1971 ਦੀ ਜੰਗ ਵਿਚ ਜਿੱਤ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਵਿਜੈ ਪਰੇਡ ਆਯੋਜਿਤ
1971 ਦੀ ਜੰਗ ਵਿਚ ਜਿੱਤ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਵਿਜੈ ਪਰੇਡ ਆਯੋਜਿਤ
- ਸ਼ਹੀਦੋਂ ਕੀ ਸਮਾਧੀ ਕਮੇਟੀ ਦੀ ਅਗਵਾਈ ਵਿਚ ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਫੌਜ਼ ਅਤੇ ਸ਼ਹਿਰ ਵਾਸੀਆਂ ਨੇ ਕੀਤੀ ਸਿ਼ਰਕਤ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 16 ਦਸੰਬਰ 2021
ਅਜਾਦੀ ਕਾ ਅੰਮ੍ਰਿਤਉਤਸਵ ਤਹਿਤ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਗੋਲਡਨ ਜ਼ੁਬਲੀ ਸਾਲ ਦੇ ਜ਼ਸਨਾਂ ਦੀ ਲੜੀ ਤਹਿਤ ਅੱਜ ਫਾਜਿ਼ਲਕਾ ਵਿਖੇ ਵਿਜੈ ਪਰੇਡ ਦਾ ਕਰਵਾਈ ਗਈ।ਇਸ ਪਰੇਡ ਵਿਚ ਸ਼ਹੀਦੋਂ ਕੀ ਸਮਾਧੀ ਕਮੇਟੀ ਦੀ ਅਗਵਾਈ ਵਿਚ ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਫੌਜ਼ ਅਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਜਿ਼ਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਵੱਡੇ ਉਤਸਾਹ ਨਾਲ ਸਿ਼ਰਕਤ ਕੀਤੀ। ਇਹ ਪਰੇਡ ਡਿਪਟੀ ਕਮਿਸ਼ਨਰ ਦਫ਼ਤਰ ਕੋਲੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਬਾਜਾਰਾਂ ਵਿਚੋਂ ਹੁੰਦੀ ਹੋਈ ਇਤਿਹਾਸਕ ਘੰਟਾ ਘਰ ਚੌਕ ਵਿਖੇ ਸੰਪਨ ਹੋਈ। ਰਾਸਤੇ ਵਿਚ ਼ਸਹਿਰ ਵਾਸੀਆਂ ਨੇ ਸਾਬਕਾ ਸੈਨਿਕਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸੈਨਿਕਾਂ ਦੀ ਟੁਕੜੀ ਤੇ ਫੁੱਲਾਂ ਦੀ ਵਰਖਾ ਕੀਤੀ। ਗੁਰੂਦੁਆਰਾ ਸਿੰਘ ਸਭਾ ਵਿਖੇ ਗੁਰੂ ਘਰ ਵੱਲੋਂ ਪ੍ਰਸਾਦ ਵੀ ਵੰਡਿਆ ਗਿਆ ਜਦ ਕਿ ਸ਼ਹਿਰ ਵਾਸੀਆਂ ਨੇ ਗਰਮਜ਼ੋਸੀ ਨਾਲ ਪਰੇਡ ਦਾ ਸਵਾਗਤ ਕੀਤਾ।
ਇਸ ਮੌਕੇ ਬੋਲਦਿਆਂ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਨੇ ਸ਼ਹੀਦਾਂ ਨੂੰ ਨਮਨ ਕੀਤਾ ਜਿੰਨ੍ਹਾਂ ਨੇ 1971 ਦੀ ਜੰਗ ਵਿਚ ਆਪਣਾ ਬਲਿਦਾਨ ਦੇ ਕੇ ਫਾਜਿ਼ਲਕਾ ਦੀ ਰੱਖਿਆ ਕੀਤੀ ਸੀ। ਇਸੇ ਕਰਕੇ ਇੰਨ੍ਹਾਂ ਸ਼ਹੀਦਾਂ ਨੂੰ ਫਾਜਿ਼ਲਕਾ ਦੇ ਰਾਖੇ ਕਿਹਾ ਜਾਂਦਾ ਹੈ।
ਇਸ ਮੌਕੇ 1971 ਦੀ ਜੰਗ ਵਿਚ ਸਿ਼ਰਕਤ ਕਰਨ ਵਾਲੇ ਰਿਟਾ: ਕਰਨਲ ਐਮਐਸ ਗਿੱਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਦਿਨ ਹੈ ਜਿਸ ਦਿਨ ਅਸੀਂ ਦੁਨੀਆਂ ਦੇ ਨਕਸ਼ੇ ਤੇ ਇਕ ਨਵਾਂ ਮੁਲਕ ਸਿਰਜ ਦਿੱਤਾ ਸੀ। ਉਨ੍ਹਾਂ ਨੇ ਆਪਣੀ ਫੌਜ਼ ਪ੍ਰਤੀ ਸਮਰਪਨ ਅਤੇ ਸਤਿਕਾਰ ਲਈ ਫਾਜਿ਼ਲਕਾ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਸ਼਼ਹੀਦੋਂ ਕੀ ਸਮਾਧੀ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ ਨੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਸ਼ਹਿਯੌਗ ਲਈ ਸਭ ਦਾ ਧੰਨਵਾਦ ਕੀਤਾ।
ਕਮੇਟੀ ਦੇ ਜਨਰਲ ਸਕੱਤਰ ਸ੍ਰੀ ਪ੍ਰਫੁਲ ਚੰਦਰ ਨਾਗਪਾਲ ਨੇ ਮੰਚ ਸੰਚਾਲਨ ਕੀਤਾ ਅਤੇ ਦੱਸਿਆ ਕਿ 17 ਦਸੰਬਰ ਨੂੰ ਸ਼ਹੀਦਾਂ ਦੀ ਯਾਦਗਾਰ ਵਿਖੇ ਮੈਰਾਥਨ ਦੌੜ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਦੇਸ਼ ਲਈ ਆਪਾਂ ਵਾਰਨ ਵਾਲਿਆਂ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਅੱਜ਼ ਦੇ ਸਮਾਗਮ ਵਿਚ ਪੁੱਜੇ ਸਾਬਕਾ ਸੈਨਿਕ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਸ੍ਰੀ ਬੀਐਲ ਸਿੱਕਾ, ਸ੍ਰੀ ਸ਼ਸੀਕਾਂਤ, ਸ੍ਰੀ ਆਸੀਸ ਪੁਪਨੇਜਾ, ਸ੍ਰੀ ਰਵੀ ਨਾਗਪਾਲ, ਸ੍ਰੀ ਪਵਨ ਭਠੇਜਾ ਆਦਿ ਸਮੇਤ ਜਿ਼ਲ੍ਹੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ। ਇਸ ਮੌਕੇ ਸਵੀਪ ਪ੍ਰੋਜ਼ੈਕਟ ਤਹਿਤ ਜਾਗਰੂਕਤਾ ਵੈਨ ਨੇ ਵੀ ਭਾਗੀਦਾਰਾਂ ਨੂੰ ਨੈਤਿਕ ਮਤਦਾਨ ਸਬੰਧੀ ਜਾਗਰੂਕ ਕੀਤਾ।