PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਮਾਲਵਾ ਰਾਜਸੀ ਹਲਚਲ ਲੁਧਿਆਣਾ

14 ਵਿਧਾਨ ਸਭਾ ਹਲਕਿਆਂ ਲਈ ਖਰਚਾ, ਜਨਰਲ ਤੇ ਪੁਲਿਸ ਅਬਜ਼ਰਵਰ ਨਿਯੁਕਤ

Advertisement
Spread Information

14 ਵਿਧਾਨ ਸਭਾ ਹਲਕਿਆਂ ਲਈ ਖਰਚਾ, ਜਨਰਲ ਤੇ ਪੁਲਿਸ ਅਬਜ਼ਰਵਰ ਨਿਯੁਕਤ

  • ਡੀ.ਈ.ਓ-ਕਮ-ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਪੀ.ਏ.ਯੂ. ਵਿਖੇ ਸਮੂਹ ਆਬਜ਼ਰਵਰਾਂ ਨਾਲ ਕੀਤੀ ਮੀਟਿੰਗ

ਦਵਿੰਦਰ ਡੀ.ਕੇ,ਲੁਧਿਆਣਾ, 1 ਫਰਵਰੀ 2022

ਭਾਰਤੀ ਚੋਣ ਕਮਿਸ਼ਨ ਨੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਲਈ 6 ਖਰਚਾ ਨਿਗਰਾਨ, 5 ਜਨਰਲ ਅਬਜ਼ਰਵਰ ਅਤੇ ਤਿੰਨ ਪੁਲਿਸ ਨਿਗਰਾਨ ਨਿਯੁਕਤ ਕੀਤੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ‘ਚ ਚੋਣ ਜ਼ਾਬਤੇ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ, ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਤੰਤਰ ਤੌਰ ‘ਤੇ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਸੀਨੀਅਰ ਆਈ.ਏ.ਐਸ., ਆਈ.ਪੀ.ਐਸ. ਅਤੇ ਆਈ.ਆਰ.ਐਸ. ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਵਿਜੀਤ ਮਿਸ਼ਰਾ (ਮੋਬਾਈਲ ਨੰਬਰ 62807-35134), ਆਈ.ਐਰ.ਐਸ., 2008 ਵਿਧਾਨ ਸਭਾ ਹਲਕਿਆਂ (57-ਖੰਨਾ ਅਤੇ 67-ਪਾਇਲ) ਲਈ ਖਰਚਾ ਨਿਗਰਾਨ ਹੋਣਗੇ, ਅਭਿਜੀਤ ਕੁੰਡੂ (88377-42123), ਆਈ.ਆਰ.ਐਸ., 2001 ਹਲਕਾ 58-ਸਮਰਾਲਾ ਅਤੇ 59-ਸਾਹਨੇਵਾਲ ਲਈ, ਅਮਿਤ ਕੁਮਾਰ ਸ਼ਰਮਾ (98774-54591) ਆਈ.ਐਰ.ਐਸ., 2010 ਹਲਕਾ 60-ਲੁਧਿਆਣਾ (ਪੂਰਬੀ), 61-ਲੁਧਿਆਣਾ (ਦੱਖਣੀ) ਅਤੇ 65-ਲੁਧਿਆਣਾ (ਉੱਤਰੀ) ਲਈ, ਸਰੋਜ ਕੁਮਾਰ ਬੇਹੜਾ (76969-20314), ਆਈ.ਐਰ.ਐਸ., 2006 ਹਲਕਾ 62-ਆਤਮ ਨਗਰ, 63-ਲੁਧਿਆਣਾ (ਕੇਂਦਰੀ) ਅਤੇ 64-ਲੁਧਿਆਣਾ (ਪੱਛਮੀ) ਲਈ, ਸਵਾਤੀ ਸ਼ਾਹੀ (70091-51604), ਆਈ.ਪੀ. ਤੇ ਟੀ.ਏ.ਐਫ.ਐਸ. 2011 ਹਲਕਾ 66-ਗਿੱਲ ਅਤੇ 68-ਦਾਖਾ ਲਈ ਜਦਕਿ ਅਲਕਾ ਗੌਤਮ (70091-66944), ਆਈ.ਆਰ.ਐਸ., 2003 ਹਲਕਾ 69-ਰਾਏਕੋਟ ਅਤੇ 70-ਜਗਰਾਉਂ ਲਈ ਖਰਚਾ ਨਿਗਰਾਨ ਹੋਣਗੇ।

ਇਸੇ ਤਰ੍ਹਾਂ ਅੰਨਾਵੀ ਦਿਨੇਸ਼ ਕੁਮਾਰ (73470-90726), ਆਈ.ਏ.ਐਸ. 2012 ਹਲਕਿਆਂ 57-ਖੰਨਾ, 58-ਸਮਰਾਲਾ ਅਤੇ 67-ਪਾਇਲ ਲਈ ਜਨਰਲ ਨਿਗਰਾਨ ਹੋਣਗੇ, ਪ੍ਰਭਾਂਸ਼ੂ ਕੁਮਾਰ ਸ੍ਰੀਵਾਸਤਵ (76819-31099), ਆਈ.ਏ.ਐਸ., 2010 ਹਲਕਾ 59-ਸਾਹਨੇਵਾਲ, 60-ਲੁਧਿਆਣਾ (ਪੂਰਬੀ) ਅਤੇ 63-ਲੁਧਿਆਣਾ (ਕੇਂਦਰੀ), ਦੇਵ ਰਾਜ ਦੇਵ (76819-32076), ਆਈ.ਏ.ਐਸ., 1999 ਹਲਕਾ 61-ਲੁਧਿਆਣਾ (ਦੱਖਣੀ) ਅਤੇ 64-ਲੁਧਿਆਣਾ (ਪੱਛਮੀ) ਲਈ, ਸ਼ੀਸ਼ ਨਾਥ (70096-34914), ਆਈ.ਏ.ਐਸ., 2012 ਹਲਕਾ 62-ਆਤਮ ਨਗਰ, 65-ਲੁਧਿਆਣਾ (ਉੱਤਰੀ) ਅਤੇ 66-ਗਿੱਲ (ਐਸ.ਸੀ.) ਲਈ ਜਦਕਿ ਟੀ.ਐਨ. ਵੈਂਕਟੇਸ਼ (70878-90726), ਆਈ.ਏ.ਐਸ. 2001 ਹਲਕਾ 68-ਦਾਖਾ, 69-ਰਾਏਕੋਟ ਅਤੇ 70-ਜਗਰਾਉਂ ਲਈ ਜ਼ਨਰਲ ਅਬਜ਼ਰਵਰ ਹੋਣਗੇ।

ਆਰ. ਚਿਨਾਸਵਾਮੀ (98771-41467), ਆਈ.ਪੀ.ਐਸ., 2007 ਵਿਧਾਨ ਸਭਾ ਹਲਕਿਆਂ 57-ਖੰਨਾ, 58-ਸਮਰਾਲਾ ਅਤੇ 67-ਪਾਇਲ ਲਈ ਪੁਲਿਸ ਅਬਜ਼ਰਵਰ ਹੋਣਗੇ, ਪ੍ਰਹਿਲਾਦ ਸਹਾਏ ਮੀਨਾ (89689-27815), ਆਈ.ਪੀ.ਐਸ., 2017 ਹਲਕਾ 59-ਸਾਹਨੇਵਾਲ, 60-ਲੁਧਿਆਣਾ (ਪੂਰਬੀ), 61-ਲੁਧਿਆਣਾ (ਦੱਖਣੀ), 62-ਆਤਮ ਨਗਰ, 63-ਲੁਧਿਆਣਾ (ਕੇਂਦਰੀ), 64-ਲੁਧਿਆਣਾ (ਪੱਛਮੀ), 65-ਲੁਧਿਆਣਾ (ਉੱਤਰੀ) ਅਤੇ ਹਲਕਾ 66-ਗਿੱਲ ਲਈ ਜਦਕਿ ਕੇ.ਵੀ. ਸ਼ਰਤ ਚੰਦਰ (88475-24201), ਆਈ.ਪੀ.ਐਸ., 1997 ਹਲਕਾ 68-ਦਾਖਾ, 69-ਰਾਏਕੋਟ ਅਤੇ 70-ਜਗਰਾਉਂ ਲਈ ਪੁਲਿਸ ਨਿਗਰਾਨ ਹੋਣਗੇ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!