PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Engilish News PANJAB TODAY ਇਤਿਹਾਸਿਕ ਪੈੜਾਂ ਸੰਘਰਸ਼ੀ ਪਿੜ ਬਰਨਾਲਾ ਮਾਲਵਾ

12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਵੱਡੇ ਕਾਫ਼ਲੇ ਲੈਕੇ ਪਹੁੰਚਣਗੇ ਕਿਸਾਨ

Advertisement
Spread Information

12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਵੱਡੇ ਕਾਫ਼ਲੇ ਲੈਕੇ ਪਹੁੰਚਣਗੇ ਕਿਸਾਨ

ਬਰਨਾਲਾ 5 (ਰਘੁਵੀਰ ਹੈੱਪੀ)

ਅਗਸਤ ਪਾਵਰਕੌਮ ਦੇ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਰਣਜੀਤ ਸਿੰਘ ਜੋਧਪੁਰ ਦੀ ਪੑਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਵਰਕੌਮ ਦੇ ਦੋਵੇਂ ਮੰਡਲਾਂ ਦੇ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਮੁਲਾਜ਼ਮ/ਪੈਨਸ਼ਨਰਜ਼ ਉੱਪਰ ਮਨੇਜਮੈਂਟ ਦੇ ਹਮਲੇ ਦਾ ਜਵਾਬ ਦੇਣ ਲਈ ਵਿਸ਼ਾਲ ਤਰਥੱਲ ਪਾਊ ਜਥੇਬੰਦਕ ਸੰਘਰਸ਼ਾਂ ਦੀ ਬਹੁਤ ਜਿਆਦਾ ਲੋੜ ਹੈ। ਕੁੱਝ ਮੁੱਠੀ ਭਰ ਲੋਕਾਂ ਵੱਲੋਂ ਚੁੱਕੇ ਗਏ ਫੁੱਟਪਾਊ ਕਦਮ ਦੀ ਸਖਤ ਨਿਖੇਧੀ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਮਹਿੰਦਰ ਸਿੰਘ ਕਾਲਾ, ਹਰਨੇਕ ਸਿੰਘ ਸੰਘੇੜਾ,ਜੋਗਿੰਦਰ ਪਾਲ ਸ਼ਰਮਾਂ, ਮੇਲਾ ਸਿੰਘ ਕੱਟੂ, ਜਗਦੀਸ਼ ਸਿੰਘ ਨਾਈਵਾਲਾ, ਜੱਗਾ ਸਿੰਘ ਧਨੌਲਾ, ਜਨਕ ਸਿੰਘ , ਜਗਰਾਜ ਸਿੰਘ ਬਾਜਵਾ, ਜਨਕ ਸਿੰਘ ਤਪਾ, ਰਜਿੰਦਰ ਸਿੰਘ ਖਿਆਲੀ, ਬਲਦੇਵ ਸਿੰਘ ਬਾਜਵਾ, ਬੂਟਾ ਸਿੰਘ ਛੰਨਾਂ,ਗੌਰੀ ਸੰਕਰ, ਗੁਰਚਰਨ ਸਿੰਘ,ਅਬਜਿੰਦਰ ਸਿੰਘ, ਭਾਗ ਸਿੰਘ ਆਦਿ ਨੇ ਅਹਿਦ ਕੀਤਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਦੀ ਦਰੁਸਤ ਬੁਨਿਆਦ ਦੀ ਪੂਰੀ ਜਿੰਮੇਵਾਰੀ ਨਾਲ ਰਾਖੀ ਕੀਤੀ ਜਾਵੇਗੀ। ਸੰਘਰਸ਼ ਦੇ ਅਗਲੇ ਪੜਾਅ ਵਜੋਂ 20 ਅਗਸਤ ਨੂੰ ਪਟਿਆਲਾ ਵਿਖੇ ਜੋਨ ਪੱਧਰ ਦੀ ਵਿਸ਼ਾਲ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ।ਅੱਜ ਦੀ ਮੀਟਿੰਗ ਵਿੱਚ ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਕੌਰ ਦਾ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਪੑੀਵਾਰਾਂ ਸਮੇਤ ਵੱਡੇ ਕਾਫ਼ਲੇ ਦੇ ਰੂਪ’ਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਪੈਨਸ਼ਨਰਾਂ ਵੱਲੋਂ ਛੋਟੀ ਜਿਹੀ ਫੰਡ ਦੀ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ ਅਪੀਲ ਨੂੰ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਭਰਿਆ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!