PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਨਵਦੀਪ ਸਿੰਘ ਬਣੇ ਭਾਜਪਾ ਜਿਲਾ ਸੰਗਰੂਰ ਯੁਵਾ ਮੋਰਚਾ ਦੇ ਪ੍ਰਧਾਨ

Advertisement
Spread Information

ਨਵਦੀਪ ਸਿੰਘ ਬਣੇ ਭਾਜਪਾ ਜਿਲਾ ਸੰਗਰੂਰ ਯੁਵਾ ਮੋਰਚਾ ਦੇ ਪ੍ਰਧਾਨ


ਪਰਦੀਪ ਕਸਬਾ,  ਸੰਗਰੂਰ, 1 ਅਕਤੂਬਰ  2021

ਭਾਜਪਾ ਨੇ ਅਗਾਮੀ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਤਹਿਤ ਅੱਜ ਨਵਦੀਪ ਸਿੰਘ ਨੂੰ ਇਕ ਅਹਿਮ ਜੁੰਮੇਵਾਰੀ ਵਜੋਂ ਭਾਜਪਾ ਜਿਲਾ ਯੁਵਾ ਮੋਰਚਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ।

ਇਸ ਵਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਭਾਜਪਾ ਯੁਵਾ ਮੋਰਚਾ ਪਾਰਟੀ ਦਾ ਮਹਤਵਪੂਰਨ ਅੰਗ ਹੈ ਅਤੇ ਇਹ ਖੁਦ ਵੀ ਪਾਰਟੀ ਦੇ ਇਸ ਵਿੰਗ ਵਿੱਚ ਲੰਮਾ ਸਮਾਂ ਕੰਮ ਕਰ ਚੁੱਕੇ ਹਨ ਉਹਨਾਂ ਉੱਮੀਦ ਜਤਾਈ ਕਿ ਨਵਦੀਪ ਪਾਰਟੀ ਵਲੋਂ ਦਿੱਤੀ ਜੁੰਮੇਵਾਰੀ ਨੂੰ ਸੁਚੱਜੇ ਡੰਗ ਨਾਲ ਨਿਬੋਂਗੇ,

ਇਸ ਮੌਕੇ ਨਵਨਿਜੁਕਤ ਯੁਵਾ ਮੋਰਚਾ ਜਿਲਾ ਪ੍ਰਧਾਨ ਨਵਦੀਪ ਸਿੰਘ ਨੇ ਜਿਥੇ ਪਾਰਟੀ ਵਲੋਂ ਜੁੰਮੇਵਾਰੀ ਦਿੱਤੇ ਜਾਣ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਥੇ ਹੀ ਵਿਸ਼ਵਾਸ ਦਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਬੜੀ ਗਿਣਤੀ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਗੇ ।

ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ,ਸਰਜੀਵਨ ਜਿੰਦਲ,ਸਚਿਨ ਸ਼ਰਮਾ, ਜਗਦੀਪ ਸਿੰਘ ਤੂਰ ਵੀ ਮੌਜੂਦ ਸਨ।


Spread Information
Advertisement
Advertisement
error: Content is protected !!