01 ਦਸੰਬਰ ਨੂੰ ਖੇਡ ਸਟੇਡੀਅਮ ਮਾਧੋਪੁਰ, ਸਰਹਿੰਦ ਵਿਖੇ ਜ਼ਿਲ੍ਹਾ ਪੱਧਰੀ ਖੇਤੀ ਮਸ਼ੀਨਰੀ ਕੈਂਪ ਦਾ ਕੀਤਾ ਜਾਵੇਗਾ ਆਯੋਜਨ
01 ਦਸੰਬਰ ਨੂੰ ਖੇਡ ਸਟੇਡੀਅਮ ਮਾਧੋਪੁਰ, ਸਰਹਿੰਦ ਵਿਖੇ ਜ਼ਿਲ੍ਹਾ ਪੱਧਰੀ ਖੇਤੀ ਮਸ਼ੀਨਰੀ ਕੈਂਪ ਦਾ ਕੀਤਾ ਜਾਵੇਗਾ ਆਯੋਜਨ
ਕਿਸਾਨ ਭਲਾਈ ਵਿਭਾਗ ਅਤੇ ਫੂਡ ਪ੍ਰੋਸੈਸਇੰਗ ਮੰਤਰੀ,ਪੰਜਾਬ ਸ੍ਰ: ਰਣਦੀਪ ਸਿੰਘ ਨਾਭਾ ਕਰਨਗੇ ਮੁੱਖ ਮਹਿਮਾਨ ਵਜੋਂ ਸਿਰਕਤ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ , 29 ਨਵੰਬਰ:2021
ਸਾਲ 2021-22 ਦੌਰਾਨ ਜਿਨ੍ਹਾਂ ਕਿਸਾਨਾਂ, ਕਿਸਾਨ ਗਰੁੱਪਾਂ, ਕੋਆਪਰੇਟਿਵ ਸੋਸਾਇਟੀਆਂ ਅਤੇ ਗਰਾਮ ਪੰਚਾਇਤਾਂ ਵੱਲੋਂ ਉਪਾਦਾਨ ਤੇ ਖਰੀਦ ਕੀਤੀ ਗਈ ਮਸ਼ੀਨਰੀ ਦੀ ਵੰਡ ਲਈ 01 ਦਸੰਬਰ ਨੂੰ ਖੇਡ ਸਟੇਡੀਅਮ ਮਾਧੋਪੁਰ, ਸਰਹਿੰਦ ਵਿਖੇ ਖੇਤੀ ਮਸ਼ੀਨਰੀ ਵੰਡਣ ਸਬੰਧੀ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ ਹਰਵਿੰਦਰ ਲਾਲ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਕੈਂਪ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਫੂਡ ਪ੍ਰੋਸੈਸਇੰਗ ਮੰਤਰੀ,ਪੰਜਾਬ ਸ.ਰਣਦੀਪ ਸਿੰਘ ਨਾਭਾ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਜਿਲੇ ਵਿੱਚ ਲੱਗਭੱਗ 5 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ। ਇਸ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲਣ ਲਈ ਇੰਨ–ਸੀਟੂ ਸਕੀਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਤਿਹਗੜ੍ਹ ਸਾਹਿਬ ਵੱਲ਼ੋ ਇਸ ਸਕੀਮ ਅਧੀਨ ਪਿਛਲੇ 3 ਸਾਲਾਂ ਦੋਰਾਨ ਵੱਖ ਵੱਖ ਖੇਤੀ ਮਸ਼ੀਨਾਂ ਜਿਵੇ ਕਿ ਸੁਪਰ ਸੀਡਰ, ਸੁਪਰ ਐਸ.ਐਮ.ਐਸ, ਪੈਡੀ ਚੋਪਰ-ਕਮ ਸਪਰੈਡਰ, ਮਲਚਰ, ਹੈਪੀ ਸੀਡਰ, ਪਲਟਾਵਾ ਹੱਲ, ਜੀਰੋ-ਟਿੱਲ-ਡਰਿਲ, ਬੇਲਰ ਅਤੇ ਰੇਕ ਆਦਿ ਨਿੱਜੀ ਕਿਸਾਨਾਂ ਨੂੰ 1038 ਖੇਤੀ ਮਸ਼ੀਨਾਂ ਅਤੇ 110 ਫਾਰਮਰ ਗਰੁੱਪਾਂ ਨੂੰ 522 ਵੱਖ ਵੱਖ ਖੇਤੀ ਮਸ਼ੀਨਾਂ ਉਪਦਾਨ ਤੇ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿੱਚ ਚਾਲੂ ਸਾਲ 2021-22 ਦੌਰਾਨ ਪਹਿਲੇ ਗੇੜ 162 ਨਿੱਜੀ ਕਿਸਾਨਾਂ, 5 ਫਾਰਮਰ ਗਰੁੱਪਾਂ, 3 ਗਰਾਮ ਪੰਚਾਇਤਾਂ ਅਤੇ 6 ਕੋਆਪਰੇਟਿਵ ਸੋਸਾਇਟੀਆਂ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਸਨ ਅਤੇ ਇਨਾਂ ਵੱਲੋਂ ਮਸ਼ੀਨਾਂ ਦੀ ਖਰੀਦ ਉਪਰੰਤ ਮਸ਼ੀਨਾਂ ਦੀ ਫਿਜ਼ੀਕਲ ਵੈਰੀਫੀਕੇਸ਼ਨ 1 ਨਵੰਬਰ ਨੂੰ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿੱਚ ਬਲਾਕ ਅਫਸਰ ਸਾਹਿਬਾਨਾਂ ਵੱਲੋਂ ਮੁਕੰਮਲ ਕਰ ਦਿੱਤੀ ਗਈ ਹੈ। ਇਸ ਸਕੀਮ ਅਧੀਨ ਦੂਜੇ ਗੇੜ ਵਿੱਚ 49 ਨਿੱਜ਼ੀ ਕਿਸਾਨਾਂ, 9 ਫਾਰਮਰ ਗਰੁੱਪਾਂ ਅਤੇ 2 ਕੋਆਪਰੇਟਿਵ ਸੋਸਾਇਟੀਆਂ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ ਅਤੇ ਇਨਾਂ ਵਿਚੋਂ ਖਰੀਦੀਆਂ ਗਈਆਂ ਮਸ਼ੀਨਾਂ ਦੀ ਫਿਜ਼ੀਕਲ ਵੈਰੀਫੀਕੇਸ਼ਨ ਮਿਤੀ 30-11-2021 ਤੱਕ ਮੁਕੰਮਲ ਕਰ ਲਈ ਜਾਵੇਗੀ।