18 ਤੋ 25 ਸਾਲ ਦੇ ਨੋਜਵਾਨਾਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਲਈ ਜਾਗਰੂਕ ਕਰਨ ਸਬੰਧੀ ਮੀਟਿੰਗ
18 ਤੋ 25 ਸਾਲ ਦੇ ਨੋਜਵਾਨਾਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਲਈ ਜਾਗਰੂਕ ਕਰਨ ਸਬੰਧੀ ਮੀਟਿੰਗ
- 10 ਜਨਵਰੀ ਨੂੰ ਵੋਟਾ ਪਾਉਣ ਲਈ ਜਾਗਰੂਕ ਕਰਨ ਲਈ ਵਿਸੇਸ਼ ਕੈਪ ਲਗਾਇਆ ਜਾਵੇਗਾ
ਫਿਰੋਜਪੁਰ,ਬਿੱਟੂ ਜਲਾਲਾਬਾਦੀ, 6 ਜਨਵਰੀ 2022
ਅਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐਸ. ਰਿਟਰਨਿੰਗ ਅਫਸਰ 076, ਫਿਰੋਜਪੁਰ ਸ਼ਹਿਰੀ-ਕਮ- ਉਪ ਮੰਡਲ ਮੈਜਿਸਟਰੇਟ, ਫਿਰੋਜਪੁਰ ਵੱਲੋਂ ਅੱਜ ,ਜਿ਼ਲ੍ਹਾ ਸਿੱਖਿਆ ਅਫ਼ਸਰ,ਫਿਰੋਜਪੁਰ,ਵੱਖ ਵੱਖ ਕਾਲਜਾ/ਸਕੂਲਾ ਦੇ ਪ੍ਰਿੰਸੀਪਲ ਅਤੇ ਉਦਯੋਗਿਕ ਸਿਖਲਾਈ ਸੰਸਥਾ ਲੜਕੇ ਅਤੇ ਲੜਕਿਆਂ, ਸਕੂਲਾਂ ਅਤੇ ਕਾਲਜ਼ਸ ਦੇ ਪ੍ਰਿੰਸੀਪਲਸ ਅਤੇ ਪ੍ਰਧਾਨ ਆਈਲੈਟਸ ਸੈਂਟਰ ਐਸੋਸੀਏਸ਼ਨ, ਫਿਰੋਜ਼ਪੁਰ ਨਾਲ 18 ਤੋ 25 ਸਾਲ ਦੇ ਨੋਜਵਾਨਾ ਨੂੰ ਵੋਟਾ ਬਣਾਉਣ ਅਤੇ ਅਗਾਮੀ ਵਿਧਾਨ ਸਭਾ ਚੋਣਾ ਦੋਰਾਨ ਵੋਟਾ ਪਾਉਣ ਲਈ ਜਾਗਰੂਕ ਕਰਨ ਸਬੰਧੀ ਮੀਟਿੰਗ ਕੀਤੀ ਗਈ । ਮੀਟਿੰਗ ਦੋਰਾਨ ਫੈਸ਼ਲਾ ਕੀਤਾ ਗਿਆ ਕਿ ਮਿਤੀ 10.01.2022 ਨੂੰ 11 ਵਜੇ ਡੀ.ਏ.ਵੀ ਕਾਲਜ(ਵੋਮੈਨ) ਫਿਰੋਜਪੁਰ ਕੈਟ ਵਿਖੇ 18 ਤੋ 25 ਸਾਲ ਦੇ ਨੋਜਵਾਨਾ ਨੂੰ ਵੋਟਾ ਬਣਾਉਣ ਅਤੇ ਅਗਾਮੀ ਵਿਧਾਨ ਸਭਾ ਚੋਣਾ ਦੋਰਾਨ ਵੋਟਾ ਪਾਉਣ ਲਈ ਜਾਗਰੂਕ ਕਰਨ ਲਈ ਵਿਸੇਸ਼ ਕੈਪ ਲਗਾਇਆ ਜਾਵੇਗਾ ।ਇਸ ਮੋਕੇ ਸ੍ਰੀ ਭੁਪਿੰਦਰ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ ਕਮ ਤਹਿਸੀਦਾਰ ਫਿਰੋਜਪੁਰ, ਸ੍ਰੀ ਲਖਵਿੰਦਰ ਸਿੰਘ ਸਵੀਪ ਕੋਆਰਡੀਨੇਟਰ 076 ਹਲਕਾ,ਸੋਨੂੰ ਕਸ਼ਯਪ,ਅਤੇ ਸੰਦੀਪ ਕੁਮਾਰ ਇਲੈਕਸ਼ਨ ਸੈਲ ਕਰਮਚਾਰੀ ਹਾਜਰ ਸਨ।