PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਮੱਛੀ ਪਾਲਣ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਇੱਕ ਰੋਜਾ ਟਰੇਨਿੰਗ ਕੈਂਪ

Advertisement
Spread Information

ਮੱਛੀ ਪਾਲਣ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਇੱਕ ਰੋਜਾ ਟਰੇਨਿੰਗ ਕੈਂਪ


ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 04 ਦਸੰਬਰ 2021

ਮੱਛੀ ਪਾਲਣ ਵਿਭਾਗ ਵੱਲੋਂ ਪਿੰਡ ਭੜੀ, ਰਤਨਗੜ੍ਹ ਰਤੋਂ, ਭੈਰੋਂਪੁਰ ਵਿਖੇ ਆਤਮਾ ਸਕੀਮ ਦੇ ਸਹਿਯੋਗ ਨਾਲ ਮੱਛੀ ਪੂੰਗ ਦੀ ਸਟਾਕਿੰਗ ਸਬੰਧੀ ਇੱਕ ਰੋਜਾ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਹਾਇਕ ਡਾਇਰੈਕਟਰ ਮੱਛੀ ਪਾਲਣ ਫਤਹਿਗੜ੍ਹ ਸਾਹਿਬ ਸ੍ਰ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਵੱਖ-ਵੱਖ ਮੱਦਾਂ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆਂ ਕਿ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਜਨਰਲ ਕੈਟਾਗਰੀ ਅਧੀਨ 40ਫੀਸਦੀ  ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60ਫੀਸਦੀ  ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ।

 ਇਸ ਮੌਕੇ ਸ੍ਰ. ਕਰਮਜੀਤ ਸਿੰਘ, ਮੁੱਖ ਕਾਰਜਕਾਰੀ ਅਫਸਰ,ਫਤਹਿਗੜ੍ਹ ਸਾਹਿਬ ਨੇ ਮੱਛੀ ਪਾਲਣ ਦੀਆਂ ਨਵੀਆਂ ਤਕਨੀਕਾਂ ਜਿਵੇਂ ਕਿ ਬਾਇਓਫਲਾਕ ਯੂਨਿਟ,ਆਰ.ਏ.ਐਸ. ਯੂਨਿਟ ਆਦਿ ਬਾਰੇ ਮੱਛੀ ਪਾਲਕਾਂ ਨੂੰ ਦੱਸਿਆ। ਸ੍ਰੀ ਤੇਜਿੰਦਰ ਸਿੰਘ, ਫ਼ਾਰਮ ਸੁਪਰਡੰਟ ਨੇ ਮੱਛੀ ਦੀ ਬਰੀਡਿੰਗ, ਸ੍ਰੀਮਤੀ ਸੁਖਵਿੰਦਰ ਕੌਰ, ਮੱਛੀ ਪਾਲਣ ਅਫ਼ਸਰ ਨੇ ਮੱਛੀ ਪਾਲਣ ਦੀ ਮੁੱਢਲੀ ਜਾਣਕਾਰੀ ਦਿਤੀ ਅਤੇ ਬਲਜੋਤ ਕੌਰ, ਮੱਛੀ ਪਾਲਣ ਅਫ਼ਸਰ ਨੇ ਮੱਛੀ ਪਾਲਣ ਖੇਤਰ ਅਧੀਨ ਕਿਸਾਨ ਕਰੈਡਿਟ ਕਾਰਡ ਬਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਆਤਮਾ ਸਕੀਮ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਗੁਰਪ੍ਰੇਮ ਸਿੰਘ ਬੇਦੀ ਫਤਹਿਗੜ੍ਹ ਸਾਹਿਬ, ਡਿਪਟੀ ਪ੍ਰੋਜੈਕਟ ਡਾਇਰੈਕਟਰ ਜਤਿੰਦਰ ਸਿੰਘ ਅਤੇ ਹਰਮਨਜੀਤ ਸਿੰਘ ਵੀ ਹਾਜ਼ਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!