PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਚੰਡੀਗੜ੍ਹ ਪੰਜਾਬ ਰਾਜਸੀ ਹਲਚਲ

ਹਲਕਾ ਸਨੌਰ ਵਿਖੇ ਬਿਕਰਮ ਚਹਿਲ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Advertisement
Spread Information

ਹਲਕਾ ਸਨੌਰ ਵਿਖੇ ਬਿਕਰਮ ਚਹਿਲ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

  • ਬਿਕਰਮ ਚਹਿਲ ਦੇ ਮਾਤਾ-ਪਿਤਾ ਨੇ ਵੀ ਪਿੰਡ ਬਹਿਲ ਵਿਖੇ ਕੀਤਾ ਚੋਣ ਪ੍ਰਚਾਰ
  • ਹਲਕੇ ਦੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਭਾਰੀ ਉਤਸ਼ਾਹ

ਏ.ਐਸ. ਅਰਸ਼ੀ,ਚੰਡੀਗੜ੍ਹ, 8 ਫਰਵਰੀ 2022

ਵਿਧਾਨ ਸਭਾ ਹਲਕਾ ਸਨੌਰ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਲਈ ਅੱਜ ਉਹਨਾਂ ਦੇ ਮਾਤਾ ਪਿਤਾ ਵੀ ਚੋਣ ਪ੍ਰਚਾਰ ਵਿੱਚ ਕੁੱਦ ਪਏ ਹਨ। ਬਿਕਰਮ ਚਹਿਲ ਦੇ ਪਿਤਾ ਭਰਤਇੰਦਰ ਸਿੰਘ ਚਹਿਲ ਤੇ ਮਾਤਾ ਸਰਦਾਰਨੀ ਜਸਵਿੰਦਰ ਕੌਰ ਨੇ ਪਿੰਡ ਬਹਿਲ ਵਿਖੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਤੇ ਬਹੁਤ ਸਾਰੇ ਲੋਕ ਹਾਜ਼ਰ ਸਨ।
ਦੱਸ ਦੱਈਏ ਕਿ ਬਿਕਰਮ ਚਹਿਲ ਹਲਕਾ ਸਨੌਰ ਵਿਖੇ ਪਹਿਲਾਂ ਹੀ ਆਪਣੇ ਸਮਾਜ ਸੇਵੀ ਕੰਮਾਂ ਕਾਰਨ ਇਕ ਵੱਖਰੀ ਪਹਿਚਾਣ ਬਣਾ ਚੁੱਕੇ ਹਨ ਤੇ ਇਕ ਉੱਘੇ ਸਮਾਜ ਸੇਵੀ ਵੱਜੋਂ ਜਾਣੇ ਜਾਂਦੇ ਹਨ। ਉਹਨਾਂ ਦੀ ਚੋਣ ਮੁਹਿੰਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਲਕੇ ਦੇ ਬਜ਼ੁਰਗਾਂ, ਨੌਜਵਾਨਾਂ ਤੇ ਔਰਤਾਂ ਵਿੱਚ ਉਹਨਾਂ ਦੀਆਂ ਚੋਣਾਂ ਮੀਟਿੰਗਾਂ ਦੌਰਾਨ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ। ਅੱਜ ਪਿੰਡ ਬਹਿਲ ਵਿਖੇ ਵੀ ਉਹਨਾਂ ਦੇ ਮਾਤਾ-ਪਿਤਾ ਵੱਲੋਂ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਗਿਆ।

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!