PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਮਾਲਵਾ ਮੁੱਖ ਪੰਨਾ ਲੁਧਿਆਣਾ

ਆਓ ਜੀਹਨੇ ਇਨਾਮ ਜਿੱਤਣਾ,,,ਪਾਓ ਬੋਲੀਆਂ ‘ਤੇ,,,,,

Advertisement
Spread Information

ਫਿਰ ਕਰੋ ਨਾ ਦੇਰੀ, ਦਿਓ ਗਿੱਧੇ ਦੀ ਗੇੜੀ-
ਜ਼ਿਲ੍ਹਾ ਚੋਣ ਅਫ਼ਸਰ ਵਲੋਂ ‘ਤੀਆਂ ਲੋਕਤੰਤਰ ਦੀਆਂ’ ਪ੍ਰੋਗਰਾਮ ਤਹਿਤ ਸਾਰੀਆਂ ਪੰਜਾਬਣਾਂ ਨੂੰ ਦਿਲੋਂਂ ਸੱਦਾ
ਕਿਹਾ! ਲੋਕਤੰਤਰ ਸਬੰਧੀ ਬੋਲੀਆਂ ਪਾਉਂਦੇ ਹੋਏ ਵੀਡੀਓ ਬਣਾ ਕੇ ਭੇਜੋ, ਸ਼ਾਨਦਾਰ ਇਨਾਮ ਦੇ ਬਣੋ ਹੱਕਦਾਰ

ਬੇਅੰਤ ਬਾਜਵਾ , ਲੁਧਿਆਣਾ 7 ਅਗਸਤ 2023

     ਮੁੱਖ ਚੋਣ ਅਫ਼ਸਰ ਪੰਜਾਬ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵਲੋਂ ‘ਤੀਆਂ ਲੋਕਤੰਤਰ ਦੀਆਂ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਪੰਜਾਬਣਾਂ ਨੂੰ ਦਿਲੋਂ ਸੱਦਾ ਦਿੰਦਿਆ ਕਿਹਾ ਕਿ ਉਹ ਲੋਕਤੰਤਰ ਨਾਲ ਸਬੰਧਤ ਬੋਲੀਆਂ ਪਾਉਂਦੇ ਹੋਏ ਵੀਡੀਓ ਬਣਾ ਕੇ ਸਾਨੂੰ ਭੇਜੋ ਅਤੇ ਸ਼ਾਨਦਾਰ ਇਨਾਮ ਦੇ ਹੱਕਦਾਰ ਬਣੋ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਐਂਟਰੀਆਂ ਭੇਜਣ ਦੀ ਆਖਰੀ ਮਿਤੀ 20 ਅਗਸਤ, 2023 ਹੈ ਅਤੇ ਆਪਣੀ ਐਂਟਰੀ ਇਸ ਈ-ਮੇਲ smmceopb@gmail.com ‘ਤੇ ਭੇਜੀ ਜਾ ਸਕਦੀ ਹੈ।

ਨਿਯਮ ਤੇ ਸ਼ਰਤਾਂ ਸਬੰਧੀ ਉਨ੍ਹਾਂ ਅੱਗੇ ਦੱਸਿਆ ਕਿ ਕਾਸਟਿਊਮ ਪੰਜਾਬੀ ਗਿੱਧੇ ਦਾ ਲਿਬਾਸ ਸਮੇਤ ਗਹਿਣੇ ਲਾਜ਼ਮੀ ਅਤੇ ਵੀਡੀਓ ਦਾ ਸਮਾਂ ਕੇਵਲ ਇੱਕ ਤੋਂ ਦੋ ਮਿੰਟ ਹੋਵੇਗਾ।

ਸ੍ਰੀਮਤੀ ਮਲਿਕ ਨੇ ਦੱਸਿਆ ਕਿ ਮੁਕਾਬਲੇ ਦੇ ਜੇਤੂਆਂ ਲਈ ਪਹਿਲਾ ਨਕਦ ਇਨਾਮ 5000 ਰੁਪਏ, ਦੂਜ਼ਾ 3000 ਰੁਪਏ ਅਤੇ ਤੀਜ਼ਾ ਇਨਾਮ 2000 ਰੁਪਏੇ ਹੋਵੇਗਾ। ਵਧੇਰੇ ਜਾਣਕਾਰੀ ਲਈ ਮਨਪ੍ਰੀਤ ਅਨੇਜਾ (98723-16194) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।


Spread Information
Advertisement
Advertisement
error: Content is protected !!