿੰਮ ਦੇਸ਼ ਭਰ ਦੇ ਖਪਤਕਾਰਾਂ ਨਾਲ ਤਾਲਮੇਲ ਬਣਾਉਣ ਲਈ ਤਿਆਰ ਹੈ, ਉਹਨਾਂ ਨੂੰ ਪਰਿਵਾਰਕ ਰਿਸ਼ਤਿਆਂ ਦੀ ਸੁੰਦਰਤਾ ਨੂੰ ਅਪਣਾਉਣ ਅਤੇ ਅਜਿਹੇ ਘਰ ਬਣਾਉਣ ਲਈ ਪ੍ਰੇਰਿਤ ਕਰਦੀ ਹੈ ਜੋ ਪਿਆਰ ਅਤੇ ਏਕਤਾ ਦੀ ਅਸਲ ਭਾਵਨਾ ਨੂੰ ਦਰਸਾਉਂਦੇ ਹਨ। ਅੱਜ, ਇਹ ਮੁਹਿੰਮ ਕਈ ਵੱਕਾਰੀ ਪਲੇਟਫਾਰਮਾਂ ‘ਤੇ ਫੈਲੀ ਹੋਈ ਹੈ, ਜਿਸ ਵਿੱਚ ਟੈਲੀਵਿਜ਼ਨ ‘ਤੇ ਪ੍ਰਮੁੱਖ ਨਿਊਜ਼ ਚੈਨਲ, ਪ੍ਰਮੁੱਖ ਡਿਜੀਟਲ ਮੀਡੀਆ ਆਉਟਲੈਟਸ ਅਤੇ ਵਿਆਪਕ ਸੋਸ਼ਲ ਮੀਡੀਆ ਸਿੰਡੀਕੇਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ, ਨਾਮਵਰ ਪ੍ਰੀਮੀਅਮ ਅਤੇ ਲਗਜ਼ਰੀ ਪਲੇਟਫਾਰਮਾਂ ਦੇ ਨਾਲ ਰਣਨੀਤਕ ਭਾਈਵਾਲੀ ਸਾਡੇ ਸੰਦੇਸ਼ ਨੂੰ ਤੇਜ਼ੀ ਨਾਲ ਵਧਾ ਰਹੀ ਹੈ, ਇਹ ਦਰਸ਼ਕਾਂ ਤੱਕ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ। ਦਰਸ਼ਕਾਂ ਨੂੰ ਇਸਦੇ ਸਿਰਜਣਾਤਮਕ ਸੁਭਾਅ ਅਤੇ ਪ੍ਰਭਾਵਸ਼ਾਲੀ ਸੰਦੇਸ਼ਾਂ ਨਾਲ ਜੋੜਨ ਲਈ ਇਸ ਵਿਆਪਕ ਡਿਜ਼ੀਟਲ ਰੋਲਆਊਟ ਦੇ ਬਾਅਦ, ਇੱਕ ਨਵੀਨਤਾਕਾਰੀ ਆਉਟ ਓਫ ਹੋਮ ਈ-ਮੁਹਿੰਮ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ ਫੈਲ ਜਾਵੇਗੀ ।

The post ਆਈਕੋਨਿਕ ਫਸਟ:- ਮਾਈ ਟ੍ਰਾਈਡੈਂਟ ਨੇ ਸ਼ਰਮੀਲਾ ਟੈਗੋਰ ਤੇ ਕਰੀਨਾ ਕਪੂਰ ਨੂੰ ਕਰ ਲਿਆ ਇਕੱਠਿਆਂ ‘ਤੇ…! first appeared on PANJAB TODAY.

]]>
33084
ਸਾਬਕਾ ਐਮ.ਐਲ.ਏ. ਦਾ ਮੁੰਡਾ ਲਵਲੀ ਹੋਇਆ ਆਪ ‘ਚ ਸ਼ਾਮਿਲ.. https://panjabtoday.com/%e0%a8%b8%e0%a8%be%e0%a8%ac%e0%a8%95%e0%a8%be-%e0%a8%90%e0%a8%ae-%e0%a8%90%e0%a8%b2-%e0%a8%8f-%e0%a8%a6%e0%a8%be-%e0%a8%ae%e0%a9%81%e0%a9%b0%e0%a8%a1%e0%a8%be-%e0%a8%b2%e0%a8%b5%e0%a8%b2%e0%a9%80/?utm_source=rss&utm_medium=rss&utm_campaign=%25e0%25a8%25b8%25e0%25a8%25be%25e0%25a8%25ac%25e0%25a8%2595%25e0%25a8%25be-%25e0%25a8%2590%25e0%25a8%25ae-%25e0%25a8%2590%25e0%25a8%25b2-%25e0%25a8%258f-%25e0%25a8%25a6%25e0%25a8%25be-%25e0%25a8%25ae%25e0%25a9%2581%25e0%25a9%25b0%25e0%25a8%25a1%25e0%25a8%25be-%25e0%25a8%25b2%25e0%25a8%25b5%25e0%25a8%25b2%25e0%25a9%2580 Tue, 14 May 2024 09:32:49 +0000 https://panjabtoday.com/?p=33075 ਅਸਪਾ (ਕਾਂਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਫੜਿਆ ਝਾੜੂ  ਬੇਅੰਤ ਬਾਜਵਾ, ਲੁਧਿਆਣਾ 14 ਮਈ 2024      ਲੁਧਿਆਣਾ ਲੋਕ ਸਭਾ ਹਲਕੇ ਅਧੀਨ ਪੈਂਦੇ ਇੱਕ ਵਿਧਾਨ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਮੁੰਡੇ...

The post ਸਾਬਕਾ ਐਮ.ਐਲ.ਏ. ਦਾ ਮੁੰਡਾ ਲਵਲੀ ਹੋਇਆ ਆਪ ‘ਚ ਸ਼ਾਮਿਲ.. first appeared on PANJAB TODAY.

]]>
ਅਸਪਾ (ਕਾਂਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਫੜਿਆ ਝਾੜੂ 

ਬੇਅੰਤ ਬਾਜਵਾ, ਲੁਧਿਆਣਾ 14 ਮਈ 2024 

    ਲੁਧਿਆਣਾ ਲੋਕ ਸਭਾ ਹਲਕੇ ਅਧੀਨ ਪੈਂਦੇ ਇੱਕ ਵਿਧਾਨ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਮੁੰਡੇ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹ ਲਿਆ। ਆਪ ਦਾ ਦਾਅਵਾ ਹੈ ਕਿ  ਸਾਬਕਾ ਵਿਧਾਇਕ ਦੇ ਪੁੱਤਰ ਦੀ ਆਪ ਵਿੱਚ ਸ਼ਮੂਲੀਅਤ ਨਾਲ ਪਾਰਟੀ ਨੂੰ ਚੋਣਾਂ ਵਿੱਚ ਹੋਰ ਵੀ ਮਜਬੂਤੀ ਮਿਲੇਗੀ। ਰਿਜਰਵ ਹਲਕਾ ਸਿੱਧਵਾਂ ਬੇਟ ਤੋਂ ਸਾਲ 1962 ਤੋਂ 1967 ਤੱਕ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਸਵ. ਬਾਬੂ ਅਜੀਤ ਕੁਮਾਰ ਦੇ ਪੁੱਤਰ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸਾਬਕਾ ਸੂਬਾਈ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਰਾਜੀਵ ਕੁਮਾਰ ਲਵਲੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ  ਅੱਜ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਮੁੱਖ ਮੰਤਰੀ ਮਾਨ ਨੇ ਲਵਲੀ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਨਿੱਘਾ ਸਵਾਗਤ ਕੀਤਾ ।
      ਵਰਨਣਯੋਗ ਹੈ ਕਿ ਰਾਜੀਵ ਕੁਮਾਰ ਲਵਲੀ ਦੇ ਪਿਤਾ ਸਵ. ਬਾਬੂ ਅਜੀਤ ਕੁਮਾਰ ਅਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਸਿੱਧਵਾਂ ਬੇਟ ਹਲਕੇ ਤੋਂ ਵਿਧਾਇਕ ਰਹੇ ਹਨ। ਜਦੋਂ ਕਿ ਰਾਜੀਵ ਕੁਮਾਰ ਲਵਲੀ ਆਜਾਦ ਸਮਾਜ ਪਾਰਟੀ (ਕਾਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਹੋਣ ਤੋਂ ਇਲਾਵਾ, ਅੰਬੇਦਕਰ ਨਵਯੁਵਕ ਦਲ ਦੇ ਸਰਪਰਸਤ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ, ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਪ੍ਰਧਾਨ, ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਤੇ ਡਾ ਏ.ਵੀ.ਐਮ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵੀ ਹਨ।
        ਇਸ ਮੌਕੇ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਦੇਸ਼ ਅਤੇ ਸੰਵਿਧਾਨ ਦੀ ਰਾਖੀ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਪ ‘ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਐਸ.ਸੀ, ਐਸ.ਟੀ ਸਣੇ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਇਸ ਦੇਸ਼ ਦਾ ਸੰਵਿਧਾਨ ਹੀ ਕਰ ਸਕਦਾ ਹੈ। ਜਿਸ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਇੰਡੀਆ ਗਠਜੋੜ ਦੇ ਬੈਨਰ ਹੇਠ ਸੰਵਿਧਾਨ ਵਿਰੋਧੀ ਤਾਕਤਾਂ ਖਿਲਾਫ ਲੜਾਈ ਲੜੀ ਜਾ ਰਹੀ ਹੈ। ਲਵਲੀ ਨੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਸਣੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਉਂਦਿਆਂ ਹੋਇਆਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।

The post ਸਾਬਕਾ ਐਮ.ਐਲ.ਏ. ਦਾ ਮੁੰਡਾ ਲਵਲੀ ਹੋਇਆ ਆਪ ‘ਚ ਸ਼ਾਮਿਲ.. first appeared on PANJAB TODAY.

]]>
33075
ਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ https://panjabtoday.com/%e0%a8%ac%e0%a9%80-%e0%a8%90%e0%a8%b8-%e0%a8%90%e0%a8%ab-%e0%a8%a6%e0%a9%87-%e0%a8%b5%e0%a8%bf%e0%a8%b9%e0%a9%9c%e0%a9%87-%e0%a8%97%e0%a9%82%e0%a9%b0%e0%a8%9c%e0%a8%bf%e0%a8%86%e0%a8%82-%e0%a8%ae/?utm_source=rss&utm_medium=rss&utm_campaign=%25e0%25a8%25ac%25e0%25a9%2580-%25e0%25a8%2590%25e0%25a8%25b8-%25e0%25a8%2590%25e0%25a8%25ab-%25e0%25a8%25a6%25e0%25a9%2587-%25e0%25a8%25b5%25e0%25a8%25bf%25e0%25a8%25b9%25e0%25a9%259c%25e0%25a9%2587-%25e0%25a8%2597%25e0%25a9%2582%25e0%25a9%25b0%25e0%25a8%259c%25e0%25a8%25bf%25e0%25a8%2586%25e0%25a8%2582-%25e0%25a8%25ae Tue, 14 May 2024 09:06:17 +0000 https://panjabtoday.com/?p=33068 ਫਾਜ਼ਿਲਕਾ ਵਿਚ 75 ਫੀਸਦੀ ਤੋਂ ਵੱਧ ਮਤਦਾਨ ਦਾ ਟੀਚਾ-ਡਿਪਟੀ ਕਮਿਸ਼ਨਰ  ਬੀਐਸਐਫ ਦੇ ਜਵਾਨਾਂ ਨੇ ਦਿੱਤਾ ਸਵੀਪ ਸੁਨੇਹਾ ਪੀਟੀਐਨ, ਫਾਜ਼ਿਲਕਾ 14 ਮਈ 2024          ਫਾਜ਼ਿਲਕਾ ਵਿਖੇ ਸਵੀਪ ਪ੍ਰੋਗਰਾਮ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਵੋਟਰ ਜਾਗਰੂਕਤਾ...

The post ਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ first appeared on PANJAB TODAY.

]]>
ਫਾਜ਼ਿਲਕਾ ਵਿਚ 75 ਫੀਸਦੀ ਤੋਂ ਵੱਧ ਮਤਦਾਨ ਦਾ ਟੀਚਾ-ਡਿਪਟੀ ਕਮਿਸ਼ਨਰ 

ਬੀਐਸਐਫ ਦੇ ਜਵਾਨਾਂ ਨੇ ਦਿੱਤਾ ਸਵੀਪ ਸੁਨੇਹਾ

ਪੀਟੀਐਨ, ਫਾਜ਼ਿਲਕਾ 14 ਮਈ 2024 
        ਫਾਜ਼ਿਲਕਾ ਵਿਖੇ ਸਵੀਪ ਪ੍ਰੋਗਰਾਮ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਵੋਟਰ ਜਾਗਰੂਕਤਾ ਲਈ ਅੱਗੇ ਆਏ ਹਨ। ਬੀਐਸਐਫ ਦੇ ਵਿਹੜੇ ਕਰਵਾਏ ਇਕ ਸਮਾਗਮ ਵਿਚ ਜਿੱਥੇ ਬੀਐਸਐਫ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ 100 ਫੀਸਦੀ ਮਤਦਾਨ ਕਰਨ ਦਾ ਪ੍ਰਣ ਲਿਆ ਉਥੇ ਹੀ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਮਤਦਾਨ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।                                       
         ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਚੋਣਾਂ ਸਾਡੇ ਲੋਕਤੰਤਰ ਦਾ ਪਰਵ ਹੈ। ਸਭ ਨੂੰ ਇਸ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ। ਲੋਕਤੰਤਰ ਦੀ ਮਜਬੂਤੀ ਲਈ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 75 ਫੀਸਦੀ ਤੋਂ ਵੱਧ ਮਤਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਨੇ ਕਿਹਾ ਕਿ ਜੇਕਰ ਹਰੇਕ ਯੋਗ ਵੋਟਰ ਮਤਦਾਨ ਕਰੇ ਅਤੇ ਮਤਦਾਨ ਪੂਰੀ ਜਿੰਮੇਵਾਰੀ ਨਾਲ ਕਰੇ ਤਾਂ ਲੋਕਤੰਤਰ ਮਜਬੂਤ ਹੋਵੇਗਾ।                             
          ਬੀਐਸਐਫ ਦੇ ਕਮਾਡੈਂਟ ਸ੍ਰੀ ਐਮ ਪ੍ਰਸ਼ਾਦ ਨੇ ਕਿਹਾ ਕਿ ਲੋਕਤੰਤਰ ਨੇ ਸਾਨੂੰ ਆਪਣੀ ਸਰਕਾਰ ਖੁਦ ਚੁਣਨ ਦਾ ਮੌਕਾ ਦਿੱਤਾ ਹੈ ਅਤੇ ਸਾਨੂੰ ਇਸ ਲਈ ਮਤਦਾਨ ਦੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵੋਟ ਮਹੱਤਵ ਪੂਰਨ ਹੁੰਦੀ ਹੈ ਅਤੇ ਇਸ ਲਈ ਹਰੇਕ ਵੋਟਰ ਮਤਦਾਨ ਕਰੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ ਕੁਮਾਰ ਪੋਪਲੀ ਨੇ ਕਿਹਾ ਕਿ ਵੋਟ ਸਾਡਾ ਹੱਕ ਹੀ ਨਹੀਂ ਸਾਡੀ ਜਿੰਮੇਵਾਰੀ ਵੀ ਹੈ ਅਤੇ ਇਹ ਜਿੰਮੇਵਾਰੀ ਸੋਚ ਸਮਝ ਕੇ ਲੋਕਤੰਤਰ ਪ੍ਰਤੀ ਸੱਚੀ ਨਿਸਠਾ ਰੱਖਦੇ ਹੋਏ ਨਿਭਾਉਣੀ ਚਾਹੀਦੀ ਹੈ।
       ਇਸ ਮੌਕੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਮਤਦਾਨ ਕਰਨ ਦਾ ਪ੍ਰਣ ਵੀ ਲਿਆ। ਐਲਕੇ ਮਿਸ਼ਰਾ ਦੇ ਦੇਸ਼ ਭਗਤੀ ਦੇ ਗੀਤ ਅਤੇ ਜਵਾਨਾਂ ਦੇ ਮਤਦਾਨ ਦਾ ਸੁਨੇਹਾ ਦਿੰਦੇ ਗੀਤ ਨੇ ਸਭ ਨੂੰ ਸੰਗੀਤ ਦੇ ਰੰਗ ਵਿਚ ਰੰਗ ਦਿੱਤਾ। ਆਤਮਵੱਲਭ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਸਵੀਪ ਬੋਲੀਆਂ ਤੇ ਅਧਾਰਿਤ ਗਿੱਧਾ ਪੇਸ਼ ਕੀਤਾ। ਮੰਚ ਸੰਚਾਲਣ ਸਵੀਪ ਦੇ ਸਹਾਇਕ ਨੋਡਲ ਅਫ਼ਸਰ ਪ੍ਰਿੰ: ਰਾਜਿੰਦਰ ਵਿਖੋਣਾ ਨੇ ਕੀਤਾ।

The post ਬੀ.ਐਸ.ਐਫ. ਦੇ ਵਿਹੜੇ ਗੂੰਜਿਆਂ ਮਤਦਾਨ ਦਾ ਨਾਅਰਾ first appeared on PANJAB TODAY.

]]>
33068
ਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ https://panjabtoday.com/%e0%a8%b8%e0%a8%bf%e0%a8%b0%e0%a8%ae%e0%a9%8c%e0%a8%b0-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b5%e0%a9%80-%e0%a8%aa%e0%a8%a6%e0%a8%ae-%e0%a8%b8%e0%a8%bc%e0%a9%8d/?utm_source=rss&utm_medium=rss&utm_campaign=%25e0%25a8%25b8%25e0%25a8%25bf%25e0%25a8%25b0%25e0%25a8%25ae%25e0%25a9%258c%25e0%25a8%25b0-%25e0%25a8%25aa%25e0%25a9%25b0%25e0%25a8%259c%25e0%25a8%25be%25e0%25a8%25ac%25e0%25a9%2580-%25e0%25a8%2595%25e0%25a8%25b5%25e0%25a9%2580-%25e0%25a8%25aa%25e0%25a8%25a6%25e0%25a8%25ae-%25e0%25a8%25b8%25e0%25a8%25bc%25e0%25a9%258d Tue, 14 May 2024 05:02:05 +0000 https://panjabtoday.com/?p=33060 ਮੁੱਖ ਮੰਤਰੀ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਸਿਰਕੱਢ ਸ਼ਾਇਰ ਨੂੰ ਫੁੱਲ ਮਾਲਾਵਾਂ ਭੇਂਟ ਬੇਅੰਤ ਬਾਜਵਾ, ਲੁਧਿਆਣਾ 13 ਮਈ 2024  ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ (79)ਜਿਨ੍ਹਾਂ ਦਾ 11...

The post ਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ first appeared on PANJAB TODAY.

]]>
ਮੁੱਖ ਮੰਤਰੀ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਸਿਰਕੱਢ ਸ਼ਾਇਰ ਨੂੰ ਫੁੱਲ ਮਾਲਾਵਾਂ ਭੇਂਟ
ਬੇਅੰਤ ਬਾਜਵਾ, ਲੁਧਿਆਣਾ 13 ਮਈ 2024 
 ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ (79)ਜਿਨ੍ਹਾਂ ਦਾ 11 ਮਈ ਸਵੇਰੇ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ, ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਵੱਡੀ ਗਿਣਤੀ ਵਿੱਚ ਦੇਸ਼ ਬਦੇਸ਼ ਤੋਂ ਜੁੜੇ ਕਦਰਦਾਨਾਂ, ਪਾਠਕਾਂ, ਲੇਖਕਾਂ ਕੇ ਰਿਸ਼ਤੇਦਾਰਾਂ ਵੱਲੋਂ ਨਮ ਅੱਖਾਂ ਨਾਲ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
         ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮਾਜ ਦੇ ਹਰ ਵਰਗ ਦੀਆਂ ਨਾਮੀ ਸਖਸ਼ੀਅਤਾਂ ਵੱਲੋਂ ਮਰਹੂਮ ਸ਼ਾਇਰ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ।
ਉੱਘੇ ਪੰਜਾਬੀ ਲੇਖਕ ਅਤੇ ਕਵੀ ਸੁਰਜੀਤ ਪਾਤਰ ਦੇ ਪੰਜ ਭੂਤਕ ਸਰੀਰ ਨੂੰ ਲੈ ਕੇ ਅੰਤਿਮ ਯਾਤਰਾ ਉਨ੍ਹਾਂ ਦੇ ਲੁਧਿਆਣਾ ਦੇ ਆਸ਼ਾ ਪੁਰੀ ਸਥਿਤ ਨਿਵਾਸ ਸਥਾਨ ਤੋਂ ਚੱਲੀ ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਾਕ-ਸਨੇਹੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਭਾਈਚਾਰਾ ਅਤੇ ਸਾਹਿਤ ਪ੍ਰੇਮੀ ਸ਼ਾਮਲ ਸਨ। ਸ਼ਮਸ਼ਾਨ ਘਾਟ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਹਥਿਆਰ ਪੁੱਠੇ ਕਰਕੇ ਸਲਾਮੀ ਦਿੱਤੀ ਗਈ ਤੇ ਹਵਾਈ ਫਾਇਰ ਕੀਤੇ ਗਏ।
       ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਰਜੀਤ ਪਾਤਰ ਦੇ ਪੰਜ ਭੌਤਿਕ ਸਰੀਰ ਦੇ ਚਰਨਾਂ ਵਿੱਚ ਪੁਸ਼ਪ ਚੱਕਰ ਰੱਖਿਆ ਗਿਆ ਅਤੇ ਦੋਸ਼ਾਲਾ ਵੀ ਭੇਂਟ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏ ਡੀ ਸੀ (ਜਨਰਲ) ਮੇਜਰ ਅਮਿਤ ਸਰੀਨ, ਡਾਇਰੈਕਟਰ ਟੂਰਿਜਮ ਤੇ ਸੱਭਿਆਚਾਰਕ ਮਾਮਲੇ ਨੀਰੂ ਕਤਿਆਲ ਆਈ ਏ ਐੱਸ ਨੇ ਵੀ ਫੁੱਲ ਮਾਲਾਵਾਂ ਭੇਂਟ ਕੀਤੀਆਂ।
       ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਨੇ ਦਿੱਤੀ। ਇਸ ਮੌਕੇ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਪਾਤਰ ਤੇ ਸਾਕ-ਸਬੰਧੀ ਵੀ ਹਾਜ਼ਰੀ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਵੱਲੋਂ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਮੁਹੰਮਦ ਸਦੀਕ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ, ਤਰੁਣਪ੍ਰੀਤ ਸਿੰਘ ਸੌਂਦ, ਕੁਲਵੰਤ ਸਿੰਘ ਸਿੱਧੂ, ਸਾਬਕਾ ਐਮਪੀ ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਮਹੇਸ਼ਇੰਦਰ ਸਿੰਘ ਗਰੇਵਾਲ, ਕ੍ਰਿਸ਼ਨ ਕੁਮਾਰ ਬਾਵਾ ਤੇ ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾਂ, ਸਤਿਬੀਰ ਸਿੰਘ ਸਿੱਧੂ, ਉੱਘੇ ਸਿੱਖਿਆ ਸਾਸ਼ਤਰੀ ਪਦਮ ਭੂਸ਼ਣ ਸਰਦਾਰਾ ਸਿੰਘ ਜੌਹਲ, ਪੀਏਯੂ ਦੇ ਵਾਈਸ ਚਾਂਸਲਰ ਸਤਿਬੀਰ  ਸਿੰਘ ਗੋਸਲ, ਸਾਹਿਤ ਜਗਤ ਦੀਆਂ ਨਾਮੀ ਸਖਸ਼ੀਅਤਾਂ ਵਿੱਚੋਂ ਹਰਜਿੰਦਰ ਸਿੰਘ ਥਿੰਦ ਰੇਡੀਓ ਰੈੱਡ ਐੱਫ ਐੱਮ ਸਰੀ ਕੈਨੇਡਾ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਪ੍ਰੋ ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਅਸ਼ਵਨੀ ਚੈਟਲੇ, ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ,ਤ੍ਰੈਲੋਚਨ ਲੋਚੀ, ਕਿਰਪਾਲ ਕਜ਼ਾਕ, ਡਾ ਸੁਖਦੇਵ ਸਿੰਘ ਸਿਰਸਾ, ਡਾ ਸੁਰਜੀਤ ਸਿੰਘ ਪਟਿਆਲਾ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਪ੍ਰੋ. ਜਗਮੋਹਨ ਸਿੰਘ , ਸੁਰਿੰਦਰ ਗੀਤ, ਡਾ. ਦੀਪਕ ਮਨਮੋਹਨ ਸਿੰਘ, ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ,ਸੁਸ਼ੀਲ ਦੋਸਾਂਝ ਜਨਰਲ ਸਕੱਤਰ, ਡਾ ਸਵਰਾਜਬੀਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰ ਕੌਰ ਜੌਹਲ, ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਮਾਣਕ, ਪੰਜਾਬ ਕਲਾ ਪਰਿਸ਼ਦ ਤੋਂ ਪ੍ਰੋ ਯੋਗਰਾਜ ਅੰਗਰੀਸ਼, ਕੇਵਲ ਧਾਲੀਵਾਲ, ਦੀਵਾਨ ਮਾਨਾ, ਡਾ ਨਿਰਮਲ ਜੌੜਾ, ਦੇਸ਼ ਭਗਤ ਯਾਦਗਾਰ ਹਾਲ ਤੋਂ ਅਮੋਲਕ ਸਿੰਘ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਹਰਪ੍ਰੀਤ ਸੰਧੂ, ਰਵਿੰਦਰ ਰੰਗੂਵਾਲ, ਨਿੰਦਰ ਘੁਗਿਆਣਵੀ, ਡਾ. ਬਲਵਿੰਦਰ ਸਿੰਘ ਲੱਖੇਵਾਲੀ, ਪੰਜਾਬੀ ਸੰਗੀਤ ਜਗਤ ਵਿੱਚੋਂ ਅਮਰ ਨੂਰੀ, ਇਰਸ਼ਾਦ ਕਾਮਿਲ, ਪੰਮੀ ਬਾਈ, ਜੀ ਐੱਸ ਪੀਟਰ, ਗੁਰਪ੍ਰੀਤ ਘੁੱਗੀ, ਜਸਵੰਤ ਸੰਦੀਲਾ, ਡਾ. ਵੀਰ ਸੁਖਵੰਤ, ਦੇਬੀ ਮਕਸੂਸਪੁਰੀ, ਤੇਜਵੰਤ ਕਿੱਟੂ ਆਦਿ ਹਾਜ਼ਰ ਸਨ।

The post ਸਿਰਮੌਰ ਪੰਜਾਬੀ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ first appeared on PANJAB TODAY.

]]>
33060