ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਤੋਂ ਲਿਆ ਆਸ਼ੀਰਵਾਦ

Spread Information

ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਤੋਂ ਲਿਆ ਆਸ਼ੀਰਵਾਦ

ਡੇਰਾ ਪਿੰਡ  ਦੁਫੇੜਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ


ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 29 ਨਵੰਬਰ:2021

 ਮੁੱਖ ਮੰਤਰੀ ਪੰਜਾਬ, ਸ.ਚਰਨਜੀਤ ਸਿੰਘ ਚੰਨੀ   ਨੇ ਡੇਰਾ ਪਿੰਡ  ਦੁਫੇੜਾ  ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ  ਲਈ ਅਰਦਾਸ ਕੀਤੀ।
ਇਸ ਮੌਕੇ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰਕੇ ਸੱਚੇ ਦਿਲੋਂ ਪੂਰੀ ਤਨਦੇਹੀ ਨਾਲ ਸੇਵਾ ਕਰਨ ਵਿੱਚ ਲੱਗੇ ਹੋਏ ਹਨ ਅਤੇ ਉਹਨ੍ਹਾ ਦੀ ਇੱਛਾ ਹੈ ਕਿ ਪੰਜਾਬ ਨੂੰ ਮੁੜ ਤੋ ਸੋਨੀ ਦੀ ਚਿੜੀ ਬਣਾਇਆ ਜਾਵੇ।
 
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੇ ਹਨ ਉਹ ਲਾ ਮਿਸਾਲ ਹਨ।  ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਦੇ  ਗਰੀਬ ਅਤੇ ਲੋੜਵੰਦਾਂ ਦੀ  ਭਲਾਈ ਲਈ ਕੀਤੇ ਵਾਲੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ  ਅਤੇ ਹਮੇਸ਼ਾ  ਸਮਾਜ ਲਈ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ ।
 
ਇਸ ਮੌਕੇ ਉਨ੍ਹਾਂ  ਦੇ ਨਾਲ ਉਨ੍ਹਾਂ ਦੇ ਭਰਾ ਡਾ ਮਨੋਹਰ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਈ ਜੀ ਰੋਪੜ ਰੇਂਜ ਸ੍ਰੀ ਏ.ਕੇ.ਮਿੱਤਲ, ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਡੇਰੇ ਦੇ ਮੁੱਖ ਸੇਵਾਦਾਰ ਭੈਣ ਕੁਲਵਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੂਪ੍ਰਿਤਾ ਜੌਹਲ, ਐਸ ਡੀ ਐਮ ਬਸੀ ਪਠਾਣਾ ਸ੍ਰੀ ਯਸ਼ਪਾਲ ਸ਼ਰਮਾਂ, ਐਸ ਪੀ ਸ. ਨਵਨੀਤ ਸਿੰਘ ਵਿਰਕ, ਐਸ ਪੀ ਰਾਜਪਾਲ ਸਿੰਘ, ਡੀ ਐਸ ਪੀ ਸ ਮਨਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਪੰਤਵੰਤੇ ਹਾਜਰ ਸਨ ।

Spread Information

Leave a Comment

Your email address will not be published. Required fields are marked *

error: Content is protected !!
Scroll to Top