PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

10 ਅਕਤੂਬਰ ਤੋਂ ਕਰਵਾਏ ਜਾਣਗੇ ਰਾਜ ਪੱਧਰੀ ਖੇਡ ਮੁਕਾਬਲੇ

Advertisement
Spread Information

ਰਘਬੀਰ ਹੈਪੀ, ਬਰਨਾਲਾ, 9 ਅਕਤੂਬਰ 2023
 
       ਜ਼ਿਲ੍ਹਾ ਬਰਨਾਲਾ ਨੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਰਾਜ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਲੜਕੀਆਂ /ਮਹਿਲਾਵਾਂ ਦੇ ਉਮਰ ਵਰਗ ਅੰਡਰ 14, 17, 21-30, 31-40, 41-55, 56-65 ਅਤੇ 65 ਤੋਂ ਉਪਰ ਵਰਗ ਦੇ ਮੁਕਾਬਲੇ ਬਰਨਾਲਾ ਕਲੱਬ ਵਿਖੇ ਮਿਤੀ 10 ਅਕਤੂਬਰ ਤੋਂ 12 ਅਕਤੂਬਰ ਤੱਕ ਕਰਵਾਏ ਜਾਣਗੇ।

      ਇਸੇ ਤਰ੍ਹਾਂ ਲੜਕੇ / ਪੁਰਸ਼ਾਂ ਦੇ ਟੇਬਲ ਟੈਨਿਸ ਦੇ ਮੁਕਾਬਲੇ ਉਪਰੋਕਤ ਉਮਰ ਵਰਗ ਚ ਹੀ 13 ਅਕਤੂਬਰ ਤੋਂ 15 ਅਕਤੂਬਰ ਤੱਕ ਬਰਨਾਲਾ ਕਲੱਬ ਵਿਖੇ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਨੈੱਟ ਬਾਲ ਚ ਲੜਕੇ/ ਪੁਰਸ਼ਾਂ ਦੇ ਅੰਡਰ 14, 17, 21-30, 31-40 ਦੇ ਮੁਕਾਬਲੇ 10 ਅਕਤੂਬਰ ਤੋਂ 12 ਅਕਤੂਬਰ ਤੱਕ ਐਸ. ਡੀ. ਕਾਲਜ ਬਰਨਾਲਾ ਅਤੇ ਲੜਕੀਆਂ / ਮਹਿਲਾਵਾਂ ਦੇ ਮੁਕਾਬਲੇ ਉਪਰੋਕਤ ਵਰਗਾਂ ਲਈ 13 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਏ ਜਾਣਗੇ ।

     ਇਸੇ ਤਰ੍ਹਾਂ ਬੈਡਮਿੰਟਨ ਲੜਕੀਆਂ/ ਮਹਿਲਾਵਾਂ ਦੇ ਅੰਡਰ 14, 17, 21, 21-30, 31-40, 41-55, 56-65 ਅਤੇ 65 ਤੋਂ ਉਪਰ ਦੇ ਮੁਕਾਬਲੇ 10 ਅਕਤੂਬਰ ਤੋਂ 12 ਅਕਤੂਬਰ ਤੱਕ ਵੇਚ ਐਲ. ਬੀ. ਐੱਸ ਕਾਲਜ ਬਰਨਾਲਾ ਵਿਖੇ ਕਰਵਾਏ ਜਾਣਗੇ। ਬੈਡਮਿੰਟਨ ਦੇ ਹੀ ਲੜਕੇ / ਪੁਰਸ਼ਾਂ ਦੇ ਮੁਕਾਬਲੇ 13 ਅਕਤੂਬਰ ਤੋਂ 15 ਅਕਤੂਬਰ ਤੱਕ ਉਪਰੋਕਤ ਵਰਗਾਂ ਚ ਹੀ ਕਰਵਾਏ ਜਾਣਗੇ।


Spread Information
Advertisement
Advertisement
error: Content is protected !!