PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਇਤਿਹਾਸਿਕ ਪੈੜਾਂ ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਪਟਿਆਲਾ ਮਾਲਵਾ

1971 ਦੀ ਭਾਰਤ-ਪਾਕਿ ਜੰਗ ਦੀ ਗੋਲਡਨ ਜੁਬਲੀ

Advertisement
Spread Information

1971 ਦੀ ਭਾਰਤ-ਪਾਕਿ ਜੰਗ ਦੀ ਗੋਲਡਨ ਜੁਬਲੀ
-ਸਵਰਨਿਮ ਵਿਜੇ ਵਰਸ਼ ਮਨਾਉਣ ਲਈ ਫ਼ੌਜੀ ਉਪਕਰਣਾਂ ਦੀ ਪ੍ਰਦਰਸ਼ਨੀ ਤੇ ਭਾਰਤੀ ਫ਼ੌਜ ਵੱਲੋਂ ਸਮਰੱਥਾ ਪ੍ਰਦਰਸ਼ਨ


ਰਾਜ਼ੇਸ ਗੌਤਮ,ਪਟਿਆਲਾ, 4 ਦਸੰਬਰ:2021

1971 ਵਿੱਚ ਪਾਕਿਸਤਾਨ ਉੱਤੇ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਾਨਦਾਰ ਜਿੱਤ ਨੂੰ ਸਵਰਨਿਮ ਵਿਜੇ ਦਿਵਸ ਤਹਿਤ ਗੋਲਡਨ ਜੁਬਲੀ ਵਜੋਂ ਮਨਾਇਆ ਜਾ ਰਿਹਾ ਹੈ। ਭਾਰਤੀ ਫ਼ੌਜ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਸਾਡੇ ਬਹਾਦਰ ਸੈਨਿਕਾਂ ਦੇ ਅਦੁੱਤੀ ਸਾਹਸ ਅਤੇ ਸਰਵਉੱਚ ਬਲੀਦਾਨ ਨੂੰ ਸ਼ਰਧਾਂਜਲੀ ਭੇਟ ਕਰਕੇ, ਇਸ ਜਿੱਤ ਦੇ ਜਸ਼ਨਾਂ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ। ਬੁਲਾਰੇ ਮੁਤਾਬਕ ਜਿਹੜੇ ਜਾਂਬਾਜ ਜਵਾਨਾਂ ਨੇ 1971 ਦੀ ਇਸ ਜੰਗ ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਘਟਨਾ ਵਜੋਂ ਉੱਕਰਿਆ ਹੈ, ਉਨ੍ਹਾਂ ਬਹਾਦਰਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਫੌਜੀ ਬੁਲਾਰੇ ਨੇ ਅੱਗੇ ਦੱਸਿਆ ਕਿ ਜਿੱਤ ਦੇ 50 ਸਾਲਾ ਜਸ਼ਨ ਮਨਾਉਂਦੇ ਹੋਏ, ਭਾਰਤੀ ਫ਼ੌਜ ਦੇ ਬਲੈਕ ਐਲੀਫੈਂਟ ਡਿਵੀਜ਼ਨ ਨੇ ਸਵਰਨਿਮ ਵਿਜੇ ਦਿਵਸ ਮਨਾਉਣ ਲਈ ਸਾਬਕਾ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਖੜਗਾ ਕੋਰ ਬੈਟਲ ਸਕੂਲ, ਪਟਿਆਲਾ ਵਿਖੇ ਇੱਕ ਮਿਲਟਰੀ ਉਪਕਰਣ ਪ੍ਰਦਰਸ਼ਨੀ ਅਤੇ ਸਮਰੱਥਾ ਪ੍ਰਦਰਸ਼ਨ ਪ੍ਰੋਗਰਾਮ ਕਰਵਾਇਆ।
ਇਸ ਸਮਾਗਮ ਵਿੱਚ ਪਟਿਆਲਾ, ਨਾਭਾ ਅਤੇ ਸੰਗਰੂਰ ਦੇ ਵੱਖ-ਵੱਖ ਸਕੂਲਾਂ ਦੇ ਸਾਬਕਾ ਸੈਨਿਕਾਂ, ਪਰਿਵਾਰਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਆਰਮੀ ਪਬਲਿਕ ਸਕੂਲ ਪਟਿਆਲਾ, ਕੇਂਦਰੀ ਵਿਦਿਆਲਿਆ, ਵਾਈ.ਪੀ.ਐਸ ਪਟਿਆਲਾ ਅਤੇ ਮੋਹਾਲੀ ਦੇ ਵਿਦਿਆਰਥੀਆਂ ਸਮੇਤ ਕੁੱਲ 1500 ਲੋਕਾਂ, ਸਾਬਕਾ ਸੈਨਿਕਾਂ ਅਤੇ ਸੇਵਾ ਕਰਨ ਵਾਲੇ ਵਿਅਕਤੀਆਂ ਨੇ ਫੌਜੀ ਸਮਰੱਥਾ ਦੇ ਸ਼ਾਨਦਾਰ ਅਤੇ ਬਿਜਲੀ ਦੀ ਤੇਜੀ ਵਾਲੇ ਇਸ ਸ਼ਾਨਾਦਾਰ ਪ੍ਰਦਰਸ਼ਨ ਦਾ ਆਨੰਦ ਮਾਣਿਆ।
*********
ਫੋਟੋ ਕੈਪਸ਼ਨ- ਸਵਰਨਿਮ ਵਿਜੇ ਦਿਵਸ ਨੂੰ ਸਮਰਪਿਤ ਭਾਰਤੀ ਫ਼ੌਜ ਦੇ ਬਲੈਕ ਐਲੀਫੈਂਟ ਡਿਵੀਜ਼ਨ ਵੱਲੋਂ ਖੜਗਾ ਕੋਰ ਬੈਟਲ ਸਕੂਲ, ਪਟਿਆਲਾ ਵਿਖੇ ਕਰਵਾਏ ਗਏ ਮਿਲਟਰੀ ਉਪਕਰਣ ਪ੍ਰਦਰਸ਼ਨੀ ਅਤੇ ਸਮਰੱਥਾ ਪ੍ਰਦਰਸ਼ਨ ਪ੍ਰੋਗਰਾਮ ਦੀਆਂ ਝਲਕੀਆਂ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!