1.36 ਕਰੋੜ ਦੀ ਲਾਗਤ ਨਾਲ ਨਾਗਰਿਕ ਸਹੂਲਤਾਂ ਦੇ ਪ੍ਰਾਜੈਕਟਾਂ ਦਾ ਉਦਘਾਟਨ:ਸੁਰਿੰਦਰ ਕੁਮਾਰ ਡਾਵਰ
1.36 ਕਰੋੜ ਦੀ ਲਾਗਤ ਨਾਲ ਨਾਗਰਿਕ ਸਹੂਲਤਾਂ ਦੇ ਪ੍ਰਾਜੈਕਟਾਂ ਦਾ ਉਦਘਾਟਨ:ਸੁਰਿੰਦਰ ਕੁਮਾਰ ਡਾਵਰ
ਦਵਿੰਦਰ ਡੀ.ਕੇ, (ਲੁਧਿਆਣਾ),24 ਦਸੰਬਰ 2021
ਸਾਮਾਜਿਕ ਵਿਕਾਸ ਦੇ ਕਾਰਜਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਜੀ ਨੇ ਵਾਰਡ ਨੰ 51 ਅਤੇ 52 ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਸ਼੍ਰੀ ਡਾਵਰ ਜੀ ਨੇ ਸ਼ੁਰੂਆਤ 36 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰ 51 ਮੁਹੱਲਾ ਗੋਬਿੰਦਪੁਰਾ ਦੀ ਸੜਕਾਂ ਦੇ ਨਿਰਮਾਣ ਕਾਰਜ ਨੂੰ ਆਰੰਭ ਕਰਵਾ ਕੇ ਕੀਤੀ। ਹਰ ਰੋਜ ਲੁਧਿਆਣਾ ਸੈਂਟਰਲ ਦੇ ਨਿਵਾਸੀਆਂ ਲਈ ਡਾਵਰ ਜੀ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਰੂਆਤ ਕਰਦੇ ਹਨ, ਜਿਸ ਨਾਲ ਇਲਾਕਾ ਵਾਸੀਆਂ ਵਿਚ ਉਹਨਾਂ ਨੂੰ ਲੈ ਕੇ ਬਹੁਤ ਸਤਕਾਰ ਅਤੇ ਉਤਸ਼ਾਹ ਹੈ।
ਇਸੇ ਦੇ ਨਾਲ ਉਹਨਾਂ ਨੇ ਵਿਕਸਾਂ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਵਾਰਡ ਨੰ 52 ਦੇ ਮੁਸ਼ਤਾਕਗੰਜ ਵਿੱਚ 15 ਲੱਖ ਦੀ ਲਾਗਤ ਨਾਲ ਸੀਵਰੇਜ ਦਾ ਕੰਮ ਅਤੇ 85 ਲੱਖ ਰੁਪਏ ਨਾਲ ਆਰਐਮਸੀ ਸੜਕਾਂ ਦਾ ਨਿਰਮਾਣ ਸ਼ੁਰੂ ਕਰਵਾਇਆ। ਸ਼੍ਰੀ ਡਾਵਰ ਜੀ ਨੇ ਕਿਹਾ ਕਿ “ ਇਹਨਾਂ ਪ੍ਰੋਜੈਕਟਾਂ ਦੇ ਨਾਲ ਉਹਨਾਂ ਦੇ ਹਲਕੇ ਦੇ ਵਾਸੀਆਂ ਨੂੰ ਬਿਹਤਰ ਜੀਵਨ ਮਿਲੇਗਾ, ਅਤੇ ਉਹਨਾਂ ਦਾ ਹਲਕਾ ਪੂਰੇ ਸ਼ਹਿਰ ਲਈ ਇਕ ਮਿਸਾਲ ਸਾਬਤ ਹੋਏਗਾ”।
ਇਸ ਦੌਰਾਨ ਉਹਨਾਂ ਨਾਲ ਇਕਬਾਲ ਸਿੰਘ, ਪ੍ਰੇਮ ਸਚਦੇਵਾ, ਪਰਦੀਪ ਜਿੰਦਲ, ਸੰਜੀਵ ਕਪੂਰ, ਰਵੀ ਤ੍ਰੇਹਨ, ਰਣਬੀਰ ਬਿਲਖਲੂ, ਅਮਰਜੀਤ ਕੁੱਕੂ, ਸ਼ਮੀ ਕਪੂਰ, ਬਨੂੰ ਬਹਿਲ, ਅਵਤਾਰ ਸਿੰਘ, ਮਨਜੀਤ ਸਿੰਘ, ਮੋਹਨ ਸਿੰਘ, ਰਾਜੂ ਖਾਲਸਾ, ਰਾਜੀਵ ਕਪੂਰ,ਡਾ ਬਲਬੀਰ, ਡਾਕਟਰ ਸੁਭਾਸ਼ ਮਾਗੋ, ਟੀਟੂ ਕਪਤਾਨ, ਹਰਦੀਪ ਬੈਂਸ, ਪਾਲਾ, ਸਤਨਾਮ ਸਿੰਘ, ਸੰਜੇ, ਤਲਵਿੰਦਰ ਆਜ਼ਾਦ, ਰਮੇਸ਼ ਮਲਹੋਤਰਾ, ਪਰਮਿੰਦਰ ਸਿੰਘ,ਅਵਤਾਰ ਸਿੰਘ, ਜਸਬੀਰ ਸਿੰਘ, ਗੁਰਪ੍ਰਤਾਪ ਸਿੰਘ, ਡਾ: ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਬਲਦੇਵ ਸਿੰਘ ਮੌਜੂਦ ਸਨ।