ਸਮਾਜ ਸੇਵੀ ਦੀਪਕ ਮਲਹੋਤਰਾ ਦਾ ਚਾਰਟਿਡ ਅਕਾਉਟੈਂਟਸ ਵਲੋਂ ਹੋਇਆ ਸਨਮਾਨ

Advertisement
Spread Information

ਰਿਚਾ ਨਾਗਪਾਲ , ਪਟਿਆਲਾ 27 ਦਸੰਬਰ 2022
      ਸਮਾਜ ਸੇਵੀ ਕੰਮਾਂ ਵਿਚ ਪਾਏ ਜਾ ਰਹੇ ਵਢਮੁੱਲੇ ਯੋਗਦਾਨ ਅਤੇ ਪਿਛਲੇ ਕਾਫੀ ਸਮੇਂ ਤੋਂ ਗਊ ਸੇਵਾ ਨੂੰ ਸਮਰਪਿਤ ਸੀ. ਏ. ਦੀਪਕ ਮਲਹੋਤਰਾ ਨੂੰ ਚਾਰਟਿਡ ਇੰਸਟੀਚਿਊਟ ਆਫ ਚੰਡੀਗੜ੍ਹ ਵਲੋਂ ਇਕ ਸੈਮੀਨਾਰ ਵਿਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀ. ਏ. ਸੰਜੇ ਕਪੂਰ ਨੇ ਗੈਸਟ ਆਫ ਸਪੀਕਰ ਦੇ ਤੌਰ ’ਤੇ ਬੋਲਦਿਆਂ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੀ. ਏ. ਦੇ ਪ੍ਰੋਫੈਸ਼ਨ ਵਿਚ ਰਹਿ ਕੇ ਵੀ ਦੀਪਕ ਮਲਹੋਤਰਾ ਪਿਛਲੇ ਕਾਫੀ ਸਮੇਂ ਤੋਂ ਗਊ ਸੇਵਾ ਅਤੇ ਹੋਰ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਹਨ ਜੋ ਕਿ ਉਨ੍ਹਾਂ ਦੇ ਪ੍ਰੋਫੈਸ਼ਨ ਵਿਚ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ਦੀਪਕ ਮਲਹੋਤਰਾ ਨੇ ਚੇਅਰਮੈਨ, ਮੁੱਖ ਮਹਿਮਾਨ ਅਤੇ ਹੋਰ ਅਕਾਉਂਟੈਂਟ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਢਮੁੱਲੇ ਯੋਗਦਾਨ ਸਦਕਾ ਹੀ ਉਹ ਇਸ ਸੇਵਾ ਨੂੰ ਸਿਰੇ ਚਾੜ੍ਹ ਰਹੇ ਹਨ ਅਤੇ ਭਵਿੱਖ ਵਿਚ ਵੀ ਉਹ ਇਸ ਸੇਵਾ ਨੂੰ ਨਿਰਵਿਘਨ ਜਾਰੀ ਰੱਖਣਗੇ। ਇਸ ਮੌਕੇ ਚੇਅਰਮੈਨ ਸੀ. ਏ. ਅਨਿਲ ਕੱਕੜ, ਸੀ. ਏ. ਵਿਸ਼ਾਲ ਪੁਰੀ ਵਾਈਸ ਚੇਅਰਮੈਨ, ਸੀ. ਏ. ਪ੍ਰਮੋਦ ਵਸਤ, ਸੀ. ਏ. ਉਮਾਕਾਂਤ ਮਹਿਤਾ, ਸੀ. ਏ. ਉਪਕਾਰ ਸਿੰਘ ਅਤੇ ਹੋਰ ਵੀ ਮੈਂਬਰ ਮੌਕੇ ’ਤੇ ਹਾਜ਼ਰ ਸਨ।

Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top