ਸਾਂਝੀ ਭਾਈਵਾਲ ਨਾਲ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਪਾਈ ਜਾ ਸਕਦੀ ਹੈ ਠੱਲ੍ਹ : ਉਪ ਮੰਡਲ ਮੈਜਿਸਟਰੇਟ

Spread Information

ਸਾਂਝੀ ਭਾਈਵਾਲ ਨਾਲ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਨੂੰ ਪਾਈ ਜਾ ਸਕਦੀ ਹੈ ਠੱਲ੍ਹ : ਉਪ ਮੰਡਲ ਮੈਜਿਸਟਰੇਟ

*ਧਾਰਮਿਕ ਸੰਸਥਾਵਾਂ ਨੂੰ ਚੌਕਸੀ ਵਧਾਉਣ ਦੀ ਅਪੀਲ


ਰਘਬੀਰ ਹੈਪੀ,ਬਰਨਾਲਾ 23 ਦਸੰਬਰ 2021

  ਜ਼ਿਲ੍ਹਾ ਬਰਨਾਲਾ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਆਪਸੀ ਭਾਈਵਾਲ ਨਾਲ ਚੌਕਸੀ ਵਧਾਉਣੀ ਪਵੇਗੀ।ਇਸ ਗੱਲ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੀ ਬੁਲਾਈ ਗਈ ਵਿਸ਼ੇਸ਼ ਬੈਠਕ ਦੌਰਾਨ ਕੀਤਾ।

  ਪਿਛਲੇ ਦਿਨੀਂ ਵਾਪਰੀਆਂ ਮੰਦਭਾਗੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬੁਲਾਈ ਗਈ ਇਸ ਮੀਟਿੰਗ ਦੌਰਾਨ ਸ੍ਰੀ ਵਾਲੀਆ ਨੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦਆਲੇ ਸ਼ੱਕੀ ਦਿਖਣ ਵਾਲੇ ਲੋਕਾਂ ਦਾ ਧਿਆਨ ਰੱਖਣ।ਉਨ੍ਹਾਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਕਿਹਾ ਕਿ ਉਹ ਆਪਣੀਆਂ-ਆਪਣੀਆਂ ਧਾਰਮਿਕ ਸੰਸਥਾਵਾਂ ਵਿਖੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਰੱਖਣ। ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਧਾਰਮਿਕ ਥਾਵਾਂ ਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਉਣ। ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਯਕੀਨ ਦਿਵਾਇਆ ਕਿ ਉਹ ਇਸ ਮੁੱਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹਨ।

   ਇਸ ਮੌਕੇ ਸੀਨੀਅਰ ਪੁਲਸ ਅਫਸਰ, ਨੈਬ ਤਹਿਸੀਲਦਾਰ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ, ਸੀਨੀਅਰ ਸਿਟੀਜ਼ਨ ਕੌਂਸਲ ਤੋਂ ਵਕੀਲ ਚੰਦ ਗੋਇਲ ਅਤੇ ਹੋਰ ਪਤਵੰਤੇ ਸੱਜਣ ਆਦਿ ਹਾਜ਼ਰ ਸਨ।


Spread Information

Leave a Comment

Your email address will not be published. Required fields are marked *

error: Content is protected !!
Scroll to Top