PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਸ਼ਰਧਾ ਭਾਵਨਾ ਸਾਹਿਤ ਤੇ ਸਭਿਆਚਾਰ ਗਿਆਨ-ਵਿਗਿਆਨ ਪੰਜਾਬ ਬਰਨਾਲਾ ਮਾਲਵਾ

ਗੁਰਦੁਆਰਾ ਗੁਲਾਬ ਸਰ ਸਾਹਿਬ ਝਲੂਰ ਵਿਖੇ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ

Advertisement
Spread Information

ਗੁਰਦੁਆਰਾ ਗੁਲਾਬ ਸਰ ਸਾਹਿਬ ਝਲੂਰ ਵਿਖੇ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ


ਸੋਨੀ ਪਨੇਸਰ,ਬਰਨਾਲਾ, 16 ਫਰਵਰੀ 2022

ਗੁਰਦੁਆਰਾ ਗੁਲਾਬ ਸਰ ਸਾਹਿਬ ਝਲੂਰ ਵਿਖੇ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ ਮਹਾਂ ਦਾਨੀ ਬਾਬਾ ਗੁਰਦਿੱਤ ਸਿੰਘ ਜੀ ਜਿਨ੍ਹਾਂ ਆਪਣੀ ਸਾਰਾ ਜੀਵਨ ਸੰਪਤੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾ (ਸਿੱਖ ਧਰਮ, ਗੁਰਮਤਿ ਪ੍ਰਚਾਰ ,ਗੁਰੂ ਕੇ ਲੰਗਰ, ਹਿਤ ) ਦਾਨ ਕੀਤੀ ਉਨ੍ਹਾਂ ਸਦੀਵੀ ਯਾਦ ਵਿੱਚ ਕਰਵਾਇਆ ਗਿਆ। 11 ਫਰਵਰੀ, ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼਼ ਕੀਤੇ ਗਏ 12 ਫਰਵਰੀ ਦੀਵਾਨ ਉੱਘੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ (ਭਾਈ ਬਖਤੌਰ ਵਾਲੇ) ਧਾਰਮਿਕ ਦੀਵਾਨ ਸਜਾਏ ਗਏ ਸੰਗਤਾਂ ਨਾਮ ਗੁਰਬਾਣੀ ਵਿਚਾਰਾ ਕੀਤੀਆਂ ਗਈਆਂ। ਗਿਆਨੀ ਗੁਰਮੇਲ ਸਿੰਘ ਵੱਲੋਂ ਸਿੱਖੀ ਸਰੂਪ ਸਿੱਖ ਦੀ ਪਹਿਚਾਣ ਤੇ ਗੁਰਮੀਤ ਵਿਚਾਰਾ ਕੀਤੀਆਂ ਗਈਆਂ। ਭਾਈ  ਗੁਰਪ੍ਰੀਤ ਸਿੰਘ ਕਾਲਾਬੂਲਾ ਵੱਲੇ ਗੁਰੂ ਇਤਿਹਾਸ ਤੇ ਵਿਚਾਰਾ ਕੀਤੀਆਂ ਗਈਆਂ 13 ਫਰਵਰੀ ਨੂੰ ਭਾਈ ਹਰਪ੍ਰੀਤ ਸਿੰਘ  ਜਗਰਾਵਾਂ ਵੱਲੋਂ ਮਹਾ ਦਾਨੀ ਬਾਬਾ ਗੁਰਦਿੱਤ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੀ ਬਾਣੀ ਪ੍ਰਚਾਰ ਲਈ  ਦਾਨ ਸਬੰਧੀ ਅਤੇ ਭਗਤ ਰਵਿਦਾਸ  ਜੀ ਤੇ ਗੁਰਮੀਤ  ਵਿਚਾਰਾ ਕੀਤੀਆਂ ਗਈਆਂ। ਭਾਈ ਬਲਦੇਵ ਸਿੰਘ ਬਿੱਟੂ ਝਲੂਰ ਵੱਲੋਂ ਗੁਰਮੀਤ ਵਿਚਾਰਾ ਬਾਬਾ ਗੁਰਦਿੱਤ ਸਿੰਘ ਅਤੇ ਗੁਰਦੁਆਰਾ ਪ੍ਰਬੰਧ ਤੇ ਵਿਚਾਰਾ ਕੀਤੀਆਂ ਅਤੇ ਸਰਬੱਤ  ਦੇ ਭਲੇ ਲਈ ਅਰਦਾਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਅਤੇ ਸਮੂਹ ਸੰਗਤਾਂ, ਸੇਵਾਦਾਰ, ਬੀਬੀਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ  ਭਾਈ  ਪਰਵਿੰਦਰ ਸਿੰਘ ਝਲੂਰ ਨੇ ਧੰਨਵਾਦ ਕੀਤਾ ਗਿਆ। ਇਸ ਸਮੇਂ ਜਥੇਦਾਰ ਅੰਤੂ ਸਿੰਘ, ਜਥੇਦਾਰ ਬੰਤਾ ਸਿੰਘ, ਜਥੇਦਾਰ ਗੁਰਪ੍ਰੀਤ ਸਿੰਘ, ਜਥੇਦਾਰ ਜਸਵੰਤ ਸਿੰਘ ਕੁੱਦਣ ਜਥੇਦਾਰ ਸਿਗਾਰਾਂ ਸਿੰਘ , ਭਾਈ ਹਰਜਿਦਰ ਸਿੰਘ ਬਾਬਾ ਭਰਭੂਰ ਸਿੰਘ ਖਾਲਸਾ, ਰਾਜ ਸਿੰਘ , ਜਗਸੀਰ ਸਿੰਘ ਖਾਲਸਾ, ਬਲਵੀਰ ਸਿੰਘ, ਜਗਦੀਸ ਸਿੰਘ ਬੱਗਾ, ਸ਼ਿਆਮ ਸਿੰਘ,  ਦਵਿੰਦਰ ਸਿੰਘ, ਰਣਜੀਤ ਸਿੰਘ  ਜੀਤੀ ਮਨੀਲਾ, ਬਾਰਾ ਸਿੰਘ, ਸਮੂਹ ਸੰਗਤਾ ਗੁਰਦੁਆਰਾ ਰੈਰੂ ਸਰ ਸਾਹਿਬ, ਗੁਰਦੁਆਰਾ ਰਵਿਦਾਸ ਭਗਤ ਸਾਹਿਬ, ਸਮੂਹ ਪ੍ਰਬੰਧਕ ਕਮੇਟੀ, ਮੈਂਬਰ ਅਹੁਦੇਦਾਰ ਹਾਜ਼ਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!