PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਫ਼ਤਿਹਗੜ੍ਹ ਸਾਹਿਬ ਮਾਲਵਾ

ਪਿੰਡ ਜ਼ੱਲਾ ਵਿਖੇ 19.40 ਲੱਖ ਰੁਪਏ  ਦੀ ਲਾਗਤ ਨਾਲ ਬਣਿਆ ਪਾਰਕ ਵਿਧਾਇਕ ਨਾਗਰਾ ਵੱਲੋਂ ਲੋਕਾਂ ਨੂੰ ਸਮਰਪਿਤ

Advertisement
Spread Information

ਪਿੰਡ ਜ਼ੱਲਾ ਵਿਖੇ 19.40 ਲੱਖ ਰੁਪਏ  ਦੀ ਲਾਗਤ ਨਾਲ ਬਣਿਆ ਪਾਰਕ ਵਿਧਾਇਕ ਨਾਗਰਾ ਵੱਲੋਂ ਲੋਕਾਂ ਨੂੰ ਸਮਰਪਿਤ

  • ਪਾਰਕ ਵਿੱਚ ਬਣਾਇਆ ਗਿਆ ਖਾਸ ਕਿਸਮ ਦਾ ਓਪਨ ਜਿੰਮ
  • ਪਿੰਡਾਂ ਦਾ ਵਿਕਾਸ ਜੰਗੀ ਪੱਧਰ ਉਤੇ ਜਾਰੀ

ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 29 ਨਵੰਬਰ:2021
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਜ਼ੱਲਾ ਵਿਖੇ 19.40 ਲੱਖ ਰੁਪਏ ਨਾਲ ਨਵੇਂ ਬਣੇ ਪਾਰਕ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਕਿ ਪਾਰਕ ਵਿੱਚ ਲੋਕਾਂ ਦੇ ਸੈਰ ਕਰਨ ਲਈ ਇੰਟਰਲਾਕਿੰਗ ਟਾਈਲਾਂ ਦਾ ਟਰੈਕ, ਓਪਨ ਜਿੰਮ, ਸ਼ੈਰ ਕਰਨ ਲਈ ਪਾਥ, ਬੱਚਿਆਂ ਦੇ ਖੇਡਣ ਲਈ ਝੂਲੇ, ਵਾਤਾਵਰਣ ਨੂੰ ਸਾਫ ਅਤੇ ਸੁੰਦਰ ਬਣਾਉਣ ਲਈ ਬੂਟੇ ਅਤੇ ਘਾਹ, ਲੋਕਾ ਦੇ ਬੈਠਣ ਲਈ ਸ਼ੈੱਡ, ਬੈਂਚ ਅਤੇ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਪੇਂਟਿੰਗ ਕਰਕੇ ਚਾਰ ਦਿਵਾਰੀ ਬਣਾਈ ਗਈ ਹੈ।

ਇਸ ਮੌਕੇ ਵਿਧਾਇਕ ਨਾਗਰਾ ਨੇ ਦੱਸਿਆ ਇਹ ਪਾਰਕ ਪਿੰਡ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ  ਇਹ ਪਾਰਕ ਬਣਨ ਨਾਲ ਜਿੱਥੇ ਲੋਕਾਂ ਨੂੰ ਸੈਰ ਕਰਨ ਤੇ ਕਸਰਤਾਂ ਕਰਨ ਦੀ ਸਹੂਲਤ ਮਿਲੀ ਹੈ, ਉਥੇ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਾਰਕ ਸਦਕਾ ਬੱਚਿਆਂ ਨੂੰ ਖੇਡਣ ਲਈ ਅਤੇ ਬਜ਼ੁਰਗਾਂ ਨੂੰ ਸੈਰ ਕਰਨ ਅਤੇ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਢੁਕਵੀਂ ਥਾਂ ਮਿਲੀ ਹੈ। ਇਸ ਦੇ ਨਾਲ ਨਾਲ ਨੌਜਵਾਨ ਓਪਨ ਜਿੰਮ ਦਾ ਭਰਪੂਰ ਲਾਹਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਚੰਗੀ ਸਿਹਤ ਹੁੰਦੀ ਹੈ ਤੇ ਪਿੰਡ ਵਾਸੀਆਂ ਦੀ ਤੰਦਰੁਸਤੀ ਕਾਇਮ ਰੱਖਣ ਵਿੱਚ ਇਹ ਪਾਰਕ ਅਹਿਮ ਭੂਮਿਕਾ ਨਿਭਾਏਗਾ।

ਸ. ਨਾਗਰਾ ਨੇ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ ਤੇ ਇਸ ਪਿੰਡ ਵਿੱਚ ਵੱਖ ਵੱਖ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਮਿਸਾਲ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਮੰਡੀਕਰਣ ਸਹਿਕਾਰੀ ਸਭਾ ਸਰਹਿੰਦ ਦੇ ਚੇਅਰਮੈਨ ਸਰਪੰਚ ਦਵਿੰਦਰ ਸਿੰਘ ਜੱਲਾ,ਸਹਿਕਾਰੀ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ,ਬਾਬਾ ਮੁਕੰਦ ਸਿੰਘ,ਪੰਚ ਹਰਮਨਦੀਪ ਸਿੰਘ ਗੋਗੀ, ਪੰਚ ਜਸਵੰਤ ਸਿੰਘ,ਪੰਚ ਸੁਰਜੀਤ ਸਿੰਘ,ਨੰਬਰਦਾਰ ਭਰਭੂਰ ਜਗਵਿੰਦਰ ਸਿੰਘ ਬੈਂਸ, ਨੰਬਰਦਾਰ ਸਤਪਾਲ ਸਿੰਘ, ਗੁਰਪਾਲ ਸਿੰਘ ਹੈਪੀ, ਹਰਦੀਪ ਸਿੰਘ ਵਜੀਰਾਬਾਦ, ਬਾਵਾ ਸਿੰਘ ਚੌਧਰੀ, ਹਰਪਾਲ ਸਿੰਘ, ਅਮਰਿੰਦਰ ਸਿੰਘ, ਪਰਮਜੀਤ ਸਿੰਘ ਪੰਮ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!