90 ਲੱਖ ਰੁ: ਦੇ ਪ੍ਰੋਜੈਕਟ ਦਾ ਕੰਮ ਚਾਲੂ :- ਵਿਧਾਇਕ ਘੁਬਾਇਆ
90 ਲੱਖ ਰੁ: ਦੇ ਪ੍ਰੋਜੈਕਟ ਦਾ ਕੰਮ ਚਾਲੂ :- ਵਿਧਾਇਕ ਘੁਬਾਇਆ
ਮੁਫ਼ਤ ਕਨੇਕਸ਼ਨ ਘਰ ਘਰ ਪਾਣੀ ਦੇਣ ਦੀ ਮੁਹਿੰਮ ਨੂੰ ਚੰਨੀ ਸਰਕਾਰ ਨੇ ਲਾਗੂ ਕੀਤਾ :- ਐਸ ਡੀ ਓ ਜਗਜੀਤ ਸਿੰਘ
ਬਿੱਟੂ ਜਲਾਲਾਬਾਦੀ, ਫਾਜਿ਼ਲਕਾ 22 ਦਸੰਬਰ 2021
ਮਾਨਯੋਗ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਜੀ ਨੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਨੀਹ ਪੱਥਰ ਰੱਖੇ ਜੋ 90 ਲੱਖ ਰੁਪਏ ਦੇ ਪ੍ਰੋਜੈਕਟ ਦੇ ਕੰਮ ਨੂੰ ਚਾਲੂ ਕੀਤਾ ਗਿਆ l ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਸ਼੍ਰੀ ਨਵਜੋਤ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪਿੰਡ ਅਤੇ ਸ਼ਹਿਰਾਂ ਚ ਵਿਕਾਸ ਦੀਆ ਗਤੀਵਿਧੀਆਂ ਨੂੰ ਤੇਜ਼ ਕੀਤਾ ਗਿਆ ਹੈ l
ਘੁਬਾਇਆਨੇ ਪਿੰਡ ਵੱਲੇ ਸ਼ਾਹ ਹਿਠਾੜ ( ਗੁਲਾਬਾ) ਵਿਖੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸਾਫ ਪਾਣੀ ਪੀਣ ਲਈ ਵਾਟਰ ਵਰਕਸ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਕੇ ਕੰਮ ਚਾਲੂ ਕੀਤਾ ਜੋ 54 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗਾ l ਘੁਬਾਇਆ ਨੇ ਪਿੰਡ ਬੋਦੀ ਵਾਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਤੇ ਵਿਧਵਾ ਔਰਤਾਂ ਨੂੰ ਮੁਫ਼ਤ ਸਲਾਈ ਮਸ਼ੀਨਾਂ ਅਤੇ ਰਹਿਨ ਲਈ ਪੰਜ ਪੰਜ ਮਰਲੇ ਦੇ ਮੁਫਤ ਪਲਾਟਾਂ ਦੇ ਪ੍ਰਮਾਣਿਤ ਪੱਤਰ ਵੀ ਦਿਤੇ ਅਤੇ ਆਂਗਨਵਾੜੀ ਸੈਂਟਰ ਅਤੇ ਇੰਟਰ ਲੋਕ ਟਾਇਲ ਸੜਕ ਦਾ ਉਦਘਾਟਨ ਵੀ ਕੀਤਾ ਜੋ 15 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਗਿਆ ਹੈ l ਘੁਬਾਇਆ ਨੇ ਫ਼ਾਜ਼ਿਲਕਾ ਦੀ ਐਮ ਸੀ ਕਲੋਨੀ ਚ ਨਵੇਂ ਬਣ ਰਹੇ ਪਾਰਕ ਦਾ ਨੀਂਹ ਪੱਥਰ ਰੱਖ ਕੇ ਕੰਮ ਚਾਲੂ ਕੀਤਾ l
ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਸ਼੍ਰੀ ਜਗਜੀਤ ਸਿੰਘ ਜੀ ਨੇ ਕਿਹਾ ਕਿ ਚੰਨੀ ਸਰਕਾਰ ਨੇ ਮਹਿਕਮੇ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿਤੇ ਹਨ ਕਿ ਹਰ ਘਰ ਘਰ ਸਾਫ ਪੀਣ ਵਾਲੇ ਪਾਣੀ ਲਈ ਮੁਫਤ ਕਨੇਕਸ਼ਨ ਦਿਤੇ ਜਾਣ l
ਇਸ ਮੌਕੇ ਸ਼੍ਰੀ ਬੇਗ ਚੰਦ ਜ਼ਿਲ੍ਹਾ ਐਕਟਿਵ ਪ੍ਰਧਾਨ ਕਾਂਗਰਸ ਕਮੇਟੀ ਫਾਜ਼ਿਲਕਾ, ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੰਜੇ ਨੈਣ ਸਰਪੰਚ, ਰਮੇਸ਼ ਸਿੰਘ ਸਰਪੰਚ ਗੁਲਾਬਾ, ਹਰਦੀਪ ਸਿੰਘ ਜ਼ੋਨ ਇਨਚਾਰਜ, ਬਲਕਾਰ ਸਿੰਘ ਸਿੱਧੂ ਸਲਾਹਕਾਰ ਮੀਡੀਆ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਪਾਲ ਚੰਦ ਵਰਮਾ ਐਮ ਸੀ, ਹਰਮੇਸ਼ ਸਿੰਘ ਸਰਪੰਚ ਝਗੜ ਭੈਣੀ, ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਹਿੱਸਾ ਲਿਆ l