PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਹੋਈ ਚੋਣ , ਡਾ ਮਿੱਠੂ ਮੁਹੰਮਦ ਬਣੇ ਪ੍ਰਧਾਨ

Advertisement
Spread Information

ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹਰ ਪੱਤਰਕਾਰ ਦੀ ਜ਼ਿੰਮੇਵਾਰੀ – ਹਰਿੰਦਰਪਾਲ ਨਿੱਕਾ

ਪੱਤਰਕਾਰਤਾ ਦੀਆਂ ਕਦਰਾਂ ਕੀਮਤਾਂ ਨੂੰ ਹੋਰ ਉੱਚਾ ਚੁੱਕਣਾ ਸਾਡਾ ਫ਼ਰਜ਼ – ਰਾਜਿੰਦਰ ਸਿੰਘ ਬਰਾੜ


ਪਾਲੀ ਵਜੀਦਕੇ , ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 05 ਸਤੰਬਰ 2021

          ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਚੋਣ ਇਕੱਤਰਤਾ ਚੇਅਰਮੈਨ ਪ੍ਰੇਮ ਕੁਮਾਰ ਪਾਸੀ ਦੀ ਰਹਿਨੁਮਾਈ ਹੇਠ  ਰੋਇਲ ਪਾਰਟੀ ਹਾਲ ਵਿਖੇ ਹੋਈ । ਇਸ ਮੌਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਬਰਨਾਲਾ ਅਤੇ ਮਨੋਜ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ । ਕਲੱਬ ਦੇ ਪ੍ਰਧਾਨ ਡਾ. ਮਿੱਠੂ ਮੁਹੰਮਦ ਨੇ ਪਿਛਲੇ ਸਮੇਂ ਦੀਆਂ ਗਤੀਵਿਧੀਆਂ ਦੀ ਵਿਸਥਾਰ ਸਹਿਤ ਰਿਪੋਰਟ ਚਰਚਾ  ਕੀਤੀ ਅਤੇ ਕਲੱਬ ਦੀ ਲੇਖਾ-ਜੋਖਾ ਰਿਪੋਰਟ ਮੈਂਬਰਾਂ ਦੇ ਸਾਹਮਣੇ ਰੱਖੀ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ । ਡਾ.ਮਿੱਠੂ ਮੁਹੰਮਦ ਵੱਲੋਂ ਪੁਰਾਣੀ ਕਾਰਜਕਾਰੀ ਕਮੇਟੀ ਭੰਗ ਕਰਨ ਤੋਂ ਬਾਅਦ ਨਵੀਂ ਕਮੇਟੀ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋਈ। ਜਿਸ ਦੌਰਾਨ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਡਾ ਮਿੱਠੂ ਮੁਹੰਮਦ ਨੂੰ ਹੀ ਅਗਲੇ ਦੋ ਵਰ੍ਹਿਆਂ ਲਈ ਪ੍ਰਧਾਨ ਚੁਣਿਆ ਗਿਆ ।

 ਇਸ ਚੋਣ ਇਕੱਤਰਤਾ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਰਾਜਿੰਦਰ ਸਿੰਘ ਬਰਾਡ਼ ਨੇ ਡਾ ਮੀਤੂ ਮੁਹੰਮਦ ਸਮੇਤ ਕਾਰਜਕਾਰੀ ਦੇ ਬਾਕੀ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਜਿਨ੍ਹਾਂ ਵਿੱਚ ਸਰਪ੍ਰਸਤ ਡਾ ਸ਼ੇਰ ਸਿੰਘ ਰਵੀ ਤੇ ਨਰਿੰਦਰ ਸਿੰਘ ਢੀਂਡਸਾ, ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਮੁੱਖ ਸਲਾਹਕਾਰ ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਿੰਘ ਸਹੋਤਾ ਜਨਰਲ ਸਕੱਤਰ, ਪਰਵਿੰਦਰ ਸਿੰਘ ਬਮਰਾਹ ਖਜ਼ਾਨਚੀ, ਫ਼ਿਰੋਜ਼ ਖ਼ਾਨ ਸਹਾਇਕ ਖਜ਼ਾਨਚੀ,ਜਗਜੀਤ ਸਿੰਘ ਮਾਹਲ ਸੀਨੀਅਰ ਮੀਤ ਪ੍ਰਧਾਨ ਅਤੇ ਭੁਪਿੰਦਰ ਸਿੰਘ ਧਨੇਰ, ਡਾ ਕੁਲਦੀਪ ਸਿੰਘ ਗੋਹਲ, ਗੁਰਸੇਵਕ ਸਿੰਘ ਸੋਹੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਇਨ੍ਹਾਂ ਤੋਂ ਇਲਾਵਾ ਲਕਸ਼ਦੀਪ ਗਿੱਲ ਨੂੰ ਸੈਕਟਰੀ ਅਜੇ ਟੱਲੇਵਾਲ ਤਾਲਮੇਲ ਸਕੱਤਰ ਅਤੇ ਜਗਜੀਤ ਸਿੰਘ ਕੁਤਬਾ ਮਨਜੀਤ ਸਿੰਘ ਮਿੱਠੇਵਾਲ ਨੂੰ ਪ੍ਰੋਗਰਾਮ ਪ੍ਰਬੰਧਕ ਦੀ ਜ਼ਿੰਮੇਵਾਰੀ ਸੌਂਪੀ ਗਈ। ਗੁਰਭਿੰਦਰ ਸਿੰਘ ਗੁਰੀ, ਗੁਰਪ੍ਰੀਤ ਸਿੰਘ ਕੁਤਬਾ, ਜਸਵਿੰਦਰ ਸਿੰਘ ਛਿੰਦਾ,ਸੰਦੀਪ ਗਿੱਲ ਅਤੇ ਲਵਲੀ ਕੁਮਾਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰਾਜਿੰਦਰ ਸਿੰਘ ਬਰਾੜ ਨੇ ਗੁਣਤਾਜ ਪ੍ਰੈੱਸ ਕਲੱਬ ਵੱਲੋਂ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਪੱਤਰਕਾਰਤਾ ਦੀਆਂ ਕਦਰਾਂ ਕੀਮਤਾਂ ਨੂੰ ਹੋਰ ਉੱਚਾ ਚੁੱਕਣ ਦਾ ਸੱਦਾ ਦਿੱਤਾ।

ਸ੍ਰੀ ਹਰਿੰਦਰਪਾਲ ਨਿੱਕਾ ਨੇ ਪੱਤਰਕਾਰਤਾ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਚਰਚਾ ਕਰਦੇ ਹੋਏ ਪੱਤਰਕਾਰਾਂ ਦੀ ਏਕਤਾ ਤੇ ਜ਼ੋਰ ਦਿੱਤਾ। ਇਸ ਮੌਕੇ ਪੱਤਰਕਾਰ ਪਾਲੀ ਵਜੀਦਕੇ ਨੇ ਕਿਹਾ ਕਿ ਲੋਕ ਪੱਤਰਕਾਰਾਂ ਕੋਲ ਵੱਡੀਆਂ ਉਮੀਦਾਂ ਲੈ ਕੇ ਆਉਂਦੇ ਹਨ, ਉਨ੍ਹਾਂ ਉਮੀਦਾਂ ਤੇ ਖਰਾ ਉਤਰਨਾ ਹਰ ਪੱਤਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਮੌਕੇ ਇਕਜੁੱਟ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਰਾਜਿੰਦਰ ਸਿੰਘ ਬਰਾੜ ਹਰਿੰਦਰ ਪਾਲ ਨਿੱਕਾ ਗੁਰਮੀਤ ਸਿੰਘ ਬਰਨਾਲਾ ਮਨੋਜ ਸ਼ਰਮਾ ਚੇਅਰਮੈਨ ਪ੍ਰੇਮ ਕੁਮਾਰ ਪਾਸੀ ਅਤੇ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਗੁਣਤਾਜ ਪ੍ਰੈੱਸ ਕਲੱਬ ਦੇ ਮੈਬਰਾਂ ਨੂੰ ਨਵੇਂ ਸ਼ਨਾਖਤੀ ਕਾਰਡ ਜਾਰੀ ਕੀਤੇ। ਗੁਣਤਾਜ ਪ੍ਰੈੱਸ ਕਲੱਬ ਵੱਲੋਂ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸਕੱਤਰ ਹਰਿੰਦਰਪਾਲ ਨਿੱਕਾ ਅਤੇ ਸੀਨੀਅਰ ਮੈਂਬਰ ਗੁਰਮੀਤ ਸਿੰਘ ਬਰਨਾਲਾ ਅਤੇ ਮਨੋਜ ਕੁਮਾਰ ਸ਼ਰਮਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਨਿਰਮਲ ਸਿੰਘ ਪੰਡੋਰੀ ਨੇ ਬਾਖੂਬੀ ਨਿਭਾਈ।


Spread Information
Advertisement
Advertisement
error: Content is protected !!