37 ਸਾਲ ਦੀ ਸ਼ਾਨਦਾਰ ਸੇਵਾ ਕਰਕੇ ਸੇਵਾ ਮੁਕਤ ਹੋਏ ਐਕਸੀਐਨ ਐਸ.ਐਲ. ਗਰਗ
37 ਸਾਲ ਦੀ ਸ਼ਾਨਦਾਰ ਸੇਵਾ ਕਰਕੇ ਸੇਵਾ ਮੁਕਤ ਹੋਏ ਐਕਸੀਐਨ ਐਸ.ਐਲ. ਗਰਗ
ਰਾਜੇਸ਼ ਗੌਤਮ, ਪਟਿਆਲਾ, 1 ਫਰਵਰੀ 2022
ਲੋਕ ਨਿਰਮਾਣ ਵਿਭਾਗ ਵਿੱਚ 1984 ‘ਚ ਜੂਨੀਅਰ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕਰਕੇ ਕਾਰਜਕਾਰੀ ਇੰਜੀਨੀਅਰ ਪ੍ਰਾਂਤਕ ਮੰਡਲ-1 ਦੇ ਉਚ ਅਹੁਦੇ ਤੋਂ 37 ਸਾਲਾਂ ਦੀ ਸ਼ਾਨਦਾਰ ਸੇਵਾ ਮਗਰੋਂ ਸੇਵਾ ਮੁਕਤ ਹੋਏ ਇੰਜੀਨੀਅਰ ਐਸ.ਐਲ. ਗਰਗ ਨੂੰ ਵਿਭਾਗ ਵੱਲੋਂ ਮੁੱਖ ਇੰਜੀਨੀਅਰ ਐਨ.ਆਰ. ਗੋਇਲ, ਸੇਵਾ ਮੁਕਤ ਮੁੱਖ ਇੰਜੀਨੀਅਰ ਵੀ.ਐਸ. ਢੀਂਡਸਾ ਤੇ ਪਰਮਜੀਤ ਗੋਇਲ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ੍ਰੀ ਗਰਗ ਦੇ ਸੁਪਤਨੀ ਸ੍ਰੀਮਤੀ ਮੀਨੂ ਗਰਗ, ਆਈ.ਆਈ.ਟੀ ਬੰਬੇ ਅਤੇ ਪੈਰਿਸ ਤੋਂ ਉਚ ਸਿੱਖਿਅਤ ਬੇਟਾ ਅਖਿਲ ਗਰਗ, ਥਾਪਰ ਤੋਂ ਗ੍ਰੈਜੂਏਟ ਤੇ ਐਸ.ਬੀ.ਆਈ. ਮੈਨੇਜਰ ਬੇਟੀ ਗੁੰਜਨ ਗਰਗ ਸਮੇਤ ਹੋਰ ਪਰਿਵਾਰਕ ਮੈਂਬਰ ਅਤੇ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਗਰਗ ਦੀ ਸੇਵਾ ਮੁਕਤੀ ਮੌਕੇ ਸੀਨੀਅਰ ਇੰਜੀਨੀਅਰ ਐਸੋਸੀਏਸ਼ਨ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਕੰਟਰੈਕਟ ਐਸੋਸੀਏਸ਼ਨ, ਮਨਿਸਟ੍ਰੀਅਲ ਸਟਾਫ਼ ਆਫ ਪ੍ਰੋਵਿੰਸ਼ੀਅਲ ਡਵੀਜਨ ਨੰਬਰ-1 ਨੇ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ। ਸ੍ਰੀ ਐਸ.ਐਲ. ਗਰਗ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਭਾਗ ‘ਚ ਬਿਤਾਏ ਸਮੇਂ ਨੂੰ ਭਾਵੁਕਤਾ ਨਾਲ ਯਾਦ ਕੀਤਾ।
ਸਮਾਗਮ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ੍ਰੀ ਗਰਗ ਦੀ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਵਰਲਡ ਬੈਂਕ ਦੇ ਆਰ.ਸੀ.ਐੱਚ. ਪ੍ਰੋਜੈਕਟ ਦੇ ਅਧੀਨ ਸੰਗਰੂਰ ‘ਚ ਪੈਂਦੇ 134 ਹਸਪਤਾਲਾਂ ਦੀ ਰੈਨੋਵੇਸ਼ਨ, 8 ਜ਼ਿਲ੍ਹਿਆਂ ‘ਚ 64 ਹਸਪਤਾਲਾਂ ਦੀ ਉਸਾਰੀ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਸਹਾਇਕ ਯੂਨੀਵਰਸਿਟੀ ਇੰਜੀਨੀਅਰ ਵਜੋਂ ਯੂਨੀਵਰਸਿਟੀ ਉਸਾਰੀ ‘ਚ ਆਪਣਾ ਯੋਗਦਾਨ ਪਾਇਆ।
ਸ੍ਰੀ ਗਰਗ ਨੇ ਡੈਪੂਟੇਸ਼ਨ ‘ਤੇ ਪੰਜਾਬ ਸਮਾਲ ਇੰਡਸਟਰੀ ਬਤੌਰ ਕਾਰਕਾਰੀ ਇੰਜੀਨੀਅਰ ਤੈਨਾਤੀ ਸਮੇਂ ਇੰਡਸਟਰੀ ਵਿਭਾਗ ਦੇ ਮਹੱਤਵਪੂਰਨ ਪ੍ਰੋਜੈਕਟ ਹਾਈਟੈਕ ਸਾਈਕਲ ਵੈਲੀ, ਇੰਡਸਟਰੀਅਲ ਏਰੀਏ ਨੂੰ ਵਿਕਸਤ ਕਰਨ ਦਾ ਕੰਮ ਕੀਤਾ। ਲੋਕ ਨਿਰਮਾਣ ਵਿਭਾਗ ਦੇ ਪ੍ਰਾਂਤਕ ਮੰਡਲ ਨੰਬਰ-1 ਪਟਿਆਲਾ ਵਿਖੇ ਸੇਵਾ ਦੌਰਾਨ ਬਹੁਤ ਸਾਰੇ ਅਹਿਮ ਪ੍ਰਾਜੈਕਟਾਂ ਦਾ ਕੰਮ ਸਿਰੇ ਚੜ੍ਹਾਇਆ।