ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੀਗਲ ਲਿਟਰੇਸੀ ਕਲੱਬ ਦਾ ਦੌਰਾ

Advertisement
Spread Information

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੀਗਲ ਲਿਟਰੇਸੀ ਕਲੱਬ ਦਾ ਦੌਰਾ


ਰਿਚਾ ਨਾਗਪਾਲ, ਪਟਿਆਲਾ, 17 ਦਸੰਬਰ: 2021

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਿਸ ਪਰਮਿੰਦਰ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਲੀਗਲ ਲਿਟਰੇਸੀ ਕਲੱਬ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੈਡਮ ਆਸ਼ੀਆ ਜਿੰਦਲ ਟਰੇਨੀ ਅਫ਼ਸਰ ਅਤੇ ਸ੍ਰੀ ਆਤਮਜੀਤ ਸਿੰਘ ਕਾਹਲੋਂ, ਰਿਟੇਨਰ ਐਡਵੋਕੇਟ ਵੀ ਹਾਜ਼ਰ ਸਨ । ਇਸ ਦੌਰਾਨ ਮੈਡਮ ਪਰਮਿੰਦਰ ਕੌਰ ਵੱਲੋਂ ਮੈਡਮ ਆਸ਼ੀਆ ਜਿੰਦਲ, ਟਰੇਨੀ ਅਫ਼ਸਰ ਨੂੰ ਲੀਗਲ ਲਿਟਰੇਸੀ ਕਲੱਬ ਦੀ ਫੰਕਸ਼ਨਿੰਗ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਉਥੇ ਮੌਜੂਦ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਕੈਟਾਗਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਜੋ ਕਾਨੂੰਨੀ ਸੇਵਾਵਾਂ ਲੈਣ ਦੇ ਹੱਕਦਾਰ ਹਨ ਜਿਵੇਂ ਕਿ ਐਸ ਸੀ, ਐਸ ਟੀ, ਬੇਗਾਰ ਦੇ ਮਾਰੇ ਹੋਏ, ਔਰਤ, ਬੱਚਾ,  ਵੱਡੀ ਤਬਾਹੀ ਦੇ ਮਾਰੇ ਹੋਏ, ਕੈਦੀ, ਉਦਯੋਗਿਕ ਕਾਮੇ,  ਦਿਮਾਗ਼ੀ ਅਤੇ ਸਰੀਰਕ ਤੋਰ ਤੇ  ਅੰਗਹੀਣ ਵਿਅਕਤੀ ਅਤੇ ਉਹ ਸਾਰੇ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਤੋਂ ਜ਼ਿਆਦਾ ਨਾ ਹੋਵੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਉਹ ਕਿਸ ਤਰਾਂ ਇਹ ਕਾਨੂੰਨੀ ਸੇਵਾਵਾਂ ਲੈ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਸਥਾਈ ਲੋਕ ਅਦਾਲਤ(ਜਨ ਉਪਯੋਗੀ ਸੇਵਾਵਾਂ), ਟੋਲ ਫ਼ਰੀ ਨੰਬਰ 1968 ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਅਤੇ ਲੋਕ ਅਦਾਲਤ  ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ
  ਇਸ ਤੋਂ ਇਲਾਵਾ ਅੱਜ ਮੈਡਮ ਪਰਮਿੰਦਰ ਕੋਰ ਅਤੇ ਮੈਡਮ ਆਸ਼ੀਆ ਜਿੰਦਲ ਟਰੇਨੀ ਅਫ਼ਸਰ ਵੱਲੋਂ ਯਾਦਵਿੰਦਰਾ ਪੂਰਨ ਬਾਲ ਨਿਕੇਤਨ, ਲਾਹੌਰੀ ਗੇਟ ਪਟਿਆਲਾ ਦਾ ਦੌਰਾ ਵੀ ਕੀਤਾ ਗਿਆ । ਇਸ ਦੌਰਾਨ ਉੱਥੇ ਰਹਿੰਦੇ ਬੱਚਿਆਂ ਨੂੰ ਉਨ੍ਹਾਂ ਨੂੰ ਦਿੱਤੇ ਜਾਂਦੇ ਖਾਣੇ ਬਾਰੇ, ਉਨ੍ਹਾਂ ਦੀ ਪੜਾਈ ਬਾਰੇ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਪੁੱਛਿਆ ਗਿਆ ।ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top