PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

Crime Report PANJAB TODAY ਸੱਜਰੀ ਖ਼ਬਰ ਜੁਰਮ ਦੀ ਦੁਨੀਆਂ ਮਾਲਵਾ ਲੁਧਿਆਣਾ

ਲੁਧਿਆਣਾ ਪੁਲਿਸ ਵੱਲੋਂ 4.19 ਕੁਇੰਟਲ ਮਾਸ ਸਮੇਤ 3 ਮੁਲਜ਼ਮ ਕਾਬੂ

Advertisement
Spread Information

ਲੁਧਿਆਣਾ ਪੁਲਿਸ ਵੱਲੋਂ 4.19 ਕੁਇੰਟਲ ਮਾਸ ਸਮੇਤ 3 ਮੁਲਜ਼ਮ ਕਾਬੂ


ਦਵਿੰਦਰ ਡੀ.ਕੇ,ਲੁਧਿਆਣਾ, 21 ਦਸੰਬਰ 2021

ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ.ਏਲਨਚੇਲੀਅਨ, ਜੁਆਇੰਟ ਕਮਿਸ਼ਨਰ ਪੁਲਿਸ, ਸ਼ਹਿਰੀ ਲੁਧਿਆਣਾ ਜੋ ਕਿ ਮੁਕੱਦਮਾ ਨੰਬਰ 333/21 ਅ/ਧ 429, 428, 295-ਏ, 153-ਏ ਭ:ਦ:, 3, 4, 8, Punjab Prohibition of cow slaghter Act 1955 ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿੱਚ SIT  ਦੇ ਮੁੱਖੀ ਹਨ, ਜਿਨ੍ਹਾਂ ਦੀ ਹਦਾਇਤ ਮੁਤਾਬਿਕ ਮੁਕੱਦਮਾ ਨੂੰ ਟਰੇਸ ਕਰਨ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ਼ ਕਰਾਇਮ ਬ੍ਰਾਂਚ-3, ਲੁਧਿਆਣਾ ਦੀ ਟੀਮ ਵੱਲੋਂ ਮਿਤੀ 20-12-2021 ਮੁਖਬਰੀ ਦੇ ਅਧਾਰ ‘ਤੇ ਹੇਠ ਲਿਖੇ ਦੋਸ਼ੀਆਂ ਨੂੰ ਸਮੇਤ ਆਟੋ ਅਲਫਾ ਚੈਂਪੀਅਨ ਨੰਬਰੀ PB-10-CQ-1904 ਦੇ ਕਾਬੂ ਕਰਕੇ ਉਸ ਵਿੱਚੋਂ 4 ਕੁਇੰਟਲ 19 ਕਿਲੋ ਮਾਸ ਬਰਾਮਦ ਕੀਤਾ ਗਿਆ, ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 443 ਮਿਤੀ 20-12-2021 ਅ/ਧ 8(1) ਅਤੇ 9 Punjab Prohibition of cow slaghter Act 1955 ਥਾਣਾ ਡਵੀਜ਼ਨ ਨੰਬਰ-5, ਲੁਧਿਆਣਾ ਵਿਖੇ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ਣ ਮੁਸਲੀਮਾ ਬੀਬਾ ਉਰਫ ਲੀਲਾਵਤੀ ਦੇ ਪਹਿਲਾਂ ਹੀ ਇਸ ਤਰ੍ਹਾਂ ਮਾਸ ਵੇਚਣ ਦਾ ਮੁਕੱਦਮਾ ਨੰਬਰ 59/18 ਥਾਣਾ ਡਵੀਜ਼ਨ ਨੰਬਰ-5 ਵਿਖੇ ਦਰਜ ਰਜਿਸਟਰ ਹੋ ਸੀ, ਜੋ ਕਿ ਮਾਨਯੋਗ ਅਦਾਲਤ ਨਵਜੋਤ ਕੌਰ JMIC/LDH ਵਿੱਚ ਜੇਰੇ ਸਮਾਇਤ ਹੈ। ਦੋਸ਼ੀਆਨ ਉਕਤਾਨ ਨੇ ਦੌਰਾਨੇ ਪੁੱਛ-ਗਿੱਛ ਦੱਸਿਆ ਕਿ ਉਹ ਫਿਰੋਜਪੁਰ ਹੱਡਾਰੋਡੀ ਤੋਂ ਮਾਸ ਲਿਆ ਕੇ ਲੁਧਿਆਣਾ ਸ਼ਹਿਰੀ ਦੇ ਵੱਖ-ਵੱਖ ਥਾਵਾਂ ਤੇ ਸਪਲਾਈ ਕਰਦੇ ਹਨ, ਭਾਰੀ ਮਾਤਰਾ ਵਿੱਚ ਮੁਨਾਫਾ ਕਮਾਂਉਂਦੇ ਹਨ ਅਤੇ ਦੋਸ਼ੀਆਨ ਪਾਸੋਂ ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਖੇ ਦਰਜ ਹੋਏ ਮੁਕੱਦਮੇਂ ਬਾਰੇ ਵੀ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਚੈੱਕ ਕੀਤਾ ਜਾਵੇਗਾ। ਅੱਜ ਦੋਸ਼ੀਆਂ ਨੂੰ ਪੇਸ਼ ਅਦਾਲਤ ਕੀਤਾ ਗਿਆ, ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ, ਤਫਤੀਸ਼ ਜਾਰੀ ਹੈ।
ਬਨਾਮ:- 1. ਮੁਸਲੀਮਾ ਬੀਬੀ ਉਰਫ ਲੀਲਵਤੀ ਪਤਨੀ ਲਾਲ ਮੁਹੰਮਦ ਸ਼ੇਖ ਵਾਸੀ ਪਿੰਡ ਲਾਤਾਤੋਲਾ, ਥਾਣਾ ਲਾਲਗੋਲਾ, ਜਿਲ੍ਹਾ ਮੁਸੀਦਾਬਾਦ, ਵੈਸਟ ਬੰਗਾਲ, ਹਾਲ ਵਾਸੀ ਕਿਰਾਏਦਾਰ ਕੋਮਲ ਦਾ ਵੇਹੜਾ, ਮੁਹੱਲਾ ਮਨੋਹਰ ਨਗਰ, ਨੇੜੇ ਧੂਰੀ ਲਾਈਨ, ਥਾਣਾ ਡਵੀ: ਨੰਬਰ-5, ਲੁਧਿਆਣਾ।
2. ਮਨਪ੍ਰੀਤ ਸਿੰਘ ਉਰਫ ਮਿੰਟੂ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 1852 ਗਲੀ ਨੰਬਰ 3, ਮੁਹੱਲਾ ਸ਼ਹੀਦ ਬਾਬਾ ਦੀਪ ਸਿੰਘ ਨਗਰ, ਥਾਣਾ ਦੁੱਗਰੀ, ਲੁਧਿਆਣਾ।
3. ਹਰਮਿੰਦਰ ਸਿੰਘ ਉਰਫ ਰਾਣਾ ਪੁੱਤਰ ਲਾਭ ਸਿੰਘ ਵਾਸੀ ਮਕਾਨ ਨੰਬਰ 1852 ਗਲੀ ਨੰਬਰ 3, ਮੁਹੱਲਾ ਸ਼ਹੀਦ ਬਾਬਾ ਦੀਪ ਸਿੰਘ ਨਗਰ, ਥਾਣਾ ਦੁੱਗਰੀ, ਲੁਧਿਆਣਾ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!