ਸੂਬਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ’ਚ ਬਰਨਾਲਾ ਦੀ ਖਿਡਾਰਨ ਦਾ ਤੀਜਾ ਸਥਾਨ

Advertisement
Spread Information

  • ਸੂਬਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ ’ਚ ਬਰਨਾਲਾ ਦੀ ਖਿਡਾਰਨ ਦਾ ਤੀਜਾ ਸਥਾਨ

ਬਰਨਾਲਾ, 2 ਅਗਸਤ

ਬਰਨਾਲਾ ਦੀ ਟੇਬਲ ਟੈਨਿਸ ਖਿਡਾਰਨ ਵੱਲੋਂ ਪੰਜਾਬ ਸਟੇਟ ਟੇਬਲ ਟੈਨਿਸ ਟੂਰਨਾਮੈਂਟ ’ਚ ਪੰਜਾਬ ਭਰ ’ਚੋਂ ਤੀਜਾ ਸਥਾਨ ਹਾਸਲ ਕੀਤਾ ਗਿਆ ਹੈ।

ਖੇਡ ਵਿਭਾਗ ਬਰਨਾਲਾ ਤੋਂ ਟੇਬਲ ਟੈਨਿਕ ਕੋਚ ਬਰਿੰਦਰਜੀਤ ਕੌਰ ਨੇ ਦੱਸਿਆ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 29 ਜੁਲਾਈ ਤੋਂ 31 ਜੁਲਾਈ ਤੱਕ ਅੰਮਿ੍ਰਤਸਰ ਵਿਖੇ ਹੋਏ ਪੰਜਾਬ ਸਟੇਟ ਟੇਬਲ ਟੈਨਿਸ ਰੈਂਕਿੰਗ ਟੂਰਨਾਮੈਂਟ ਵਿਚ ਅੰਡਰ-15 ਲੜਕੀਆਂ ਵਰਗ ਵਿਚ ਬਰਨਾਲਾ ਦੀ ਖਿਡਾਰਨ ਗਾਰਗੀ ਸ਼ਰਮਾ ਨੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਖਿਡਾਰਨ ਨੂੰ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ, ਟੇਬਲ ਟੈਨਿਸ ਐਸੋਸੀਈਸ਼ੇਨ ਦੇ ਜੁਆਇੰਟ ਸਕੱਤਰ ਸ੍ਰੀ ਰਣਜੀਵ ਗੋਇਲ ਤੇ ਟੈਕਨੀਕਲ ਐਡਵਾਈਜ਼ਰ ਰਣਜੀਤ ਸਿੰਘ ਖਿਆਲੀ ਵੱਲੋਂ ਸਨਮਾਨਿਤ ਕੀਤਾ ਗਿਆ।

 


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top