HomepagePANJAB TODAY15 ਅਗਸਤ ਤੱਕ 175 ਪਿੰਡਾਂ ਵਿੱਚ ਲਾਈਆਂ ਜਾਣਗੀਆਂ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ: DC PANJAB TODAY ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ 15 ਅਗਸਤ ਤੱਕ 175 ਪਿੰਡਾਂ ਵਿੱਚ ਲਾਈਆਂ ਜਾਣਗੀਆਂ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ: DC panjadmin Posted on August 7, 2023 AdvertisementSpread Information–– ਆਜ਼ਾਦੀ ਕਾ ਅੰਮ੍ਰਿਤ ਮਹਾ ੳਤਸਵ —-– ਗਗਨ ਹਰਗੁਣ , ਬਰਨਾਲਾ, 7 ਅਗਸਤ 2023 ਭਾਰਤ ਸਰਕਾਰ ਵਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਮੁਹਿੰਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸਮਾਪਤੀ ‘ਤੇ 15 ਅਗਸਤ ਤੱਕ ਜ਼ਿਲ੍ਹਾ ਬਰਨਾਲਾ ਦੇ 175 ਪਿੰਡਾਂ ਵਿੱਚ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ ਲਾਈਆਂ ਜਾਣਗੀਆਂ। ਇਸ ਮੁਹਿੰਮ ਤਹਿਤ ਦੇਸ਼ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦਾਂ ਦੀ ਯਾਦ ਪਿਰੋਈ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੁਨਮਦੀਪ ਕੌਰ ਆਈ.ਏ.ਐਸ ਨੇ ਦੱਸਿਆ ਕਿ ਤਖ਼ਤੀਆਂ ਲਾਉਣ ਦਾ ਇਹ ਕੰਮ 15 ਅਗਸਤ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਤੇ ਉਸ ਦਿਨ 5X3 ਫੁੱਟ ਆਕਾਰ ਦੀਆਂ ਇਹ ਤਖਤੀਆਂ ਸਬੰਧਤ ਇਲਾਕਿਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਵਿੱਚ ਸੁਤੰਤਰਤਾ ਸੈਨਾਨੀਆਂ, ਨੀਮ ਫੌਜੀ ਬਲਾਂ ਦੇ ਸ਼ਹੀਦਾਂ ਅਤੇ ਫੌਜ ਅਤੇ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਨਾਂ ਦੀ ਤਖ਼ਤੀ ਹੋਵੇਗੀ। ਇਸ ਪ੍ਰੋਜੈਕਟ ਨੂੰ ਸੁਤੰਤਰਤਾ ਸੈਨਾਨੀ ਐਸੋਸੀਏਸ਼ਨ, ਹਥਿਆਰਬੰਦ ਬਲਾਂ, ਪੁਲਿਸ ਤੇ ਹੋਰ ਸਬੰਧਤ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਫੌਜ ਦੇ 68 ਸ਼ਹੀਦਾਂ, ਪੁਲਿਸ ਦੇ 27 ਸ਼ਹੀਦਾਂ ਅਤੇ ਕਰੀਬ 86 ਆਜ਼ਾਦੀ ਘੁਲਾਟੀਆਂ ਦੀ ਜਨਮ ਭੂਮੀ ਹੋਣ ਦਾ ਮਾਣ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ‘ਆਜ਼ਾਦੀ ਕਾ ਅੰਮ੍ਰਿਤ ਮਹਾੳਤਸਵ’ ਦੇ ਜਸ਼ਨਾਂ ਦੀ ਸਮਾਪਤੀ ਵਜੋਂ ‘ਮੇਰੀ ਮਿੱਟੀ ਮੇਰਾ ਦੇਸ਼’ ਤਹਿਤ ਕੀਤੀ ਗਈ ਹੈ। Spread InformationAdvertisementAdvertisement panjadmin View all posts Post navigation Previous Postਮੀਤ ਹੇਅਰ ਨੇ ਕਟਿਹਰੇ ‘ਚ ਖੜ੍ਹੇ ਕਰ ਲਏ ਭਾਜਪਾ ਦੇ ਲੋਕਲ ਲੀਡਰ Next Postਪਰਾਲੀ ਪ੍ਰਬੰਧਨ: ਪਰਾਲੀ ਤੋਂ ਤਿਆਰ ਇੱਟਾਂ ਬਾਲਣ ਵਜੋਂ ਵਰਤਣ ‘ਤੇ ਜ਼ੋਰ You Might Also Like PANJAB TODAY ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ‘ਚ ਨਵੀਂ ਪੁਲਿਸ ਚੌਂਕੀ ਵਸਨੀਕਾਂ ਨੂੰ ਸਮਰਪਿਤ panjadmin January 7, 2022 PANJAB TODAY ਸਵਰਨਿਮ ਵਿਜੇ ਵਰਸ਼ ਸਮਾਰੋਹ panjadmin November 29, 2021 ਪੰਜਾਬ ਕਾਂਗਰਸੀਆਂ ਖਿਲਾਫ ਕੇਸ ਦਰਜ਼ ਕਰਨ ਤੋਂ ਹੋਰ ਤਿੱਖੇ ਹੋਏ ਬਾਗੀਆਂ ਦੇ ਤੇਵਰ panjadmin November 13, 2021 PANJAB TODAY ਸ਼ਿਕਾਇਤ ਨਿਵਾਰਣ ਕਮੇਟੀ ਜਨਤਕ ਮਸਲਿਆਂ ਦੇ ਹੱਲ ਦਾ ਅਹਿਮ ਜ਼ਰੀਆ: ਬਲਬੀਰ ਸਿੰਘ ਸਿੱਧੂ panjadmin September 17, 2021
PANJAB TODAY ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ‘ਚ ਨਵੀਂ ਪੁਲਿਸ ਚੌਂਕੀ ਵਸਨੀਕਾਂ ਨੂੰ ਸਮਰਪਿਤ panjadmin January 7, 2022
PANJAB TODAY ਸ਼ਿਕਾਇਤ ਨਿਵਾਰਣ ਕਮੇਟੀ ਜਨਤਕ ਮਸਲਿਆਂ ਦੇ ਹੱਲ ਦਾ ਅਹਿਮ ਜ਼ਰੀਆ: ਬਲਬੀਰ ਸਿੰਘ ਸਿੱਧੂ panjadmin September 17, 2021