6 ਹਵਾਲਾਤੀਆਂ ਨੂੰ ਪਰਸਨਲ ਬਾਂਡ ਤੇ ਜਮਾਨਤ ਦਿਵਾ ਕੇ ਭੇਜਿਆ ਘਰ ਵਾਪਸ
6 ਹਵਾਲਾਤੀਆਂ ਨੂੰ ਪਰਸਨਲ ਬਾਂਡ ਤੇ ਜਮਾਨਤ ਦਿਵਾ ਕੇ ਭੇਜਿਆ ਘਰ ਵਾਪਸ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 01 ਫਰਵਰੀ 2022
ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਦੱਸਿਆ ਕਿ 6 ਹਵਾਲਾਤੀਆਂ ਨੂੰ ਪਰਸਨਲ ਬਾਂਡ ਤੇ ਜਮਾਨਤ ਦਿਵਾ ਕੇ ਕੇਂਦਰੀ ਜੇਲ੍ਹ ਤੋਂ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ ਗਿਆ ਹੈ ਜੋ ਕਿ ਆਪਣੀ ਜਮਾਨਤ ਨਹੀਂ ਭਰ ਪਾ ਰਹੇ ਸਨ।
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਇੰਚਾਰਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਸਚਿਨ ਸ਼ਰਮਾ ਨੇ ਪਿਛਲੇ ਮਹੀਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਜੇਲ੍ਹ ਵਿੱਚ ਮੌਜੂਦ ਵੱਖ-ਵੱਖ ਬੈਰਕਾਂ ਵਿੱਚ ਰਹਿ ਰਹੇ ਬੰਦੀ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਜੇਲ੍ਹ ਵਿੱਚ ਮੌਜੂਦ ਹਵਾਲਾਤੀਆਂ ਜੋ ਕਿ ਛੋਟੇ ਮੋਟੇ ਜੁਰਮਾਂ ਵਿੱਚ ਬੰਦ ਹਨ, ਦਾ ਜਮਾਨਤ ਦਾ ਸਮਾਂ ਪੂਰਾ ਹੋਣ ਤੇ ਉਨ੍ਹਾਂ ਦੀ ਜਮਾਨਤ ਲਗਾਈ ਜਾਵੇ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਜਮਾਨਤ ਤੇ ਬਾਹਰ ਭੇਜਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਇਸੇ ਤਹਿਤ 6 ਹਵਾਲਾਤੀਆਂ ਨੂੰ ਪਰਸਨਲ ਬਾਂਡ ਤੇ ਜਮਾਨਤ ਦਿਵਾ ਕੇ ਘਰ ਭੇਜਿਆ ਗਿਆ ਹੈ।