‘2022’ ਵਿਧਾਨ ਸਭਾ ਚੋਣਾਂ ਸੰਬਧੀ ਅਫਸਰਾਂ ਵੱਲੋਂ ਮੀਟਿੰਗ
‘2022’ ਵਿਧਾਨ ਸਭਾ ਚੋਣਾਂ ਸੰਬਧੀ ਅਫਸਰਾਂ ਵੱਲੋਂ ਮੀਟਿੰਗ
ਬਿੱਟੂ ਜਲਾਲਾਬਾਦੀ,ਫਿਰੋਜਪੁਰ 21 ਦਸੰਬਰ 2021
ਮਿਤੀ 21/12/2021ਅਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐਸ. ਰਿਟਰਨਿੰਗ ਅਫਸਰ 076, ਫਿਰੋਜਪੁਰ ਸ਼ਹਿਰੀ-ਕਮ- ਉਪ ਮੰਡਲ ਮੈਜਿਸਟਰੇਟ, ਫਿਰੋਜਪੁਰ ਵੱਲੋਂ ਸਿਵਲ, ਪੁਲਿਸ,ਸਿੱਖਿਆ ਵਿਭਾਗ,ਸਿਹਤ ਵਿਭਾਗ ਅਤੇ ਸਮੂਹ ਸੈਕਟਰ ਅਫਸਰ ਨਾਲ ਅਗਾਮੀ ਦਿਨਾਂ ਵਿੱਚ ਲੱਗਣ ਵਾਲੇ ਆਦਰਸ਼ ਚੋਣ ਜਾਬਤੇ ਸਬੰਧੀ ਅਤੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾਂ ਲੈਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਉਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ 076 ਫਿਰੋਜਪੁਰ ਸ਼ਹਿਰੀ ਦੇ ਬੂਥਾਂ ਦੀ 100¿ ਚੈਕਿੰਗ ਕਰਨ, ਬੂਥਾਂ ਤੇ ਵੋਟਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ, 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਹੈਂਡੀਕੈਪ ਵੋਟਰਾਂ ਦੇ ਹੈਲਥ ਚੈੱਕ ਅਪ, ਵੀ.ਆਈ.ਪੀ. ਵੋਟਰਾਂ ਦੀ ਪਹਿਚਾਨ ਕਰਨ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਵੋਟ ਪੋਲ ਕਰਨ ਸਬੰਧੀ ਜਾਗਰਤ ਕਰਨ, ਵੋਟਾਂ ਵਾਲੇ ਦਿਨ ਕੋਵਿਡ-19 ਸਬੰਧੀ ਜਾਗਰੁਤ ਕਰਨ, ਅਸਲਾ ਧਾਰਕਾਂ ਦਾ ਅਸਲਾ ਜਮ੍ਹਾਂ ਕਰਵਾਉਣ, ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕਰਨ ਸਬੰਧੀ ਗਰਾਊਂਡ ਦੀ ਸ਼ਨਾਖਤ ਕਰਨ ਆਦਿ ਸਬੰਧੀ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮੇਂ ਸ੍ਰੀ ਭੁਪਿੰਦਰ ਸਿੰਘ ਤਹਿਸੀਲਦਾਰ, ਫਿਰੋਜਪੁਰ-ਕਮ-ਸਹਾਇਕ ਰਿਟਰਨਿੰਗ ਅਫਸਰ, ਸ੍ਰੀ ਰਜਨੀਸ਼ ਛਾਬੜਾ ਜਿਲ੍ਹਾ ਸਿੱਖਿਆ ਅਫਸਰ (ਐ.ਸਿ.), ਫਿਰੋਜਪੁਰ ਸ੍ਰੀ ਸੋਨੂੰ ਕਸ਼ਯਪ, ਸ੍ਰੀ ਪਿੱਪਲ ਸਿੰਘ ਚੋਣ ਦਫਤਰ ਕਰਮਚਾਰੀ ਹਾਜਰ ਸਨ।