ਅਜਾਦੀ ਕਾ ਅੰਮ੍ਰਿਤਮਹੋਤਸਵ

Advertisement
Spread Information

ਅਜਾਦੀ ਕਾ ਅੰਮ੍ਰਿਤਮਹੋਤਸਵ

ਵਿਜੈ ਦਿਵਸ ਮੌਕੇ ਹੋਣਗੇ ਬਜੂਰਗਾਂ ਦੇ ਖੇਡ ਮੁਕਾਬਲੇ


ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 13 ਦਸੰਬਰ 2021

ਅਜਾਦੀ ਕਾ ਅੰਮ੍ਰਿਤਮਹੋਤਵਸ ਤਹਿਤ ਮਨਾਏ ਜਾ ਰਹੇ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੀ ਗੋਲਡਨ ਜੂਬਲੀ ਦੇ ਜ਼ਸ਼ਨਾਂ ਤਹਿਤ ਮਿਤੀ 17 ਦਸੰਬਰ 2021 ਨੂੰ ਬਹੁਮੰਤਵੀ ਖੇਡ ਸਟੇਡੀਅਮ ਫਾਜਿ਼ਲਕਾ ਵਿਖੇ 50 ਸਾਲ ਤੋਂ ਵੱਡੀ ਉਮਰ ਦੇ ਪੁਰਸ਼ਾਂ ਤੇ ਔਰਤਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 100 ਮੀਟਰ ਰੇਸ, ਰੱਸਾ ਕਸੀ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜ਼ੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਦੇ 50 ਸਾਲ ਤੋਂ ਵੱਡੀ ਉਮਰ ਦੇ ਇੱਛੁਕ ਔਰਤਾਂ ਤੇ ਪੁਰਸ਼ ਅਤੇ ਟੀਮਾਂ ਜਿ਼ਲ੍ਹਾ ਖੇਡ ਅਫ਼ਸਰ ਫਾਜਿ਼ਲਕਾ ਦੇ ਦਫ਼ਤਰ ਵਿਖੇ ਜ਼ੋ ਕਿ ਖੇਡ ਸਟੇਡੀਅਮ ਫਾਜਿ਼ਲਕਾ ਵਿਖੇ ਹੈ, ਵਿਖੇ ਆਪਣੀ ਐਂਟਰੀ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਇੰਨ੍ਹਾਂ ਮੁਕਾਬਲਿਆਂ ਵਿਚ ਵੱਧ ਚੜ ਕੇ ਭਾਗ ਲੈਣ ਦਾ ਸੱਦਾ ਦਿੱਤਾ ਹੈ।    


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top