PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ

ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਲਈ 15 ਅਗਸਤ ਤੱਕ ਕੀਤਾ ਜਾਵੇ ਅਪਲਾਈ: ਡਾ. ਹਰਬੰਸ ਸਿੰਘ

Advertisement
Spread Information

ਰਘਵੀਰ ਹੈਪੀ , ਬਰਨਾਲਾ, 1 ਅਗਸਤ 2022
   ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਸੁਪਰ ਸੀਡਰ, ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਜ਼ੀਰੋੋ ਟਿੱਲ ਡਰਿੱਲ, ਬੇਲਰ, ਸਰਬ ਮਾਸਟਰ/ਰੋਟਰੀ ਸ਼ਲੈਸ਼ਰ, ਕਰਾਪ ਰੀਪਰ, ਉਲਟਾਵੇਂ ਹਲ ਆਦਿ ’ਤੇ ਸਬਸਿਡੀ ਦਿੱਤੀ ਜਾਣੀ ਹੈ। ਇਸ ਲਈ ਕਿਸਾਨ 15 ਅਗਸਤ 2022 ਤੱਕ .  ’ਤੇ ਅਪਲਾਈ ਕਰ ਸਕਦੇ ਹਨ।
  ਕਿਸਾਨ ਖੇਤੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਅਪਲਾਈ ਕਰਨ ਲਈ ਵਧੇਰੇ ਜਾਣਕਾਰੀ ਲਈ ਆਪਣੇ ਬਲਾਕ ਖੇਤੀਬਾੜੀ ਅਫਸਰ ਬਰਨਾਲਾ ਸੁਖਪਾਲ ਸਿੰਘ 9872449779, ਬਲਾਕ ਖੇਤੀਬਾੜੀ ਅਫਸਰ ਸਹਿਣਾ ਗੁਰਚਰਨ ਸਿੰਘ 9501106612, ਬਲਾਕ ਖੇਤੀਬਾੜੀ ਅਫਸਰ ਮਹਿਲ ਕਲਾਂ ਜਰਨੈਲ ਸਿੰਘ 9915280710, ਗੁਰਿੰਦਰ ਸਿੰਘ ਖੇਤੀਬਾੜੀ ਇੰਜਨੀਅਰ ਬਰਨਾਲਾ 9530679424, ਬੇਅੰਤ ਸਿੰਘ ਤਕਨੀਸ਼ੀਅਨ 9501106611 ਨਾਲ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!