PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਚੰਡੀਗੜ੍ਹ ਰਾਜਸੀ ਹਲਚਲ

ਬਿਕਰਮਜੀਤ ਚਾਹਲ ਨੂੰ ਟਿਕਟ ਮਿਲਣ ਤੇ ਸਨੌਰ ਹਲਕੇ ’ਚ ਖੁਸ਼ੀ ਦੀ ਲਹਿਰ

Advertisement
Spread Information

ਬਿਕਰਮਜੀਤ ਚਾਹਲ ਨੂੰ ਟਿਕਟ ਮਿਲਣ ਤੇ ਸਨੌਰ ਹਲਕੇ ’ਚ ਖੁਸ਼ੀ ਦੀ ਲਹਿਰ


 ਏ.ਐਸ. ਅਰਸ਼ੀ,ਚੰਡੀਗੜ੍ਹ, 23 ਜਨਵਰੀ 2022

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ  ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਬੇਟੇ ਬਿਕਰਮਜੀਤਇੰਦਰ ਸਿੰਘ ਚਾਹਲ ਦਾ ਨਾਮ ਵੀ ਸ਼ਾਮਲ ਹੈ, ਜੋ ਕਿ ਸਨੌਰ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਦੱਸ ਦੱਈਏ ਕਿ ਬਿਕਰਮਜੀਤ ਇੰਦਰ ਸਿੰਘ ਚਾਹਲ ਪਿਛਲੇ ਲੰਬੇ ਸਮੇਂ ਤੋਂ ਸਨੌਰ ਹਲਕੇ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਅੱਗੇ ਹੋਣ ਕਾਰਨ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ, ਤੇ ਇਕ ਉੱਘੇ ਸਮਾਜਸੇਵੀ ਵੱਜੋਂ ਜਾਣੇ ਜਾਂਦੇ ਹਨ। ਅੱਜ ਉਹਨਾਂ ਨੂੰ ਸਨੌਰ ਹਲਕੇ ਤੋਂ ਟਿਕਟ ਮਿਲਣ ਦੀ ਖੁਸ਼ੀ ਵਿੱਚ ਹਲਕਾ ਸਨੌਰ ਵਿੱਚ ਸਥਿਤ ਪਾਰਟੀ  ਦਫਤਰ ਵਿੱਚ ਲੋਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਹਲਕੇ ਦੇ ਨੌਜਵਾਨਾਂ ਵੱਲੋਂ ਉਹਨਾਂ ਲਈ ਜਿੱਤ ਦੇ ਨਾਅਰੇ ਵੀ ਲਾਏ ਗਏ। ਜਾਣਕਾਰੀ ਮਿਲੀ ਹੈ ਕਿ ਪਾਰਟੀ ਦਫਤਰ ਤੋਂ ਇਲਾਵਾਂ ਕਈ ਹੋਰ ਥਾਵਾਂ ਤੇ ਵੀ ਬਿਕਰਮ ਚਾਹਲ ਨੂੰ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!