ਐੱਸ.ਡੀ.ਐੱਮ. ਵੱਲੋਂ ਚੋਣਾਂ ਸਬੰਧੀ ਟੀਮਾਂ ਨਾਲ ਮੀਟਿੰਗ

Advertisement
Spread Information

ਐੱਸ.ਡੀ.ਐੱਮ. ਵੱਲੋਂ ਚੋਣਾਂ ਸਬੰਧੀ ਟੀਮਾਂ ਨਾਲ ਮੀਟਿੰਗ


ਪਰਦੀਪ ਕਸਬਾ,ਸੰਗਰੂਰ, 9 ਦਸੰਬਰ 2021
ਆਗਾਮੀ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਸ਼੍ਰੀ ਚਰਨਜੋਤ ਸਿੰਘ ਵਾਲੀਆ, ਉੱਪ ਮੰਡਲ ਮੈਜਿਸਟਰੇਟ ਵੱਲੋਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਟੀਮਾਂ ਐਫ਼. ਐੱਸ.ਟੀ., ਵੀ. ਐਸ.ਟੀ., ਵੀ.ਵੀ.ਟੀ. ਅਕਾਉਂਟ ਟੀਮ, ਐਮ.ਸੀ.ਸੀ. ਆਦਿ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਸ.ਡੀ.ਐਮ.ਚਰਨਜੋਤ ਸਿੰਘ ਵਾਲੀਆ ਵੱਲੋਂ ਟੀਮਾਂ ਨੂੰ ਉਨਾਂ ਦੀਆਂ ਡਿਊਟੀਆਂ ਸਬੰਧੀ ਜਾਣੂ ਕਰਵਾਇਆ ਗਿਆ। ਉਨਾਂ ਕਿਹਾ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਟੀਮ ਮੈਂਬਰਾਂ ਨੂੰ ਵੀਡੀਓ, ਪੀ.ਪੀ.ਟੀ. ਦੇ ਮਾਧਿਅਮ ਰਾਹੀਂ ਵੀ ਡਿਊਟੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।


Spread Information
Advertisement

Leave a Comment

Your email address will not be published. Required fields are marked *

error: Content is protected !!
Scroll to Top